Journalism Of Hope
BREAKING NEWS
CBI ਦਾ ਪੰਜਾਬ ‘ਚ ਵੱਡਾ ਐਕਸ਼ਨ, OSD ਰਾਜਵੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ ਦਰਜ....... SIR ਦੇ ਵਿਰੋਧ ‘ਚ ਧਰਨੇ ‘ਤੇ ਬੈਠੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਪੁਲਿਸ ਹਿਰਾਸਤ ‘ਚ....... 5 ਕਰੋੜ ਰਿਸ਼ਵਤ ਮਾਮਲੇ ‘ਚ ED ਦਾ ਵੱਡਾ ਐਕਸ਼ਨ, CM ਮਾਨ ਦੇ ਸਾਢੂ ਨੂੰ ਕੀਤਾ ਤਲਬ....... CM ਮਾਨ ਦੇ ਕੈਂਪ ਆਫਿਸ ‘ਤੇ CBI ਦੀ ਰੇਡ, ਚੰਡੀਗੜ੍ਹ ਤੋਂ ਬਾਅਦ ਮੋਹਾਲੀ-ਸੰਗਰੂਰ ਵੀ ਪਹੁੰਚੀ ਟੀਮ....... ਤਰਨਤਾਰਨ ‘ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਬਾਈਕ ਸਵਾਰ 2 ਹਮਲਾਵਰਾਂ ਨੇ ਕੀਤੀ ਫਾਇਰਿੰਗ.......

ਧੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੀ ਮਾਂ ਨੂੰ ਉਤਾਰਿਆ ਮੌਤ ਦੇ ਘਾਟ

Daughter killed her mother with her boyfriend: ਸੋਨੀਪਤ: ਹਰਿਆਣਾ ਦੇ ਸੋਨੀਪਤ ਤੋਂ ਇੱਕ ਮਹਿਲਾ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਇੱਕ ਧੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਅਤੇ ਵਾਰਦਾਤ ਨੂੰ ਹਾਦਸੇ ਦਾ ਰੂਪ ਦੇਣ ਲਈ ਮਹਿਲਾ ਦੇ ਹੱਥ ’ਤੇ ਬਿਜਲੀ ਦਾ ਕਰੰਟ ਲਗਾਇਆ ਗਿਆ। ਮਾਮਲਾ […]
By : Updated On: 07 Oct 2026 08:37:AM
ਧੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੀ ਮਾਂ ਨੂੰ ਉਤਾਰਿਆ ਮੌਤ ਦੇ ਘਾਟ
  • ਕਤਲ ਨੂੰ ਹਾਦਸੇ ਦਾ ਰੂਪ ਦੇਣ ਦੀ ਕੀਤੀ ਕੋਸ਼ਿਸ਼

Daughter killed her mother with her boyfriend: ਸੋਨੀਪਤ: ਹਰਿਆਣਾ ਦੇ ਸੋਨੀਪਤ ਤੋਂ ਇੱਕ ਮਹਿਲਾ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਇੱਕ ਧੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਅਤੇ ਵਾਰਦਾਤ ਨੂੰ ਹਾਦਸੇ ਦਾ ਰੂਪ ਦੇਣ ਲਈ ਮਹਿਲਾ ਦੇ ਹੱਥ ’ਤੇ ਬਿਜਲੀ ਦਾ ਕਰੰਟ ਲਗਾਇਆ ਗਿਆ।

ਇਸ਼ਤਿਹਾਰ

ਮਾਮਲਾ 3 ਅਕਤੂਬਰ ਨੂੰ ਸਾਹਮਣੇ ਆਇਆ, ਜਦੋਂ ਖਾਨਪੁਰ ਸਥਿਤ ਬੀਪੀਐਸ ਮਹਿਲਾ ਮੈਡੀਕਲ ਕਾਲਜ ਤੋਂ ਪੁਲਿਸ ਨੂੰ ਰਾਮੇਸ਼ਵਰੀ ਨਾਮ ਦੀ ਮਹਿਲਾ ਦੀ ਮੌਤ ਦੀ ਸੂਚਨਾ ਮਿਲੀ। ਸ਼ੁਰੂਆਤ ਵਿੱਚ ਦੱਸਿਆ ਗਿਆ ਕਿ ਮਹਿਲਾ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਹੈ। ਮੌਕੇ ’ਤੇ ਉਸ ਦੀ ਧੀ ਜਾਨਵੀ ਅਤੇ ਉਸ ਦਾ ਦੋਸਤ ਵਿਸ਼ਾਲ ਮੌਜੂਦ ਸਨ।

ਹਾਲਾਂਕਿ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਕਰੰਟ ਨਹੀਂ, ਸਗੋਂ ਗਲਾ ਘੁੱਟਣਾ ਸਾਹਮਣੇ ਆਇਆ। ਇਸ ਤੋਂ ਬਾਅਦ ਪੁਲਿਸ ਜਾਂਚ ਵਿੱਚ ਕਥਿਤ ਤੌਰ ’ਤੇ ਸਾਹਮਣੇ ਆਇਆ ਕਿ ਜਾਨਵੀ ਨੇ ਆਪਣੇ ਪ੍ਰੇਮੀ ਵਿਸ਼ਾਲ ਨਾਲ ਮਿਲ ਕੇ ਮਾਂ ਦਾ ਕਤਲ ਕੀਤਾ ਅਤੇ ਘਟਨਾ ਨੂੰ ਕਰੰਟ ਲੱਗਣ ਨਾਲ ਹੋਈ ਮੌਤ ਦਿਖਾਉਣ ਦੀ ਕੋਸ਼ਿਸ਼ ਕੀਤੀ।

ਪੁਲਿਸ ਮੁਤਾਬਕ ਜਾਨਵੀ ਅਤੇ ਵਿਸ਼ਾਲ ਦੀ ਦੋਸਤੀ ਸੋਸ਼ਲ ਮੀਡੀਆ ਰਾਹੀਂ ਹੋਈ ਸੀ ਅਤੇ ਦੋਵੇਂ ਵਿਆਹ ਕਰਨਾ ਚਾਹੁੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਾਂ ਇਸ ਰਿਸ਼ਤੇ ਦੇ ਵਿਰੋਧ ਵਿੱਚ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਵਿਵਾਦ ਚੱਲ ਰਿਹਾ ਸੀ।

ਪੁਲਿਸ ਨੇ ਮਾਮਲੇ ਵਿੱਚ ਵਿਸ਼ਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਜਦਕਿ ਮ੍ਰਿਤਕ ਦੀ ਧੀ ਜਾਨਵੀ ਫ਼ਿਲਹਾਲ ਫਰਾਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News