ਫਰਜ਼ੀ ਮੁਠਭੇੜ ਮਾਮਲੇ ‘ਚ ਸੀਬੀਆਈ ਅਦਾਲਤ ਦਾ ਫੈਸਲਾ:32 ਸਾਲਾਂ ਪੁਰਾਣੇ ਮਾਮਲੇ ‘ਚਇੱਕ ਸਾਬਕਾ ਪੁਲਿਸ ਅਧਿਕਾਰੀ ਨੂੰ ਉਮਰ ਕੈਦ, ਦੂਜੇ ਨੂੰ ਪੰਜ ਸਾਲ ਦੀ ਕੈਦ

CBI Special Court, Mohali: ਐਸਐਚਓ ਪੱਟੀ ਰਾਜ ਪਾਲ (57) ਨੂੰ ਆਈਪੀਸੀ ਦੀ ਧਾਰਾ 201 ਅਤੇ ਆਈਪੀਸੀ ਦੀ ਧਾਰਾ 120ਬੀ ਤਹਿਤ ਪੰਜ ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। Fake Encounter Case: ਤਰਨਤਾਰਨ ਵਿੱਚ 32 ਸਾਲ ਪਹਿਲਾਂ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਦੋ ਵਿਅਕਤੀਆਂ ਨੂੰ ਅੱਤਵਾਦੀ ਕਹਿ ਕੇ ਮਾਰਨ ਦਾ […]
Jaspreet Singh
By : Updated On: 06 Mar 2025 17:38:PM
ਫਰਜ਼ੀ ਮੁਠਭੇੜ ਮਾਮਲੇ ‘ਚ ਸੀਬੀਆਈ ਅਦਾਲਤ ਦਾ ਫੈਸਲਾ:32 ਸਾਲਾਂ ਪੁਰਾਣੇ ਮਾਮਲੇ ‘ਚਇੱਕ ਸਾਬਕਾ ਪੁਲਿਸ ਅਧਿਕਾਰੀ ਨੂੰ ਉਮਰ ਕੈਦ, ਦੂਜੇ ਨੂੰ ਪੰਜ ਸਾਲ ਦੀ ਕੈਦ
ਸੰਕੇਤਕ ਤਸਵੀਰ

CBI Special Court, Mohali: ਐਸਐਚਓ ਪੱਟੀ ਰਾਜ ਪਾਲ (57) ਨੂੰ ਆਈਪੀਸੀ ਦੀ ਧਾਰਾ 201 ਅਤੇ ਆਈਪੀਸੀ ਦੀ ਧਾਰਾ 120ਬੀ ਤਹਿਤ ਪੰਜ ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਇਸ ਮਾਮਲੇ ‘ਚ 11 ਪੁਲਿਸ ਅਧਿਕਾਰੀਆਂ ‘ਤੇ ਅਗਵਾ, ਗੈਰ-ਕਾਨੂੰਨੀ ਹਿਰਾਸਤ ਅਤੇ ਕਤਲ ਦੇ ਦੋਸ਼ ਸਨ, ਚਾਰ ਦੋਸ਼ੀਆਂ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ। ਪੰਜਾਂ ਨੂੰ ਬਰੀ ਕਰ ਦਿੱਤਾ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਰੀ ਹੋਏ ਲੋਕਾਂ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਨਗੇ।

ਪਰਿਵਾਰ ਵਾਲੇ ਉਸ ਨੂੰ ਆਖਰੀ ਵਾਰ ਵੀ ਨਹੀਂ ਦੇਖ ਸਕੇ

ਸੀਬੀਆਈ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੁਲੀਸ ਨੇ ਦੋਵਾਂ ਨੌਜਵਾਨਾਂ ਦੇ ਫਰਜ਼ੀ ਮੁਕਾਬਲੇ ਲਈ ਝੂਠੀ ਕਹਾਣੀ ਘੜੀ ਸੀ। ਪੁਲਿਸ ਦੇ ਅਨੁਸਾਰ ਦੋਂ ਉਨ੍ਹਾਂ ਨੂੰ ਚੈੱਕ ਪੋਸਟ ‘ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ ‘ਚ ਉਨ੍ਹਾਂ ਨੇ ਵੀ ਫਾਇਰਿੰਗ ਕੀਤੀ। ਇਸ ਵਿੱਚ ਦੋਵਾਂ ਦੀ ਮੌਤ ਹੋ ਗਈ। ਪਰ ਅਦਾਲਤ ਵਿੱਚ ਇਹ ਕਹਾਣੀ ਝੂਠੀ ਸਾਬਤ ਹੋਈ।
ਦਰਅਸਲ 30 ਜਨਵਰੀ 1993 ਨੂੰ ਗੁਰਦੇਵ ਸਿੰਘ ਉਰਫ਼ ਦੇਬਾ ਵਾਸੀ ਗਲੀਪੁਰ ਜ਼ਿਲ੍ਹਾ ਤਰਨਤਾਰਨ ਨੂੰ ਪੁਲੀਸ ਚੌਕੀ ਕਰਨ ਦੇ ਇੰਚਾਰਜ ਏਐਸਆਈ ਨੌਰੰਗ ਸਿੰਘ ਦੀ ਟੀਮ ਨੇ ਉਸ ਦੇ ਘਰੋਂ ਚੁੱਕ ਲਿਆ ਸੀ। ਇਸ ਤੋਂ ਬਾਅਦ 5 ਫਰਵਰੀ 1993 ਨੂੰ ਪੱਟੀ ਥਾਣਾ ਖੇਤਰ ਦੇ ਪਿੰਡ ਬਾਹਮਣੀਵਾਲਾ ਤੋਂ ਏਐਸਆਈ ਦੀਦਾਰ ਸਿੰਘ ਦੀ ਟੀਮ ਨੇ ਸੁਖਵੰਤ ਸਿੰਘ ਨੂੰ ਉਸ ਦੇ ਘਰੋਂ ਚੁੱਕਿਆ ਸੀ। ਬਾਅਦ ‘ਚ 6 ਫਰਵਰੀ 1993 ਨੂੰ ਪੱਟੀ ਥਾਣੇ ਦੇ ਭਾਗੂਪੁਰ ਇਲਾਕੇ ‘ਚ ਦੋਵਾਂ ਨੂੰ ਫਰਜ਼ੀ ਮੁਕਾਬਲੇ ‘ਚ ਕਤਲ ਕਰ ਦਿੱਤਾ ਗਿਆ।

ਪੁਲੀਸ ਨੇ ਉਨ੍ਹਾਂ ਦੀਆਂ ਲਾਸ਼ਾਂ ਦਾ ਲਾਵਾਰਿਸ ਹਾਲਤ ਵਿੱਚ ਸਸਕਾਰ ਕਰ ਦਿੱਤਾ, ਜਿਸ ਕਾਰਨ ਪਰਿਵਾਰ ਉਨ੍ਹਾਂ ਦੇ ਮੂੰਹ ਵੀ ਆਖਰੀ ਵਾਰ ਨਹੀਂ ਦੇਖ ਸਕਿਆ। ਪੁਲੀਸ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਨੌਜਵਾਨ ਕਤਲ ਅਤੇ ਫਿਰੌਤੀ ਵਰਗੇ ਜੁਰਮਾਂ ਵਿੱਚ ਸ਼ਾਮਲ ਸਨ, ਪਰ ਅਦਾਲਤ ਵਿੱਚ ਇਹ ਗੱਲ ਵੀ ਝੂਠੀ ਸਾਬਤ ਹੋਈ।

Read Latest News and Breaking News at Daily Post TV, Browse for more News

Ad
Ad