Journalism Of Hope
BREAKING NEWS
ਭਾਈ ਪਰਵਿੰਦਰ ਸਿੰਘ (ਝੋਟਾ) ਕੌਮ ਦਾ ਸ਼ਹੀਦ, ਜਥੇਦਾਰ ਗੜਗੱਜ ਨੇ ਕੀਤਾ ਐਲਾਨ.....OSD ਰਾਜਬੀਰ ਸਿੰਘ ਘੁੰਮਣ ਨੂੰ ਹਾਈਕੋਰਟ ਤੋਂ ਫਿਲਹਾਲ ਰਾਹਤ ਨਹੀਂ, ਸੁਣਵਾਈ ਮੁਲਤਵੀ....ਹਾਈਕੋਰਟ ਤੋਂ ਸੰਜੀਵ ਅਰੋੜਾ ਨੂੰ ਵੱਡਾ ਝਟਕਾ: ਜ਼ਮਾਨਤ ਪਟੀਸ਼ਨ ਖਾਰਜ....ਮਾਨਸਾ ਤੋਂ ਬਾਅਦ ਫੇਰ ਵੱਡੀ ਵਾਰਦਾਤ ! ਨਸ਼ਾ ਵੇਚਣ ਤੋਂ ਰੋਕਣ ’ਤੇ ਤਿੰਨ ਵਿਅਕਤੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇੱਕ ਦੀ ਮੌਤ......ਮੋਗਾ ਬੱਸ ਅੱਗਜ਼ਨੀ ਮਾਮਲੇ ’ਚ ਡੇਰਾ ਸੱਚਾ ਸੌਦਾ ਦੇ 9 ਪ੍ਰੇਮੀ ਬਰੀ.....15 ਸਾਲ ਪੁਰਾਣੇ ਸਿਟਰਸ ਕੌਂਸਲ ਘੁਟਾਲੇ ’ਚ 9 ਦੋਸ਼ੀਆਂ ਨੂੰ ਹੋਈ ਸਜ਼ਾ.....ਦਿਲ ਦਹਿਲਾਉਣ ਵਾਲੀ ਘਟਨਾ: 10 ਸਾਲ ਦੀ ਬੱਚੀ ਨੇ 18 ਮਹੀਨਿਆਂ ਦੀ ਬੱਚੀ ਨੂੰ ਛੇਵੀਂ ਮੰਜ਼ਿਲ ਤੋਂ ਸੁੱਟਿਆ......ਦਸੰਬਰ ’ਚ ਕੈਨੇਡਾ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ.....

CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ ਪਹਿਲੀ ਵਾਰ CBI ਅੱਗੇ ਹੋਏ ਪੇਸ਼

ਵਕੀਲ GPS ਘੁੰਮਣ ਵੀ ਰਹੇ ਮੌਜੂਦ, ਸੁਪਰੀਮ ਕੋਰਟ ਨੇ ਗ੍ਰਿਫ਼ਤਾਰੀ ’ਤੇ ਅੰਤਰਿਮ ਰੋਕ ਲਗਾਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ ਸ਼ੁੱਕਰਵਾਰ ਨੂੰ ਪਹਿਲੀ ਵਾਰ ਚੰਡੀਗੜ੍ਹ ਸਥਿਤ CBI ਦਫ਼ਤਰ ਵਿੱਚ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਦੇ ਨਾਲ ਵਕੀਲ GPS ਘੁੰਮਣ ਵੀ ਮੌਜੂਦ ਸਨ। ਵਕੀਲ GPS ਘੁੰਮਣ ਨੇ ਦੱਸਿਆ ਕਿ ਰਾਜਬੀਰ ਘੁੰਮਣ […]
By : Updated On: 16 Oct 2026 16:54:PM

ਵਕੀਲ GPS ਘੁੰਮਣ ਵੀ ਰਹੇ ਮੌਜੂਦ, ਸੁਪਰੀਮ ਕੋਰਟ ਨੇ ਗ੍ਰਿਫ਼ਤਾਰੀ ’ਤੇ ਅੰਤਰਿਮ ਰੋਕ ਲਗਾਈ ਸੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ ਸ਼ੁੱਕਰਵਾਰ ਨੂੰ ਪਹਿਲੀ ਵਾਰ ਚੰਡੀਗੜ੍ਹ ਸਥਿਤ CBI ਦਫ਼ਤਰ ਵਿੱਚ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਦੇ ਨਾਲ ਵਕੀਲ GPS ਘੁੰਮਣ ਵੀ ਮੌਜੂਦ ਸਨ।

ਇਸ਼ਤਿਹਾਰ

ਵਕੀਲ GPS ਘੁੰਮਣ ਨੇ ਦੱਸਿਆ ਕਿ ਰਾਜਬੀਰ ਘੁੰਮਣ ਨੂੰ CBI ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਸ਼ੁੱਕਰਵਾਰ ਨੂੰ ਪੇਸ਼ ਹੋਣ ਦਾ ਸਮਾਂ ਦਿੱਤਾ ਗਿਆ ਸੀ। ਇਸੇ ਨੋਟਿਸ ਦੇ ਤਹਿਤ ਉਹ ਜਾਂਚ ਵਿੱਚ ਸ਼ਾਮਲ ਹੋਣ ਲਈ CBI ਦਫ਼ਤਰ ਪਹੁੰਚੇ।

ਇਸ ਤੋਂ ਪਹਿਲਾਂ 12 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਰਾਜਬੀਰ ਘੁੰਮਣ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ’ਤੇ ਅੰਤਰਿਮ ਰੋਕ ਲਗਾਈ ਸੀ। ਅਦਾਲਤ ਨੇ ਉਨ੍ਹਾਂ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਦੇ ਨਿਰਦੇਸ਼ ਵੀ ਦਿੱਤੇ ਸਨ।

ਵਕੀਲ GPS ਘੁੰਮਣ ਨੇ ਕਿਹਾ ਕਿ ਰਾਜਬੀਰ ਘੁੰਮਣ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ।

ਇਸ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੀ ਕਾਰਵਾਈ ਕਰ ਰਿਹਾ ਹੈ। ED ਨੇ 13 ਅਕਤੂਬਰ ਨੂੰ ਜਲੰਧਰ ਵਿੱਚ ਕੇਸ ਦਰਜ ਕੀਤਾ ਸੀ। ਇਸ ਤਰ੍ਹਾਂ ਮਾਮਲੇ ਵਿੱਚ CBI ਦੇ ਨਾਲ-ਨਾਲ ED ਦੀ ਜਾਂਚ ਵੀ ਅੱਗੇ ਵਧ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News