Journalism Of Hope
BREAKING NEWS
CM ਮਾਨ ਕਰਨਗੇ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਮੁਕਾਬਲੇ ਦੀ ਸ਼ੁਰੂਆਤ, ਜੇਤੂ ਨੂੰ ਮਿਲੇਗਾ 1 ਕਰੋੜ ਰੁਪਏ ਦਾ ਇਨਾਮ.....ਆਪ MLA ਮਨਵਿੰਦਰ ਗਿਆਸਪੁਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖ ਕੇ ਮੰਗੀ ਮੁਆਫ਼ੀ.........ਅੰਮ੍ਰਿਤਪਾਲ ਸਿੰਘ ਦੀ ਰਿਹਾਈ ‘ਤੇ ਸਸਪੈਂਸ ਬਰਕਰਾਰ, ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਲਈ 17 ਨਵੰਬਰ ਤੱਕ ਸਮਾਂ ਮੰਗਣਗੇ ਵਕੀਲ..........ਪੰਜਾਬ ’ਚ ਅੱਜ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ......ASI ਅਤੇ ਸਾਬਕਾ NSG ਕਮਾਂਡੋ ਵਿਚਾਲੇ ਵਿਵਾਦ: ASI ‘ਤੇ ਥੱਪੜ ਮਾਰਨ ਦੇ ਦੋਸ਼......ਯਮੁਨਾ ਐਕਸਪ੍ਰੈੱਸਵੇਅ ’ਤੇ ਚੱਲਦੀ ਬੱਸ ਨੂੰ ਲੱਗੀ ਅੱਗ, 40 ਯਾਤਰੀਆਂ ਨੇ ਛਾਲਾਂ ਮਾਰ ਕੇ ਬਚਾਈ ਜਾਨ......ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਲਾਂ, ਸੋਨੀਆ ਗਾਂਧੀ ਬਾਰੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ FIR ਦਰਜ

21 ਸਾਲ ਪੁਰਾਣੇ ਚੌਲ ਖਰੀਦ ਘੁਟਾਲੇ ‘ਚ ਅਦਾਲਤ ਦਾ ਵੱਡਾ ਫੈਸਲਾ, FCI ਦੇ 14 ਅਧਿਕਾਰੀਆਂ ਸਮੇਤ 30 ਦੋਸ਼ੀ ਕਰਾਰ

ਮੋਹਾਲੀ : ਪੰਜਾਬ ਵਿੱਚ ਕਰੀਬ 21 ਸਾਲ ਪੁਰਾਣੇ ਚੌਲ ਖਰੀਦ ਘੁਟਾਲੇ ਦੇ ਮਾਮਲੇ ਵਿੱਚ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਾਲ 2004-05 ਦੇ ਸਾਉਣੀ ਸੀਜ਼ਨ ਦੌਰਾਨ ਹੋਏ ਇਸ ਘੁਟਾਲੇ ਵਿੱਚ ਫੂਡ ਕਾਰਪੋਰੇਸ਼ਨ ਆਫ ਇੰਡੀਆ (FCI) ਦੇ 14 ਅਧਿਕਾਰੀਆਂ ਅਤੇ 16 ਨਿੱਜੀ ਰਾਈਸ ਮਿੱਲ ਮਾਲਕਾਂ ਸਮੇਤ ਕੁੱਲ 30 ਮੁਲਜ਼ਮਾਂ ਨੂੰ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
21 ਸਾਲ ਪੁਰਾਣੇ ਚੌਲ ਖਰੀਦ ਘੁਟਾਲੇ ‘ਚ ਅਦਾਲਤ ਦਾ ਵੱਡਾ ਫੈਸਲਾ, FCI ਦੇ 14 ਅਧਿਕਾਰੀਆਂ ਸਮੇਤ 30 ਦੋਸ਼ੀ ਕਰਾਰ

ਮੋਹਾਲੀ : ਪੰਜਾਬ ਵਿੱਚ ਕਰੀਬ 21 ਸਾਲ ਪੁਰਾਣੇ ਚੌਲ ਖਰੀਦ ਘੁਟਾਲੇ ਦੇ ਮਾਮਲੇ ਵਿੱਚ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਾਲ 2004-05 ਦੇ ਸਾਉਣੀ ਸੀਜ਼ਨ ਦੌਰਾਨ ਹੋਏ ਇਸ ਘੁਟਾਲੇ ਵਿੱਚ ਫੂਡ ਕਾਰਪੋਰੇਸ਼ਨ ਆਫ ਇੰਡੀਆ (FCI) ਦੇ 14 ਅਧਿਕਾਰੀਆਂ ਅਤੇ 16 ਨਿੱਜੀ ਰਾਈਸ ਮਿੱਲ ਮਾਲਕਾਂ ਸਮੇਤ ਕੁੱਲ 30 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਦੋਸ਼ੀਆਂ ਨੂੰ ਇੱਕ ਤੋਂ ਤਿੰਨ ਸਾਲ ਤੱਕ ਦੀ ਸਖ਼ਤ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਦੋਸ਼ ਸੀ ਕਿ ਐੱਫਸੀਆਈ ਦੇ ਅਧਿਕਾਰੀਆਂ ਨੇ ਨਿੱਜੀ ਰਾਈਸ ਮਿੱਲ ਮਾਲਕਾਂ ਨਾਲ ਮਿਲੀਭੁਗਤ ਕਰਕੇ ਘਟੀਆ ਗੁਣਵੱਤਾ ਵਾਲਾ ਚੌਲ ਖਰੀਦਿਆ ਅਤੇ ਸਰਕਾਰੀ ਰਿਕਾਰਡ ਵਿੱਚ ਉਸ ਨੂੰ ਗ੍ਰੇਡ-ਏ ਦਰਸਾ ਦਿੱਤਾ।

ਸਰਕਾਰੀ ਖਰੀਦ ਨਿਯਮਾਂ ਦੀ ਕੀਤੀ ਗਈ ਸੀ ਉਲੰਘਣਾ
ਜਾਂਚ ਦੌਰਾਨ ਸਾਹਮਣੇ ਆਏ ਦੋਸ਼ਾਂ ਅਨੁਸਾਰ, ਇਸ ਕਥਿਤ ਮਿਲੀਭੁਗਤ ਰਾਹੀਂ ਸਰਕਾਰੀ ਖਰੀਦ ਦੇ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਨਿੱਜੀ ਮਿੱਲ ਮਾਲਕਾਂ ਨੂੰ ਗਲਤ ਤਰੀਕੇ ਨਾਲ ਭੁਗਤਾਨ ਕੀਤਾ ਗਿਆ। ਇਹ ਬੇਨਿਯਮੀਆਂ ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ, ਸੁਨਾਮ ਅਤੇ ਤਪਾ ਸਥਿਤ ਐੱਫਸੀਆਈ ਦੇ ਖਰੀਦ ਕੇਂਦਰਾਂ ‘ਤੇ ਸਾਹਮਣੇ ਆਈਆਂ ਸਨ। ਕਰੀਬ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਚੱਲੇ ਇਸ ਮਾਮਲੇ ਵਿੱਚ ਹੁਣ ਵਿਸ਼ੇਸ਼ ਸੀਬੀਆਈ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦਿਆਂ ਸਾਰੇ 30 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ।

Read Latest News and Breaking News at Daily Post TV, Browse for more News

Ad
Ad

Punjab District News