Journalism Of Hope
BREAKING NEWS
ਅੱਜ ਦੇਸ਼ ਭਰ ਵਿੱਚ ਬੈਂਕਾਂ ਦੀ ਹੜਤਾਲ: ਕਰਮਚਾਰੀ 5 ਦਿਨਾਂ ਦੇ ਕੰਮਕਾਜੀ ਦਿਨ ਦੀ ਮੰਗ ‘ਤੇ ਅੜੇ.....ਵੱਡੀ ਖ਼ਬਰ: ਸੱਜਣ ਕੁਮਾਰ ਦੇ ਘਰ ਜਾਣ ’ਤੇ ਭਾਜਪਾ ਸੰਸਦ ਮੈਂਬਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗੀ ਮੁਆਫ਼ੀ......ਪਾਕਿਸਤਾਨ ਤੋਂ ਭਾਰਤ ਆਉਣ ਵਾਲੇ 104 ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਨਹੀਂ ਮਿਲੀ ਇਜਾਜ਼ਤ.......ਕਾਂਗੋ ਦੇ ਦੋ ਸਕੂਲਾਂ ਵਿੱਚ ਭਿਆਨਕ ਅੱਗ, 26 ਵਿਦਿਆਰਥੀਆਂ ਦੀ ਮੌਤ.....5 ਸਾਲਾ ਮਾਸੂਮ ਨਾਲ ਤਸ਼ੱਦਦ, ਗਰਮ ਤਵੇ ਤੇ ਚਿਮਟੇ ਨਾਲ ਸਾੜਨ ਦੇ ਦੋਸ਼....PSEB ਨੇ ਨਿੱਜੀ ਸਕੂਲਾਂ ਲਈ ਮਾਨਤਾ ਲੈਣ ਦੇ ਬਦਲੇ ਨਿਯਮ, ਪੜ੍ਹੋ ਵੇਰਵਾ

ਕੈਨੇਡਾ ਸਟੱਡੀ ਵੀਜ਼ਾ ਨਿਯਮ ਬਦਲੇ, ਹੁਣ ਪੰਜਾਬੀ ਵਿਦਿਆਰਥੀਆਂ ਨੂੰ ਦਿਖਾਉਣਾ ਹੋਵੇਗਾ ਇਨ੍ਹਾਂ ਬੈਂਕ ਬੈਲੈਂਸ….

Canada Immigration Visa Requirements; ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਨੂੰ ਹੁਣ ਪਹਿਲਾਂ ਨਾਲੋਂ ਜ਼ਿਆਦਾ ਵਿੱਤੀ ਫੰਡ ਦਿਖਾਉਣੇ ਪੈਣਗੇ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਨਵੇਂ ਨਿਯਮਾਂ ਮੁਤਾਬਕ 1 ਸਤੰਬਰ 2026 ਤੋਂ ਸਟੱਡੀ ਵੀਜ਼ਾ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੇ ਰਹਿਣ-ਖਾਣ ਅਤੇ ਹੋਰ ਖਰਚਿਆਂ ਲਈ […]
Jaspreet Singh
By : Updated On: 16 Sep 2026 19:06:PM
ਕੈਨੇਡਾ ਸਟੱਡੀ ਵੀਜ਼ਾ ਨਿਯਮ ਬਦਲੇ, ਹੁਣ ਪੰਜਾਬੀ ਵਿਦਿਆਰਥੀਆਂ ਨੂੰ ਦਿਖਾਉਣਾ ਹੋਵੇਗਾ ਇਨ੍ਹਾਂ ਬੈਂਕ ਬੈਲੈਂਸ….

Canada Immigration Visa Requirements; ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਨੂੰ ਹੁਣ ਪਹਿਲਾਂ ਨਾਲੋਂ ਜ਼ਿਆਦਾ ਵਿੱਤੀ ਫੰਡ ਦਿਖਾਉਣੇ ਪੈਣਗੇ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ।

ਇਸ਼ਤਿਹਾਰ

ਨਵੇਂ ਨਿਯਮਾਂ ਮੁਤਾਬਕ 1 ਸਤੰਬਰ 2026 ਤੋਂ ਸਟੱਡੀ ਵੀਜ਼ਾ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੇ ਰਹਿਣ-ਖਾਣ ਅਤੇ ਹੋਰ ਖਰਚਿਆਂ ਲਈ ਕਰੀਬ 23,448 ਕੈਨੇਡੀਅਨ ਡਾਲਰ ਦਾ ਫੰਡ ਦਿਖਾਉਣਾ ਹੋਵੇਗਾ, ਜੋ ਭਾਰਤੀ ਕਰੰਸੀ ਵਿੱਚ ਲਗਭਗ 17 ਲੱਖ ਰੁਪਏ ਬਣਦਾ ਹੈ।

ਪਹਿਲਾਂ ਇਹ ਰਕਮ ਕਰੀਬ 15 ਲੱਖ ਰੁਪਏ ਦੇ ਨੇੜੇ ਸੀ। ਕੈਨੇਡਾ ਸਰਕਾਰ ਨੇ ਮਹਿੰਗਾਈ ਅਤੇ ਵਧ ਰਹੇ ਰਹਿਣ-ਸਹਿਣ ਦੇ ਖਰਚਿਆਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਬਦਲਾਅ ਕੀਤਾ ਹੈ।

31 ਅਗਸਤ ਤੱਕ ਅਪਲਾਈ ਕਰਨ ਵਾਲਿਆਂ ‘ਤੇ ਨਵੇਂ ਨਿਯਮ ਨਹੀਂ ਲਾਗੂ

IRCC ਮੁਤਾਬਕ ਜਿਹੜੇ ਵਿਦਿਆਰਥੀ 31 ਅਗਸਤ 2026 ਤੱਕ ਸਟੱਡੀ ਵੀਜ਼ਾ ਲਈ ਅਪਲਾਈ ਕਰ ਚੁੱਕੇ ਹਨ, ਉਨ੍ਹਾਂ ‘ਤੇ ਇਹ ਨਵੇਂ ਨਿਯਮ ਲਾਗੂ ਨਹੀਂ ਹੋਣਗੇ। 1 ਸਤੰਬਰ ਤੋਂ ਬਾਅਦ ਨਵੀਂ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਨੂੰ ਵਧੇ ਹੋਏ ਫੰਡ ਦਾ ਸਬੂਤ ਦੇਣਾ ਪਵੇਗਾ।

ਟਿਊਸ਼ਨ ਫੀਸ ਅਤੇ ਯਾਤਰਾ ਖਰਚ ਤੋਂ ਇਲਾਵਾ ਦਿਖਾਉਣਾ ਹੋਵੇਗਾ ਫੰਡ

ਨਵੇਂ ਨਿਯਮਾਂ ਅਨੁਸਾਰ ਵਿਦਿਆਰਥੀਆਂ ਨੂੰ ਤਿੰਨ ਤਰ੍ਹਾਂ ਦੇ ਖਰਚਿਆਂ ਲਈ ਵੱਖਰਾ ਸਬੂਤ ਦੇਣਾ ਹੋਵੇਗਾ—

ਪਹਿਲਾ ਸਾਲ ਦੀ ਪੂਰੀ ਟਿਊਸ਼ਨ ਫੀਸ
ਰਹਿਣ-ਖਾਣ ਦਾ ਨਿਰਧਾਰਤ ਖਰਚ
ਭਾਰਤ ਤੋਂ ਕੈਨੇਡਾ ਆਉਣ-ਜਾਣ ਦਾ ਟ੍ਰੈਵਲ ਖਰਚ

IRCC ਨੇ ਸਪੱਸ਼ਟ ਕੀਤਾ ਹੈ ਕਿ 23,448 CAD ਦੀ ਰਕਮ ਵਿੱਚ ਕਾਲਜ ਫੀਸ ਅਤੇ ਯਾਤਰਾ ਖਰਚ ਸ਼ਾਮਲ ਨਹੀਂ ਹੋਵੇਗਾ।

ਪਰਿਵਾਰ ਨਾਲ ਜਾਣ ‘ਤੇ ਵਧੇਗਾ ਫੰਡ

ਜੇਕਰ ਵਿਦਿਆਰਥੀ ਆਪਣੇ ਪਰਿਵਾਰ ਨਾਲ ਕੈਨੇਡਾ ਜਾਂਦਾ ਹੈ ਤਾਂ ਵਾਧੂ ਫੰਡ ਦਿਖਾਉਣਾ ਹੋਵੇਗਾ।

2 ਮੈਂਬਰਾਂ ਲਈ ਲਗਭਗ 20.10 ਲੱਖ ਰੁਪਏ
3 ਮੈਂਬਰਾਂ ਲਈ ਲਗਭਗ 24.74 ਲੱਖ ਰੁਪਏ
4 ਮੈਂਬਰਾਂ ਲਈ ਲਗਭਗ 30.04 ਲੱਖ ਰੁਪਏ

ਇਸ ਤੋਂ ਬਾਅਦ ਹਰ ਵਾਧੂ ਮੈਂਬਰ ਲਈ ਲਗਭਗ 4.35 ਲੱਖ ਰੁਪਏ ਦਾ ਵਾਧੂ ਫੰਡ ਦਿਖਾਉਣਾ ਹੋਵੇਗਾ।

ਇਹ ਨਿਯਮ ਕਿਊਬੈਕ ਸੂਬੇ ਤੋਂ ਇਲਾਵਾ ਪੂਰੇ ਕੈਨੇਡਾ ਵਿੱਚ ਲਾਗੂ ਹੋਣਗੇ, ਕਿਉਂਕਿ ਕਿਊਬੈਕ ਆਪਣੇ ਵੱਖਰੇ ਲਿਵਿੰਗ ਐਕਸਪੈਂਸ ਨਿਯਮ ਤੈਅ ਕਰਦਾ ਹੈ।

ਕੈਨੇਡਾ ‘ਚ ਵਧਦੀ ਮਹਿੰਗਾਈ ਕਾਰਨ ਲਿਆ ਫੈਸਲਾ

IRCC ਮੁਤਾਬਕ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਕਿਰਾਏ, ਖਾਣ-ਪੀਣ ਅਤੇ ਹੋਰ ਜ਼ਰੂਰੀ ਖਰਚਿਆਂ ਵਿੱਚ ਵਾਧਾ ਹੋਇਆ ਹੈ। ਇਸ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਿੱਤੀ ਮੁਸ਼ਕਲਾਂ ਤੋਂ ਬਚਾਉਣ ਲਈ ਫੰਡ ਦੀ ਹੱਦ ਵਧਾਈ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News