ਭਾਈ ਕਨੱਈਆ ਜੀ ਦਾ ਹਵਾਲਾ ਦੇ ਕੇ ਪੰਜਾਬ ਦੇ ਪਾਣੀਆਂ ਨੂੰ ਦੂਜੇ ਰਾਜਾਂ ਨੂੰ ਦੇਣ ਲਈ ਜਾਇਜ਼ ਠਹਿਰਾਉਣਾ, ਨਿੰਦਣਯੋਗ ਤੇ ਇਤਿਹਾਸ ਦੀ ਬੇਅਦਬੀ: ਸੁਖਬੀਰ ਬਾਦਲ

Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਤਲੁਜ-ਯਮੁਨਾ ਲਿੰਕ (SYL) ਨਹਿਰ ਦੇ ਮੁੱਦੇ ‘ਤੇ ਘੇਰਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਭਗਵੰਤ ਮਾਨ ਵੱਲੋਂ ਸਾਜ਼ਿਸ਼ੀ ਤਰੀਕੇ ਨਾਲ ਭਾਈ ਕਨ੍ਹਈਆ ਜੀ (Bhai Kanhaiya Ji) ਦਾ ਇਤਿਹਾਸਿਕ ਹਵਾਲਾ ਦੇ ਕੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਹੋਰਨਾਂ ਰਾਜਾਂ, ਖ਼ਾਸ […]
Amritpal Singh
By : Updated On: 27 Jan 2026 21:05:PM
ਭਾਈ ਕਨੱਈਆ ਜੀ ਦਾ ਹਵਾਲਾ ਦੇ ਕੇ ਪੰਜਾਬ ਦੇ ਪਾਣੀਆਂ ਨੂੰ ਦੂਜੇ ਰਾਜਾਂ ਨੂੰ ਦੇਣ ਲਈ ਜਾਇਜ਼ ਠਹਿਰਾਉਣਾ, ਨਿੰਦਣਯੋਗ ਤੇ ਇਤਿਹਾਸ ਦੀ ਬੇਅਦਬੀ: ਸੁਖਬੀਰ ਬਾਦਲ

Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਤਲੁਜ-ਯਮੁਨਾ ਲਿੰਕ (SYL) ਨਹਿਰ ਦੇ ਮੁੱਦੇ ‘ਤੇ ਘੇਰਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਭਗਵੰਤ ਮਾਨ ਵੱਲੋਂ ਸਾਜ਼ਿਸ਼ੀ ਤਰੀਕੇ ਨਾਲ ਭਾਈ ਕਨ੍ਹਈਆ ਜੀ (Bhai Kanhaiya Ji) ਦਾ ਇਤਿਹਾਸਿਕ ਹਵਾਲਾ ਦੇ ਕੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਹੋਰਨਾਂ ਰਾਜਾਂ, ਖ਼ਾਸ ਕਰਕੇ ਹਰਿਆਣਾ ਨੂੰ ਦੇਣ ਲਈ ਜਾਇਜ਼ ਠਹਿਰਾਉਣਾ ਨਿੰਦਣਯੋਗ ਅਤੇ ਇਤਿਹਾਸ ਦੀ ਬੇਅਦਬੀ ਕਰਾਰ ਦਿੱਤਾ ਹੈ।

ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਦੀ ਇੱਕ ਵੀਡੀਓ ਕਲਿੱਕ ਜਾਰੀ ਕਰਦੇ ਕਿਹਾ ਕਿ ਦਸਮ ਪਾਤਸ਼ਾਹ ਜੀ ਨੇ ਦਇਆ ਭਾਵਨਾ ਨਾਲ ਸੇਵਾ ਕਾਰਜ ਕਰਨ ਦੀ ਸਿੱਖਿਆ ਦਿੱਤੀ, ਪਰ ਨਾਲ ਹੀ ਸਾਨੂੰ ਆਪਣੇ ਹੱਕਾਂ ਲਈ ਜੂਝਣਾ ਵੀ ਸਿਖਾਇਆ। ਉਨ੍ਹਾਂ ਕਿਹਾ ਕਿ ਭਾਈ ਕਨ੍ਹਈਆ ਜੀ ਵੱਲੋਂ ਜੰਗ ਦੇ ਮੈਦਾਨ ਵਿੱਚ ਜ਼ਖਮੀਆਂ ਨੂੰ ਪਾਣੀ ਪਿਲਾਉਣਾ ਦਇਆ ਅਤੇ ਮਨੁੱਖਤਾ ਦੀ ਉੱਚੀ ਮਿਸਾਲ ਸੀ, ਪਰ ਪੰਜਾਬ ਦੇ ਜੀਵਨ ਸਰੋਤ ਦਰਿਆਈ ਪਾਣੀਆਂ ਨੂੰ ਲੁਟਾ ਦੇਣਾ ਬਿਲਕੁਲ ਵੱਖਰਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਬਦਲੇ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਕਿਹਾ ਕਿ ਇਹ ਮਾਮਲਾ ਪੰਜਾਬ ਦੇ ਦਰਿਆਈ ਪਾਣੀਆਂ ਲਈ ਬਣੇ ਰਿਪੇਰੀਅਨ ਅਧਿਕਾਰਾਂ (Riparian Rights) ਦਾ ਹੈ, ਨਾ ਕਿ ਦਾਨ ਦੇਣ ਦਾ। ਉਨ੍ਹਾਂ ਕਿਹਾ ਕਿ ਦਰਅਸਲ, ਭਗਵੰਤ ਮਾਨ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਨਕਸ਼ੇ ਕਦਮਾਂ ‘ਤੇ ਚੱਲ ਰਿਹਾ ਹੈ, ਜਿਸ ਨੇ ਇੰਦਰਾ ਗਾਂਧੀ ਅੱਗੇ ਸਮਰਪਣ ਕਰ ਦਿੱਤਾ ਸੀ, ਪਰੰਤੂ ਸ਼੍ਰੋਮਣੀ ਅਕਾਲੀ ਦਲ ਇਸ ਧੋਖਾਧੜੀ ਨੂੰ ਕਦੇ ਵੀ ਸਿਰੇ ਨਹੀ ਚੜ੍ਹਨ ਦੇਵੇਗਾ ।

ਉਨ੍ਹਾਂ ਕਿਹਾ ਕਿ, ਉਹ ਸੀਐਮ ਨੂੰ ਜਾਣਕਾਰੀ ਹਿੱਤ ਦੱਸਣਾ ਚਾਹੁੰਦੇ ਹਨ ਕਿ ਸ. ਪਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਵੇਲੇ ਐਸ.ਵਾਈ.ਐਲ. ਨਹਿਰ ਨੂੰ ਡੀ-ਨੋਟੀਫਾਈ ਕਰਕੇ ਅਤੇ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਕੇ ਇਹ ਮੁੱਦਾ ਸਦਾ ਲਈ ਨਿਪਟਾ ਦਿੱਤਾ ਗਿਆ ਸੀ।

Read Latest News and Breaking News at Daily Post TV, Browse for more News

Ad
Ad