ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ: ਘਰ ਬੈਠੇ ਇੰਝ ਕਰੋ ONLINE ਅਪਲਾਈ, ਜਾਣੋ ਪੂਰੀ ਪਰਿਕ੍ਰੀਆ
Punjab News: ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਆਰਥਿਕ ਮਜ਼ਬੂਤੀ ਲਈ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਨੂੰ ਲੈ ਕੇ ਵੱਡੀ ਅੱਪਡੇਟ ਸਾਹਮਣੇ ਆਈ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਸਕੀਮ ਹੇਠ ਰਜਿਸਟ੍ਰੇਸ਼ਨ ਪ੍ਰਕਿਰਿਆ 15 ਅਪ੍ਰੈਲ 2026 ਭਾਵ ਅੱਜ ਤੋਂ ਸ਼ੁਰੂ ਕੀਤੀ ਜਾਵੇਗੀ।
ਇਸ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ ₹1000 ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਕੁਝ ਖਾਸ ਵਰਗਾਂ ਲਈ ਜਿਵੇਂ ਕਿ SC ਭਾਈਚਾਰੇ ਲਈ ਇਹ ਰਕਮ ਵਧਾ ਕੇ ₹1500 ਤੱਕ ਕਰਨ ਦੀ ਵੀ ਯੋਜਨਾ ਹੈ। ਸਰਕਾਰ ਦਾ ਟੀਚਾ ਰਾਜ ਦੀਆਂ ਲਗਭਗ 97 ਫੀਸਦੀ ਮਹਿਲਾਵਾਂ ਨੂੰ ਇਸ ਸਕੀਮ ਦੇ ਦਾਇਰੇ ਵਿੱਚ ਲਿਆਉਣਾ ਹੈ।
ਰਜਿਸਟ੍ਰੇਸ਼ਨ ਕਿਵੇਂ ਕਰਨਾ ਹੋਵੇਗਾ?
ਸਰਕਾਰ ਵੱਲੋਂ ਮਹਿਲਾਵਾਂ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਸੌਖਾ ਬਣਾਇਆ ਗਿਆ ਹੈ। ਯੋਗ ਮਹਿਲਾਵਾਂ ਆਨਲਾਈਨ ਸਰਕਾਰੀ ਪੋਰਟਲ, ਨਜ਼ਦੀਕੀ ਸੇਵਾ ਕੇਂਦਰ (CSC) ਜਾਂ ਵਿਸ਼ੇਸ਼ ਕੈਂਪਾਂ ਰਾਹੀਂ ਅਰਜ਼ੀ ਦੇ ਸਕਣਗੀਆਂ। ਅਰਜ਼ੀ ਦੌਰਾਨ ਆਧਾਰ ਕਾਰਡ, ਬੈਂਕ ਖਾਤੇ ਦੀ ਜਾਣਕਾਰੀ, ਮੋਬਾਈਲ ਨੰਬਰ ਅਤੇ ਪੰਜਾਬ ਦਾ ਰਿਹਾਇਸ਼ ਪ੍ਰਮਾਣ ਪੇਸ਼ ਕਰਨਾ ਲਾਜ਼ਮੀ ਹੋਵੇਗਾ।
ਔਨਲਾਈਨ Apply ਕਿਵੇਂ ਕਰੀਏ-Punjab Women 1000 rs Scheme How to Apply
Step 1— Website ਖੋਲ੍ਹੋ
ਆਪਣੇ ਫ਼ੋਨ ਵਿੱਚ Chrome browser ਖੋਲ੍ਹੋ।
ਇਹ address ਟਾਈਪ ਕਰੋ:
mukhyamantrimawandhiyansatkaryojana.com
Step 2 — “Registration” ‘ਤੇ Click ਕਰੋ
Homepage ‘ਤੇ “Online Apply” ਜਾਂ “Registration” ਦਾ button ਦਿਖੇਗਾ।
ਉਸ ‘ਤੇ click ਕਰੋ।
Step 3 — ਮੋਬਾਈਲ ਨੰਬਰ ਦਿਓ
ਆਪਣਾ ਪੰਜਾਬ ਵਾਲਾ active mobile number ਦਿਓ।
OTP ਆਵੇਗਾ — ਉਹ ਦਿਓ।
Step 4 — ਨਿੱਜੀ ਜਾਣਕਾਰੀ ਭਰੋ
Aadhaar Card ਸਾਹਮਣੇ ਰੱਖੋ ਅਤੇ ਧਿਆਨ ਨਾਲ ਭਰੋ:
ਪੂਰਾ ਨਾਮ (ਜਿਵੇਂ Aadhaar ‘ਤੇ ਲਿਖਿਆ ਹੈ)
ਪਿਤਾ / ਪਤੀ ਦਾ ਨਾਮ
ਜਨਮ ਤਾਰੀਖ਼
ਜ਼ਿਲ੍ਹਾ ਅਤੇ ਪਿੰਡ / ਸ਼ਹਿਰ
Category (General / OBC / SC / ST)
Aadhaar Number
Step 5 — ਬੈਂਕ Details ਭਰੋ
ਇਹ ਸਭ ਤੋਂ ਜ਼ਰੂਰੀ step ਹੈ।
Passbook ਦੇਖ ਕੇ ਇੱਕ-ਇੱਕ ਅੰਕ ਧਿਆਨ ਨਾਲ ਭਰੋ।
ਬੈਂਕ ਦਾ ਨਾਮ
Account Number
IFSC Code
Branch ਦਾ ਨਾਮ
ਇੱਕ ਵੀ ਅੰਕ ਗਲਤ = ਪੈਸਾ ਨਹੀਂ ਆਵੇਗਾ।
ਇਸ ਲਈ ਦੋ ਵਾਰ check ਕਰੋ।
Step 6 — Documents Upload ਕਰੋ
ਫ਼ੋਨ ਤੋਂ ਸਾਫ਼ ਫ਼ੋਟੋ ਲਓ ਅਤੇ upload ਕਰੋ:
Aadhaar Card (ਅੱਗੇ ਅਤੇ ਪਿੱਛੇ ਦੋਵੇਂ)
Voter ID Card
ਬੈਂਕ Passbook (ਪਹਿਲਾ ਪੰਨਾ)
Passport ਫ਼ੋਟੋ
SC Certificate (ਜੇ SC ਹੋ)
ਫ਼ੋਟੋ ਕਿਵੇਂ ਲਈਏ: ਖਿੜਕੀ ਕੋਲ ਜਾਓ ਜਿੱਥੇ ਕੁਦਰਤੀ ਰੌਸ਼ਨੀ ਆਉਂਦੀ ਹੈ। ਧੁੰਦਲੀ ਫ਼ੋਟੋ reject ਹੋ ਸਕਦੀ ਹੈ।
Step 7 — Self-Declaration Form ਭਰੋ
Website ਤੋਂ Self-Declaration Form download ਕਰੋ।
ਭਰੋ। Signature ਕਰੋ ਜਾਂ ਅੰਗੂਠੇ ਦਾ ਨਿਸ਼ਾਨ ਲਗਾਓ।
ਸਾਫ਼ ਫ਼ੋਟੋ ਲਓ। Upload ਕਰੋ।
Step 8 — Submit ਕਰੋ ਅਤੇ Number ਸੰਭਾਲੋ
ਇੱਕ ਵਾਰ ਸਾਰਾ form ਪੜ੍ਹੋ।
ਸਭ ਠੀਕ ਹੈ? Submit ਦਬਾਓ।
ਇੱਕ Acknowledgement Number ਮਿਲੇਗਾ।
ਇਸਦਾ Screenshot ਲਓ। ਇਹ ਨਾ ਗੁਆਓ।
ਇਸੇ ਨਾਲ ਬਾਅਦ ਵਿੱਚ status check ਹੋਵੇਗਾ।
Registration ਕਿੱਥੇ ਹੋਵੇਗੀ?
ਔਨਲਾਈਨ: mukhyamantrimawandhiyansatkaryojana.com
ਔਫਲਾਈਨ:
ਨਜ਼ਦੀਕੀ Anganwadi Centre
ਸੇਵਾ ਕੇਂਦਰ (Seva Kendra)
ਇਹ ਦੋਵੇਂ ਜਗ੍ਹਾਂ registration ਮੁਫ਼ਤ ਹੈ।
ਇਨ੍ਹਾਂ 9 ਹਲਕਿਆਂ ਤੋਂ ਹੋਵੇਗੀ ਸ਼ੁਰੂਆਤ
ਮੁੱਖ ਮੰਤਰੀ ਭਗਵੰਤ ਮਾਨ ਅੱਜ ਆਦਮਪੁਰ ਦੇ ਨਾਲ ਲੱਗਦੇ ਪਿੰਡ ਉਦੇਸੀਆਂ ਵਿਖੇ ਸੂਬਾ ਪੱਧਰੀ ਸਮਾਗਮ ਵਿਚ ਸ਼ਿਰਕਤ ਕਰਨਗੇ। ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕਰਨਗੇ। ਰਜਿਸਟ੍ਰੇਸ਼ਨ 15 ਅਪ੍ਰੈਲ ਤੋਂ 9 ਹਲਕਿਆਂ ਵਿਚ ਪਾਇਲਟ ਆਧਾਰ ‘ਤੇ ਸ਼ੁਰੂ ਹੋਵੇਗੀ। ਪਾਇਲਟ ਆਧਾਰ ‘ਤੇ ਰਜਿਸਟ੍ਰੇਸ਼ਨ ਆਦਮਪੁਰ, ਮਲੋਟ, ਸ੍ਰੀ ਆਨੰਦਪੁਰ ਸਾਹਿਬ, ਡਿੱਡਭਾ, ਸੁਨਾਮ, ਮੋਗਾ, ਕੋਟਕਪੂਰਾ, ਬਟਾਲਾ ਅਤੇ ਪਟਿਆਲਾ ਦਿਹਾਤੀ ਵਿਚ ਸ਼ੁਰੂ ਹੋਵੇਗੀ ਬਾਕੀ 108 ਹਲਕਿਆਂ ਵਿਚ ਰਜਿਸਟ੍ਰੇਸ਼ਨ 15 ਮਈ ਨੂੰ ਸ਼ੁਰੂ ਹੋਵੇਗੀ। 1,000 ਜਾਂ 1,500 ਰੁਪਏ ਦਾ ਮਾਸਿਕ ਮਾਣਭੱਤਾ ਜੁਲਾਈ ਵਿਚ ਸ਼ੁਰੂ ਹੋਵੇਗਾ।
ਡਾਇਰੈਕਟ ਬੇਨੀਫਿਟ ਟ੍ਰਾਂਸਫਰ ਰਾਹੀਂ ਭੁਗਤਾਨ
ਸਰਕਾਰ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਯੋਜਨਾ ਦੀ ਰਕਮ ਸਿੱਧੀ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਡਾਇਰੈਕਟ ਬੇਨੀਫਿਟ ਟ੍ਰਾਂਸਫਰ (DBT) ਰਾਹੀਂ ਭੇਜੀ ਜਾਵੇਗੀ। ਇਸ ਨਾਲ ਮਿਡਲਮੈਨ ਦੀ ਭੂਮਿਕਾ ਖਤਮ ਹੋਵੇਗੀ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾਵੇਗਾ।
ਯੋਗਤਾ ਅਤੇ ਹੋਰ ਸ਼ਰਤਾਂ
ਇਹ ਸਕੀਮ ਕੇਵਲ ਪੰਜਾਬ ਦੀਆਂ ਮਹਿਲਾਵਾਂ ਲਈ ਹੈ। ਸਰਕਾਰ ਵੱਲੋਂ ਆਮਦਨ ਜਾਂ ਹੋਰ ਮਾਪਦੰਡ ਵੀ ਤੈਅ ਕੀਤੇ ਜਾ ਸਕਦੇ ਹਨ, ਜਿਸ ਬਾਰੇ ਵਿਸਥਾਰ ਨਾਲ ਗਾਈਡਲਾਈਨ ਜਲਦ ਜਾਰੀ ਹੋਣ ਦੀ ਉਮੀਦ ਹੈ।
ਮਹਿਲਾਵਾਂ ਲਈ ਵੱਡਾ ਕਦਮ
ਇਸ ਯੋਜਨਾ ਨੂੰ ਮਹਿਲਾਵਾਂ ਦੀ ਆਰਥਿਕ ਸੁਰੱਖਿਆ ਅਤੇ ਖੁਦਮੁਖਤਿਆਰਤਾ ਵੱਲ ਇਕ ਵੱਡੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਮਾਹਿਰਾਂ ਦੇ ਅਨੁਸਾਰ, ਮਹੀਨਾਵਾਰ ਆਮਦਨ ਦੀ ਇਹ ਸਹਾਇਤਾ ਘਰੇਲੂ ਖਰਚਿਆਂ ਵਿਚ ਰਾਹਤ ਦੇਣ ਦੇ ਨਾਲ-ਨਾਲ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਵਿਚ ਵੀ ਮਦਦਗਾਰ ਸਾਬਤ ਹੋਵੇਗੀ।
ਜ਼ਰੂਰੀ ਦਸਤਾਵੇਜ਼ਆਧਾਰ ਕਾਰਡ
ਬੈਂਕ ਖਾਤਾ (DBT ਲਈ)
ਮੋਬਾਈਲ ਨੰਬਰ
ਰਿਹਾਇਸ਼ ਪ੍ਰਮਾਣ (Punjab resident proof)
ਫਾਰਮ ਭਰਨਾ
ਨਿੱਜੀ ਜਾਣਕਾਰੀ (ਨਾਮ, ਉਮਰ, ਪਤਾ)
ਬੈਂਕ ਡੀਟੇਲ ਭਰਨੀ
ਵੇਰੀਫਿਕੇਸ਼ਨ
ਸਰਕਾਰ ਵੱਲੋਂ ਡਾਟਾ ਚੈਕ ਕੀਤਾ ਜਾਵੇਗਾ
ਮਨਜ਼ੂਰੀ ਤੋਂ ਬਾਅਦ ਪੈਸਾ ਸਿੱਧਾ ਬੈਂਕ ਖਾਤੇ ਵਿੱਚ ਆਵੇਗਾ (DBT)