Journalism Of Hope
BREAKING NEWS
CM ਭਗਵੰਤ ਮਾਨ ਦੀ ਜ਼ਿੰਦਗੀ ’ਤੇ ਬਣੀ ਖ਼ਾਸ ਡਾਕੂਮੈਂਟਰੀ ਅੱਜ ਡਿਸਕਵਰੀ ਚੈਨਲ ’ਤੇ ਹੋਵੇਗੀ ਪ੍ਰਸਾਰਿਤ....ਭਾਜਪਾ ਨਾਲ ਗਠਜੋੜ ਕਰਨ ’ਚ ਕੋਈ ਦਿੱਕਤ ਨਹੀਂ: ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ....ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਸ਼ੇਰ-ਏ-ਪੰਜਾਬ T20 ਲੀਗ’, 6 ਟੀਮਾਂ ਵਿਚਾਲੇ ਹੋਣਗੇ ਰੋਮਾਂਚਕ ਮੁਕਾਬਲੇ....ਜਸਵੀਰ ਗੜ੍ਹੀ ਵੱਲੋਂ ਅੱਜ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ‘ਆਸ਼ੀਰਵਾਦ ਯਾਤਰਾ’.....ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੀ ਮਾਂ ਦਾ ਘਰ ‘ਚ ਦਾਖਲ ਹੋ ਕੇ ਕੀਤਾ ਕਤਲ....ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖਮੀ....ਨੇਪਾਲ ’ਚ ਮੁੜ ਵਧਿਆ ਹੜ੍ਹ ਦਾ ਖ਼ਤਰਾ, ਹੁਣ ਤੱਕ 691 ਮੌਤਾਂ, 3000 ਤੋਂ ਵੱਧ ਲੋਕ ਲਾਪਤਾ

Champions Trophy :- ਦੁਬਈ ’ਚ ਹਾਦਸੇ ਤੋਂ ਬਚੇ ਅੰਪਾਇਰ, ਰੋਹਿਤ ਸ਼ਰਮਾ ਨੇ ਮੰਗੀ ਮਾਫ਼ੀ

Champions Trophy :- ਮੈਦਾਨ ’ਤੇ ਅਕਸਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਖਿਡਾਰੀਆਂ ਅਤੇ ਦਰਸ਼ਕਾਂ ਦੇ ਮਨ ਵਿੱਚ ਹਮੇਸ਼ਾ ਲਈ ਛਪ ਜਾਂਦੀਆਂ ਹਨ। ਦੁਬਈ ਇੰਟਰਨੈਸ਼ਨਲ ਮੈਦਾਨ ’ਤੇ ਆਸਟ੍ਰੇਲੀਆ ਖ਼ਿਲਾਫ਼ ਖੇਡੇ ਗਏ ਸੈਮੀਫਾਈਨਲ ਦੌਰਾਨ ਵੀ ਇੱਕ ਅਜਿਹਾ ਹੀ ਦ੍ਰਿਸ਼ਅ ਦੇਖਣ ਨੂੰ ਮਿਲਿਆ, ਜਿਸ ਨੇ ਸਾਰਿਆਂ ਦੇ ਸਾਹ ਰੋਕ ਦਿੱਤੇ। ਮੈਚ ਦੇ 6ਵੇਂ ਓਵਰ ਦੀ ਆਖ਼ਰੀ ਗੇਂਦ ’ਤੇ, […]
Nishant Malyan
By : Updated On: 06 Mar 2025 11:55:AM
Champions Trophy :- ਦੁਬਈ ’ਚ ਹਾਦਸੇ ਤੋਂ ਬਚੇ ਅੰਪਾਇਰ, ਰੋਹਿਤ ਸ਼ਰਮਾ ਨੇ ਮੰਗੀ ਮਾਫ਼ੀ

Champions Trophy :- ਮੈਦਾਨ ’ਤੇ ਅਕਸਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਖਿਡਾਰੀਆਂ ਅਤੇ ਦਰਸ਼ਕਾਂ ਦੇ ਮਨ ਵਿੱਚ ਹਮੇਸ਼ਾ ਲਈ ਛਪ ਜਾਂਦੀਆਂ ਹਨ। ਦੁਬਈ ਇੰਟਰਨੈਸ਼ਨਲ ਮੈਦਾਨ ’ਤੇ ਆਸਟ੍ਰੇਲੀਆ ਖ਼ਿਲਾਫ਼ ਖੇਡੇ ਗਏ ਸੈਮੀਫਾਈਨਲ ਦੌਰਾਨ ਵੀ ਇੱਕ ਅਜਿਹਾ ਹੀ ਦ੍ਰਿਸ਼ਅ ਦੇਖਣ ਨੂੰ ਮਿਲਿਆ, ਜਿਸ ਨੇ ਸਾਰਿਆਂ ਦੇ ਸਾਹ ਰੋਕ ਦਿੱਤੇ।

ਇਸ਼ਤਿਹਾਰ

ਮੈਚ ਦੇ 6ਵੇਂ ਓਵਰ ਦੀ ਆਖ਼ਰੀ ਗੇਂਦ ’ਤੇ, ਜਦੋਂ ਨਾਥਨ ਐਲਿਸ ਬੋਲਿੰਗ ਕਰ ਰਹੇ ਸਨ, ਤਾਂ ਸਾਹਮਣੇ ਰੋਹਿਤ ਸ਼ਰਮਾ ਖੜੇ ਸਨ। ਰੋਹਿਤ ਨੇ ਕਰੀਜ਼ ਤੋਂ ਬਾਹਰ ਆ ਕੇ ਇੱਕ ਸ਼ਾਨਦਾਰ ਸ਼ੌਟ ਖੇਡਿਆ, ਜੋ ਗੋਲੀ ਵਾਂਗ ਸਿੱਧਾ ਅੰਪਾਇਰ ਕਰਿਸ ਗੈਫਨੀ ਦੀ ਦਿਸ਼ਾ ਵੱਲ ਤੁਰ ਪਿਆ। ਗੇਂਦ ਨੂੰ ਤੇਜ਼ੀ ਨਾਲ ਆਪਣੀ ਵੱਲ ਆਉਂਦੇ ਦੇਖ, ਗੈਫਨੀ ਤੁਰੰਤ ਜ਼ਮੀਨ ’ਤੇ ਡਿੱਗ ਗਏ, ਤੇ ਗੇਂਦ ਉਨ੍ਹਾਂ ਦੇ ਸਿਰ ’ਤੇ ਲੱਗਣ ਦੀ ਬਜਾਏ ਸਿੱਧੀ ਬਾਊਂਡਰੀ ਪਾਰ ਚਲੀ ਗਈ। ਇਸ ਘਟਨਾ ਤੋਂ ਬਾਅਦ, ਰੋਹਿਤ ਸ਼ਰਮਾ ਨੇ ਅੰਪਾਇਰ ਕੋਲ ਜਾ ਕੇ ਉਨ੍ਹਾਂ ਤੋਂ ਮਾਫ਼ੀ ਵੀ ਮੰਗੀ। ਇਹ ਕਿਹਾ ਜਾ ਸਕਦਾ ਹੈ ਕਿ ਅੰਪਾਇਰ ਦੇ ਤੁਰੰਤ ਰਿਆਕਸ਼ਨ ਨੇ ਉਨ੍ਹਾਂ ਨੂੰ ਗੰਭੀਰ ਚੋਟ ਲੱਗਣ ਤੋਂ ਬਚਾ ਲਿਆ।

ਚੈਂਪੀਅਨਜ਼ ਟ੍ਰਾਫੀ 2025 ’ਚ ਰੋਹਿਤ ਦਾ ਅਸਰ


ਚੈਂਪੀਅਨਜ਼ ਟ੍ਰਾਫੀ 2025 ਦੌਰਾਨ, ਰੋਹਿਤ ਸ਼ਰਮਾ ਨੇ ਭਾਵੇਂ ਹੁਣ ਤਕ ਕੋਈ ਵੱਡੀ ਪਾਰੀ ਨਹੀਂ ਖੇਡੀ, ਪਰ ਉਨ੍ਹਾਂ ਦਾ ਖੇਡ ’ਤੇ ਪਿਆ ਪ੍ਰਭਾਵ ਵਧੀਆ ਰਿਹਾ ਹੈ। ਹਾਲਾਂਕਿ, 4 ਪਾਰੀਆਂ ’ਚ ਉਨ੍ਹਾਂ ਨੇ 107 ਦੇ ਸਟ੍ਰਾਈਕ ਰੇਟ ਨਾਲ 104 ਦੌੜਾਂ ਬਣਾਈਆਂ ਹਨ, ਪਰ ਉਨ੍ਹਾਂ ਦੀ ਬੈਟਿੰਗ ਦੀ ਸਟ੍ਰੈਟਜੀ ਅਤੇ ਅਗਵਾਈ ਦੀ ਗੌਤਮ ਗੰਭੀਰ ਨੇ ਵੀ ਪ੍ਰਸ਼ੰਸਾ ਕੀਤੀ ਹੈ। ਭਾਰਤੀ ਹੈੱਡ ਕੋਚ ਨੇ ਕਿਹਾ ਕਿ ਰੋਹਿਤ ਸ਼ਰਮਾ ਨੇ ਕਪਤਾਨ ਵਜੋਂ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ।

ਗੰਭੀਰ ਗੌਤਮ ਨੇ ਆਖਿਆ, “ਤੁਸੀਂ ਰੋਹਿਤ ਦੇ ਪ੍ਰਦਰਸ਼ਨ ਨੂੰ ਕੇਵਲ ਦੌੜਾਂ ਨਾਲ ਨਾ ਤੋਲੋ, ਉਨ੍ਹਾਂ ਨੇ ਜੋ ਮੈਚ ’ਚ ਅਸਰ ਛੱਡਿਆ, ਉਹ ਕਾਬਲੇ-ਤਾਰੀਫ਼ ਹੈ। ਰੋਹਿਤ ਸ਼ਰਮਾ ਬਿਲਕੁਲ ਬੇਫ਼ਿਕਰ ਹੋ ਕੇ ਖੇਡ ਰਹੇ ਹਨ, ਜਿਸ ਕਾਰਨ ਪੂਰੀ ਟੀਮ ਦਾ ਮੋਰਾ ਮੌਤਿਵੇਟ ਹੋਇਆ ਹੈ।” ਗੌਤਮ ਨੇ ਇਹ ਵੀ ਕਿਹਾ ਕਿ ਰੋਹਿਤ ਸ਼ਰਮਾ ਨੇ ਟੀਮ ਲਈ ਜੋ ਟੈਪਲੇਟ ਤਿਆਰ ਕੀਤਾ, ਉਹ ਹਰ ਮੈਚ ’ਚ ਆਪਣੀ ਬੈਟਿੰਗ ਨਾਲ ਨਜ਼ਰ ਆ ਰਿਹਾ ਹੈ।

Read Latest News and Breaking News at Daily Post TV, Browse for more News

Ad
Ad

Punjab District News