ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕੀਤਾ ਸਹੀਦ ਸਿਪਾਹੀ ਗੰਧਰਵ ਸਿੰਘ ਯਾਦਗਾਰੀ ਗੇਟ ਦਾ ਉਦਘਾਟਨ
Punjab News; ਸ਼ਹੀਦ ਦੇਸ਼ ਦੀ ਸਮਪੱਤੀ ਹੁੰਦੇ ਹਨ ਅਤੇ ਇਨ੍ਹਾਂ ਦਾ ਮਾਨ ਸਨਮਾਨ ਕਰਨਾ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ, ਦੇਸ ਦੀ ਸੁਰੱਖਿਆ ਕਰਦਿਆਂ ਜੋ ਅਪਣੀਆਂ ਜਾਨਾਂ ਗਵਾ ਦਿੰਦੇ ਹਨ ਉਨ੍ਹਾਂ ਦਾ ਨਾਮ ਦੇਸ ਦੇ ਇਤਹਾਸ ਵਿੱਚ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ ਅਤੇ ਬਹੁਤ ਕਰਮਾਵਾਲੀ ਉਹ ਧਰਤੀ ਹੁੰਦੀ ਹੈ ਜਿਸ ਤੇ ਉਹ ਸਖਸ ਜਨਮ ਲੈਦਾਂ ਹੈ ਜੋ ਭਾਰਤ ਮਾਤਾ ਦੀ ਰੱਖਿਆ ਕਰਦਾ ਅਮਰ ਹੋ ਜਾਂਦਾ ਹੈ ਮੈਂ ਦਿਲ ਤੋਂ ਇਨ੍ਹਾਂ ਸਹੀਦਾਂ ਨੂੰ ਨਮਨ ਕਰਦਾ ਹਾਂ। ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਅਲੀਖਾਂ ਵਿਖੇ ਸਹੀਦ ਸਿਪਾਹੀ ਗੰਧਰਵ ਸਿੰਘ ਜੀ ਦੀ ਯਾਦ ਵਿੱਚ ਬਣਾਏ ਯਾਦਗਾਰੀ ਗੇਟ ਦਾ ਉਦਘਾਟਣ ਕਰਨ ਮਗਰੋਂ ਕੀਤਾ। ਸਮਾਰੋਹ ਦੋਰਾਨ ਸਭ ਤੋਂ ਪਹਿਲਾ ਕੁੰਵਰ ਰਵਿੰਦਰ ਸਿੰਘ ਵਿੱਕੀ ਸਕੱਤਰ ਸਹੀਦ ਸੈਨਿਕ ਸੁਰੱਖਿਆ ਪ੍ਰੀਸਦ ਨੇ ਕਿਹਾ ਕਿ ਸਹੀਦ ਸਿਪਾਹੀ ਗੰਧਰਵ ਸਿੰਘ ਜੀ ਜਿਨ੍ਹਾਂ ਨੇ 21 ਸਤੰਬਰ 1965 ਵਿੱਚ ਭਾਰਤ ਪਾਕ ਯੁੱਧ ਦੋਰਾਨ ਸਹਾਦਤ ਪਾਈ ਸੀ ਅਤੇ ਲੰਮੇ ਸਮੇਂ ਤੋਂ ਉਨ੍ਹਾਂ ਦਾ ਪਰਿਵਾਰ ਸਹੀਦ ਦੀ ਯਾਦ ਵਿੱਚ ਯਾਦਗਾਰ ਗੇਟ ਬਣਾਉਂਣ ਲਈ ਉਪਰਾਲੇ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਅੱਜ ਉਹ ਪੰਜਾਬ ਸਰਕਾਰ ਵਿਸੇਸ ਤੋਰ ਤੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ ਕਿ ਇਨ੍ਹਾਂ ਦੇ ਉਪਰਾਲਿਆਂ ਸਦਕਾ ਅੱਜ ਸਹੀਦ ਸਿਪਾਹੀ ਗੰਧਰਵ ਸਿੰਘ ਜੀ ਦੀ ਯਾਦ ਵਿੱਚ ਯਾਦਗਾਰ ਗੇਟ ਬਣ ਸਕਿਆ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਉਹ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਅਲੀਖਾਂ ਦੇ ਉਸ ਯਾਦਗਾਰ ਗੇਟ ਤੇ ਖੜੇ ਹਨ। ਉਨ੍ਹਾਂ ਕਿਹਾ ਕਿ ਭਾਰਤ ਮਾਤਾ ਦੀ ਰੱਖਿਆ ਕਰਦਿਆਂ 6 ਡੋਗਰਾ ਰੈਜੀਮੈਂਟ ਦੇ ਸਿਪਾਹੀ ਗੰਧਰਵ ਸਿੰਘ ਜਿਨ੍ਹਾਂ ਨੇ ਹਿੰਦ ਪਾਕ ਯੁੱਧ ਦੋਰਾਨ ਸਹਾਦਤ ਦਾ ਜਾਮ ਪੀਤਾ। ਉਨ੍ਹਾਂ ਕਿਹਾ ਕਿ ਸਹੀਦ ਦੇ ਪਰਿਵਾਰ ਵੱਲੋਂ ਕਰੀਬ 60 ਸਾਲ ਸੰਘਰਸ ਕਰਨ ਤੋਂ ਬਾਅਦ ਸਹੀਦ ਸਿਪਾਹੀ ਗੰਧਰਵ ਸਿੰਘ ਜੀ ਦੀ ਯਾਦ ਵਿੱਚ ਇਹ ਗੇਟ ਬਣਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਇਨ੍ਹਾਂ ਸਹੀਦ ਪਰਿਵਾਰਾਂ ਦੀ ਮੰਗ ਵੱਲ ਧਿਆਨ ਹੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ ਵਿੱਚ ਉਨ੍ਹਾਂ ਵੱਲੋਂ ਇਹ ਦੁਖਾਂਤ ਲਿਆਂਦਾ ਗਿਆ ਅਤੇ ਉਨ੍ਹਾਂ ਵੱਲੋਂ ਉਸੇ ਹੀ ਸਮੇਂ ਫੈਂਸਲਾ ਕਰਦਿਆਂ ਵਿਧਾਨ ਸਭਾ ਹਲਕਾ ਭੋਆ ਦੇ 8 ਸਹੀਦਾਂ ਜਿਨ੍ਹਾਂ ਨੇ 1965, 1971 ਅਤੇ ਕਾਰਗਿੱਲ ਦੀ ਜੰਗ ਵਿੱਚ ਦੁਸਮਨ ਦੀਆਂ ਗੋਲੀਆਂ ਦਾ ਸਾਹਮਣਾ ਕਰਦਿਆਂ ਸਹਾਦਤ ਦਾ ਜਾਮ ਪੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਉਪਰੋਕਤ ਅੱਠ ਸਹੀਦੀ ਗੇਟਾਂ ਨੂੰ ਮਨਜੂਰੀ ਦਿੱਤੀ ਅਤੇ ਹਰੇਕ ਗੇਟ ਤੇ 10 ਲੱਖ ਰੁਪਏ ਖਰਚ ਕਰਨ ਦੀ ਵੀ ਪ੍ਰਵਾਨਗੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਨਮਨ ਕਰਦੇ ਹਨ ਸਹੀਦ ਸਿਪਾਹੀ ਗੰਧਰਵ ਸਿੰਘ ਜੀ ਨੂੰ ਉਨ੍ਹਾਂ ਦੀ ਯਾਦ ਵਿੱਚ ਬਣਾਇਆ ਇਹ ਯਾਦਗਾਰ ਗੇਟ ਆਉਂਣ ਵਾਲੀਆਂ ਪੀੜੀਆਂ ਦੇ ਦਿਲ੍ਹਾਂ ਅੰਦਰ ਉਨ੍ਹਾਂ ਦੀ ਯਾਦ ਤਾਜਾ ਰੱਖੇਗਾ।