ਕੰਗਨਾ ਰਣੌਤ ਨੂੰ ਥੱਪੜ ਜੜਨ ਵਾਲੀ CISF ਕਾਂਸਟੇਬਲ ਦਾ ਭਰਾ ਕਿਸਾਨਾਂ ਲਈ ਬਣਿਆ ਹੀਰੋ
ਦਿਨ ਰਾਤ ਹੜੵ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਨੂੰ ਬਾਹਰ ਕੱਢਣ ਦੀ ਕਰ ਰਿਹਾ ਸੇਵਾ
ਹਵਾਈ ਅੱਡੇ ‘ਤੇ ਹੋਈ ਇੱਕ ਵਿਵਾਦਪੂਰਨ ਘਟਨਾ ਲਈ ਹਾਲ ਹੀ ਵਿੱਚ ਸੁਰਖੀਆਂ ਵਿੱਚ ਆਇਆ ਇੱਕ ਪਰਿਵਾਰ ਹੁਣ ਇੱਕ ਵੱਖਰੀ ਤਰ੍ਹਾਂ ਦੀ ਸੇਵਾ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਜਪਾ ਸੰਸਦ ਮੈਂਬਰ ਅਤੇ ਹਿੰਦੀ ਸਿਨੇਮਾ ਦੀ ਪ੍ਰਸਿੱਧ ਮਹਿਲਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਕਾਂਸਟੇਬਲ ਦਾ ਭਰਾ ਸ਼ੇਰ ਸਿੰਘ ਮਹੀਵਾਲ ਹੁਣ ਇੱਕ ਹੜੵ ਪ੍ਰਭਾਵਿਤ ਇਲਾਕੇ ਵਿੱਚ ਹੀਰੋ ਹੈ, ਜੋ ਆਪਣੀ ਵੱਡੀ ਮੋਟਰ ਬੋਟ ਕਿਸ਼ਤੀ (ਆਮ ਬੇੜਾ) ਦੀ ਵਰਤੋਂ ਕਰਨ ਨਾਲ ਹੜ੍ਹ ਦੇ ਪਾਣੀਆਂ ਵਿੱਚ ਸੇਵਾ ਕਰ ਰਿਹਾ ਹੈ। ਘਰਾਂ ਤੋਂ ਖੇਤੀ ਸੰਦਾਂ ਅਤੇ ਪਸ਼ੂਆਂ ਨੂੰ ਬਚਾਉਣ ਲਈ ਵੀ ਸ਼ੇਰ ਸਿੰਘ ਵਲੋੰ ਸੇਵਾ ਨਿਭਾਈ ਜਾ ਰਹੀ ਹੈ।
ਇੱਕ ਸਮਾਂ ਇਹ ਸੀ ਕਿ ਜਦੋਂ ਇਹ ਦਿਖਾਇਆ ਜਾਂਦਾ ਸੀ ਕਿ ਪਰਿਵਾਰ ਬਹੁਤ ਗੁੱਸੇ ਵਾਲਾ ਹੈ ਪਰ ਹੁਣ ਸਮਾਜ ਸੇਵਾ ਕਰਦੇ ਦੇਖ ਲੋਕਾੰ ਦੇ ਵਿਚਾਰ ਬਦਲ ਗਏ। ਜਦੋਂ ਪ੍ਰਸ਼ਾਸਨ ਅਤੇ ਸਰਕਾਰ ਤੇ ਵੱਖ ਵੱਖ ਜਥੇਬੰਦੀਆਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਮੰਡ ਖੇਤਰ ਤੋਂ ਲੋਕਾਂ ਨੂੰ ਕੱਢ ਰਹੇ ਸਨ, ਤਾਂ ਇਹ ਸਥਾਨਕ ਕਿਸਾਨ ਆਪਣੀ ਚਤੁਰਾਈ ਅਤੇ ਸੇਵਾ ਸਮਰਪਣ ਲਈ ਵੱਖਰਾ ਦਿਖਾਈ ਦਿੱਤਾ।
ਸ਼ੇਰ ਸਿੰਘ ਮਹੀਵਾਲ ਨੇ ਹੜ੍ਹਾਂ ਦੇ ਪਾਣੀਆਂ ਵਿੱਚੋਂ ਲੋਕਾਂ ਨੂੰ ਕੱਢ ਕੇ ਰਾਹਤ ਪਹੁੰਚਾਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸੰਗਠਨ ਸਕੱਤਰ ਮਹੀਵਾਲ, ਹੜ੍ਹ ਸ਼ੁਰੂ ਹੋਣ ਤੋਂ ਹੀ ਅਣਥੱਕ ਮਿਹਨਤ ਕਰ ਰਹੇ ਹਨ, ਆਪਣੀ 10 ਏਕੜ ਫਸਲ ਗੁਆਉਣ ਦੇ ਬਾਵਜੂਦ ਆਪਣੀ ਕਿਸ਼ਤੀ ‘ਚ ਲੋਕਾੰ ਦੀ ਮਦਦ ਕਰ ਰਹੇ ਹਨ। ਮਹੀਵਾਲ ਅਤੇ ਉਸਦੇ ਕਿਸਾਨ ਯੂਨੀਅਨ ਦੇ ਸਾਥੀ ਕਿਸ਼ਤੀ ਦੀ ਵਰਤੋਂ ਫਸੇ ਹੋਏ ਕਿਸਾਨਾਂ ਦੀ ਮਦਦ ਲਈ ਕਰਦੇ ਹਨ। ਉਹ ਦੱਸਦੇ ਹਨ ਕਿ”ਮੈਂ ਇਸ ਨੂੰ ਆਮ ਚਲਾਉਂਦਾ ਹਾਂ ਕਿਉਂਕਿ ਹਰ ਕੋਈ ਇਸ ਕੰਪਾਈਲੈਕਸ ਮੋਟਰ ਨੂੰ ਨਹੀਂ ਚਲਾ ਸਕਦਾ,” ਜ਼ਿਕਰਯੋਗ ਹੈ ਕਿ ਹੋਰ ਭਾਈਚਾਰਕ ਲੀਡਰਾਂ ਅਤੇ ਅਧਿਕਾਰੀਆਂ ਨੇ ਵੀ ਇਸੇ ਤਰ੍ਹਾਂ ਦੇ ਯਤਨ ਸ਼ੁਰੂ ਕੀਤੇ ਹਨ। ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ 2023 ਦੇ ਹੜ੍ਹ ਦੌਰਾਨ ਇੱਕ ਬੇੜਾ ਤਿਆਰ ਕੀਤਾ ਸੀ, ਅਤੇ ਇੱਕ ਹੋਰ ਹਾਲ ਹੀ ਵਿੱਚ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੁਆਰਾ ਲਾਂਚ ਕੀਤਾ ਗਿਆ ਸੀ।