Banner
Banner

Breaking: ਕਿਉਂ ਫੱਸੇ ਕੇਂਦਰੀ ਮੰਤਰੀ ਰਵਨੀਤ ਬਿੱਟੂ ? SC Commission ਸਾਹਮਣੇ ਜਾਣੋ ਕਿਉਂ ਹੋਣਾ ਪਿਆ ਪੇਸ਼

Ravneet Singh Bittu Punjab SC Commission Hearingਛ ਪੁਲਿਸ ਅਧਿਕਾਰੀਆਂ ਵਿਰੁੱਧ ਕਥਿਤ ਤੌਰ ‘ਤੇ ਇਤਰਾਜ਼ਯੋਗ ਸ਼ਬਦ ਵਰਤਣ ਦੇ ਮਾਮਲੇ ਵਿੱਚ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅੱਜ (ਬੁੱਧਵਾਰ, 24 ਜੂਨ) ਚੰਡੀਗੜ੍ਹ ਵਿਖੇ ਪੰਜਾਬ ਰਾਜ ਅਨੁਸੂਚਿਤ ਜਾਤੀ (SC) ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ। ਕਮਿਸ਼ਨ ਨੇ ਦੋਵਾਂ ਪੱਖਾਂ ਦੀ ਸੁਣਵਾਈ ਕਰਨ ਤੋਂ ਬਾਅਦ ਕੇਂਦਰੀ ਮੰਤਰੀ […]
Khushi
By : Updated On: 24 Jun 2026 14:40:PM
Breaking: ਕਿਉਂ ਫੱਸੇ ਕੇਂਦਰੀ ਮੰਤਰੀ ਰਵਨੀਤ ਬਿੱਟੂ ? SC Commission ਸਾਹਮਣੇ ਜਾਣੋ ਕਿਉਂ ਹੋਣਾ ਪਿਆ ਪੇਸ਼

Ravneet Singh Bittu Punjab SC Commission Hearingਛ ਪੁਲਿਸ ਅਧਿਕਾਰੀਆਂ ਵਿਰੁੱਧ ਕਥਿਤ ਤੌਰ ‘ਤੇ ਇਤਰਾਜ਼ਯੋਗ ਸ਼ਬਦ ਵਰਤਣ ਦੇ ਮਾਮਲੇ ਵਿੱਚ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅੱਜ (ਬੁੱਧਵਾਰ, 24 ਜੂਨ) ਚੰਡੀਗੜ੍ਹ ਵਿਖੇ ਪੰਜਾਬ ਰਾਜ ਅਨੁਸੂਚਿਤ ਜਾਤੀ (SC) ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ। ਕਮਿਸ਼ਨ ਨੇ ਦੋਵਾਂ ਪੱਖਾਂ ਦੀ ਸੁਣਵਾਈ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਨੂੰ ਆਪਣੀ ਗ਼ਲਤੀ ਦੇ ਪਸ਼ਚਾਤਾਪ ਵਜੋਂ ਚਾਰ ਵਿਸ਼ੇਸ਼ ਧਾਰਮਿਕ ਅਤੇ ਇਤਿਹਾਸਕ ਸਥਾਨਾਂ ‘ਤੇ ਜਾ ਕੇ ਨਤਮਸਤਕ ਹੋਣ (ਮੱਥਾ ਟੇਕਣ) ਅਤੇ ਆਸ਼ੀਰਵਾਦ ਲੈਣ ਦੇ ਆਦੇਸ਼ ਜਾਰੀ ਕੀਤੇ ਹਨ।

ਰਵਨੀਤ ਬਿੱਟੂ ਇਨ੍ਹਾਂ 4 ਪਵਿੱਤਰ ਸਥਾਨਾਂ ‘ਤੇ ਜਾ ਕੇ ਹੋਣਗੇ

ਕਮਿਸ਼ਨ ਵੱਲੋਂ ਤੈਅ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਕੇਂਦਰੀ ਮੰਤਰੀ ਪੂਰੀ ਸ਼ਰਧਾ ਨਾਲ ਇਨ੍ਹਾਂ ਸਥਾਨਾਂ ‘ਤੇ ਹਾਜ਼ਰੀ ਲਗਵਾਉਣਗੇ:

  1. ਸ੍ਰੀ ਦਰਬਾਰ ਸਾਹਿਬ , ਅੰਮ੍ਰਿਤਸਰ
  2. ਡੇਰਾ ਬ੍ਰਹਮਦਾਸ, ਫਿਲੌਰ
  3. ਭਗਵਾਨ ਵਾਲਮੀਕਿ ਜੀ ਦਾ ਡੇਰਾ (ਰਾਮ ਤੀਰਥ), ਅੰਮ੍ਰਿਤਸਰ
  4. ਡੇਰਾ ਸਚਖੰਡ ਬੱਲਾਂ, ਜਲੰਧਰ

ਕਮਿਸ਼ਨ ਦੇ ਸਾਹਮਣੇ ਰਵਨੀਤ ਬਿੱਟੂ ਨੇ ਰੱਖਿਆ ਆਪਣਾ ਪੱਖ: “ਮੈਂ ਭਾਵੁਕ ਹੋ ਗਿਆ ਸੀ”

ਸੁਣਵਾਈ ਦੌਰਾਨ ਰਵਨੀਤ ਬਿੱਟੂ ਨੇ ਆਪਣੇ ਵਕੀਲਾਂ ਰਾਹੀਂ ਅਤੇ ਖ਼ੁਦ ਕਮਿਸ਼ਨ ਦੇ ਚੇਅਰਮੈਨ ਸਾਹਮਣੇ ਉਸ ਦਿਨ ਦੇ ਘਟਨਾਕ੍ਰਮ ਦੀ ਪੂਰੀ ਕਹਾਣੀ ਬਿਆਨ ਕੀਤੀ:

  • ਗ਼ਲਤੀ ਦਾ ਅਹਿਸਾਸ ਅਤੇ ਮੁਆਫ਼ੀ: ਬਿੱਟੂ ਨੇ ਕਿਹਾ, “ਮੇਰੀ ਭਾਸ਼ਾ ਅਤੇ ਸ਼ਬਦ ਕਾਨੂੰਨੀ ਤੌਰ ‘ਤੇ 100 ਫ਼ੀਸਦੀ ਗ਼ਲਤ ਸਨ। ਮੈਂ ਆਪਣੀ ਇਸ ਭੁੱਲ ਲਈ ਪਹਿਲਾਂ ਹੀ ਜਨਤਕ ਤੌਰ ‘ਤੇ ਮੁਆਫ਼ੀ ਮੰਗ ਚੁੱਕਾ ਹਾਂ ਅਤੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਉਹ ਵੀਡੀਓ ਵੀ ਹਟਾ ਦਿੱਤੀ ਹੈ।”
  • ਪੁਲਿਸ ਵੱਲੋਂ ਪਰੇਸ਼ਾਨ ਕਰਨ ਦੇ ਦੋਸ਼: ਬਿੱਟੂ ਨੇ ਦੱਸਿਆ ਕਿ ਚੋਣਾਂ ਵਾਲੇ ਦਿਨ ਸੰਗਰੂਰ ਵਿੱਚ ਪਹਿਲਾਂ ਇੱਕ ਐਸਪੀ ਰੈਂਕ ਦੇ ਅਧਿਕਾਰੀ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਿਹਾ ਕਿ ਭਾਜਪਾ ਨੇਤਾ ਓਮਕਾਰ ਸਿੰਘ ਨੂੰ ਬਲੀਆ ਥਾਣੇ ਰੱਖਿਆ ਗਿਆ ਹੈ। ਜਦੋਂ ਉਹ ਬਲੀਆ ਪਹੁੰਚੇ ਤਾਂ ਪਤਾ ਲੱਗਾ ਕਿ ਓਮਕਾਰ ਨੂੰ ਸੰਗਰੂਰ ਭੇਜ ਦਿੱਤਾ ਗਿਆ ਹੈ।
  • ਗੱਡੀ ਅੱਗੇ ਗੱਡੀ ਅੜਾਈ: ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਹ ਧੂਰੀ ਪਹੁੰਚੇ ਤਾਂ ਉੱਥੇ ਤਾਇਨਾਤ ਇੱਕ ਐਸਐਚਓ (SHO) ਨੇ ਉਨ੍ਹਾਂ ਦੀ ਕਾਰ ਅੱਗੇ ਆਪਣੀ ਸਰਕਾਰੀ ਗੱਡੀ ਅੜਾ ਕੇ ਰਸਤਾ ਰੋਕ ਲਿਆ। ਬਿੱਟੂ ਮੁਤਾਬਕ ਇਸ ਦੌਰਾਨ ਪੁਲਿਸ ਵਾਲਿਆਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਅਜਿਹੇ ਕੌੜੇ ਸ਼ਬਦ ਬੋਲੇ ਜਿਸ ਨਾਲ ਉਨ੍ਹਾਂ ਦੇ ਮਨ ਨੂੰ ਡੂੰਘੀ ਸੱਟ ਵੱਜੀ।
  • ਪੀਐਮ ਮੋਦੀ ਦੀ ਦਿੱਤੀ ਮਿਸਾਲ: ਕੇਂਦਰੀ ਮੰਤਰੀ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਉਸ ਵੇਲੇ ਮਾਹੌਲ ਬਹੁਤ ਤਣਾਅਪੂਰਨ ਸੀ ਅਤੇ ਪੁਲਿਸ ਦੇ ਇਸ ਅੜੀਅਲ ਵਤੀਰੇ ਕਾਰਨ ਉਹ ਭਾਵੁਕ ਹੋ ਗਏ ਸਨ। ਜੇਕਰ ਉਨ੍ਹਾਂ ਦੇ ਮੂੰਹੋਂ ਕੋਈ ਗ਼ਲਤ ਸ਼ਬਦ ਨਿਕਲਿਆ ਹੈ ਤਾਂ ਉਹ ਖਿਮਾ ਦੇ ਜਾਚਕ ਹਨ। ਉਨ੍ਹਾਂ ਕਿਹਾ ਕਿ ਉਹ ਉਸ ਪਾਰਟੀ (BJP) ਦੇ ਆਗੂ ਹਨ, ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਸਫ਼ਾਈ ਕਰਮਚਾਰੀਆਂ ਦੇ ਪੈਰ ਧੋ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਸੀ।

ਅਪਡੇਟ ਜਾਰੀ………

Read Latest News and Breaking News at Daily Post TV, Browse for more News

Ad
Ad