Journalism Of Hope
BREAKING NEWS
GMADA-Punjab Govt ਦੀ ਪਟੀਸ਼ਨ ’ਤੇ ਹਾਈਕੋਰਟ ‘ਚ ਸੁਣਵਾਈ: ED ਨੂੰ ਨੋਟਿਸ ਜਾਰੀ.......10 ਅਕਤੂਬਰ ਦੇ CJP ਪ੍ਰਦਰਸ਼ਨ ’ਤੇ ਸਸਪੈਂਸ, ਦਿੱਲੀ ਪੁਲਿਸ ਨੇ ਅਜੇ ਨਹੀਂ ਦਿੱਤੀ ਇਜਾਜ਼ਤ.......ਪੁਲਿਸ ਦੀ ਵੱਡੀ ਕਾਰਵਾਈ, 3 ਗੈਰਕਾਨੂੰਨੀ ਹਥਿਆਰ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼, 8 ਗ੍ਰਿਫ਼ਤਾਰ......ਤਰਨਤਾਰਨ ’ਚ ਦੋਹਰਾ ਕਤਲਕਾਂਡ: ਦੋ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ.......ਬਰਖ਼ਾਸਤ AIG ਰਾਜਜੀਤ ਹੁੰਦਲ ਦੇ ਪੁਲਿਸ ਰਿਮਾਂਡ ‘ਚ ਹੋਰ ਵਾਧਾ........ਆਕਾਸ਼ਵਾਣੀ ਭਵਨ ਵਿੱਚ ਦਾਖ਼ਲ ਹੋਣ ਦੇ ਮਾਮਲੇ ’ਚ ਰਾਹੁਲ-ਪ੍ਰਿਯੰਕਾ ਸਮੇਤ ਅਤੇ INDIA ਬਲਾਕ ਦੇ ਹੋਰ ਆਗੂਆਂ ਖ਼ਿਲਾਫ਼ FIR.......RBI ਨੇ ਰੇਪੋ ਰੇਟ ‘ਚ ਕੀਤਾ ਵਾਧਾ, ਲੋਨ ਹੋ ਸਕਦੇ ਨੇ ਮਹਿੰਗੇ

ਮੋਹਾਲੀ ’ਚ ਜੀਜੇ ਦਾ ਕਤਲ, ਸਾਲੇ ਨੇ ਦੋਸਤ ਨਾਲ ਮਿਲ ਕੇ ਕੀਤੀ ਵਾਰਦਾਤ

Brother-in-law murdered in Mohali: ਮੋਹਾਲੀ: ਮੋਹਾਲੀ ਦੇ ਸੈਕਟਰ-87 ਵਿੱਚ ਜਾਇਦਾਦ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਦਾ ਉਸ ਦੇ ਸਾਲੇ ਅਤੇ ਸਾਲੇ ਦੇ ਦੋਸਤ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਮੁਲਜ਼ਮਾਂ ਨੇ ਅਮਨਦੀਪ ਸਿੰਘ ਨੂੰ ਘੇਰ ਕੇ ਚਾਕੂ ਨਾਲ ਗਰਦਨ ਅਤੇ ਪਿੱਠ ’ਤੇ ਕਈ ਵਾਰ ਕੀਤੇ ਅਤੇ ਬਾਅਦ ਵਿੱਚ ਲੋਹੇ […]
By : Published: 20 Aug 2026 12:08:PM
ਮੋਹਾਲੀ ’ਚ ਜੀਜੇ ਦਾ ਕਤਲ, ਸਾਲੇ ਨੇ ਦੋਸਤ ਨਾਲ ਮਿਲ ਕੇ ਕੀਤੀ ਵਾਰਦਾਤ
  • ਚਾਕੂ ਨਾਲ ਗਰਦਨ ਤੇ ਪਿੱਠ ’ਤੇ ਕਈ ਵਾਰ, ਫਿਰ ਲੋਹੇ ਦੀ ਰਾਡ ਨਾਲ ਸਿਰ ਤੇ ਛਾਤੀ ’ਤੇ ਕੀਤਾ ਹਮਲਾ; ਮੁਲਜ਼ਮ ਫਰਾਰ

Brother-in-law murdered in Mohali: ਮੋਹਾਲੀ: ਮੋਹਾਲੀ ਦੇ ਸੈਕਟਰ-87 ਵਿੱਚ ਜਾਇਦਾਦ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਦਾ ਉਸ ਦੇ ਸਾਲੇ ਅਤੇ ਸਾਲੇ ਦੇ ਦੋਸਤ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਮੁਲਜ਼ਮਾਂ ਨੇ ਅਮਨਦੀਪ ਸਿੰਘ ਨੂੰ ਘੇਰ ਕੇ ਚਾਕੂ ਨਾਲ ਗਰਦਨ ਅਤੇ ਪਿੱਠ ’ਤੇ ਕਈ ਵਾਰ ਕੀਤੇ ਅਤੇ ਬਾਅਦ ਵਿੱਚ ਲੋਹੇ ਦੀ ਰਾਡ ਨਾਲ ਸਿਰ ਅਤੇ ਛਾਤੀ ’ਤੇ ਹਮਲਾ ਕੀਤਾ। ਗੰਭੀਰ ਜ਼ਖ਼ਮੀ ਅਮਨਦੀਪ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਦੀ ਸ਼ਿਕਾਇਤ ’ਤੇ ਉਸ ਦੇ ਭਰਾ ਪ੍ਰਦੀਪ ਸਿੰਘ ਅਤੇ ਉਸ ਦੇ ਅਣਪਛਾਤੇ ਦੋਸਤ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਇਨੋਵਾ ਕਾਰ ਲੈ ਕੇ ਫਰਾਰ ਹੋ ਗਏ।

ਇਸ਼ਤਿਹਾਰ

2019 ਵਿੱਚ ਹੋਇਆ ਸੀ ਦੂਜਾ ਵਿਆਹ
ਰਮਨਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਅਮਨਦੀਪ ਸਿੰਘ ਨਾਲ ਸਾਲ 2019 ਵਿੱਚ ਹੋਇਆ ਸੀ। ਦੋਵਾਂ ਦਾ ਇਹ ਦੂਜਾ ਵਿਆਹ ਸੀ। ਉਨ੍ਹਾਂ ਦੇ ਦੋ ਬੱਚੇ ਹਨ, ਜਿਨ੍ਹਾਂ ਵਿੱਚ ਇੱਕ ਦੀ ਉਮਰ 6 ਸਾਲ ਅਤੇ ਦੂਜੇ ਦੀ 2 ਸਾਲ ਹੈ। ਅਮਨਦੀਪ ਦੇ ਪਹਿਲੇ ਵਿਆਹ ਤੋਂ ਵੀ ਇੱਕ ਪੁੱਤਰ ਅਤੇ ਇੱਕ ਧੀ ਹੈ। ਰਮਨਦੀਪ ਮੁਤਾਬਕ ਅਮਨਦੀਪ ਦੇ ਪਹਿਲੇ ਪਰਿਵਾਰ ਨਾਲ ਵੀ ਉਸ ਦੇ ਚੰਗੇ ਸਬੰਧ ਸਨ।

ਪਿਤਾ ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਜਾਇਦਾਦ ਵਿਵਾਦ
ਰਮਨਦੀਪ ਅਨੁਸਾਰ, ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜਾਇਦਾਦ ਉਸ ਦੀ ਮਾਂ ਸਵਰਨਜੀਤ ਕੌਰ ਦੇ ਨਾਮ ਹੋ ਗਈ ਸੀ। ਮਾਂ ਨੇ ਆਪਣੀ ਜਾਇਦਾਦ ਦਾ ਵਾਰਸ ਰਮਨਦੀਪ ਨੂੰ ਬਣਾਇਆ, ਜਦਕਿ ਉਸ ਦੇ ਭਰਾ ਪ੍ਰਦੀਪ ਨੂੰ ਜ਼ਮੀਨ ਵਿੱਚ ਹਿੱਸਾ ਨਹੀਂ ਮਿਲਿਆ। ਇਸ ਗੱਲ ਨੂੰ ਲੈ ਕੇ ਪ੍ਰਦੀਪ ਦੀ ਆਪਣੀ ਭੈਣ ਅਤੇ ਜੀਜੇ ਨਾਲ ਰੰਜਿਸ਼ ਵਧਦੀ ਗਈ। ਰਮਨਦੀਪ ਮੁਤਾਬਕ ਸੈਕਟਰ-87, ਮੋਹਾਲੀ ਵਿੱਚ ਕਰੀਬ ਦੋ ਕਨਾਲ ਜ਼ਮੀਨ ਹੈ। ਇਸੇ ਜ਼ਮੀਨ ’ਤੇ ਅਮਨਦੀਪ ਨੇ ਪ੍ਰਾਪਰਟੀ ਦਾ ਦਫ਼ਤਰ ਬਣਾਇਆ ਹੋਇਆ ਸੀ। ਇੱਥੇ ਇੱਕ ਫਾਰਮ ਹਾਊਸ ਵੀ ਸੀ, ਜਿਸ ਦਾ ਨਾਮ ‘ਦਾ ਐਲਡ ਫਾਰਮ ਹਾਊਸ’ ਦੱਸਿਆ ਗਿਆ ਹੈ।

ਬਹਿਸ ਤੋਂ ਬਾਅਦ ਕੀਤਾ ਜਾਨਲੇਵਾ ਹਮਲਾ
ਰਮਨਦੀਪ ਨੇ ਪੁਲਿਸ ਨੂੰ ਦੱਸਿਆ ਕਿ 18 ਅਗਸਤ ਦੀ ਸ਼ਾਮ ਕਰੀਬ 5:40 ਵਜੇ ਉਸ ਦਾ ਭਰਾ ਪ੍ਰਦੀਪ ਸਿੰਘ ਆਪਣੇ ਇੱਕ ਦੋਸਤ ਨਾਲ ਫਾਰਮ ਹਾਊਸ ਪਹੁੰਚਿਆ। ਦੋਵਾਂ ਨੇ ਅਮਨਦੀਪ ਨਾਲ ਜਾਇਦਾਦ ਨੂੰ ਲੈ ਕੇ ਬਹਿਸ ਕੀਤੀ। ਇਸ ਤੋਂ ਬਾਅਦ ਦੋਵਾਂ ਨੇ ਅਮਨਦੀਪ ’ਤੇ ਹਮਲਾ ਕਰ ਦਿੱਤਾ। ਜਾਨ ਬਚਾਉਣ ਲਈ ਅਮਨਦੀਪ ਫਾਰਮ ਹਾਊਸ ਦੇ ਪਿੱਛੇ ਵੱਲ ਭੱਜੇ, ਪਰ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ। ਦੋਸ਼ ਹੈ ਕਿ ਪ੍ਰਦੀਪ ਅਤੇ ਉਸ ਦੇ ਦੋਸਤ ਨੇ ਚਾਕੂ ਨਾਲ ਅਮਨਦੀਪ ਦੀ ਗਰਦਨ ਅਤੇ ਪਿੱਠ ’ਤੇ ਕਈ ਵਾਰ ਕੀਤੇ। ਇਸ ਤੋਂ ਬਾਅਦ ਲੋਹੇ ਦੀ ਰਾਡ ਨਾਲ ਉਨ੍ਹਾਂ ਦੇ ਸਿਰ ਅਤੇ ਛਾਤੀ ’ਤੇ ਵੀ ਹਮਲਾ ਕੀਤਾ ਗਿਆ।

ਇਨੋਵਾ ਕਾਰ ਲੈ ਕੇ ਹੋਏ ਫਰਾਰ
ਹਮਲੇ ਵਿੱਚ ਗੰਭੀਰ ਜ਼ਖ਼ਮੀ ਅਮਨਦੀਪ ਨੂੰ ਰਮਨਦੀਪ ਕਿਸੇ ਤਰ੍ਹਾਂ ਸੈਕਟਰ-77 ਸਥਿਤ ਹਸਪਤਾਲ ਲੈ ਕੇ ਪਹੁੰਚੀ। ਡਾਕਟਰਾਂ ਵੱਲੋਂ ਇਲਾਜ ਸ਼ੁਰੂ ਕੀਤਾ ਗਿਆ, ਪਰ ਗੰਭੀਰ ਸੱਟਾਂ ਕਾਰਨ ਇਲਾਜ ਦੌਰਾਨ ਅਮਨਦੀਪ ਦੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਅਮਨਦੀਪ ਦੀ ਇਨੋਵਾ ਕਾਰ ਨੰਬਰ PB-65-AD-0027 ਵੀ ਆਪਣੇ ਨਾਲ ਲੈ ਕੇ ਫਰਾਰ ਹੋ ਗਏ।

ਪੁਲਿਸ ਨੇ ਰਮਨਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪ੍ਰਦੀਪ ਸਿੰਘ ਅਤੇ ਉਸ ਦੇ ਅਣਪਛਾਤੇ ਸਾਥੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੋਵੇਂ ਮੁਲਜ਼ਮ ਸੋਹਾਣਾ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News