Journalism Of Hope
BREAKING NEWS
ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ !... ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਤਨੀ ਨੇ ਕੀਤੀ ਖੁਦਕੁਸ਼ੀ...ਕੈਨੇਡਾ ‘ਚ 500 ਪੰਜਾਬੀ ਵਿਦਿਆਰਥੀਆਂ ‘ਤੇ ਡਿਪੋਰਟੇਸ਼ਨ ਦਾ ਖ਼ਤਰਾ !,,,, ਹਰਿਦੁਆਰ ‘ਚ ਵਾਪਰਿਆ ਮੰਦਭਾਗਾ ਹਾਦਸਾ, 4 ਕਾਂਵੜੀਆਂ ਦੀ ਮੌਤ....

Commonwealth Games 2026; ਅੰਕੁਸ਼ ਪੰਘਾਲ ਦਾ ਧਮਾਕਾ, ਫਾਈਨਲ ‘ਚ ਐਂਟਰੀ ਕਰ ਸਿਲਵਰ ਕੀਤਾ ਪੱਕਾ

Commonwealth Games 2026; ਕਾਮਨਵੈਲਥ ਗੇਮਜ਼ 2026 ਵਿੱਚ ਭਾਰਤ ਦੇ ਮੁੱਕੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। 31 ਜੁਲਾਈ ਨੂੰ 80 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਭਾਰਤ ਦੇ ਅੰਕੁਸ਼ ਪੰਘਾਲ ਨੇ ਕੈਨੇਡਾ ਦੇ ਜੋਸ਼ੂਆ ਓਫੋਰੀ ਨੂੰ 5-0 ਨਾਲ ਹਰਾਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਜਿੱਤ ਨਾਲ ਅੰਕੁਸ਼ ਨੇ ਭਾਰਤ ਲਈ ਘੱਟੋ-ਘੱਟ ਸਿਲਵਰ ਮੈਡਲ ਪੱਕਾ ਕਰ […]
Jaspreet Singh
By : Updated On: 31 Jul 2026 21:09:PM
Commonwealth Games 2026; ਅੰਕੁਸ਼ ਪੰਘਾਲ ਦਾ ਧਮਾਕਾ, ਫਾਈਨਲ ‘ਚ ਐਂਟਰੀ ਕਰ ਸਿਲਵਰ ਕੀਤਾ ਪੱਕਾ

Commonwealth Games 2026; ਕਾਮਨਵੈਲਥ ਗੇਮਜ਼ 2026 ਵਿੱਚ ਭਾਰਤ ਦੇ ਮੁੱਕੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। 31 ਜੁਲਾਈ ਨੂੰ 80 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਭਾਰਤ ਦੇ ਅੰਕੁਸ਼ ਪੰਘਾਲ ਨੇ ਕੈਨੇਡਾ ਦੇ ਜੋਸ਼ੂਆ ਓਫੋਰੀ ਨੂੰ 5-0 ਨਾਲ ਹਰਾਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਜਿੱਤ ਨਾਲ ਅੰਕੁਸ਼ ਨੇ ਭਾਰਤ ਲਈ ਘੱਟੋ-ਘੱਟ ਸਿਲਵਰ ਮੈਡਲ ਪੱਕਾ ਕਰ ਦਿੱਤਾ ਹੈ।

ਇਸ਼ਤਿਹਾਰ

ਇਸ ਤੋਂ ਪਹਿਲਾਂ ਮਹਿਲਾ 54 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਪ੍ਰੀਤੀ ਪਵਾਰ ਨੇ ਜ਼ਾਂਬੀਆ ਦੀ ਕੈਥਰੀਨ ਮਵਾਪੇ ਨੂੰ 5-0 ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਹਾਸਲ ਕੀਤਾ ਸੀ।

ਅੰਕੁਸ਼ ਪੰਘਾਲ ਦੀ ਇਹ ਲਗਾਤਾਰ ਦੂਜੇ ਮੁਕਾਬਲੇ ਵਿੱਚ 5-0 ਨਾਲ ਜਿੱਤ ਹੈ। ਇਸ ਤੋਂ ਪਹਿਲਾਂ ਉਸ ਨੇ ਕੁਆਰਟਰ ਫਾਈਨਲ ਵਿੱਚ ਸੇਸ਼ੇਲਸ ਦੇ ਜੇਡ ਮਿਕੋਕ ਨੂੰ ਵੀ 5-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਸੀ।

ਭਾਰਤ ਲਈ ਬਾਕਸਿੰਗ ਵਿੱਚ 10 ਮੈਡਲ ਪੱਕੇ

ਬਾਕਸਿੰਗ ਵਿੱਚ ਭਾਰਤ ਲਈ ਹੁਣ ਤੱਕ 10 ਮੈਡਲ ਪੱਕੇ ਹੋ ਚੁੱਕੇ ਹਨ। ਅੰਕੁਸ਼ ਪੰਘਾਲ ਅਤੇ ਪ੍ਰੀਤੀ ਪਵਾਰ ਦੇ ਫਾਈਨਲ ਵਿੱਚ ਪਹੁੰਚਣ ਨਾਲ ਭਾਰਤ ਦੇ ਘੱਟੋ-ਘੱਟ ਦੋ ਸਿਲਵਰ ਮੈਡਲ ਯਕੀਨੀ ਹੋ ਗਏ ਹਨ।

ਇਸ ਤੋਂ ਇਲਾਵਾ 8 ਹੋਰ ਭਾਰਤੀ ਮੁੱਕੇਬਾਜ਼ ਸੈਮੀਫਾਈਨਲ ਵਿੱਚ ਉਤਰਣਗੇ। ਜੇਕਰ ਉਹ ਸੈਮੀਫਾਈਨਲ ਹਾਰ ਵੀ ਜਾਂਦੇ ਹਨ ਤਾਂ ਵੀ ਉਨ੍ਹਾਂ ਨੂੰ ਕਾਂਸੀ ਦਾ ਤਗਮਾ ਮਿਲੇਗਾ, ਕਿਉਂਕਿ ਬਾਕਸਿੰਗ ਵਿੱਚ ਸੈਮੀਫਾਈਨਲ ਹਾਰਨ ਵਾਲੇ ਦੋਵੇਂ ਖਿਡਾਰੀਆਂ ਨੂੰ ਬ੍ਰਾਂਜ਼ ਮੈਡਲ ਦਿੱਤਾ ਜਾਂਦਾ ਹੈ।

ਭਾਰਤ ਲਈ ਮੈਡਲ ਪੱਕੇ ਕਰਨ ਵਾਲੇ ਮੁੱਕੇਬਾਜ਼

ਲਵਲੀਨਾ ਬੋਰਗੋਹੇਨ (75 ਕਿਲੋਗ੍ਰਾਮ)
ਪ੍ਰੀਤੀ ਪਵਾਰ (54 ਕਿਲੋਗ੍ਰਾਮ) – ਫਾਈਨਲ ਵਿੱਚ
ਪ੍ਰਿਆ ਘੰਘਾਸ (60 ਕਿਲੋਗ੍ਰਾਮ)
ਸਾਕਸ਼ੀ ਚੌਧਰੀ (51 ਕਿਲੋਗ੍ਰਾਮ)
ਜਦੁਮਣੀ ਸਿੰਘ (55 ਕਿਲੋਗ੍ਰਾਮ)
ਅਰੁੰਧਤੀ ਚੌਧਰੀ (70 ਕਿਲੋਗ੍ਰਾਮ)
ਸਚਿਨ ਸਿਵਾਚ (60 ਕਿਲੋਗ੍ਰਾਮ)
ਅੰਕੁਸ਼ ਪੰਘਾਲ (80 ਕਿਲੋਗ੍ਰਾਮ) – ਫਾਈਨਲ ਵਿੱਚ
ਨਰਿੰਦਰ ਬਰਵਾਲ (90 ਕਿਲੋਗ੍ਰਾਮ)
ਜੈਸਮੀਨ ਲੰਬੋਰਿਆ (57 ਕਿਲੋਗ੍ਰਾਮ)

Read Latest News and Breaking News at Daily Post TV, Browse for more News

Ad
Ad

Punjab District News