ਨਸ਼ਾ ਤਸਕਰਾਂ ਨੂੰ ਫੜਨ ਗਈ CIA ਟੀਮ ‘ਤੇ ਹਮਲਾ, ਬਚਾਅ ਲਈ ਟੀਮ ਨੇ ਕੀਤੇ ਗਏ ਹਵਾਈ ਫਾਇਰ, ਸਾਹਮਣੇ ਆਈ ਹਮਲੇ ਦੀ ਵੀਡੀਓ
Drug Smugglers Attacked CIA Staff: ਸੀਆਈਏ ਸਟਾਫ ਨੇ ਜਦੋਂ ਨਸ਼ਾ ਤਸਕਰੀ ਨੂੰ ਕਾਰ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਮੌਜੂਦ ਉਨ੍ਹਾਂ ਦੇ ਸਾਥੀਆਂ ਨੇ ਟੀਮ ‘ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ।
CIA staff attacked in Pathankot: ਪਠਾਨਕੋਟ ਦੇ ਪ੍ਰੀਤ ਨਗਰ ਮੁਹੱਲੇ ਵਿੱਚ ਕੁਝ ਲੋਕਾਂ ਨੇ ਸੀਆਈਏ ਸਟਾਫ ‘ਤੇ ਹਮਲਾ ਕਰ ਦਿੱਤਾ। ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਪੁਲਿਸ ਨਸ਼ਾ ਤਸਕਰਾਂ ਨੂੰ ਫੜਨ ਲਈ ਉੱਥੇ ਪਹੁੰਚੇ। ਜਿਵੇਂ ਹੀ ਪੁਲਿਸ ਨੇ ਨਸ਼ਾ ਤਸਕਰੀ ਨੂੰ ਫੜਿਆ, ਉਸੇ ਸਮੇਂ ਤਸਕਰਾਂ ਦੇ ਸਾਥੀਆਂ ਨੇ ਸੀਆਈਏ ਸਟਾਫ ‘ਤੇ ਹਮਲਾ ਕਰ ਦਿੱਤਾ ਅਤੇ ਹੱਥੋਪਾਈ ਸ਼ੁਰੂ ਕਰ ਦਿੱਤੀ।
ਇਸਦੀ ਵੀਡੀਓ ਵੀ ਉੱਥੇ ਮੌਜੂਦ ਲੋਕਾਂ ਨੇ ਬਣਾਈ ਜੋ ਵਾਇਰਲ ਹੋ ਰਹੀ ਗਈ। ਜਦੋਂ ਸੀਆਈਏ ਸਟਾਫ ਨੇ ਨਸ਼ਾ ਤਸਕਰੀ ਨੂੰ ਕਾਰ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਮੌਜੂਦ ਉਸਦੇ ਸਾਥੀਆਂ ਨੇ ਟੀਮ ‘ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਸੀਆਈਏ ਸਟਾਫ ਨੂੰ ਹਵਾ ਵਿੱਚ ਗੋਲੀਆਂ ਚਲਾਉਣੀਆਂ ਪਈਆਂ। ਨਸ਼ਾ ਤਸਕਰਾਂ ਦੇ ਸਾਥੀਆਂ ਨੇ ਸੀਆਈਏ ਸਟਾਫ ਦੀ ਕਾਰ ਵੀ ਤੋੜ ਦਿੱਤੀ ਅਤੇ ਸੀਆਈਏ ਸਟਾਫ ‘ਤੇ ਹਮਲਾ ਕਰ ਦਿੱਤਾ।

ਨਸ਼ਾ ਤਸਕਰਾਂ ਵਲੋਂ ਕੀਤੇ ਹਮਲੇ ‘ਚ ਪੁਲਿਸ ਕਰਮੀ ਜ਼ਖ਼ਮੀ ਵੀ ਹੋਏ ਹਨ, ਜਿਸ ਕਾਰਨ ਪੁਲਿਸ ਨੇ ਲਗਭਗ ਇੱਕ ਦਰਜਨ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮਾਮਲੇ ‘ਚ ਚਾਰ ਲੋਕਾਂ ਨੂੰ ਨਾਂਅ ਨਾਲ ਨਾਮਜ਼ਦ ਕੀਤਾ ਹੈ ਅਤੇ ਅੱਠ ਨੂੰ ਅਣਪਛਾਤਿਆਂ ਵਜੋਂ ਨਾਮਜ਼ਦ ਕੀਤਾ ਹੈ। ਇਨ੍ਹਾਂ ਗੱਲਾਂ ਦਾ ਖੁਲਾਸਾ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ ਦੋ ਦੇ ਇੰਚਾਰਜ ਵਲੋਂ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ ਗਿਆ। ਨਾਲ ਹੀ ਇਸ ਮਾਮਲੇ ‘ਚ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।