Journalism Of Hope
BREAKING NEWS
ਪੰਜਾਬ ਵਿਧਾਨ ਸਭਾ ’ਚ ਹੰਗਾਮਾ, ਸੁਖਪਾਲ ਖਹਿਰਾ ਬਾਕੀ ਸੈਸ਼ਨ ਲਈ ਮੁਅੱਤਲ......ਪਰਵਿੰਦਰ ਝੋਟਾ ਕਤਲ ਮਾਮਲਾ: ਸਰਕਾਰ ਤੇ ਐਕਸ਼ਨ ਕਮੇਟੀ ਵਿਚਾਲੇ ਤੀਜੀ ਮੀਟਿੰਗ ‘ਚ ਬਣੀ ਸਹਿਮਤੀ.....ਚੰਡੀਗੜ੍ਹ ਦੇ ਸਕੂਲਾਂ, ਪੰਜਾਬ ਸਕੱਤਰੇਤ ਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ.....ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਨੂੰ 6 ਮਹੀਨੇ ਦੀ ਕੈਦ......ਸਰਹੱਦ ’ਤੇ ਨਸ਼ਾ ਤਸਕਰੀ ਰੋਕਣ ਲਈ ਤਾਇਨਾਤ ਪੁਲਿਸ ਮੁਲਾਜ਼ਮ ਹੀ ਨਿੱਕਲਿਆ ਤਸਕਰਾਂ ਦਾ ਸਾਥੀ ! 23 ਖੇਪਾਂ ਕੀਤੀਆਂ ਹਾਸਲ.....ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਜਾਰੀ: ਸਾਂਝੀ ਤਾਲਮੇਲ ਕਮੇਟੀ ਨੇ ਲੁਧਿਆਣਾ ਵਿੱਚ ਸੱਦੀ ਮੀਟਿੰਗ.....ਪਰਵਿੰਦਰ ਝੋਟਾ ਦੀ ਪਤਨੀ ਨੂੰ ਮਾਨਸਾ ਤੋਂ MLA ਦੀ ਚੋਣ ਲੜਾਉਣ ਦੀ ਉੱਠੀ ਮੰਗ !....ਪਾਕਿਸਤਾਨ ’ਚ ਇੱਕ ਹੋਰ ਸਿੱਖ ਲੜਕੀ ਦਾ ਧਰਮ ਪਰਿਵਰਤਨ, ਵੀਡੀਓ ਵਾਇਰਲ ਹੋਣ ਮਗਰੋਂ ਸਿੱਖ ਭਾਈਚਾਰੇ ’ਚ ਰੋਸ......

ਤੇਲ-ਗੈਸ ਮੁੱਦੇ ‘ਤੇ ਵਿਧਾਨ ਸਭਾ ‘ਚ ਪ੍ਰਸਤਾਵ ਪਾਸ ਕਰਨ ਦੇ ਢੌਂਗ ਲਈ ਮੁੱਖ ਮੰਤਰੀ ਮਾਨ ਮਾਫੀ ਮੰਗਣ : ਸੁਨੀਲ ਜਾਖੜ

Punjab News: ਭਾਰਤੀ ਜਨਤਾ ਪਾਰਟੀ (BJP) ਦੇ ਸੂਬਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਰੜੇ ਹੱਥੀਂ ਲੈਂਦਿਆਂ ਆਖਿਆ ਹੈ ਕਿ ਹੁਣ ਮੁੱਖ ਮੰਤਰੀ ਆਖ ਰਹੇ ਹਨ ਕਿ ਪੰਜਾਬ ਵਿਚ ਤੇਲ ਗੈਸ (Punjab Fuel Shortage) ਦੀ ਕੋਈ ਕਮੀ ਨਹੀਂ ਹੈ ਤਾਂ ਫਿਰ ਉਹ ਵਿਧਾਨ ਸਭਾ ਵਿਚ ਕੇਂਦਰ ਸਰਕਾਰ ਖਿਲਾਫ ਮਤਾ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਤੇਲ-ਗੈਸ ਮੁੱਦੇ ‘ਤੇ ਵਿਧਾਨ ਸਭਾ ‘ਚ ਪ੍ਰਸਤਾਵ ਪਾਸ ਕਰਨ ਦੇ ਢੌਂਗ ਲਈ ਮੁੱਖ ਮੰਤਰੀ ਮਾਨ ਮਾਫੀ ਮੰਗਣ : ਸੁਨੀਲ ਜਾਖੜ

Punjab News: ਭਾਰਤੀ ਜਨਤਾ ਪਾਰਟੀ (BJP) ਦੇ ਸੂਬਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਰੜੇ ਹੱਥੀਂ ਲੈਂਦਿਆਂ ਆਖਿਆ ਹੈ ਕਿ ਹੁਣ ਮੁੱਖ ਮੰਤਰੀ ਆਖ ਰਹੇ ਹਨ ਕਿ ਪੰਜਾਬ ਵਿਚ ਤੇਲ ਗੈਸ (Punjab Fuel Shortage) ਦੀ ਕੋਈ ਕਮੀ ਨਹੀਂ ਹੈ ਤਾਂ ਫਿਰ ਉਹ ਵਿਧਾਨ ਸਭਾ ਵਿਚ ਕੇਂਦਰ ਸਰਕਾਰ ਖਿਲਾਫ ਮਤਾ ਕੀ ਸੋਚ ਕੇ ਪਾਸ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ (CM Mann) ਤੋਂ ਤੁਰੰਤ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣ ਲਈ ਕਿਹਾ ਹੈ, ਕਿਉਂਕਿ ਆਪ ਸਰਕਾਰ (AAP Punjab) ਵੱਲੋਂ ਪੈਦਾ ਕੀਤੇ ਭਰਮ ਕਾਰਨ ਹੀ ਰਾਜ ਵਿਚ ਤੇਲ ਗੈਸ ਨੂੰ ਲੈ ਕੇ ਅਫਰਾ-ਤਫਰੀ ਦਾ ਮਹੌਲ ਬਣ ਗਿਆ ਸੀ ਅਤੇ ਲੋਕ ਜਮਾਂਖੋਰੀ ਕਰਨ ਲੱਗ ਗਏ ਸਨ, ਜਦ ਕਿ ਅਸਲ ਵਿਚ ਤੇਲ ਗੈਸ ਦੀ ਸਪਲਾਈ ਪ੍ਰਭਾਵਿਤ ਨਹੀਂ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਸਰਕਾਰ ਦੀ ਵਿਦੇਸ਼ ਤੇ ਵਪਾਰ ਨੀਤੀ ਦੀ ਹੀ ਸਫਲਤਾ ਹੈ ਕਿ ਲਗਾਤਾਰ ਦੇਸ਼ ਵਿਚ ਕੱਚਾ ਤੇਲ ਤੇ ਗੈਸ ਆ ਰਹੇ ਹਨ ਅਤੇ ਕਿਤੇ ਕੋਈ ਘਾਟ ਨਹੀਂ ਹੈ ਪਰ ਜਿਵੇਂ ਮੁੱਖ ਮੰਤਰੀ ਨੂੰ ਆਪਦਾ ਰਾਹਤ ਫੰਡ ਦੇ 13 ਹਜਾਰ ਕਰੋੜ ਰੁਪਏ ਖਜਾਨੇ ਵਿਚ ਹੋਣ ਸਬੰਧੀ 6 ਮਹੀਨੇ ਬਾਅਦ ਸਮਝ ਲੱਗੀ, ਇਸ ਮਾਮਲੇ ਵਿਚ ਵੀ 15 ਦਿਨ ਬਾਅਦ ਭਗਵੰਤ ਮਾਨ ਜਾਣ ਸਕੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀਆਂ ਜਰੂਰਤਾਂ ਦੇ ਪ੍ਰਬੰਧ ਕਰਨ ਲਈ ਸਮਰੱਥ ਹੈ ਅਤੇ ਤੇਲ ਅਤੇ ਗੈਸ ਦੀ ਕੋਈ ਘਾਟ ਨਹੀਂ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਤੇਲ ਗੈਸ ਸਬੰਧੀ ਜ਼ਿਨ੍ਹਾਂ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਦੀ ਅਪੀਲ ਕਰ ਰਹੇ ਹਨ ਉਹ ਅਫਵਾਹ ਆਪ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਲਿਆਂਦੇ ਅਖੌਤੀ ਨਿੰਦਾ ਪ੍ਰਸਤਾਵ ਕਾਰਨ ਹੀ ਫੈਲੀ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਦੇਸ਼ ਵੱਲੋਂ ਇਹੋ ਜਿਹੀ ਕਿਸੇ ਵੀ ਸਥਿਤੀ ਨਾਲ ਨਿਬੜਨ ਲਈ ਤੇਲ, ਗੈਸ ਆਦਿ ਦੇ ਰਿਜਰਵ ਭੰਡਾਰ ਪਹਿਲਾ ਹੀ ਰੱਖੇ ਹੋਏ ਹਨ ਅਤੇ ਹੁਣ ਵੀ ਜਿਸ ਵਿਦੇਸ਼ ਨੀਤੀ ਦੀ ਮੁੱਖ ਮੰਤਰੀ ਅਲੋਚਣਾ ਕਰ ਰਹੇ ਸਨ ਉਸੇ ਵਿਦੇਸ਼ ਨੀਤੀ ਤਹਿਤ ਲਗਾਤਾਰ ਤੇਲ ਗੈਸ ਦੀ ਸਪਲਾਈ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਹਰ ਚੁਣੌਤੀ ਨਾਲ ਨਜਿੱਠਣ ਦੇ ਸਮਰੱਥ ਹੈ।

‘ਆਪ’ ਦੀਆਂ ਨੀਤੀਆਂ ਹਮੇਸ਼ਾ ਭਰਮ ਪੈਦਾ ਕਰਨ ਵਾਲੀਆਂ : ਜਾਖੜ
ਉਨ੍ਹਾਂ ਨੇ ਕਿਹਾ ਕਿ ਆਪ ਦੀ ਹਮੇਸ਼ਾ ਹੀ ਨੀਤੀ ਰਹੀ ਹੈ ਕਿ ਹਰ ਵਿਸ਼ੇ ਸਬੰਧੀ ਭਰਮ ਪੈਦਾ ਕੀਤਾ ਜਾਵੇ ਅਤੇ ਝੂਠ ਦੇ ਅਧਾਰ ਤੇ ਲੋਕ ਰਾਏ ਵਿਕਸਤ ਕੀਤੀ ਜਾਵੇ ਪਰ ਪੰਜਾਬ ਅਜਿਹਾ ਸੂਬਾ ਨਹੀਂ ਹੈ। ਇੱਥੋਂ ਦੇ ਲੋਕ ਸਿਆਸੀ, ਆਰਥਿਕ ਤੇ ਸਮਾਜਿਕ ਤੌਰ ਤੇ ਜਾਗਰੂਕ ਹਨ ਅਤੇ ਉਹ ਆਪ ਪਾਰਟੀਆਂ ਦੀਆਂ ਇੰਨ੍ਹਾਂ ਚਾਲਾਂ ਨੂੰ ਭਲੀਂ ਭਾਂਤ ਸਮਝਦੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਹੁਣ ਜਦ ਸਥਿਤੀਆਂ ਸੱਪਸ਼਼ਟ ਹੋ ਚੁੱਕੀਆਂ ਹਨ ਤਾਂ ਪੰਜਾਬ ਸਰਕਾਰ ਨੂੰ ਆਪਣੇ ਪਿੱਛਲੇ ਵਿਧਾਨ ਸਭਾ ਸੈਂਸਨ ਵਿਚ ਪਾਸ ਕੀਤੇ ਨਿੰਦਾ ਪ੍ਰਸਤਾਵ ਨੂੰ ਅਗਲੇ ਸੈਸ਼ਨ ਵਿਚ ਵਾਪਿਸ ਲੈਣਾ ਚਾਹੀਦਾ ਹੈ ਅਤੇ ਗਲਤ ਬਿਆਨੀ ਲਈ ਮਾਫੀ ਮੰਗਣੀ ਚਾਹੀਦੀ ਹੈ।

‘ਡੀਐਮ ਗਗਨਦੀਪ ਮਾਮਲੇ ਦੀ ਸੀਬੀਆਈ ਜਾਂਚ ‘ਤੇ ਕਾਂਗਰਸ ਦਾ ਦੋਗਲਾ ਚਿਹਰਾ ਸਾਹਮਣੇ ਆਇਆ’
ਡੀਐਮ ਗਗਨਦੀਪ ਸਿੰਘ ਰੰਧਾਵਾ ਕੇਸ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ ਚਾਹੀਦਾ ਹੈ। ਉਨ੍ਹਾਂ ਪਰਿਵਾਰਦੇ ਹੌਂਸਲੇ ਨੂੰ ਸਲਾਮ ਕਰਦਿਆਂ ਕਿਹਾ ਕਿ ਬੇਸ਼ਕ ਪਰਿਵਾਰ ਨੂੰ ਧਮਕਾਇਆ ਗਿਆ, ਬਿਜਲੀ ਕੱਟੀ ਗਈ ਪਰ ਫਿਰ ਵੀ ਉਹ ਝੁੱਕੇ ਨਹੀਂ। ਜਦ ਕਿ ਦੁਜ਼ੇ ਪਾਸੇ ਮੰਤਰੀ ਦੇ ਹੱਕ ਵਿਚ ਨਾਅਰੇ ਲੱਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਆਪਣੀ ਸਰਕਾਰ ਦੀ ਜਵਾਬਦੇਹੀ ਤੋਂ ਭੱਜ ਨਹੀਂ ਸਕਦੇ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ ਮਿਲਣ ਤੇ ਹੀ ਸਤੁੰਸ਼ਟੀ ਹੋਵੇਗੀ।

ਇਸੇ ਵਿਸੇ਼ ਤੇ ਕਾਂਗਰਸ ਤੇ ਵਰਦਿਆਂ ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੇ ਜੇਕਰ ਸੰਸਦ ਵਿਚ ਸੀਬੀਆਈ ਜਾਂਚ ਦਾ ਮੁੱਦਾ ਉਠਾਇਆ ਸੀ ਤਾਂ ਇਸ ਪਾਰਟੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਪਿੱਛੇ ਕਿਸ ਦੇ ਦਬਾਅ ਵਿਚ ਹਟ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਆਗੂ ਦੋਹਰੀ ਬੋਲੀ ਬੋਲ ਰਹੇ ਹਨ ਪਰ ਪੰਜਾਬ ਅਜਿਹੇ ਸਾਰੇ ਚਿਹਰਿਆਂ ਦੀ ਸਨਾਖ਼ਤ ਕਰ ਰਿਹਾ ਹੈ ਜੋ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹੱਕ ਵਿਚ ਖੜ੍ਹਦੇ ਹਨ ਅਤੇ ਜਿਹੜੇ ਲੋਕਾਂ ਦੇ ਖਿਲਾਫ ਖੜ੍ਹ ਰਹੇ ਹਨ ਅਤੇ ਆਪਣੇ ਸਿਆਸੀ ਹਿੱਤ ਪੂਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਗਲੀਆਂ ਚੋਣਾਂ ਵਿਚ ਪੰਜਾਬ ਜਵਾਬ ਦੇਵੇਗਾ।

Read Latest News and Breaking News at Daily Post TV, Browse for more News

Ad
Ad

Punjab District News