Journalism Of Hope

ਏਅਰਟੈੱਲ ਦੀ ਪੋਸਟਪੇਡ ਪੇਸ਼ਕਸ਼ ਨੂੰ ਹੁਲਾਰਾ: ਐਪਲ ਦੀ ਨਵੀਂ ਵਿਸਤ੍ਰਿਤ ਆਈਕਲਾਉਡ+ ਦੇ ਨਾਲ-ਨਾਲ ਐਪਲ ਟੀਵੀ ਅਤੇ ਐਪਲ ਆਰਕੇਡ ਕਰੋ ਪ੍ਰਾਪਤ

ਚੰਡੀਗੜ੍ਹ, 22 ਸਤੰਬਰ, 2026 : ਭਾਰਤ ਦੀਆਂ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀਆਂ ਵਿੱਚੋਂ ਇੱਕ, ਭਾਰਤੀ ਏਅਰਟੈੱਲ (Bharti Airtel) ਨੇ ਐਲਾਨ ਕੀਤਾ ਹੈ ਕਿ ਉਹ ₹999 ਅਤੇ ਇਸ ਤੋਂ ਵੱਧ ਕੀਮਤ ਵਾਲੇ ਆਪਣੇ ਫੈਮਿਲੀ ਪੋਸਟਪੇਡ ਪਲਾਨਾਂ ਵਿੱਚ ਐਪਲ (Apple) ਦੀ iCloud+ ਸੇਵਾ ਨੂੰ ਸ਼ਾਮਲ ਕਰਕੇ ਉਨ੍ਹਾਂ ਨੂੰ ਬਿਹਤਰ ਬਣਾ ਰਹੀ ਹੈ। ਆਈਕਲਾਉਡ+ ਵਿੱਚ ਹੁਣ ਐਪਲ ਟੀਵੀ […]
By : Updated On: 22 Sep 2026 14:56:PM
ਏਅਰਟੈੱਲ ਦੀ ਪੋਸਟਪੇਡ ਪੇਸ਼ਕਸ਼ ਨੂੰ ਹੁਲਾਰਾ: ਐਪਲ ਦੀ ਨਵੀਂ ਵਿਸਤ੍ਰਿਤ ਆਈਕਲਾਉਡ+ ਦੇ ਨਾਲ-ਨਾਲ ਐਪਲ ਟੀਵੀ ਅਤੇ ਐਪਲ ਆਰਕੇਡ ਕਰੋ ਪ੍ਰਾਪਤ

ਚੰਡੀਗੜ੍ਹ, 22 ਸਤੰਬਰ, 2026 : ਭਾਰਤ ਦੀਆਂ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀਆਂ ਵਿੱਚੋਂ ਇੱਕ, ਭਾਰਤੀ ਏਅਰਟੈੱਲ (Bharti Airtel) ਨੇ ਐਲਾਨ ਕੀਤਾ ਹੈ ਕਿ ਉਹ ₹999 ਅਤੇ ਇਸ ਤੋਂ ਵੱਧ ਕੀਮਤ ਵਾਲੇ ਆਪਣੇ ਫੈਮਿਲੀ ਪੋਸਟਪੇਡ ਪਲਾਨਾਂ ਵਿੱਚ ਐਪਲ (Apple) ਦੀ iCloud+ ਸੇਵਾ ਨੂੰ ਸ਼ਾਮਲ ਕਰਕੇ ਉਨ੍ਹਾਂ ਨੂੰ ਬਿਹਤਰ ਬਣਾ ਰਹੀ ਹੈ। ਆਈਕਲਾਉਡ+ ਵਿੱਚ ਹੁਣ ਐਪਲ ਟੀਵੀ ਅਤੇ ਐਪਲ ਆਰਕੇਡ ਵੀ ਸ਼ਾਮਲ ਹਨ। ਇਸ ਨਾਲ ਗਾਹਕਾਂ ਨੂੰ ਵਧੇਰੇ ਮੁੱਲ ਮਿਲੇਗਾ ਅਤੇ ਉਨ੍ਹਾਂ ਨੂੰ ਆਪਣੇ ਪਲਾਨ ਅਪਗ੍ਰੇਡ ਕਰਨ ਦਾ ਇੱਕ ਵਾਧੂ ਕਾਰਨ ਵੀ ਮਿਲੇਗਾ।

ਇਸ਼ਤਿਹਾਰ

ਏਅਰਟੈੱਲ ਦੀ ਨਵੀਂ ਪੋਸਟਪੇਡ ਪੇਸ਼ਕਸ਼ ਵਿੱਚ ਐਪਲ ਦੀਆਂ ਨਵੀਆਂ ਅਤੇ ਵਿਸਤ੍ਰਿਤ iCloud+ ਸੇਵਾਵਾਂ ਸ਼ਾਮਲ ਹਨ। ਇਹ ਸੇਵਾਵਾਂ ਨਿੱਜੀ ਸਮੱਗਰੀ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨ ਅਤੇ ਸਾਂਝਾ ਕਰਨ ਦੀ ਸਹੂਲਤ ਦਿੰਦੀਆਂ ਹਨ, ਅਤੇ ਨਾਲ ਹੀ ਐਪਲ ਟੀਵੀ (Apple TV) ਦੇ ਪੁਰਸਕਾਰ-ਜੇਤੂ ਅਸਲ ਪ੍ਰੋਗਰਾਮਾਂ ਅਤੇ ਐਪਲ ਆਰਕੇਡ (Apple Arcade) ‘ਤੇ ਸੈਂਕੜੇ ਮਨੋਰੰਜਕ ਗੇਮਾਂ ਤੱਕ ਪਹੁੰਚ ਵੀ ਪ੍ਰਦਾਨ ਕਰਦੀਆਂ ਹਨ। ਇਹ ਨਵੀਂ ਪੇਸ਼ਕਸ਼ ਉਨ੍ਹਾਂ ਏਅਰਟੈੱਲ ਗਾਹਕਾਂ ਲਈ ਉਪਲਬਧ ਹੈ ਜੋ ₹999 ਜਾਂ ਇਸ ਤੋਂ ਵੱਧ ਕੀਮਤ ਵਾਲੇ ਫੈਮਿਲੀ ਪਲਾਨ ਲੈਂਦੇ ਹਨ।

iCloud+ ਰਾਹੀਂ, ਏਅਰਟੈੱਲ (Airtel) ਦੇ ਲੱਖਾਂ ਪੋਸਟਪੇਡ ਗਾਹਕ ਆਪਣੀਆਂ ਫੋਟੋਆਂ, ਫਾਈਲਾਂ, ਪਾਸਵਰਡ, ਸੰਪਰਕਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਨੂੰ ਆਪਣੇ ਸਾਰੇ ਐਪਲ (Apple) ਡਿਵਾਈਸਾਂ ‘ਤੇ ਸਟੋਰ, ਸਿੰਕ ਅਤੇ ਐਕਸੈਸ ਕਰਨ ਦੇ ਯੋਗ ਹੋਣਗੇ। ਉਨ੍ਹਾਂ ਦੇ ਡੇਟਾ ਦਾ ਸੁਰੱਖਿਅਤ ਢੰਗ ਨਾਲ ਬੈਕਅੱਪ ਵੀ ਲਿਆ ਜਾਵੇਗਾ, ਜਿਸ ਨਾਲ ਨਵੇਂ ਡਿਵਾਈਸਾਂ ਨੂੰ ਸੈੱਟਅੱਪ ਕਰਨਾ ਆਸਾਨ ਹੋ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਦੀ ਡਿਜੀਟਲ ਜ਼ਿੰਦਗੀ ਜੁੜੀ ਅਤੇ ਪਹੁੰਚਯੋਗ ਬਣੀ ਰਹੇਗੀ। ਐਪਲ ਟੀਵੀ (Apple TV) ਗਾਹਕਾਂ ਨੂੰ ਐਪਲ ਦੀਆਂ ਪ੍ਰੀਮੀਅਮ ਅਸਲ (original) ਸੀਰੀਜ਼ ਅਤੇ ਫਿਲਮਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ, ਜਦੋਂ ਕਿ ਐਪਲ ਆਰਕੇਡ (Apple Arcade) ਅਜਿਹੀਆਂ ਗੇਮਾਂ ਦੀ ਲਾਇਬ੍ਰੇਰੀ ਤੱਕ ਅਸੀਮਤ ਪਹੁੰਚ ਦਿੰਦਾ ਹੈ ਜੋ ਇਸ਼ਤਿਹਾਰਾਂ ਅਤੇ ਇਨ-ਐਪ ਖਰੀਦਦਾਰੀ ਤੋਂ ਮੁਕਤ ਹਨ।

₹999 ਵਾਲਾ ਫੈਮਿਲੀ ਪੋਸਟਪੇਡ ਪਲਾਨ ਤਿੰਨ ਜੀਆਂ ਦੇ ਪਰਿਵਾਰ ਲਈ ਤਿਆਰ ਕੀਤਾ ਗਿਆ ਹੈ। ਇਸ ਵਿੱਚ ਫਾਸਟਲੇਨ (Fastlane) ਤਕਨਾਲੋਜੀ ਦੇ ਨਾਲ ਅਸੀਮਤ ਡਾਟਾ, ਸਪੈਮ ਸੁਰੱਖਿਆ ਅਤੇ ਮਨੋਰੰਜਨ ਸਬਸਕ੍ਰਿਪਸ਼ਨਾਂ ਤੱਕ ਪਹੁੰਚ ਸ਼ਾਮਲ ਹੈ। ਐਪਲ ਆਈ-ਕਲਾਉਡ+ (Apple iCloud+), ਐਪਲ ਟੀਵੀ (Apple TV) ਅਤੇ ਐਪਲ ਆਰਕੇਡ (Apple Arcade) ਦੀ ਸ਼ਮੂਲੀਅਤ ਪਰਿਵਾਰਾਂ ਲਈ ਇਸ ਪਲਾਨ ਦੀ ਕੀਮਤ (ਮੁੱਲ) ਨੂੰ ਹੋਰ ਵਧਾਉਂਦੀ ਹੈ। ਇਹ ਪਲਾਨ ਕਨੈਕਟੀਵਿਟੀ, ਮਨੋਰੰਜਨ, ਗੇਮਿੰਗ ਅਤੇ ਕਲਾਉਡ ਸਟੋਰੇਜ ਨੂੰ ਇੱਕੋ ਪੋਸਟਪੇਡ ਪੈਕੇਜ ਵਿੱਚ ਜੋੜਦਾ ਹੈ, ਜਿਸ ਨਾਲ ਗਾਹਕਾਂ ਨੂੰ ਆਪਣੇ ਪਲਾਨ ਨੂੰ ਅਪਗ੍ਰੇਡ ਕਰਨ ਅਤੇ ਵਧੇਰੇ ਲਾਭ ਪ੍ਰਾਪਤ ਕਰਨ ਦਾ ਇੱਕ ਹੋਰ ਕਾਰਨ ਮਿਲਦਾ ਹੈ।

ਗਾਹਕ ਏਅਰਟੈੱਲ ਐਪ ਰਾਹੀਂ ਜਾਂ ਕਿਸੇ ਵੀ ਏਅਰਟੈੱਲ ਸਟੋਰ ‘ਤੇ ਜਾ ਕੇ ਆਸਾਨੀ ਨਾਲ ਇਨ੍ਹਾਂ ਪਲਾਨਾਂ ‘ਤੇ ਅੱਪਗ੍ਰੇਡ ਕਰ ਸਕਦੇ ਹਨ।

ਭਾਰਤੀ ਏਅਰਟੈੱਲ ਵਿਖੇ ਮਾਰਕੀਟ ਓਪਰੇਸ਼ਨਜ਼ ਦੇ ਡਾਇਰੈਕਟਰ, ਅਮਿਤ ਤ੍ਰਿਪਾਠੀ ਨੇ ਕਿਹਾ, “ਏਅਰਟੈੱਲ ਵਿਖੇ, ਅਸੀਂ ਲਗਾਤਾਰ ਅਜਿਹੇ ਤਰੀਕਿਆਂ ‘ਤੇ ਕੰਮ ਕਰਦੇ ਹਾਂ ਜਿਨ੍ਹਾਂ ਨਾਲ ਸਾਡੇ ਗਾਹਕਾਂ ਦੀ ਜ਼ਿੰਦਗੀ ਆਸਾਨ ਬਣ ਸਕੇ ਅਤੇ ਅਸੀਂ ਆਪਣੀਆਂ ਸੇਵਾਵਾਂ ਰਾਹੀਂ ਉਨ੍ਹਾਂ ਨੂੰ ਵਿਲੱਖਣ ਤੇ ਬਿਹਤਰ ਮੁੱਲ ਪ੍ਰਦਾਨ ਕਰ ਸਕੀਏ। ਸਾਡੇ ਫੈਮਿਲੀ ਪੋਸਟਪੇਡ ਪਲਾਨ ਇਸੇ ਸੋਚ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ। ਇਹ ਪਲਾਨ ਕਨੈਕਟੀਵਿਟੀ, ਮਨੋਰੰਜਨ ਅਤੇ ਡਿਜੀਟਲ ਅਨੁਭਵਾਂ ਨੂੰ ਇਕੱਠਾ ਕਰਦੇ ਹਨ ਜੋ ਪੂਰੇ ਪਰਿਵਾਰ ਲਈ ਮਹੱਤਵਪੂਰਨ ਹਨ। ਆਪਣੇ ਫੈਮਿਲੀ ਪੋਸਟਪੇਡ ਪਲਾਨ ਵਿੱਚ Apple iCloud+, Apple TV ਅਤੇ Apple Arcade ਨੂੰ ਸ਼ਾਮਲ ਕਰਕੇ, ਗਾਹਕ Airtel ਨਾਲ ਵਧੇਰੇ ਮੁੱਲ ਪ੍ਰਾਪਤ ਕਰਨਗੇ ਅਤੇ ਬਿਹਤਰ ਅਨੁਭਵ ਦਾ ਆਨੰਦ ਲੈਣਗੇ।

Read Latest News and Breaking News at Daily Post TV, Browse for more News

Ad
Ad

Punjab District News