Banner
Banner

ਕੈਬਨਿਟ ਮੰਤਰੀ ਡਾ; ਰਵਜੋਤ ਸਿੰਘ ਦਾ ਸ੍ਰੀ ਮੁਕਤਸਰ ਸਾਹਿਬ ਦੌਰਾ, ਟਿੱਪਰਾਂ ਨੂੰ ਹਰੀ ਝੰਡੀ ਦਿੱਤੀ, ਸੜਕ ਦਾ ਨੀਂਹ ਪੱਥਰ ਰੱਖਿਆ ਤੇ ਸ਼ਹਿਰ ਨੂੰ ਦੋ ਫਾਇਰ ਬ੍ਰਿਗੇਡ ਵਾਹਨਾਂ ਦਾ ਤੋਹਫਾ

Punjab Cabinet Minister: ਮੰਤਰੀ ਵੱਲੋਂ ਦੋ ਨਵੀਆਂ ਫਾਇਰ ਬ੍ਰਿਗੇਡ ਗੱਡੀਆਂ ਵੀ ਸ਼ਹਿਰ ਦੇ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ, ਜਦਕਿ ਸੀਵਰ ਸਿਸਟਮ ਲਈ 27 ਕਰੋੜ ਦਾ ਬਜਟ ਵੀ ਮਨਜ਼ੂਰ ਹੋ ਚੁੱਕਾ ਹੈ। Sri Muktsar Sahib: ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰੀ ਵਿਕਾਸ ਨੂੰ ਹੋਰ ਮਜ਼ਬੂਤ ਕਰਦਿਆਂ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਸਵੱਛ ਭਾਰਤ ਮਿਸ਼ਨ ਤਹਿਤ 31 […]
Jaspreet Singh
By : Updated On: 17 Oct 2025 14:09:PM
ਕੈਬਨਿਟ ਮੰਤਰੀ ਡਾ; ਰਵਜੋਤ ਸਿੰਘ ਦਾ ਸ੍ਰੀ ਮੁਕਤਸਰ ਸਾਹਿਬ ਦੌਰਾ, ਟਿੱਪਰਾਂ ਨੂੰ ਹਰੀ ਝੰਡੀ ਦਿੱਤੀ, ਸੜਕ ਦਾ ਨੀਂਹ ਪੱਥਰ ਰੱਖਿਆ ਤੇ ਸ਼ਹਿਰ ਨੂੰ ਦੋ ਫਾਇਰ ਬ੍ਰਿਗੇਡ ਵਾਹਨਾਂ ਦਾ ਤੋਹਫਾ

Punjab Cabinet Minister: ਮੰਤਰੀ ਵੱਲੋਂ ਦੋ ਨਵੀਆਂ ਫਾਇਰ ਬ੍ਰਿਗੇਡ ਗੱਡੀਆਂ ਵੀ ਸ਼ਹਿਰ ਦੇ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ, ਜਦਕਿ ਸੀਵਰ ਸਿਸਟਮ ਲਈ 27 ਕਰੋੜ ਦਾ ਬਜਟ ਵੀ ਮਨਜ਼ੂਰ ਹੋ ਚੁੱਕਾ ਹੈ।

Sri Muktsar Sahib: ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰੀ ਵਿਕਾਸ ਨੂੰ ਹੋਰ ਮਜ਼ਬੂਤ ਕਰਦਿਆਂ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਸਵੱਛ ਭਾਰਤ ਮਿਸ਼ਨ ਤਹਿਤ 31 ਟਿੱਪਰ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਬੂੜਾ ਗੁੱਜਰ ਰੋਡ ਤੋਂ ਰੇਲਵੇ ਰੋਡ ਤੱਕ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਦੀ ਲਾਗਤ ਲਗਭਗ 96 ਲੱਖ ਰੁਪਏ ਆ ਗਈ ਹੈ।

ਮੰਤਰੀ ਵੱਲੋਂ ਦੋ ਨਵੀਆਂ ਫਾਇਰ ਬ੍ਰਿਗੇਡ ਗੱਡੀਆਂ ਵੀ ਸ਼ਹਿਰ ਦੇ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ, ਜਦਕਿ ਸੀਵਰ ਸਿਸਟਮ ਲਈ 27 ਕਰੋੜ ਦਾ ਬਜਟ ਵੀ ਮਨਜ਼ੂਰ ਹੋ ਚੁੱਕਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਮੰਤਰੀ ਨੇ ਸ਼ਹਿਰ ਦੇ ਸਫਾਈ ਪ੍ਰਬੰਧਾਂ, ਕੂੜਾ ਡੰਪਿੰਗ ਸਾਈਟ ਤੇ ਨਗਰ ਕੌਂਸਲ ਦੀ ਕਾਰਗੁਜ਼ਾਰੀ ਤੇ ਖੁੱਲ੍ਹ ਕੇ ਗੱਲ ਕੀਤੀ।

ਸ੍ਰੀ ਮੁਕਤਸਰ ਸਾਹਿਬ ਵਿਖੇ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਤੇ ਸੰਸਦੀ ਕਾਜ ਮਾਮਲੇ ਡਾ. ਰਵਜੋਤ ਸਿੰਘ ਦੇ ਦੌਰੇ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲੀ ਹੈ। ਸਵੱਛ ਭਾਰਤ ਮਿਸ਼ਨ ਦੇ ਤਹਿਤ ਸ਼ਹਿਰ ਦੀ ਸਫ਼ਾਈ ਲਈ ਖਾਸ ਤੌਰ ‘ਤੇ 31 ਟਿੱਪਰ ਵਾਹਨਾਂ ਨੂੰ ਲੋਕ ਅਰਪਣ ਕੀਤਾ ਗਿਆ ਹੈ, ਜਿਨ੍ਹਾਂ ਦੀ ਡਿਊਟੀ ਹਰ ਵਾਰਡ ਵਿੱਚ ਲਗਾਈ ਜਾਵੇਗੀ ਤਾਂ ਜੋ ਕੂੜਾ ਚੁੱਕਣ ਦਾ ਕੰਮ ਸੁਚਾਰੂ ਢੰਗ ਨਾਲ ਹੋ ਸਕੇ। ਮੰਤਰੀ ਨੇ ਕਿਹਾ ਕਿ ਸਫ਼ਾਈ ਪ੍ਰਬੰਧਾਂ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਛੱਡੀ ਜਾਵੇਗੀ ਤੇ ਜਿੱਥੇ ਵੀ ਲੋੜ ਹੋਵੇਗੀ, ਸਰਕਾਰ ਵੱਲੋਂ ਵਾਧੂ ਸਹੂਲਤਾਂ ਦਿੱਤੀਆਂ ਜਾਣਗੀਆਂ।

ਇਸ ਮੌਕੇ ਬੂੜਾ ਗੁੱਜਰ ਰੋਡ ਤੋਂ ਰੇਲਵੇ ਰੋਡ ਤੱਕ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ‘ਤੇ ਲਗਭਗ 96 ਲੱਖ ਰੁਪਏ ਦੀ ਲਾਗਤ ਆਵੇਗੀ। ਮੰਤਰੀ ਨੇ ਦੱਸਿਆ ਕਿ ਇਹ ਸੜਕ ਸ਼ਹਿਰ ਦੀ ਆਵਾਜਾਈ ਨੂੰ ਸੁਗਮ ਬਣਾਏਗੀ ਅਤੇ ਲੋਕਾਂ ਨੂੰ ਖਰਾਬ ਸੜਕਾਂ ਤੋਂ ਰਾਹਤ ਮਿਲੇਗੀ। ਇਸਦੇ ਨਾਲ ਹੀ ਦੋ ਨਵੀਆਂ ਫਾਇਰ ਬ੍ਰਿਗੇਡ ਵਾਹਨ ਵੀ ਨਗਰ ਕੌਂਸਲ ਨੂੰ ਦਿੱਤੇ ਗਏ ਹਨ ਤਾਂ ਜੋ ਅੱਗ ਲੱਗਣ ਸਮੇਂ ਜਰੂਰੀ ਕਾਰਵਾਈ ਤੇਜ਼ੀ ਨਾਲ ਕੀਤੀ ਜਾ ਸਕੇ।

ਡੰਪਿੰਗ ਸਾਈਟ ਲਈ ਜਲਦ ਕੀਤਾ ਜਾਵੇਗਾ ਹੱਲ

ਮੀਡੀਆ ਵੱਲੋਂ ਸ਼ਹਿਰ ਵਿੱਚ ਕੂੜੇ ਦੇ ਡੰਪ ਥਾਂ-ਥਾਂ ‘ਤੇ ਲੱਗੇ ਹੋਣ ਅਤੇ ਨਗਰ ਕੌਂਸਲ ਦੀ ਸਫ਼ਾਈ ਮਸ਼ੀਨ ਦੇ ਬੰਦ ਪਏ ਰਹਿਣ ਸਬੰਧੀ ਵੀ ਸਵਾਲ ਪੁੱਛੇ ਗਏ। ਇਸ ’ਤੇ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਇਹ ਸਮੱਸਿਆ ਦੌਰੇ ਦੌਰਾਨ ਪਤਾ ਲੱਗੀ ਅਤੇ ਨਗਰ ਕੌਂਸਲ ਨਾਲ ਗੱਲ ਕਰਕੇ ਡੰਪਿੰਗ ਸਾਈਟ ਲਈ ਹੱਲ ਕੀਤਾ ਜਾਵੇਗਾ। ਸੜਕ ਸਾਫ਼ ਕਰਨ ਵਾਲੀ ਮਸ਼ੀਨ ਜੋ ਲੰਮੇ ਸਮੇਂ ਤੋਂ ਨਗਰ ਕੌਂਸਲ ਵਿਚ ਖੜੀ ਹੈ ਤੇ ਜਿਸ ਤੇ ਜੰਗ ਲੱਗ ਚੁੱਕੀ ਹੈ, ਉਸ ਸਬੰਧੀ ਨਗਰ ਕੌਂਸਲ ਦੇ ਈਉ ਵੱਲੋਂ ਕਿਹਾ ਗਿਆ ਕਿ ਮਸ਼ੀਨ ਦੇ ਦੰਦੇ ਟੁੱਟ ਗਏ ਹਨ ਤੇ ਉਸਨੂੰ ਜਲਦੀ ਠੀਕ ਕਰਵਾ ਕੇ ਦੁਬਾਰਾ ਚਲਾਇਆ ਜਾਵੇਗਾ।

ਸਿਵਰ ਸਿਸਟਮ ਲਈ ਲਗਭਗ 27 ਕਰੋੜ ਰੁਪਏ ਦਾ ਪ੍ਰੋਜੈਕਟ

ਡਾ. ਰਵਜੋਤ ਸਿੰਘ ਨੇ ਕਿਹਾ ਕਿ ਸਥਾਨਕ ਸਰਕਾਰ ਦਾ ਮਕਸਦ ਸਿਰਫ਼ ਘੋਸ਼ਣਾਵਾਂ ਕਰਨਾ ਨਹੀਂ ਬਲਕਿ ਹਰ ਕਮੇਟੀ ਅਤੇ ਹਰ ਨਗਰ ਪੰਚਾਇਤ ਨੂੰ ਵਿਧੀਕ ਤੌਰ ‘ਤੇ ਸਹੂਲਤਾਂ ਪ੍ਰਦਾਨ ਕਰਨਾ ਹੈ। ਉਹਨਾਂ ਕਿਹਾ ਕਿ ਜਿਹੜੀਆਂ ਕਮੇਟੀਆਂ ਦੀ ਆਪਣੀ ਆਮਦਨ ਘੱਟ ਹੈ, ਉਨ੍ਹਾਂ ਨੂੰ ਮਿਊਂਸਪਲ ਡਿਵੈਲਪਮੈਂਟ ਫੰਡ ਤੋਂ ਵਾਧੂ ਸਹਾਇਤਾ ਦਿੱਤੀ ਜਾ ਰਹੀ ਹੈ ਤਾਂ ਜੋ ਸ਼ਹਿਰਾਂ ਦੀ ਸਫਾਈ, ਸੜਕਾਂ ਤੇ ਸੀਵਰ ਪ੍ਰਣਾਲੀ ਨੂੰ ਬਿਹਤਰ ਕੀਤਾ ਜਾ ਸਕੇ।

ਇਸ ਮੌਕੇ ਮੰਤਰੀ ਨੇ ਕਿਹਾ ਕਿ ਸਿਵਰ ਸਿਸਟਮ ਲਈ ਲਗਭਗ 27 ਕਰੋੜ ਰੁਪਏ ਦਾ ਪ੍ਰੋਜੈਕਟ ਵੀ ਮਨਜ਼ੂਰ ਕੀਤਾ ਜਾ ਚੁੱਕਾ ਹੈ ਅਤੇ ਬਹੁਤ ਜਲਦੀ ਇਸਦਾ ਉਦਘਾਟਨ ਕੀਤਾ ਜਾਵੇਗਾ। ਸ਼ਹਿਰ ਦੇ ਪਾਰਕਾਂ ਦੀ ਮੁਰੰਮਤ ਤੇ ਰੀਡਿਵੈਲਪਮੈਂਟ ਲਈ ਵੀ ਬਜਟ ਜਾਰੀ ਹੋ ਚੁੱਕਾ ਹੈ।

ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਡਾ. ਰਵਜੋਤ ਸਿੰਘ ਨੇ ਕਿਹਾ ਕਿ ਕੂੜਾ ਸੰਬੰਧੀ ਪੁਰਾਣੇ ਠੇਕੇ ਤੇ ਹੋਏ ਕਿਸੇ ਵੀ ਗੜਬੜ ਦੀ ਜਾਂਚ ਜਰੂਰ ਕਰਵਾਈ ਜਾਵੇਗੀ ਅਤੇ ਜਿਹੜਾ ਵੀ ਦੋਸ਼ੀ ਪਾਇਆ ਜਾਵੇਗਾ, ਉਸ ਦੇ ਖ਼ਿਲਾਫ਼ ਕਾਰਵਾਈ ਹੋਵੇਗੀ।

ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ

ਭ੍ਰਿਸ਼ਟਾਚਾਰ ਸਬੰਧੀ ਸਵਾਲਾਂ ਦੇ ਜਵਾਬ ਵਿਚ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਹ ਹੀ “ਜ਼ੀਰੋ ਟੋਲਰੈਂਸ ਟੂ ਕਰਪਸ਼ਨ” ’ਤੇ ਟਿਕੀ ਹੈ। ਜੇ ਕੋਈ ਵੀ ਵਿਅਕਤੀ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਇਆ ਗਿਆ, ਚਾਹੇ ਉਹ ਪਾਰਟੀ ਦਾ ਮੈਂਬਰ ਹੀ ਕਿਉਂ ਨਾ ਹੋਵੇ, ਉਸ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਇਸ ਪੂਰੇ ਦੌਰੇ ਦੌਰਾਨ ਮੰਤਰੀ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਜਾਇਜ਼ਾ ਲਿਆ, ਨਗਰ ਕੌਂਸਲ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਾਰੇ ਜਰੂਰੀ ਮਾਮਲੇ ਨੋਟ ਕਰਕੇ ਤੁਰੰਤ ਹੱਲ ਦੇ ਹੁਕਮ ਦਿੱਤੇ।

Read Latest News and Breaking News at Daily Post TV, Browse for more News

Ad
Ad