ਭਲਕੇ ਸੀਐਮ ਮਾਨ ਨੇ ਸੱਦੀ ਅਹਿਮ ਕੈਬਨਿਟ ਮੀਟਿੰਗ, ਸੀਐਮ ਨਿਵਾਸ ‘ਤੇ ਦੁਪਹਿਰ 12 ਵਜੇ ਹੋਵੇਗੀ ਮੀਟਿੰਗ
Punjab Cabinet: ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਮੀਟਿੰਗ 5 ਸਤੰਬਰ ਨੂੰ ਹੋਣੀ ਸੀ ਪਰ ਸੀਐਮ ਦੀ ਤਬੀਅਤ ਕਰਕੇ ਮੀਟਿੰਗ ਕੈਂਸਲ ਕਰਨੀ ਪਈ ਅਤੇ ਹੁਣ ਇੱਕ ਵਾਰ ਫਿਰ ਭਲਕੇ ਮੀਟਿੰਗ ਹੋਵੇਗੀ।
Punjab Cabinet Meeting: ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਹੈ। ਇਸੇ ਦੌਰਾਨ ਸੀਐਮ ਭਗਵੰਤ ਮਾਨ ਆਪਣੀ ਖਰਾਬ ਸਿਹਤ ਦੇ ਚਲਦਿਆਂ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਹਨ। ਪਰ ਉਮੀਦ ਹੈ ਕਿ ਭਲਕੇ ਸੀਐਮ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।
ਉਧਰ ਵੱਡੀ ਖਬਰ ਆਈ ਹੈ ਕਿ ਪੰਜਾਬ ਸੀਐਮ ਭਗਵੰਤ ਮਾਨ ਨੇ ਭਲਕੇ ਯਾਨੀ 8 ਸਤੰਬਰ ਨੂੰ ਅਹਿਮ ਕੈਬਨਿਟ ਮੀਟਿੰਗ ਸੱਦੀ ਹੈ। ਜੋ ਕਲ੍ਹ ਦੁਪਹਿਰ 12 ਵਜੇ ਮੁੱਖ ਮੰਤਰੀ ਨਿਵਾਸ ‘ਤੇ ਹੋਵੇਗੀ। ਸੀਐਮ ਮਾਨ ਅਜੇ ਵੀ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹਨ, ਉਹ ਉੱਥੋਂ ਵੀਸੀ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਣਗੇ। ਇਸ ਮੀਟਿੰਗ ਵਿੱਚ ਸੂਬੇ ਵਿੱਚ ਹੜ੍ਹਾਂ ਸਬੰਧੀ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ। ਮਾਨ ਨੇ ਇਸ ਸਬੰਧ ਵਿੱਚ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਮੇਰੀ ਤਰਜੀਹ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਮੀਟਿੰਗ 5 ਸਤੰਬਰ ਨੂੰ ਹੋਣੀ ਸੀ ਪਰ ਸੀਐਮ ਦੀ ਤਬੀਅਤ ਕਰਕੇ ਮੀਟਿੰਗ ਕੈਂਸਲ ਕਰਨੀ ਪਈ ਅਤੇ ਹੁਣ ਇੱਕ ਵਾਰ ਫਿਰ ਭਲਕੇ ਮੀਟਿੰਗ ਹੋਵੇਗੀ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਖਬਰਾਂ ਹਨ ਕਿ ਪੀਐਮ ਮੋਦੀ ਵੀ 9 ਸਤੰਬਰ ਨੂੰ ਹੜ੍ਹ ਪ੍ਰਭਾਵਿਤ ਪੰਜਾਬ ਅਤੇ ਹਿਮਾਤਲ ਪ੍ਰਦੇਸ਼ ਦਾ ਦੌਰਾ ਕਰਨ ਆ ਰਹੇ ਹਨ।
ਨਾਲ ਹੀ ਉਮੀਦ ਹੈ ਕਿ ਇਸ ਮੀਟਿੰਗ ‘ਚ ਸੀਐਮ ਭਗਵੰਤ ਮਾਨ ਕਿਸਾਨਾਂ ਬਾਰੇ ਕੋਈ ਵੱਡਾ ਐਲਾਨ ਕਰਨ। ਕਿਉਂਕਿ ਕਿਸਾਨਾਂ ਨੂੰ ਹੜ੍ਹਾਂ ਕਰਕੇ ਵਧੇਰੇ ਮਾਰ ਪਈ ਹੈ। ਕਿਸਾਨਾਂ ਦੇ ਖੇਤਾਂ ‘ਚ ਕਈ ਫੁੱਟ ਰੇਤ ਜਮਾ ਹੋ ਗਿਆ ਹੈ, ਜਿਸ ਕਰਕੇ ਕਿਸਾਨਾਂ ਨੂੰ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।