CBSE 12th Result 2026 Declared Soon: ਜਲਦ ਜਾਰੀ ਹੋਣ ਵਾਲਾ ਹੈ CBSE 12ਵੀਂ ਜਮਾਤ ਦਾ ਨਤੀਜਾ; ਜਾਣੋ ਕਿੱਥੇ ਹੋਵੇਗਾ ਲਿੰਕ ਉਪਲਬਧ
CBSC 12TH Result: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ 12ਵੀਂ ਜਮਾਤ ਦੇ ਸਾਲਾਨਾ ਨਤੀਜੇ 2026 ਦਾ ਐਲਾਨ ਕਿਸੇ ਵੀ ਵੇਲੇ ਕੀਤਾ ਜਾ ਸਕਦਾ ਹੈ। ਬੋਰਡ ਦੀ ਅਧਿਕਾਰਤ ਵੈੱਬਸਾਈਟ ਦੇ ਨਾਲ-ਨਾਲ ਡਿਜੀਲੌਕਰ (DigiLocker) ਪਲੇਟਫਾਰਮ ’ਤੇ ਵੀ ‘ਨਤੀਜੇ ਜਲਦ ਆ ਰਹੇ ਹਨ’ (Coming Soon) ਦਾ ਸੁਨੇਹਾ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ, ਜੋ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਨਤੀਜੇ ਤਿਆਰ ਹਨ। ਵਿਦਿਆਰਥੀ ਆਪਣਾ ਨਤੀਜਾ ਬੋਰਡ ਦੀਆਂ ਅਧਿਕਾਰਤ ਵੈੱਬਸਾਈਟਾਂ results.cbse.nic.in ਅਤੇ cbse.gov.in ’ਤੇ ਜਾ ਕੇ ਚੈੱਕ ਕਰ ਸਕਣਗੇ।
ਜ਼ਿਕਰਯੋਗ ਹੈ ਕਿ ਇਸ ਸਾਲ ਦੇਸ਼ ਭਰ ਦੇ 7,574 ਪ੍ਰੀਖਿਆ ਕੇਂਦਰਾਂ ’ਤੇ ਕੁੱਲ 18,59,551 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਬੋਰਡ ਵੱਲੋਂ 120 ਵਿਸ਼ਿਆਂ ਦੀਆਂ ਇਹ ਪ੍ਰੀਖਿਆਵਾਂ 17 ਫਰਵਰੀ ਤੋਂ 10 ਅ ਦਰਮਿਆਨ ਕਰਵਾਈਆਂ ਗਈਆਂ ਸਨ।
ਨਤੀਜਿਆਂ ਦੇ ਐਲਾਨ ਨੂੰ ਲੈ ਕੇ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਭਾਰੀ ਉਤਸ਼ਾਹ ਤੇ ਉਤਸੁਕਤਾ ਪਾਈ ਜਾ ਰਹੀ ਹੈ। ਬੋਰਡ ਅਧਿਕਾਰੀਆਂ ਅਨੁਸਾਰ ਡਿਜੀਟਲ ਮਾਰਕਸ਼ੀਟਾਂ ਵੀ ਨਤੀਜੇ ਦੇ ਨਾਲ ਹੀ ਡਿਜੀਲੌਕਰ ’ਤੇ ਉਪਲਬਧ ਕਰਵਾ ਦਿੱਤੀਆਂ ਜਾਣਗੀਆਂ।