Banner
Banner

Breaking News: ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਦੇਹਾਂਤ, ਮੰਗਲਵਾਰ ਨੂੰ ਹੋਵੇਗਾ ਅੰਤਿਮ ਸਸਕਾਰ

Breaking News: ਸਾਬਕਾ ਕੈਬਨਿਟ ਮੰਤਰੀ ਸਰਦਾਰ ਹਰਮੇਲ ਸਿੰਘ ਟੌਹੜਾ ਦਾ ਅੱਜ ਸ਼ਾਮ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 77 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਹ ਬਜ਼ੁਰਗ ਅਕਾਲੀ ਆਗੂ ਅਤੇ ਜਥੇਦਾਰ ਸਵਰਗੀ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਸਨ। ਹਰਮੇਲ ਸਿੰਘ 1997 ਵਿੱਚ ਡਕਾਲਾ (ਹੁਣ ਸਨੌਰ) ਵਿਧਾਨ ਸਭਾ […]
Khushi
By : Updated On: 21 Sep 2025 19:58:PM
Breaking News: ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਦੇਹਾਂਤ, ਮੰਗਲਵਾਰ ਨੂੰ ਹੋਵੇਗਾ ਅੰਤਿਮ ਸਸਕਾਰ

Breaking News: ਸਾਬਕਾ ਕੈਬਨਿਟ ਮੰਤਰੀ ਸਰਦਾਰ ਹਰਮੇਲ ਸਿੰਘ ਟੌਹੜਾ ਦਾ ਅੱਜ ਸ਼ਾਮ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 77 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਹ ਬਜ਼ੁਰਗ ਅਕਾਲੀ ਆਗੂ ਅਤੇ ਜਥੇਦਾਰ ਸਵਰਗੀ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਸਨ।

ਹਰਮੇਲ ਸਿੰਘ 1997 ਵਿੱਚ ਡਕਾਲਾ (ਹੁਣ ਸਨੌਰ) ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਕੈਬਨਿਟ ਮੰਤਰੀ ਬਣੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਮੰਗਲਵਾਰ, 23 ਸਤੰਬਰ ਨੂੰ ਸਵੇਰੇ 11 ਵਜੇ ਉਨ੍ਹਾਂ ਦੇ ਜੱਦੀ ਪਿੰਡ ਟੌਹੜਾ ਵਿੱਚ ਕੀਤਾ ਜਾਵੇਗਾ।

ਹਰਮੇਲ ਸਿੰਘ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਬੀਬੀ ਕੁਲਦੀਪ ਕੌਰ ਟੌਹੜਾ, ਦੋ ਪੁੱਤਰ ਹਰਿੰਦਰਪਾਲ ਸਿੰਘ ਟੌਹੜਾ ਅਤੇ ਕੰਵਰਬੀਰ ਸਿੰਘ ਟੌਹੜਾ ਅਤੇ ਦੋ ਧੀਆਂ ਡਾ. ਜਸਪ੍ਰੀਤ ਕੌਰ ਟਿਵਾਣਾ ਅਤੇ ਗੁਰਮਨਪ੍ਰੀਤ ਕੌਰ ਸ਼ਾਮਲ ਹਨ।

Read Latest News and Breaking News at Daily Post TV, Browse for more News

Ad
Ad