Journalism Of Hope
BREAKING NEWS
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਤੋਂ ਝਟਕਾ, ਰਿਸ਼ਵਤ ਮਾਮਲੇ ਦੀ FIR ਰੱਦ ਕਰਨ ਦੀ ਪਟੀਸ਼ਨ ਖਾਰਜ....ਹਰਿਆਣਾ ‘ਚ ਗੁਰਸਿਮਰਨ ਸਿੰਘ ਮੰਡ ਦੀ ਕੁੱਟਮਾਰ......ਸਰਹੱਦ ਪਾਰ ਅੱਤਵਾਦੀ ਸਾਜ਼ਿਸ਼ ਮਾਮਲੇ ’ਚ NIA ਦੀ ਵੱਡੀ ਕਾਰਵਾਈ, ਦੋ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖਲ........ਅਮਰੀਕੀ ਸੈਨੇਟ ਨੇ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ 100% ਤੱਕ ਟੈਰਿਫ ਵਾਲਾ ਬਿੱਲ ਪਾਸ ਕੀਤਾ, ਭਾਰਤ ਵੀ ਨਿਸ਼ਾਨੇ ’ਤੇ.......ਡਾਬਰ ਨੂੰ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ, FSSAI ਦੇ ‘100%’ ਦਾਅਵਿਆਂ ਵਾਲੇ ਹੁਕਮ ’ਤੇ ਰੋਕ......

ਰਾਹੁਲ ਗਾਂਧੀ ਦੇ ‘ਅੰਕਲ’ ਕਹਿਣ ’ਤੇ ਕੈਪਟਨ ਅਮਰਿੰਦਰ ਦਾ ਵੀ ਆਇਆ ਜਵਾਬ, ਪੜ੍ਹੋ ਕੀ ਕਿਹਾ ?

Captain Amarinder responded to Rahul Gandhi: ਪਟਿਆਲਾ: ਸਾਬਕਾ ਪੰਜਾਬ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਨੂੰ ‘ਅੰਕਲ’ ਕਹਿਣ ਅਤੇ ਭਾਜਪਾ ਵਿੱਚ ਆਪਣਾ ‘ਪਸੰਦੀਦਾ ਨੇਤਾ’ ਦੱਸਣ ’ਤੇ ਪ੍ਰਤੀਕਿਰਿਆ ਦਿੱਤੀ ਹੈ। ਰਾਹੁਲ ਗਾਂਧੀ ਨੇ ਵੀਰਵਾਰ ਰਾਤ ਇੱਕ ਇੰਸਟਾਗ੍ਰਾਮ ਵੀਡੀਓ ਵਿੱਚ ਕੈਪਟਨ ਅਮਰਿੰਦਰ ਨੂੰ ਆਪਣਾ ਪਸੰਦੀਦਾ ਭਾਜਪਾ ਨੇਤਾ ਦੱਸਦਿਆਂ ਕਿਹਾ ਸੀ […]
Ranjit Singh
By : Updated On: 08 Aug 2026 12:39:PM
ਰਾਹੁਲ ਗਾਂਧੀ ਦੇ ‘ਅੰਕਲ’ ਕਹਿਣ ’ਤੇ ਕੈਪਟਨ ਅਮਰਿੰਦਰ ਦਾ ਵੀ ਆਇਆ ਜਵਾਬ, ਪੜ੍ਹੋ ਕੀ ਕਿਹਾ ?

Captain Amarinder responded to Rahul Gandhi: ਪਟਿਆਲਾ: ਸਾਬਕਾ ਪੰਜਾਬ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਨੂੰ ‘ਅੰਕਲ’ ਕਹਿਣ ਅਤੇ ਭਾਜਪਾ ਵਿੱਚ ਆਪਣਾ ‘ਪਸੰਦੀਦਾ ਨੇਤਾ’ ਦੱਸਣ ’ਤੇ ਪ੍ਰਤੀਕਿਰਿਆ ਦਿੱਤੀ ਹੈ। ਰਾਹੁਲ ਗਾਂਧੀ ਨੇ ਵੀਰਵਾਰ ਰਾਤ ਇੱਕ ਇੰਸਟਾਗ੍ਰਾਮ ਵੀਡੀਓ ਵਿੱਚ ਕੈਪਟਨ ਅਮਰਿੰਦਰ ਨੂੰ ਆਪਣਾ ਪਸੰਦੀਦਾ ਭਾਜਪਾ ਨੇਤਾ ਦੱਸਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਕੈਪਟਨ ਨਾਲ ਚੰਗੀ ਬਣਦੀ ਹੈ ਅਤੇ ਉਹ ‘ਕੂਲ’ ਹਨ। ਰਾਹੁਲ ਨੇ ਉਨ੍ਹਾਂ ਨੂੰ ‘ਹੈਲੋ, ਅੰਕਲ ਅਮਰਿੰਦਰ’ ਵੀ ਕਿਹਾ। ਇਸ ਤੋਂ ਬਾਅਦ ਕੈਪਟਨ ਦੀ ਕਾਂਗਰਸ ਵਿੱਚ ਵਾਪਸੀ ਦੀਆਂ ਅਟਕਲਾਂ ਵੀ ਤੇਜ਼ ਹੋ ਗਈਆਂ।

ਇਸ਼ਤਿਹਾਰ

‘ਗਾਂਧੀ ਪਰਿਵਾਰ ਨਾਲ ਨਿੱਜੀ ਰਿਸ਼ਤੇ ਹਮੇਸ਼ਾ ਰਹਿਣਗੇ’
ਸ਼ੁੱਕਰਵਾਰ ਨੂੰ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨੂੰ ਬਚਪਨ ਤੋਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਉਨ੍ਹਾਂ ਦੇ ਪਰਿਵਾਰਕ ਅਤੇ ਨਿੱਜੀ ਸਬੰਧ ਹਮੇਸ਼ਾ ਕਾਇਮ ਰਹਿਣਗੇ, ਪਰ ਸਿਆਸੀ ਤੌਰ ’ਤੇ ਉਨ੍ਹਾਂ ਦੀ ਵਚਨਬੱਧਤਾ ਭਾਜਪਾ ਨਾਲ ਹੈ।

ਕੈਪਟਨ ਨੇ ਕਿਹਾ ਕਿ ਦੁਨੀਆ ਦੇ ਕਈ ਹਿੱਸਿਆਂ ਵਿੱਚ ਨਿੱਜੀ ਰਿਸ਼ਤਿਆਂ ਨੂੰ ਸਿਆਸੀ ਵਚਨਬੱਧਤਾ ਤੋਂ ਵੱਖ ਰੱਖਿਆ ਜਾਂਦਾ ਹੈ। ਉਨ੍ਹਾਂ 1980 ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਉਹ ਕਾਂਗਰਸ ਦੇ ਸੰਸਦ ਮੈਂਬਰ ਸਨ, ਜਦਕਿ ਉਨ੍ਹਾਂ ਦੀ ਮਰਹੂਮ ਮਾਤਾ ਮਹਾਰਾਣੀ ਮੋਹਿੰਦਰ ਕੌਰ ਵਿਰੋਧੀ ਪਾਰਟੀ ਤੋਂ ਸੰਸਦ ਮੈਂਬਰ ਸਨ। ਉਨ੍ਹਾਂ ਕਿਹਾ ਕਿ ਕੀ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਨ੍ਹਾਂ ਦੇ ਆਪਣੀ ਮਾਂ ਨਾਲ ਸਬੰਧ ਠੀਕ ਨਹੀਂ ਸਨ।

Read Latest News and Breaking News at Daily Post TV, Browse for more News

Ad
Ad

Punjab District News