ਚੰਡੀਗੜ੍ਹ ਯੂਨੀਵਰਸਿਟੀ ਨੇ ‘ਮਾਲੋਮਾਤੀਆ’ ਨਾਲ ਐਮ.ਓ.ਯੂ. ‘ਤੇ ਕੀਤੇ ਦਸਤਖ਼ਤ
ਚੰਡੀਗੜ੍ਹ: ਚੰਡੀਗੜ੍ਹ ਯੂਨੀਵਰਸਿਟੀ ਨੇ ਆਪਣੇ ਕੰਪਿਊਟਰ ਸਾਇੰਸ ਇੰਜਨੀਅਰਿੰਗ ਦੇ ਵਿਦਿਆਰਥੀਆਂ ਲਈ ਇੰਟਰਨਸ਼ਿਪ ਅਤੇ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਲਈ, ਮਾਲੋਮਾਤੀਆ ਇੰਡੀਆ ਤਕਨਾਲੋਜੀਜ਼ ਪ੍ਰਾਇਵੇਟ ਲਿਮੀਟੇਡ (ਐਮ.ਆਈ.ਟੀ.ਪੀ.ਐਲ.) ਨਾਲ ਇੱਕ ਸਮਝੌਤੇ ਪੱਤਰ (ਐਮ.ਓ.ਯੂ.) ‘ਤੇ ਦਸਤਖ਼ਤ ਕੀਤੇ ਹਨ। ਜ਼ਿਕਰਯੋਗ ਹੈ ਕਿ ਮਾਲੋਮਾਤੀਆ ਇੰਡੀਆ ਕਤਰ ਦੀ ਮੋਹਰੀ ਆਈ.ਟੀ. ਕੰਪਨੀ ਮਾਲੋਮਾਤੀਆ ਕਿਊਐਸਸੀ ਦੀ ਸਹਾਇਕ ਕੰਪਨੀ ਹੈ।
ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਵਿੱਚ ਸਮਝੌਤਾ ਪੱਤਰ ‘ਤੇ ਦਸਤਖਤ ਕਰਨ ਦੇ ਮੌਕੇ ‘ਤੇ ਮਾਲੋਮਾਤੀਆ ਇੰਡੀਆ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਦੇ ਕੰਟਰੀ ਹੈੱਡ ਕੇਥਰੀਨਾਥ ਕਮਲਨਾਥਨ, ਕੈਪਟਿਵ ਡਿਲੀਵਰੀ ਸੈਂਟਰ – ਡਿਲੀਵਰੀ ਹੈੱਡ ਵਿਨੋਦ ਪਾਰਥਸਾਰਥੀ, ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਮਨਪ੍ਰੀਤ ਸਿੰਘ ਮੰਨਾ, ਅਕਾਦਮਿਕ ਮਾਮਲਿਆਂ ਦੇ ਪ੍ਰੋ. ਵਾਈਸ ਚਾਂਸਲਰ ਡਾ. ਰਘੁਵੀਰ ਵੀ.ਆਰ ਅਤੇ ਪ੍ਰੋ. ਵਾਈਸ ਚਾਂਸਲਰ (ਅਪਰੇਸ਼ਨਜ਼) ਅਤੇ ਰਜਿਸਟਰਾਰ ਐਸ.ਐਸ. ਸਹਿਗਲ ਵਰਗੀਆਂ ਸ਼ਖ਼ਸੀਅਤਾਂ ਹਾਜ਼ਰ ਰਹੀਆਂ।
ਇਸ ਸਮਝੌਤੇ ਦੇ ਤਹਿਤ, ਚੰਡੀਗੜ੍ਹ ਯੂਨੀਵਰਸਿਟੀ ਅਤੇ ਮਾਲੋਮਾਤੀਆ ਇੰਡੀਆ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ (ਐਮਆਈਟੀਪੀਐਲ) ਈ-ਗਵਰਨੈਂਸ ਸੇਵਾਵਾਂ, ਐਪਲੀਕੇਸ਼ਨ ਸੇਵਾਵਾਂ, ਸਿਹਤ ਸੰਭਾਲ ਸੇਵਾਵਾਂ, ਡਿਜੀਟਲ ਪਰਿਵਰਤਨ, ਪ੍ਰਬੰਧਿਤ ਸੇਵਾਵਾਂ, ਕਲਾਉਡ ਅਤੇ ਬੁਨਿਆਦੀ ਢਾਂਚਾ ਸੇਵਾਵਾਂ, ਡੇਟਾ ਅਤੇ ਏਆਈ ਸੇਵਾਵਾਂ, ਸਾਈਬਰ ਸੁਰੱਖਿਆ ਅਤੇ ਆਈਟੀ ਸੈਕਟਰ ਦੇ ਹੋਰ ਸਬੰਧਤ ਸੇਵਾ ਖੇਤਰਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਉੱਭਰ ਰਹੀਆਂ ਜ਼ਰੂਰਤਾਂ ਅਤੇ ਤਰੱਕੀਆਂ ਬਾਰੇ ਕੀਮਤੀ ਜਾਣਕਾਰੀ ਹਾਸਲ ਕਰਨ ਲਈ ਸਹਿਯੋਗ ਕਰਨਗੇ।
ਚੰਡੀਗੜ੍ਹ ਯੂਨੀਵਰਸਿਟੀ ਨਾਲ ਸਮਝੌਤੇ ‘ਤੇ ਦਸਤਖਤ ਕਰਨ ਤੋਂ ਬਾਅਦ, ਮਾਲੋਮਾਤੀਆ ਇੰਡੀਆ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਦੇ ਕੰਟਰੀ ਹੈੱਡ ਕੇਥਰੀਨਨਾਥ ਕਮਲਨਾਥਨ ਨੇ ਕਿਹਾ, “ਇਹ ਪਹਿਲਾ ਮੌਕਾ ਹੈ ਜਦੋਂ ਮਾਲੋਮਾਤੀਆ ਇੰਡੀਆ ਨੇ ਉੱਤਰੀ ਭਾਰਤ ਦੀ ਕਿਸੇ ਯੂਨੀਵਰਸਿਟੀ ਨਾਲ ਇੱਕ ਸਮਝੌਤਾ ਪੱਤਰ ‘ਤੇ ਦਸਤਖਤ ਕੀਤੇ ਹਨ ਅਤੇ ਇਹ ਦੋਵਾਂ ਸੰਗਠਨਾਂ ਲਈ ਇੱਕ ਇਤਿਹਾਸਕ ਪ੍ਰਾਪਤੀ ਹੈ। ਇਸ ਸਮਝੌਤਾ ਪੱਤਰ ਰਾਹੀਂ, ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਅਤੇ ਨੌਕਰੀ ਦੇ ਮੌਕੇ ਪ੍ਰਦਾਨ ਕਰਾਂਗੇ ਜੋ ਡਿਗਰੀ ਕੋਰਸ ਦੇ ਪ੍ਰੀ-ਫਾਈਨਲ ਅਤੇ ਫਾਈਨਲ ਸਾਲ ਵਿੱਚ ਹਨ। ਅਸੀਂ ਬੈਚਲਰ ਅਤੇ ਮਾਸਟਰ ਡਿਗਰੀ ਉਮੀਦਵਾਰ ਦੋਵਾਂ ਦੀ ਉਮੀਦ ਕਰ ਰਹੇ ਹਾਂ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪੇਸ਼ ਕੀਤੇ ਜਾਣ ਵਾਲੇ ਨੌਕਰੀ ਦੇ ਮੌਕੇ ਮੁੱਖ ਤੌਰ ‘ਤੇ ਭਾਰਤ ਵਿੱਚ ਹੋਣਗੇ, ਪਰ ਮੈਂ ਅਜਿਹੀ ਸਥਿਤੀ ਤੋਂ ਇਨਕਾਰ ਨਹੀਂ ਕਰਾਂਗਾ ਜਿੱਥੇ ਸ਼ੁਰੂਆਤੀ ਸਮਾਂ ਬਿਤਾਉਣ ਤੋਂ ਬਾਅਦ ਇਨ੍ਹਾਂ ਉਮੀਦਵਾਰਾਂ ਨੂੰ ਕਤਰ ਦਫ਼ਤਰ ‘ਚ ਪ੍ਰਮੋਟ ਕੀਤਾ ਜਾਵੇਗਾ।”
ਇਸ ਦੇ ਨਾਲ ਹੀ ਕਮਲਨਾਥਨ ਨੇ ਕਿਹਾ, “ਅੱਜ ਦੇ ਯੁੱਗ ਵਿੱਚ, ਇੰਟਰਨਸ਼ਿਪਾਂ ਦੀ ਗਿਣਤੀ ਇੱਕ ਵਿਦਿਆਰਥੀ ਲਈ ਇੱਕ ਮਹੱਤਵਪੂਰਨ ਗੁਣ ਹੈ, ਇਸ ਲਈ ਮਾਲੋਮਾਤੀਆ ਇਸਨੂੰ ਚੰਗੀ ਤਰ੍ਹਾਂ ਸਮਝਦੀ ਹੈ। ਨਾਲ ਹੀ, ਇੱਕ ਸੰਗਠਨ ਦੇ ਨਜ਼ਰੀਏ ਤੋਂ ਵੀ, ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਨੌਕਰੀ ਦੇ ਮੌਕਿਆਂ ਲਈ ਸਹੀ ਉਮੀਦਵਾਰਾਂ ਦੀ ਚੋਣ ਕਰੀਏ, ਇਸ ਲਈ ਇੰਟਰਨਸ਼ਿਪ ਸਾਡੇ ਲਈ ਲਾਹੇਵੰਦ ਹਨ। ਇਸ ਲਈ, ਅਸੀਂ ਗਰਮੀ ਦੇ ਮੌਸਮ ਦੀਆਂ ਇੰਟਰਨਸ਼ਿਪਾਂ ਅਤੇ ਛੇ-ਮਹੀਨਿਆਂ ਦੀਆਂ ਇੰਟਰਨਸ਼ਿਪਾਂ ਦੋਵਾਂ ‘ਤੇ ਵਿਚਾਰ ਕਰ ਰਹੇ ਹਾਂ ਅਤੇ ਕੁਝ ਯੂਨੀਵਰਸਿਟੀਆਂ ਖਾਸ ਕਰਕੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਇੱਕ ਸਾਲ ਦੀ ਇੰਟਰਨਸ਼ਿਪ ਦੀ ਗੱਲ ਕਰਦੀਆਂ ਹਨ। ਇਸ ਲਈ, ਅਸੀਂ ਇਨ੍ਹਾਂ ਸਾਰੇ ਵਿਕਲਪਾਂ ‘ਤੇ ਕੰਮ ਕਰਨ ਲਈ ਤਿਆਰ ਹਾਂ।”
ਉਨ੍ਹਾਂ ਨੇ ਅੱਗੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ, “ਅਸੀਂ ਇਹ ਵੀ ਚਾਹੁੰਦੇ ਹਾਂ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਫੈਕਲਟੀ ਇੱਕ ਜਾਂ ਦੋ ਹਫ਼ਤਿਆਂ ਲਈ ਸਾਡੇ ਨਾਲ ਕੰਮ ਕਰਨ ਤਾਂ ਜੋ ਉਹ ਸਮਝ ਸਕਣ ਕਿ ਕਾਰਪੋਰੇਟ ਸੱਭਿਆਚਾਰ ਕਿਵੇਂ ਕੰਮ ਕਰਦਾ ਹੈ ਅਤੇ ਉਨ੍ਹਾਂ ਅਦਾਰਿਆਂ ‘ਚ ਹੁੰਦਾ ਕੀ ਹੈ। ਨਾਲ ਹੀ, ਸਾਡੇ ਕਰਮਚਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਡਿਗਰੀ ਕੋਰਸਾਂ ਵਿੱਚ ਵੀ ਸ਼ਾਮਲ ਹੋ ਸਕਦੇ ਹਨ। ਨਾਲ ਹੀ, ਮੈਨੂੰ ਨਵੀਨਤਾ (ਇਨੋਵੇਸ਼ਨ) ਦੇ ਖੇਤਰ ਵਿੱਚ ਸਹਿਯੋਗ ਦੇ ਬਹੁਤ ਸਾਰੇ ਮੌਕੇ ਦਿਖਾਈ ਦਿੰਦੇ ਹਨ। ਇਸ ਲਈ, ਇਹ ਉਹ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਇਸ ਸਾਂਝੇਦਾਰੀ ਨੂੰ ਅੱਗੇ ਵਧਾਉਂਦੇ ਹੋਏ ਦੇਖ ਸਕਦੇ ਹਾਂ।”
ਕਮਲਨਾਥਨ ਨੇ ਅੱਗੇ ਕਿਹਾ, “ਭਾਰਤ ਆਪਣੇ ਤੇਜ਼ੀ ਨਾਲ ਵਧ ਰਹੇ ਆਈਟੀ ਉਦਯੋਗ ਪ੍ਰਤਿਭਾ ਅਤੇ ਪੇਸ਼ੇਵਰਾਂ ਲਈ ਜਾਣਿਆ ਜਾਂਦਾ ਹੈ ਅਤੇ ਮਾਲੋਮਾਤੀਆ ਇੰਡੀਆ ਦਾ ਮਿਸ਼ਨ ਉੱਚ-ਗੁਣਵੱਤਾ ਵਾਲੇ ਪ੍ਰਤਿਭਾਸ਼ਾਲੀ ਆਈਟੀ ਪੇਸ਼ੇਵਰ ਪ੍ਰਦਾਨ ਕਰਨਾ ਹੈ, ਤਾਂ ਜੋ ਮਾਲੋਮਾਤੀਆ (ਕਤਰ) ਆਪਣੇ ਗਾਹਕਾਂ ਨੂੰ ਪ੍ਰਭਾਵਸ਼ਾਲੀ ਅਤੇ ਸਮੇਂ ਸਿਰ ਸੇਵਾ ਪ੍ਰਦਾਨ ਕਰ ਸਕੇ। ਜਦੋਂ ਅਸੀਂ ਉਨ੍ਹਾਂ ਯੂਨੀਵਰਸਿਟੀਆਂ ਦੀ ਚੋਣ ਕਰਦੇ ਹਾਂ ਜਿਨ੍ਹਾਂ ਨਾਲ ਅਸੀਂ ਸਹਿਯੋਗ ਕਰਨਾ ਚਾਹੁੰਦੇ ਹਾਂ, ਮਾਲੋਮਾਤੀਆ ਬਹੁਤ ਸਖ਼ਤ ਚੋਣ ਮਾਪਦੰਡਾਂ ਵਿੱਚੋਂ ਲੰਘਦਾ ਹੈ। ਅਸੀਂ ਉਨ੍ਹਾਂ ਦੀਆਂ ਵੱਖ-ਵੱਖ ਦਰਜਾਬੰਦੀਆਂ ਦੇ ਆਧਾਰ ‘ਤੇ ਕਈ ਯੂਨੀਵਰਸਿਟੀਆਂ ਨੂੰ ਸ਼ਾਰਟਲਿਸਟ ਕੀਤਾ ਹੈ। ਅਸੀਂ ਹੁਣ ਤੱਕ ਉਨ੍ਹਾਂ ਦੇ ਪ੍ਰੋਫਾਈਲਾਂ ਨੂੰ ਦੇਖਿਆ ਹੈ, ਜਿਵੇਂ ਕਿ ਉਨ੍ਹਾਂ ਦੇ ਵਿਦਿਆਰਥੀ ਕਿੱਥੇ ਹਨ, ਫੈਕਲਟੀ ਕਿਵੇਂ ਭਰਤੀ ਕੀਤੀ ਜਾਂਦੀ ਹੈ, ਫੈਕਲਟੀ ਦਾ ਕਾਰਜਕਾਲ ਅਤੇ ਸੰਸਥਾ ਦਾ ਖੋਜ ਫੋਕਸ ਆਦਿ ਸਭ ਕੁੱਝ। ਸਭ ਤੋਂ ਮਹੱਤਵਪੂਰਨ, ਕੋਰਸ ਢਾਂਚਾ, ਘੱਟੋ ਘੱਟ ਬੈਚਲਰ ਡਿਗਰੀ ਪ੍ਰੋਗਰਾਮ ਵਿੱਚ, ਸਾਡੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਸੀਂ ਅਜਿਹੇ ਲੋਕ ਚਾਹੁੰਦੇ ਹਾਂ ਜਿਨ੍ਹਾਂ ਕੋਲ ਠੋਸ ਬੁਨਿਆਦੀ ਗੱਲਾਂ ਹੋਣ। ਚੰਡੀਗੜ੍ਹ ਯੂਨੀਵਰਸਿਟੀ ਵਿਖੇ, ਅਸੀਂ ਪਾਇਆ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਹਿਲੇ ਸਾਲ ਤੋਂ ਹੀ ਇਨ੍ਹਾਂ ਬੁਨਿਆਦੀ ਗੱਲਾਂ ਨੂੰ ਸਿੱਖਣ ਦਾ ਮੌਕਾ ਮਿਲਦਾ ਹੈ। ਨਾਲ ਹੀ, ਇਹ ਯਕੀਨੀ ਬਣਾਉਣ ਲਈ ਇੱਕ ਤਰ੍ਹਾਂ ਦੀ ਫਿਨਿਸ਼ਿੰਗ ਸਕੂਲ ਵਿਧੀ ਹੈ ਕਿ ਉਹ ਰੁਜ਼ਗਾਰ ਯੋਗ ਹਨ। ਇਹ ਕੁਝ ਮੁੱਖ ਨੁਕਤੇ ਹਨ ਜਿਨ੍ਹਾਂ ‘ਤੇ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦੀ ਚੋਣ ਕਰਦੇ ਸਮੇਂ ਵਿਚਾਰ ਕੀਤਾ ਸੀ।”
ਇਸ ਸਹਿਯੋਗ ਤਹਿਤ, ਮਾਲੋਮਾਤੀਆ ਇੰਡੀਆ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ (MITPL) ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਦੀ ਸਿਲੇਬਸ ਸਮੀਖਿਆ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਵੇਗਾ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਪ੍ਰੋਗਰਾਮ ਉਦਯੋਗ ਦੇ ਮਿਆਰਾਂ ਦੇ ਅਨੁਸਾਰ ਰਹਿਣ।
ਇਹ ਵਿਦਿਅਕ ਸਹੂਲਤ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਅਤੇ ਪ੍ਰਬੰਧਨ ਪ੍ਰੋਗਰਾਮਾਂ ਵਿੱਚ ਦਾਖਲ ਹੋਏ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾਵੇਗੀ। 1 ਤੋਂ 6 ਮਹੀਨਿਆਂ ਤੱਕ ਦੀਆਂ ਇੰਟਰਨਸ਼ਿਪਾਂ ਤੋਂ ਇਲਾਵਾ, ਮਾਲੋਮਾਤੀਆ ਇੰਡੀਆ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ (MITPL) ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਉਦਯੋਗਿਕ ਦੌਰੇ, ਸੈਮੀਨਾਰ, ਮਾਹਿਰਾਂ ਦੇ ਭਾਸ਼ਣ, ਹੈਕਾਥਨ ਅਤੇ ਹੋਰ ਸਹਿਯੋਗੀ ਗਤੀਵਿਧੀਆਂ ਸਮੇਤ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰੇਗੀ।
ਮਾਲੋਮਾਤੀਆ ਇੰਡੀਆ ਨਾਲ ਹੋਏ ਸਮਝੌਤੇ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ, ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ, ਸਤਨਾਮ ਸਿੰਘ ਸੰਧੂ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਵਿਖੇ, ਕੰਪਨੀਆਂ ਦੀ ਪਹਿਲੀ ਪਸੰਦ ਬਣਨਾ ਚਾਹੁੰਦੇ ਹਾਂ। ਇਸ ਲਈ ਅਸੀਂ ਈ-ਸਰਕਾਰੀ ਸੇਵਾਵਾਂ, ਐਪਲੀਕੇਸ਼ਨ ਸੇਵਾਵਾਂ, ਈ-ਸਿਹਤ ਸੰਭਾਲ ਸੇਵਾਵਾਂ, ਡਿਜੀਟਲ ਪਰਿਵਰਤਨ, ਪ੍ਰਬੰਧਿਤ ਸੇਵਾਵਾਂ, ਕਲਾਉਡ ਅਤੇ ਬੁਨਿਆਦੀ ਢਾਂਚਾ ਸੇਵਾਵਾਂ, ਡੇਟਾ ਅਤੇ ਏਆਈ ਸੇਵਾਵਾਂ ਅਤੇ ਸਾਈਬਰ ਸੁਰੱਖਿਆ ਅਤੇ ਹੋਰ ਸਬੰਧਤ ਸੇਵਾ ਖੇਤਰਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਇੰਟਰਨਸ਼ਿਪ ਅਤੇ ਪਲੇਸਮੈਂਟ ਦੇ ਮੌਕੇ ਪੈਦਾ ਕਰਕੇ ਨਵੀਨਤਾਕਾਰਾਂ ਦੀ ਅਗਲੀ ਪੀੜ੍ਹੀ ਨੂੰ ਸਸ਼ਕਤ ਬਣਾਉਣ ਲਈ ਮਾਲੋਮਾਤੀਆ ਇੰਡੀਆ ਨਾਲ ਸਮਝੌਤਾ ਕਰਕੇ ਖੁਸ਼ ਹਾਂ। ਇਹ ਭਾਈਵਾਲੀ ਨਾ ਸਿਰਫ਼ ਸਾਡੇ ਪ੍ਰੋਗਰਾਮਾਂ ਨੂੰ ਵਧੇਰੇ ਉਦਯੋਗ-ਮੁਖੀ ਬਣਾਏਗੀ ਬਲਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਇੰਜੀਨੀਅਰਿੰਗ ਅਤੇ ਪ੍ਰਬੰਧਨ ਖੇਤਰਾਂ ਵਿੱਚ ਪ੍ਰਫੁੱਲਤ ਹੋਣ ਦੇ ਮੌਕੇ ਵੀ ਪੈਦਾ ਕਰੇਗੀ। ਮਾਲੋਮਾਟੀਆ ਨਾਲ ਇਹ ਭਾਈਵਾਲੀ ਸਾਡੇ ਵਿਦਿਆਰਥੀਆਂ ਨੂੰ ਉਦਯੋਗ ਵਿੱਚ ਸਫਲਤਾ ਲਈ ਲੋੜੀਂਦਾ ਅਨੁਭਵ ਅਤੇ ਗਿਆਨ ਪ੍ਰਦਾਨ ਕਰੇਗੀ।”