Journalism Of Hope
BREAKING NEWS
ਪੰਜਾਬ ਵਿਧਾਨ ਸਭਾ ’ਚ ਹੰਗਾਮਾ, ਸੁਖਪਾਲ ਖਹਿਰਾ ਬਾਕੀ ਸੈਸ਼ਨ ਲਈ ਮੁਅੱਤਲ......ਪਰਵਿੰਦਰ ਝੋਟਾ ਕਤਲ ਮਾਮਲਾ: ਸਰਕਾਰ ਤੇ ਐਕਸ਼ਨ ਕਮੇਟੀ ਵਿਚਾਲੇ ਤੀਜੀ ਮੀਟਿੰਗ ‘ਚ ਬਣੀ ਸਹਿਮਤੀ.....ਚੰਡੀਗੜ੍ਹ ਦੇ ਸਕੂਲਾਂ, ਪੰਜਾਬ ਸਕੱਤਰੇਤ ਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ.....ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਨੂੰ 6 ਮਹੀਨੇ ਦੀ ਕੈਦ......ਸਰਹੱਦ ’ਤੇ ਨਸ਼ਾ ਤਸਕਰੀ ਰੋਕਣ ਲਈ ਤਾਇਨਾਤ ਪੁਲਿਸ ਮੁਲਾਜ਼ਮ ਹੀ ਨਿੱਕਲਿਆ ਤਸਕਰਾਂ ਦਾ ਸਾਥੀ ! 23 ਖੇਪਾਂ ਕੀਤੀਆਂ ਹਾਸਲ.....ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਜਾਰੀ: ਸਾਂਝੀ ਤਾਲਮੇਲ ਕਮੇਟੀ ਨੇ ਲੁਧਿਆਣਾ ਵਿੱਚ ਸੱਦੀ ਮੀਟਿੰਗ.....ਪਰਵਿੰਦਰ ਝੋਟਾ ਦੀ ਪਤਨੀ ਨੂੰ ਮਾਨਸਾ ਤੋਂ MLA ਦੀ ਚੋਣ ਲੜਾਉਣ ਦੀ ਉੱਠੀ ਮੰਗ !....ਪਾਕਿਸਤਾਨ ’ਚ ਇੱਕ ਹੋਰ ਸਿੱਖ ਲੜਕੀ ਦਾ ਧਰਮ ਪਰਿਵਰਤਨ, ਵੀਡੀਓ ਵਾਇਰਲ ਹੋਣ ਮਗਰੋਂ ਸਿੱਖ ਭਾਈਚਾਰੇ ’ਚ ਰੋਸ......

ਜੰਮੂ-ਕਸ਼ਮੀਰ ’ਚ 4 ਦਿਨਾਂ ’ਚ ਦੂਜੀ ਵਾਰ ਫਟਿਆ ਬੱਦਲ; 11 ਜ਼ਿਲ੍ਹਿਆਂ ਲਈ ਚੇਤਾਵਨੀ ਜਾਰੀ

 4 ਦਿਨਾਂ ‘ਚ ਦੂਜੀ ਵਾਰ ਆਫ਼ਤ, ਮਥਰੇ ਚੱਕ ਪਿੰਡ ‘ਚ ਵਾਪਰੀ ਘਟਨਾ Cloudburst Kathua: ਜੰਮੂ-ਕਸ਼ਮੀਰ ਵਿਚ ਕੁਦਰਤ ਦੀ ਤਬਾਹੀ ਲਗਾਤਾਰ ਜਾਰੀ ਹੈ। ਐਤਵਾਰ ਸਵੇਰੇ, ਕਠੂਆ ਜ਼ਿਲ੍ਹੇ ਦੇ ਮਥਰੇ ਚੱਕ ਪਿੰਡ ‘ਚ ਬੱਦਲ ਫੱਟਣ ਦੀ ਘਟਨਾ ਹੋਈ, ਜਿਸ ਕਾਰਨ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ।  ਜੋੜ ਪਿੰਡ ਵਿੱਚ ਵੀ ਮੀਂਹ ਕਾਰਨ ਘਰ ਢਹੇ, ਰਾਹਤ ਕਾਰਜ ਜਾਰੀ ਨੇੜਲੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

 4 ਦਿਨਾਂ ‘ਚ ਦੂਜੀ ਵਾਰ ਆਫ਼ਤ, ਮਥਰੇ ਚੱਕ ਪਿੰਡ ‘ਚ ਵਾਪਰੀ ਘਟਨਾ

Cloudburst Kathua: ਜੰਮੂ-ਕਸ਼ਮੀਰ ਵਿਚ ਕੁਦਰਤ ਦੀ ਤਬਾਹੀ ਲਗਾਤਾਰ ਜਾਰੀ ਹੈ। ਐਤਵਾਰ ਸਵੇਰੇ, ਕਠੂਆ ਜ਼ਿਲ੍ਹੇ ਦੇ ਮਥਰੇ ਚੱਕ ਪਿੰਡ ‘ਚ ਬੱਦਲ ਫੱਟਣ ਦੀ ਘਟਨਾ ਹੋਈ, ਜਿਸ ਕਾਰਨ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ।

 ਜੋੜ ਪਿੰਡ ਵਿੱਚ ਵੀ ਮੀਂਹ ਕਾਰਨ ਘਰ ਢਹੇ, ਰਾਹਤ ਕਾਰਜ ਜਾਰੀ

ਨੇੜਲੇ ਜੋੜ ਪਿੰਡ ‘ਚ ਭਾਰੀ ਮੀਂਹ ਕਾਰਨ ਕਈ ਮਕਾਨ ਢਹਿ ਗਏ ਹਨ। ਕਈ ਲੋਕ ਮਲਬੇ ਹੇਠਾਂ ਦਬੇ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਲਾਕੇ ‘ਚ ਐਨ.ਡੀ.ਆਰ.ਐਫ਼ (NDRF) ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਹਨ।

 17 ਤੋਂ 19 ਅਗਸਤ ਤੱਕ ਹੋਰ ਮੀਂਹ ਦੀ ਸੰਭਾਵਨਾ, 11 ਜ਼ਿਲ੍ਹਿਆਂ ‘ਚ ਅਲਰਟ

ਭਾਰਤੀ ਮੌਸਮ ਵਿਭਾਗ ਵੱਲੋਂ 17 ਤੋਂ 19 ਅਗਸਤ ਤੱਕ ਭਾਰੀ ਮੀਂਹ, ਬੱਦਲ ਫੱਟਣ ਅਤੇ ਭੂਸਖਲਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

 ਚੇਤਾਵਨੀ ਵਾਲੇ ਜ਼ਿਲ੍ਹੇ ਹਨ:

  • ਜੰਮੂ
  • ਰਿਆਸੀ
  • ਉਧੰਪੁਰ
  • ਰਾਜੌਰੀ
  • ਪੁੰਛ
  • ਸੰਭਾ
  • ਕਠੂਆ
  • ਡੋਡਾ
  • ਕਿਸ਼ਤਵਾਰ
  • ਰਾਮਬਨ
  • ਕਸ਼ਮੀਰ ਦੇ ਕੁਝ ਹਿੱਸੇ

 ਪ੍ਰਸ਼ਾਸਨ ਵੱਲੋਂ ਸਾਵਧਾਨ ਰਹਿਣ ਦੀ ਅਪੀਲ

ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਨੀਵਾਂ ਪੈਦੇ ਵਾਲੇ ਇਲਾਕਿਆਂ ਤੋਂ ਦੂਰ ਰਹਿਣ, ਜਲਧਾਰਾਂ ਕੋਲ ਨਾ ਜਾਣ ਅਤੇ ਕੋਈ ਵੀ ਐਮਰਜੈਂਸੀ ਹੋਣ ‘ਤੇ ਤੁਰੰਤ ਸੂਚਨਾ ਦੇਣ ਦੀ ਅਪੀਲ ਕੀਤੀ ਹੈ। ਸਕੂਲਾਂ ਅਤੇ ਟਰਾਂਸਪੋਰਟ ਉੱਤੇ ਵੀ ਪ੍ਰਭਾਵ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News