Journalism Of Hope
BREAKING NEWS
CM ਭਗਵੰਤ ਮਾਨ ਦੀ ਜ਼ਿੰਦਗੀ ’ਤੇ ਬਣੀ ਖ਼ਾਸ ਡਾਕੂਮੈਂਟਰੀ ਅੱਜ ਡਿਸਕਵਰੀ ਚੈਨਲ ’ਤੇ ਹੋਵੇਗੀ ਪ੍ਰਸਾਰਿਤ....ਭਾਜਪਾ ਨਾਲ ਗਠਜੋੜ ਕਰਨ ’ਚ ਕੋਈ ਦਿੱਕਤ ਨਹੀਂ: ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ....ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਸ਼ੇਰ-ਏ-ਪੰਜਾਬ T20 ਲੀਗ’, 6 ਟੀਮਾਂ ਵਿਚਾਲੇ ਹੋਣਗੇ ਰੋਮਾਂਚਕ ਮੁਕਾਬਲੇ....ਜਸਵੀਰ ਗੜ੍ਹੀ ਵੱਲੋਂ ਅੱਜ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ‘ਆਸ਼ੀਰਵਾਦ ਯਾਤਰਾ’.....ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੀ ਮਾਂ ਦਾ ਘਰ ‘ਚ ਦਾਖਲ ਹੋ ਕੇ ਕੀਤਾ ਕਤਲ....ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖਮੀ....ਨੇਪਾਲ ’ਚ ਮੁੜ ਵਧਿਆ ਹੜ੍ਹ ਦਾ ਖ਼ਤਰਾ, ਹੁਣ ਤੱਕ 691 ਮੌਤਾਂ, 3000 ਤੋਂ ਵੱਧ ਲੋਕ ਲਾਪਤਾ

‘ਮੋਦੀ-ਮੋਦੀ’ ਦੇ ਨਾਅਰਿਆਂ ‘ਚ ਘਿਰ ਗਏ CM ਮਾਨ, ਵਿਚਾਲੇ ਛੱਡਣਾ ਪਿਆ ਭਾਸ਼ਣ

Punjab News: ਹਲਵਾਰਾ ਏਅਰਪੋਰਟ ਦੇ ਉਦਘਾਟਨ ਦੇ ਨਾਲ ਆਦਮਪੁਰ ਏਅਰਪੋਰਟ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਕਰਨ ਸਬੰਧੀ ਸਮਾਰੋਹ ਵਿਚ ਸਿਆਸੀ ਮਾਹੌਲ ਦੇਖਣ ਨੂੰ ਮਿਲਿਆ। ਕਿਆਸ ਲਗਾਏ ਜਾ ਰਹੇ ਹਨ ਕਿ ਪੀ.ਐੱਮ. ਨਰਿੰਦਰ ਮੋਦੀ ਨਾਲ ਰੂਬਰੂ ਤੋਂ ਬਚਣ ਦੇ ਲਈ ਸੀ.ਐੱਮ. ਮਾਨ ਨੇ ਜਲੰਧਰ ਵਿਚ ਸ੍ਰੀ ਗੁਰੂ ਰਵਿਦਾਸ ਜਯੰਤੀ ਦੇ ਸਮਾਰੋਹ ਵਿਚ ਸ਼ਾਮਲ […]
Nishant Malyan
By : Updated On: 02 Feb 2026 12:23:PM
‘ਮੋਦੀ-ਮੋਦੀ’ ਦੇ ਨਾਅਰਿਆਂ ‘ਚ ਘਿਰ ਗਏ CM ਮਾਨ, ਵਿਚਾਲੇ ਛੱਡਣਾ ਪਿਆ ਭਾਸ਼ਣ

Punjab News: ਹਲਵਾਰਾ ਏਅਰਪੋਰਟ ਦੇ ਉਦਘਾਟਨ ਦੇ ਨਾਲ ਆਦਮਪੁਰ ਏਅਰਪੋਰਟ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਕਰਨ ਸਬੰਧੀ ਸਮਾਰੋਹ ਵਿਚ ਸਿਆਸੀ ਮਾਹੌਲ ਦੇਖਣ ਨੂੰ ਮਿਲਿਆ। ਕਿਆਸ ਲਗਾਏ ਜਾ ਰਹੇ ਹਨ ਕਿ ਪੀ.ਐੱਮ. ਨਰਿੰਦਰ ਮੋਦੀ ਨਾਲ ਰੂਬਰੂ ਤੋਂ ਬਚਣ ਦੇ ਲਈ ਸੀ.ਐੱਮ. ਮਾਨ ਨੇ ਜਲੰਧਰ ਵਿਚ ਸ੍ਰੀ ਗੁਰੂ ਰਵਿਦਾਸ ਜਯੰਤੀ ਦੇ ਸਮਾਰੋਹ ਵਿਚ ਸ਼ਾਮਲ ਹੋਣ ਦੀ ਬਜਾਏ ਹਲਵਾਰਾ ਏਅਰਪੋਰਟ ਦੀ ਸਾਈਟ ’ਤੇ ਆਉਣ ਨੂੰ ਪਹਿਲ ਦਿੱਤੀ ਗਈ ਪਰ ਇਸ ਦੌਰਾਨ ਵੀ ਉਹ ਮੋਦੀ ਦੀ ਪਰਛਾਈ ਤੋਂ ਬਚ ਨਹੀਂ ਸਕੇ ਕਿਉਂਕਿ ਸੀ.ਐੱਮ. ਮਾਨ ਜਦ ਭਾਸ਼ਣ ਦੇ ਰਹੇ ਸੀ ਤਾਂ ਉਸ ਸਮੇਂ ਮੋਦੀ ਆਦਮਪੁਰ ਏਅਰਪੋਰਟ ਪੁੱਜ ਗਏ।

ਇਸ਼ਤਿਹਾਰ

ਇਸ ਦੀ ਲਾਈਵ ਵੀਡੀਓ ਸਟੇਜ ਦੇ ਪਿੱਛੇ ਲੱਗੀ ਵੱਡੀ ਸਕ੍ਰੀਨ ’ਤੇ ਸ਼ੇਅਰ ਹੋਣ ਦੇ ਨਾਲ ਹੀ ਸਮਾਰੋਹ ਵਿਚ ਮੌਜੂਦ ਭਾਜਪਾ ਮੈਂਬਰਾਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਮਾਹੌਲ ਵਿਚ ਮਾਨ ਨੂੰ ਇਹ ਕਹਿ ਕੇ ਆਪਣਾ ਭਾਸ਼ਣ ਖਤਮ ਕਰਨਾ ਪਿਆ ਕਿ ਹੁਣ ਮੋਦੀ ਆ ਗਏ ਹਨ। ਸਾਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਇਹ ਵੀਡੀਓ ਭਾਜਪਾ ਦੇ ਲੋਕ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਕਾਫੀ ਸ਼ੇਅਰ ਕਰ ਰਹੇ ਹਨ।

ਹਲਵਾਰਾ ਏਅਰਪੋਰਟ ਦੇ ਉਦਘਾਟਨ ਦੇ ਦੌਰਾਨ ਸੀ.ਐੱਮ. ਮਾਨ ਵਲੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਸਵਾਗਤ ਕਰਨ ਤੋਂ ਲੈ ਕੇ ਉਨ੍ਹਾਂ ਦੋਵਾਂ ਦੇ ਵਿਚਕਾਰ ਕਈ ਵਾਰ ਗੁਫਤਗੂ ਹੋਣ ਦਾ ਮੁੱਦਾ ਸੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ ਭਾਂਵੇਕਿ ਮਾਨ ਅਤੇ ਬਿੱਟੂ ਅਲੱਗ-ਅਲੱਗ ਪਾਰਟੀਆਂ ਤੋਂ ਐੱਮ.ਪੀ. ਹੋਣ ਦੇ ਬਾਵਜੂਦ ਚੰਗੇ ਦੋਸਤ ਰਹੇ ਹਨ ਪਰ ਮਾਨ ਦੇ ਸੀ.ਐੱਮ. ਬਣਨ ਦੇ ਕੁਝ ਦੇਰ ਬਾਅਦ ਅਤੇ ਬਿੱਟੂ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਕੁਝ ਦੇਰ ਬਾਅਦ ਰਿਸ਼ਤਿਆਂ ਵਿਚ ਕੜਵਾਹਟ ਆ ਗਈ।

Read Latest News and Breaking News at Daily Post TV, Browse for more News

Ad
Ad

Punjab District News