Journalism Of Hope
BREAKING NEWS
ਦੇਸ਼ ਭਰ ਵਿੱਚ ਕੁੱਲ 324 ਦਵਾਈਆਂ ਦੇ ਨਮੂਨੇ ਵੀ ਜਾਂਚ ਵਿੱਚ ਪਾਏ ਗਏ ਫੇਲ੍ਹ, 91 ਦਵਾਈਆਂ ਦੇ ਸੈਂਪਲ ਇੱਕਲੇ ਹਿਮਾਚਲ ਤੋਂ.........ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ.......ਪੰਜਾਬ ਦੇ ਚੋਣਾਂ ਵਾਲੇ ਹਲਕਿਆਂ ਵਿੱਚ 28 ਨਵੰਬਰ ਨੂੰ ਛੁੱਟੀ ਦਾ ਐਲਾਨ.........ਲੰਮੀ ਕਿਰਾਏਦਾਰੀ ਦੇ ਆਧਾਰ ’ਤੇ ਜਾਇਦਾਦ ’ਤੇ ਹੱਕ ਨਹੀਂ ਜਤਾ ਸਕਦਾ ਕਿਰਾਏਦਾਰ: ਹਾਈ ਕੋਰਟ ਦੀ ਵੱਡੀ ਟਿੱਪਣੀ........ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਤੋਂ ਪਹਿਲਾਂ ਫੇਰ ਖੜ੍ਹਾ ਹੋਇਆ ਵਿਵਾਦ, ਡਾ. ਪੰਡਿਤਰਾਓ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ............ਚਰਨਜੀਤ ਚੰਨੀ ਵੱਲੋਂ 5 ਦਸੰਬਰ ਤੋਂ ‘ਜਵਾਨੀ ਸੰਭਾਲ ਯਾਤਰਾ-2’ ਸ਼ੁਰੂ ਕਰਨ ਦਾ ਐਲਾਨ.........ਲੁਧਿਆਣਾ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਗਾਇਕ ਕਾਸ਼ੀਨਾਥ ਸਮੇਤ 3 ਖ਼ਿਲਾਫ਼ FIR...........ਫਲਿੱਪਕਾਰਟ ਦੇ ਗਰੁੱਪ CEO ਕਲਿਆਣ ਕ੍ਰਿਸ਼ਨਮੂਰਤੀ ਨੇ ਦਿੱਤਾ ਅਸਤੀਫ਼ਾ........ਮਿਸਰ ’ਚ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ, 31 ਲੋਕਾਂ ਦੀ ਮੌਤ, 21 ਤੋਂ ਵੱਧ ਜ਼ਖ਼ਮੀ

ਬਠਿੰਡਾ ‘ਚ ਗਲੀ ਵਿਚੋਂ ਕਾਰ ਚੋਰੀ: ਸੀਸੀਟਿਵੀ ‘ਚ ਕੈਦ ਹੋਈ ਵਾਰਦਾਤ, ਚੋਰਾਂ ਦੇ ਬੁਲੰਦ ਹੌਸਲੇ ; ਪੁਲਿਸ ਵੱਲੋਂ ਜਾਂਚ ਜਾਰੀ

Punjab News: ਬਠਿੰਡਾ ਦੇ ਸ੍ਰਾਬਾ ਨਗਰ ਇਲਾਕੇ ‘ਚ ਇੱਕ ਗਲੀ ਵਿੱਚ ਖੜੀ ਜੈਨ ਕਾਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਦੋ ਚੋਰ ਆਪਣੀ ਕਾਰ ‘ਚ ਆਏ, ਜਿਨ੍ਹਾਂ ਵਿੱਚੋਂ ਇੱਕ ਚੋਰ ਉਤਰੇਆ ਅਤੇ ਗਲੀ ਵਿੱਚ ਖੜੀ ਕਾਰ ਦਾ ਲੌਕ ਤੋੜ ਕੇ ਉਸਨੂੰ ਬਿਨਾਂ ਸਟਾਰਟ ਕੀਤੇ ਧੱਕੇ ਨਾਲ ਅੱਗੇ ਲੈ ਗਿਆ। ਕੁਝ ਦੂਰ ਲਿਜਾ ਕੇ, ਚੋਰ ਨੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

Punjab News: ਬਠਿੰਡਾ ਦੇ ਸ੍ਰਾਬਾ ਨਗਰ ਇਲਾਕੇ ‘ਚ ਇੱਕ ਗਲੀ ਵਿੱਚ ਖੜੀ ਜੈਨ ਕਾਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਦੋ ਚੋਰ ਆਪਣੀ ਕਾਰ ‘ਚ ਆਏ, ਜਿਨ੍ਹਾਂ ਵਿੱਚੋਂ ਇੱਕ ਚੋਰ ਉਤਰੇਆ ਅਤੇ ਗਲੀ ਵਿੱਚ ਖੜੀ ਕਾਰ ਦਾ ਲੌਕ ਤੋੜ ਕੇ ਉਸਨੂੰ ਬਿਨਾਂ ਸਟਾਰਟ ਕੀਤੇ ਧੱਕੇ ਨਾਲ ਅੱਗੇ ਲੈ ਗਿਆ। ਕੁਝ ਦੂਰ ਲਿਜਾ ਕੇ, ਚੋਰ ਨੇ ਕਾਰ ਸਟਾਰਟ ਕਰ ਲਈ ਅਤੇ ਫਰਾਰ ਹੋ ਗਿਆ। ਦੂਜਾ ਚੋਰ ਆਪਣੀ ਗੱਡੀ ਵਿੱਚ ਬੈਠ ਕੇ ਮੌਕੇ ਤੋਂ ਰਫੂਚੱਕਰ ਹੋ ਗਿਆ।

ਇਹ ਪੂਰੀ ਘਟਨਾ ਨੇੜਲੇ ਘਰਾਂ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਚੋਰਾਂ ਦੀ ਹਰ ਚਾਲ ਸਾਫ਼ ਨਜ਼ਰ ਆ ਰਹੀ ਹੈ।

ਚੋਰਾਂ ਦੇ ਹੌਸਲੇ ਬੁਲੰਦ:

ਚੋਰ ਬਿਨਾਂ ਕਿਸੇ ਡਰ ਦੇ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਘਟਨਾ ਦੇ ਦੌਰਾਨ ਨਾਂ ਹੀ ਕਿਸੇ ਨੇ ਮੁਕਾਬਲਾ ਕੀਤਾ ਤੇ ਨਾਂ ਹੀ ਚੋਰਾਂ ਨੂੰ ਕਿਸੇ ਤਰ੍ਹਾਂ ਦਾ ਡਰ ਦਿਖਾਈ ਦਿੱਤਾ।

ਪੁਲਿਸ ਵੱਲੋਂ ਕਾਰਵਾਈ

ਥਾਣਾ ਸਿਵਿਲ ਲਾਈਨ, ਬਠਿੰਡਾ ਵਿੱਚ ਅਣਪਛਾਤਿਆਂ ਵਿਰੁੱਧ IPC ਦੀਆਂ ਸੰਬੰਧਤ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰਦਿਆਂ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।

 ਲੋਕਾਂ ਲਈ ਚੇਤਾਵਨੀ:

  • ਆਪਣੀਆਂ ਕਾਰਾਂ ਨੂੰ ਘਰ ਦੇ ਬਾਹਰ ਜਾਂ ਅਣਸੁਰੱਖਿਅਤ ਥਾਵਾਂ ‘ਤੇ ਖੜਾ ਕਰਨ ਤੋਂ ਪਹਿਲਾਂ ਸਾਵਧਾਨ ਰਹੋ।
  • ਲੌਕਿੰਗ ਸਿਸਟਮ ਅਤੇ ਸੀਕਰੇਟੀ ਅਲਾਰਮ ਸਿਸਟਮ ਦੀ ਜਾਂਚ ਕਰਵਾਓ।
  • ਨਜਦੀਕੀ ਇਲਾਕਿਆਂ ‘ਚ ਘਟ ਰਹੀਆਂ ਵਾਰਦਾਤਾਂ ਦੀ ਜਾਣਕਾਰੀ ਰੱਖੋ ਅਤੇ ਸਥਾਨਕ ਪੁਲਿਸ ਨਾਲ ਸਾਂਝ ਬਣਾਈ ਰੱਖੋ।

Read Latest News and Breaking News at Daily Post TV, Browse for more News

Ad
Ad

Punjab District News