ਮੰਦਰ ਵਿੱਚ ਸ਼ਰਧਾਲੂ ਤੇ ਪੰਡਤ ਵਿਚਾਲੇ ‘ਚ ਹੋਈ ਝੜਪ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ
Amritsar News; ਅੰਮ੍ਰਿਤਸਰ,ਮਾਡਲ ਟਾਊਨ ਦੇ ਮੰਦਰ ਵਿੱਚ, ਸ਼ਰਧਾਲੂ ਅਤੇ ਪੰਡਤ ਵਿਚਾਲੇ ਮਾਮੂਲੀ ਤਕਰਾਰ ਦੇ ਚਲਦੇ ਝੜਪ ਹੋ ਗਈ। ਹਾਲਾਂਕਿ ਮੰਦਿਰ ‘ਚ ਮੌਜੂਦ ਇੱਕ ਹੋਰ ਪੰਡਿਤ ਲੜਾਈ ਨੂੰ ਛੁਡਵਾਉਣ ਲਈ ਅੱਗੇ ਆਉਂਦਾ ਹੈ ਤਾਂ ਉਸ ਵੇਲੇ ਮੰਦਿਰ ‘ਚ ਮੱਥਾ ਟੇਕਣ ਲਈ ਆਇਆ ਸ਼ਰਧਾਲੂ ਉਸ ਤੇ ਵੀ ਹਮਲਾ ਕਰ ਦਿੰਦਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ […]
By :
Jaspreet Singh
Updated On: 08 Aug 2025 14:52:PM
Amritsar News; ਅੰਮ੍ਰਿਤਸਰ,ਮਾਡਲ ਟਾਊਨ ਦੇ ਮੰਦਰ ਵਿੱਚ, ਸ਼ਰਧਾਲੂ ਅਤੇ ਪੰਡਤ ਵਿਚਾਲੇ ਮਾਮੂਲੀ ਤਕਰਾਰ ਦੇ ਚਲਦੇ ਝੜਪ ਹੋ ਗਈ। ਹਾਲਾਂਕਿ ਮੰਦਿਰ ‘ਚ ਮੌਜੂਦ ਇੱਕ ਹੋਰ ਪੰਡਿਤ ਲੜਾਈ ਨੂੰ ਛੁਡਵਾਉਣ ਲਈ ਅੱਗੇ ਆਉਂਦਾ ਹੈ ਤਾਂ ਉਸ ਵੇਲੇ ਮੰਦਿਰ ‘ਚ ਮੱਥਾ ਟੇਕਣ ਲਈ ਆਇਆ ਸ਼ਰਧਾਲੂ ਉਸ ਤੇ ਵੀ ਹਮਲਾ ਕਰ ਦਿੰਦਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਮਾਮਲੇ ਵਿੱਚ, ਅਸ਼ਵਨੀ ਮਹਾਰਾਜ ਦਾ ਕਹਿਣਾ ਹੈ ਕਿ ਇਹ ਇੱਕ ਦੁਖਦਾਈ ਘਟਨਾ ਹੈ ਅਤੇ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਘਟਨਾ ਨੇ ਸ਼ਰਧਾਲੂਆਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ।