ਸ਼ਿਮਲਾ ਪਹੁੰਚੇ ਕਾਮੇਡੀ ਕਿੰਗ ਕਪਿਲ ਸ਼ਰਮਾ ਤੇ ਨੀਤੂ ਸਿੰਘ, ਮਾਲ ਰੋਡ ‘ਤੇ ‘ਦਾਦੀ ਕੀ ਸ਼ਾਦੀ’ ਫ਼ਿਲਮ ਦੇ ਗਾਣੇ ਦੀ ਸ਼ੂਟਿੰਗ

King Kapil Sharma and Neetu Singh in Shimla: ਫਿਲਮ ਦਾਦੀ ਕੀ ਸ਼ਾਦੀ ‘ਚ ਅਹਿਮ ਰੂਲ ਕਾਮੇਡਿਅਨ ਕਪਿਲ ਸ਼ਰਮਾ ਅਤੇ ਰਣਵੀਰ ਕਪੂਰ ਦੀ ਭੈਣ ਰਿਧੀਮਾ ਕਪੂਰ ਨਿਭਾ ਰਹੇ ਹਨ। Film ‘Dadi Ki Shaadi’ Shooting on Shimla’s Mall Road: ਕਾਮੇਡੀਅਨ ਕਪਿਲ ਸ਼ਰਮਾ ਅਤੇ ਬਾਲੀਵੁੱਡ ਐਕਟਰਸ ਨੀਤੂ ਸਿੰਘ ਦੀ ਆਉਣ ਵਾਲੀ ਫਿਲਮ ‘ਦਾਦੀ ਕੀ ਸ਼ਾਦੀ’ ਦੀ ਸ਼ੂਟਿੰਗ ਸ਼ਿਮਲਾ […]
ਮਨਵੀਰ ਰੰਧਾਵਾ
By : Updated On: 26 May 2025 12:29:PM
ਸ਼ਿਮਲਾ ਪਹੁੰਚੇ ਕਾਮੇਡੀ ਕਿੰਗ ਕਪਿਲ ਸ਼ਰਮਾ ਤੇ ਨੀਤੂ ਸਿੰਘ, ਮਾਲ ਰੋਡ ‘ਤੇ ‘ਦਾਦੀ ਕੀ ਸ਼ਾਦੀ’ ਫ਼ਿਲਮ ਦੇ ਗਾਣੇ ਦੀ ਸ਼ੂਟਿੰਗ

King Kapil Sharma and Neetu Singh in Shimla: ਫਿਲਮ ਦਾਦੀ ਕੀ ਸ਼ਾਦੀ ‘ਚ ਅਹਿਮ ਰੂਲ ਕਾਮੇਡਿਅਨ ਕਪਿਲ ਸ਼ਰਮਾ ਅਤੇ ਰਣਵੀਰ ਕਪੂਰ ਦੀ ਭੈਣ ਰਿਧੀਮਾ ਕਪੂਰ ਨਿਭਾ ਰਹੇ ਹਨ।

Film ‘Dadi Ki Shaadi’ Shooting on Shimla’s Mall Road: ਕਾਮੇਡੀਅਨ ਕਪਿਲ ਸ਼ਰਮਾ ਅਤੇ ਬਾਲੀਵੁੱਡ ਐਕਟਰਸ ਨੀਤੂ ਸਿੰਘ ਦੀ ਆਉਣ ਵਾਲੀ ਫਿਲਮ ‘ਦਾਦੀ ਕੀ ਸ਼ਾਦੀ’ ਦੀ ਸ਼ੂਟਿੰਗ ਸ਼ਿਮਲਾ ‘ਚ ਚਲ ਰਹੀ ਹੈ। ਐਤਵਾਰ ਨੂੰ ਫਿਲਮ ਦੀ ਟੀਮ ਨੇ ਸ਼ਿਮਲਾ ਦੇ ਇਤਿਹਾਸਕ ਮਾਲ ਰੋਡ ‘ਤੇ ਕਈ ਅਹਿਮ ਸੀਨ ਸ਼ੂਟ ਕੀਤੇ ਗਏ। ਕਪਿਲ ਸ਼ਰਮਾ ਨੇ ਫਿਲਮ ਦੇ ਸੈੱਟ ਤੋਂ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਫੋਟੋ ਵੀ ਸਾਂਝੀ ਕੀਤੀ ਹੈ।

ਫਿਲਮ ਦੇ ਗਾਣੇ ਦੀ ਸ਼ੂਟਿੰਗ ਸ਼ਿਮਲਾ ਦੇ ਇਤਿਹਾਸਕ ਮਾਲ ਰੋਡ ‘ਤੇ ਟਾਊਨ ਹਾਲ ਦੇ ਸਾਹਮਣੇ ਚੱਲ ਰਹੀ ਹੈ, ਜਿਸ ਵਿੱਚ ਸ਼ਿਮਲਾ ਦੇ ਵੱਖ-ਵੱਖ ਸਕੂਲਾਂ ਦੇ ਛੋਟੇ ਬੱਚਿਆਂ ਨੇ ਵੀ ਹਿੱਸਾ ਲਿਆ। ਦੱਸ ਦਈਏ ਕਿ ਇਸ ਗਾਣੇ ਨੂੰ ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ਚਾਰਿਆ ਵਲੋਂ ਕੋਰੀਓਗ੍ਰਾਫ ਕੀਤਾ ਜਾ ਰਿਹਾ ਹੈ।

ਫਿਲਮ ਦਾਦੀ ਕੀ ਸ਼ਾਦੀ ‘ਚ ਅਹਿਮ ਰੂਲ ਕਾਮੇਡਿਅਨ ਕਪਿਲ ਸ਼ਰਮਾ ਅਤੇ ਰਣਵੀਰ ਕਪੂਰ ਦੀ ਭੈਣ ਰਿਧੀਮਾ ਕਪੂਰ ਨਿਭਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਫ਼ਿਲਮ ਨਾਲ ਰਿਧੀਮਾ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ।

ਖ਼ਬਰਾਂ ਦੀ ਮੰਨਿਏ ਤਾਂਂ, ਇਹ ਫਿਲਮ ਇੱਕ ਪਰਿਵਾਰਕ ਕਾਮੇਡੀ-ਡਰਾਮਾ ਹੋਵੇਗੀ, ਜਿਸ ਵਿੱਚ ਨਾ ਸਿਰਫ਼ ਕਾਮੇਡੀ ਬਲਕਿ ਸਮਾਜਿਕ ਅਤੇ ਭਾਵਨਾਤਮਕ ਪਹਿਲੂ ਵੀ ਦੇਖੇ ਜਾਣਗੇ। ਫਿਲਮ ਦੀ ਕਹਾਣੀ ਇੱਕ ਬਜ਼ੁਰਗ ਔਰਤ ਯਾਨੀ ਦਾਦੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ‘ਤੇ ਦੁਬਾਰਾ ਵਿਆਹ ਕਰਨ ਦਾ ਫੈਸਲਾ ਕਰਦੀ ਹੈ। ਕਪਿਲ ਸ਼ਰਮਾ ਅਤੇ ਨੀਤੂ ਸਿੰਘ ਦੀ ਜੋੜੀ ਪਹਿਲੀ ਵਾਰ ਵੱਡੇ ਪਰਦੇ ‘ਤੇ ਇਕੱਠੇ ਦਿਖਾਈ ਦੇਣ ਜਾ ਰਹੀ ਹੈ, ਜਿਸ ਨੂੰ ਲੈ ਕੇ ਫੈਨਸ ਕਾਫ਼ੀ ਐਕਸਾਈਟਿਡ ਹਨ। ਕੁਝ ਦਿਨ ਪਹਿਲਾਂ, ਇਸਦਾ ਉਦਘਾਟਨ ਸ਼ਿਮਲਾ ਦੇ ਜਾਖੂ ਵਾਲਾ ਮੰਦਰ ਵਿੱਚ ਪੂਜਾ ਨਾਲ ਕੀਤਾ ਗਿਆ ਸੀ, ਜਿਸ ਵਿੱਚ ਕਪਿਲ ਸ਼ਰਮਾ ਅਤੇ ਨੀਤੂ ਵੀ ਮੌਜੂਦ ਰਹੇ।

Read Latest News and Breaking News at Daily Post TV, Browse for more News

Ad
Ad