Banner
Banner

ਚਾਕ ਆਰਟਿਸਟ ਬਲਰਾਜ ਦਾ ਸੁਤੰਤਰਤਾ ਦਿਵਸ ਦੇ ਮੌਕੇ ਵਿਸ਼ੇਸ਼ ਸਨਮਾਨ

15 ਅਗਸਤ ਸੁਤੰਤਰਤਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਬਲਰਾਜ ਸਿੰਘ ਨੂੰ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ ਵੱਲੋਂ ਪੰਜਾਬ ਸਰਕਾਰ ਜ਼ਿਲਾ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਬਲਰਾਜ ਸਿੰਘ ਨੂੰ ਆਰਟ ਦੇ ਖੇਤਰ ਵਿਚ ਵਿਸ਼ੇਸ਼ ਉਪਲੱਬਧੀਆਂ ਦੇ ਇਵਜ ਵੱਜੋਂ ਮਿਲਿਆ ਹੈ। ਪਿਛਲੇ […]
Amritpal Singh
By : Updated On: 17 Aug 2025 12:05:PM
ਚਾਕ ਆਰਟਿਸਟ ਬਲਰਾਜ ਦਾ ਸੁਤੰਤਰਤਾ ਦਿਵਸ ਦੇ ਮੌਕੇ ਵਿਸ਼ੇਸ਼ ਸਨਮਾਨ

15 ਅਗਸਤ ਸੁਤੰਤਰਤਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਬਲਰਾਜ ਸਿੰਘ ਨੂੰ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ ਵੱਲੋਂ ਪੰਜਾਬ ਸਰਕਾਰ ਜ਼ਿਲਾ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਇਹ ਸਨਮਾਨ ਬਲਰਾਜ ਸਿੰਘ ਨੂੰ ਆਰਟ ਦੇ ਖੇਤਰ ਵਿਚ ਵਿਸ਼ੇਸ਼ ਉਪਲੱਬਧੀਆਂ ਦੇ ਇਵਜ ਵੱਜੋਂ ਮਿਲਿਆ ਹੈ। ਪਿਛਲੇ ਦਿਨੀਂ ਉਨ੍ਹਾਂ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਉਪਰਾਲੇ ਤਹਿਤ ਗੁਰਮੁਖੀ ਲਿਪੀ ਦੇ ਅੱਖਰਾਂ ਨੂੰ ਚਾਕ ਉਪਰ ਘੜ ਕੇ ਚਾਕ ਦੀ ਫੱਟੀ ਤਿਆਰ ਕੀਤੀ ਗਈ। ਬਲਰਾਜ ਸਿੰਘ ਦੇ ਦੱਸਣ ਅਨੁਸਾਰ ਉਹ ਆਪਣੀ ਇਸ ਵਿਲੱਖਣ ਕਲਾ ਦੇ ਰਾਹੀ ਪੰਜਾਬੀ ਮਾਂ ਬੋਲੀ ਦਾ ਪਸਾਰਾ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।



ਜ਼ਿਕਰਯੋਗ ਹੈ ਕਿ ਬਲਰਾਜ ਸਿੰਘ ਪਿਛਲੇ 14 ਸਾਲ ਤੋਂ ਲਿਖਣ ਵਾਲੇ ਚਾਕ ਨੂੰ ਘੜ ਕੇ ਉਨ੍ਹਾਂ ਨੂੰ ਵੱਖ ਵੱਖ ਰੂਪ ਦੇ ਕੇ ਆਪਣੀ ਕਲਾ ਦੀ ਪੇਸ਼ਕਾਰੀ ਕਰ ਰਹੇ ਹਨ। ਉਨ੍ਹਾਂ ਵੱਲੋਂ ਮਿਜ਼ਾਈਲ ਮੈਨ ਏਪੀਜੇ ਅਬਦੁੱਲ ਕਲਾਮ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤਾਭ ਬੱਚਨ, ਮਿਲਖਾ ਸਿੰਘ, ਭਗਤ ਸਿੰਘ, ਲਤਾ ਮੰਗੇਸ਼ਕਰ ਅਤੇ ਹੋਰ ਮਸ਼ਹੂਰ ਹਸਤੀਆਂ ਅਤੇ ਦੇਵੀ ਦੇਵਤਿਆਂ ਦੇ ਨਾਲ ਨਾਲ ਚੈਨ, ਗੁਲਦਸਤੇ, ਕਪ-ਪਲੇਟ ਅਤੇ ਹੋਰ ਬਹੁਤ ਚੀਜ਼ਾਂ ਚਾਕ ਦੇ ਉੱਪਰ ਤਿਆਰ ਕੀਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਯੋਗਾ ਦਿਵਸ, ਕਰੋਨਾ ਵਰੀਅਰ , ਕ੍ਰਿਕਟ ਵਰਲਡ ਕੱਪ ਦੀ ਜਿੱਤ ਨੂੰ ਸਮਰਪਿਤ ਆਦਿ ਵੱਖ ਵੱਖ ਥੀਮਾਂ ਨੂੰ ਦਰਸਾਉਂਦੀਆਂ ਕਲਾਕ੍ਰਿਤੀਆਂ ਵੀ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਵੱਲੋਂ ਪੰਜਾਬ, ਚੰਡੀਗੜ੍ਹ ਸਮੇਤ ਰਾਸ਼ਟਰੀ ਪੱਧਰ ਤੱਕ ਦੀਆਂ ਪ੍ਰਦਰਸ਼ਨੀਆਂ ਵਿੱਚ ਆਪਣੀ ਇਸ ਵਿਲੱਖਣ ਕਲਾਂ ਦਾ ਪ੍ਰਦਰਸ਼ਨ ਕੀਤਾ ਜਾ ਚੁੱਕਿਆ ਹੈ।

ਪੇਸ਼ੇ ਵਜੋਂ ਬਲਰਾਜ ਸਿੰਘ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਬਤੌਰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਦੇ ਅਧਿਆਪਕ ਦੇ ਤੌਰ ਤੇ ਸਹਸ ਸਰਸੀਣੀ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਵੱਲੋਂ ਚਾਕ, ਬਦਾਮ , ਕਾਜੂ ਅਤੇ ਹੋਰ ਛੋਟੇ ਅਕਾਰਾ ਰਾਹੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਲਰਾਜ ਸਿੰਘ ਦੀ ਇਸ ਉਪਲੱਬਧੀ ਤੇ ਪਰਿਵਾਰਕ ਮੈਂਬਰਾਂ, ਸਕੇ ਸਬੰਧੀਆਂ ਅਤੇ ਦੋਸਤਾਂ ਮਿੱਤਰਾਂ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ ‌। ਬਲਰਾਜ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਦੱਸਿਆ ਗਿਆ ਕਿ ਉੱਤਰ ਭਾਰਤ ਵਿੱਚ ਕਲਾ ਦੇ ਇਸ ਵਿਲੱਖਣ ਖੇਤਰ ਵਿੱਚ ਉਹ ਇਕਲੋਤੇ ਆਰਟਿਸਟ ਹਨ ਜੋ ਇਸ ਪੱਧਰ ਤੇ ਕੰਮ ਕਰ ਰਹੇ ਹਨ।

Read Latest News and Breaking News at Daily Post TV, Browse for more News

Ad
Ad