Journalism Of Hope
BREAKING NEWS
17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ, 21 ਦਿਨਾਂ ਦੀ ਫਰਲੋ ਮਨਜ਼ੂਰ......ਸ਼੍ਰੀਨਗਰ ਸੈਂਟਰਲ ਜੇਲ੍ਹ ਤੋਂ POCSO ਦੇ ਦੋ ਅੰਡਰਟ੍ਰਾਇਲ ਕੈਦੀ ਫਰਾਰ.......ਪੰਜਾਬ ਦੀਆਂ ਜੇਲ੍ਹਾਂ ‘ਚ ਨਸ਼ੇ ਦੇ ਮਾਮਲਿਆਂ ‘ਤੇ ਹਾਈਕੋਰਟ ਸਖ਼ਤ, ਮੁੱਖ ਸਕੱਤਰ ਅਤੇ ਜੇਲ੍ਹ ਵਿਭਾਗ ਦੇ ADGP ਤੋਂ ਮੰਗਿਆ ਜਵਾਬ.....ਰੱਖੜੀ ਮੌਕੇ ਹਰਿਆਣਾ ਸਰਕਾਰ ਨੇ ਮਹਿਲਾਵਾਂ ਅਤੇ ਬੱਚਿਆਂ ਨੂੰ ਦਿੱਤਾ ਤੋਹਫ਼ਾ......ਸੁਪਰੀਮ ਕੋਰਟ ਦਾ ਵੱਡਾ ਬਿਆਨ, ਫੁੱਟਪਾਥ ‘ਤੇ ਪਹਿਲਾ ਹੱਕ ਪੈਦਲ ਚੱਲਣ ਵਾਲਿਆਂ ਦਾ.....ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਬਣਾ ਕੇ ਸਹੁਰੇ ਪਰਿਵਾਰ ‘ਤੇ ਲਗਾਏ ਲਾਏ ਗੰਭੀਰ ਇਲਜ਼ਾਮ......

ਸਮਝੌਤਾ ਹੋਣ ਦੇ ਬਾਵਜੂਦ ਪੁਲਿਸ ਵਲੋਂ ਕੌਂਸਲਰ ‘ਤੇ ਕਾਰਵਾਈ ਕਰਨਾ ਮੰਦਭਾਗਾ: ਡਾ. ਐਸ. ਐਸ. ਆਹਲੂਵਾਲੀਆ

Chandigarh Police : ਚੰਡੀਗੜ੍ਹ ਵਿੱਚ ਪਿਛਲੇ ਇੱਕ ਸਾਲ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਝੂਠੇ ਅਤੇ ਗਲਤ ਕੇਸਾਂ ਵਿੱਚ ਫਸਾ ਕੇ ਤੋੜਨ ਦੀਆਂ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ। AAp councillor and AAP Leader : ਬੀਤੇ ਦਿਨ ਰਾਮਦਰਬਾਰ ਨਿਵਾਸੀ ਆਪ ਆਗੂ ਸੁਨੀਲ ਕੁਮਾਰ ਟਾਂਕ ਅਤੇ ਆਪ ਕੌਂਸਲਰ ਰਾਮਚੰਦਰ ਯਾਦਵ ਵਿੱਚ ਕਿਸੇ ਗੱਲ ਨੂੰ ਲੈ […]
Nishant Malyan
By : Updated On: 14 Feb 2025 11:22:AM
ਸਮਝੌਤਾ ਹੋਣ ਦੇ ਬਾਵਜੂਦ ਪੁਲਿਸ ਵਲੋਂ ਕੌਂਸਲਰ ‘ਤੇ ਕਾਰਵਾਈ ਕਰਨਾ ਮੰਦਭਾਗਾ: ਡਾ. ਐਸ. ਐਸ. ਆਹਲੂਵਾਲੀਆ

Chandigarh Police : ਚੰਡੀਗੜ੍ਹ ਵਿੱਚ ਪਿਛਲੇ ਇੱਕ ਸਾਲ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਝੂਠੇ ਅਤੇ ਗਲਤ ਕੇਸਾਂ ਵਿੱਚ ਫਸਾ ਕੇ ਤੋੜਨ ਦੀਆਂ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ।

ਇਸ਼ਤਿਹਾਰ

AAp councillor and AAP Leader : ਬੀਤੇ ਦਿਨ ਰਾਮਦਰਬਾਰ ਨਿਵਾਸੀ ਆਪ ਆਗੂ ਸੁਨੀਲ ਕੁਮਾਰ ਟਾਂਕ ਅਤੇ ਆਪ ਕੌਂਸਲਰ ਰਾਮਚੰਦਰ ਯਾਦਵ ਵਿੱਚ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਬਹਿਸ ਹੋਣ ਤੋਂ ਬਾਅਦ ਦੋਵਾਂ ਵਿਚਕਾਰ ਆਪਸੀ ਸਮਝੌਤਾ ਹੋਣ ਦੇ ਬਾਵਜੂਦ ਚੰਡੀਗੜ੍ਹ ਪੁਲਿਸ ਵਲੋਂ ਕੌਂਸਲਰ ਰਾਮਚੰਦਰ ਯਾਦਵ ‘ਤੇ ਕਾਰਵਾਈ ਕਰਨਾ ਬੇਹੱਦ ਮੰਦਭਾਗਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਦੇ ਕੋ-ਇੰਚਾਰਜ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਅਤੇ ਆਪ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਯਾਦਵ ਨੇ ਕੀਤਾ।

ਚੰਡੀਗੜ੍ਹ ਪੁਲਿਸ ‘ਤੇ ਰਾਜਨੀਤਿਕ ਦਬਾਅ ਅਤੇ ਕੌਂਸਲਰ ਨੂੰ ਪਰੇਸ਼ਾਨ ਕਰਨ ਦਾ ਦੋਸ਼

ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤ ਕਰਤਾ ਆਪ ਆਗੂ ਸੁਨੀਲ ਕੁਮਾਰ ਟਾਂਕ ਵਲੋਂ ਪੁਲਿਸ ਸਟੇਸ਼ਨ ਵਿੱਚ ਲਿਖਤੀ ਤੌਰ ਤੇ ਸੂਚਨਾਂ ਦਿੱਤੀ ਗਈ ਕਿ ਉਨ੍ਹਾਂ ਦੀ ਬੀਤੇ ਦਿਨ ਕੌਂਸਲਰ ਰਾਮਚੰਦਰ ਯਾਦਵ ਨਾਲ ਹੋਈ ਮਾਮੂਲੀ ਬਹਿਸ ਦਾ ਰਾਜੀਨਾਮਾ ਹੋ ਗਿਆ ਹੈ, ਇਸ ਲਈ ਉਹ ਹੁਣ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ।

ਸੁਨੀਲ ਕੁਮਾਰ ਟਾਂਕ ਦੇ ਚੰਡੀਗੜ੍ਹ ਪੁਲਿਸ ਨੂੰ ਸਮਝੌਤੇ ਦੇ ਲਿਖਤੀ ਪੱਤਰ ਨੂੰ ਸਵੀਕਾਰ ਨਾ ਕਰਨਾ ਦਰਸਾਉਂਦਾ ਹੈ, ਕਿ ਚੰਡੀਗੜ੍ਹ ਪੁਲਿਸ ਰਾਜਨੀਤਿਕ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਕੌਂਸਲਰ ਰਾਮਚੰਦਰ ਯਾਦਵ ਨੂੰ ਜਾਣ-ਬੁੱਝ ਕੇ ਪਰੇਸ਼ਾਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਇਮਾਨਦਾਰੀ ਲਈ ਜਾਣੀ ਜਾਂਦੀ ਹੈ, ਪਰ ਰਾਜਨੀਤਿਕ ਦਬਾਅ ਹੇਠ ਕੰਮ ਕਰਕੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਪਰੇਸ਼ਾਨ ਕਰਨਾ ਆਮ ਜਨਤਾ ਦੇ ਨਾਲ ਧੋਖਾ ਹੈ। ਉਨ੍ਹਾਂ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਮੰਗ ਕੀਤੀ, ਕਿ ਉਹ ਆਪ ਆਗੂ ਸੁਨੀਲ ਕੁਮਾਰ ਟਾਂਕ ਵਲੋਂ ਸਮਝੌਤੇ ਦੀ ਦਿੱਤੀ ਗਈ ਦਰਖਾਸਤ ਨੂੰ ਸਵੀਕਾਰ ਕਰਨ ਅਤੇ ਕੌਂਸਲਰ ਰਾਮਚੰਦਰ ਯਾਦਵ ਨੂੰ ਪਰੇਸ਼ਾਨ ਕਰਨਾ ਬੰਦ ਕਰਨ।

ਉਨ੍ਹਾਂ ਅੱਗੇ ਕਿਹਾ ਕਿ ਚੰਡੀਗੜ੍ਹ ਵਿੱਚ ਪਿਛਲੇ ਇੱਕ ਸਾਲ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਝੂਠੇ ਅਤੇ ਗਲਤ ਕੇਸਾਂ ਵਿੱਚ ਫਸਾ ਕੇ ਤੋੜਨ ਦੀਆਂ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ। ਜੇਕਰ ਚੰਡੀਗੜ੍ਹ ਪੁਲਿਸ ਵਲੋਂ ਰਾਜਨੀਤਿਕ ਦਬਾਅ ਹੇਠ ਆ ਕੇ ਕੰਮ ਕਰਨਾ ਬੰਦ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਮਜਬੂਰ ਹੋ ਕੇ ਸੜਕਾਂ ਤੇ ਉਤਰਨਾਂ ਪਵੇਗਾ।

Read Latest News and Breaking News at Daily Post TV, Browse for more News

Ad
Ad

Punjab District News