ਪੰਜਾਬ ਵਿੱਚ ਦਿਨ ਦਿਹਾੜੇ ਚੋਰੀ, ਲਗਭਗ 25 ਤੋਲੇ ਸੋਨਾ, ਚਾਂਦੀ ਅਤੇ ਨਕਦ ਰਕਮ ਲੈ ਚੋਰ ਹੋਏ ਰਫੂਚੱਕਰ
DaylightRobbery in Patiala – ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਗੁਰੂ ਨਾਨਕ ਨਗਰ ‘ਚ ਕੱਲ੍ਹ ਦਿਨ ਦਿਹਾੜੇ ਹੋਈ ਇੱਕ ਵੱਡੀ ਚੋਰੀ ਦੀ ਵਾਰਦਾਤ ਨੇ ਇਲਾਕਾ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।ਮਾਲਕ ਤਰਸੇਮ ਬੰਸਲ ਦੇ ਘਰ ਵਿੱਚ ਚੋਰ ਨੇ ਘੁੱਸ ਕੇ ਲਗਭਗ 25 ਤੋਲੇ ਸੋਨਾ, 5 ਲੱਖ ਰੁਪਏ ਮੁੱਲ ਦੀ ਚਾਂਦੀ ਅਤੇ ₹10,000 ਨਕਦ ਰਕਮ ਚੋਰੀ ਕਰ ਲਈ।
ਘਟਨਾ ਦੇ ਬਾਅਦ ਜਦ ਪਰਿਵਾਰ ਨੇ ਘਰ ਦੀ ਜਾਂਚ ਕੀਤੀ, ਤਾਂ ਪਤਾ ਲੱਗਿਆ ਕਿ ਚੋਰ ਦੀ ਘਰ ਵਿੱਚ ਐਂਟਰੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ। ਕੈਮਰੇ ਦੀ ਫੁਟੇਜ ਦੇ ਅਧਾਰ ‘ਤੇ ਪੁਲਿਸ ਚੋਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਘਰ ‘ਚ ਨਹੀਂ ਸੀ ਕੋਈ ਵੀ ਮੈਂਬਰ
ਜਦੋਂ ਇਹ ਚੋਰੀ ਹੋਈ, ਤਦ ਘਰ ਦੇ ਸਾਰੇ ਮੈਂਬਰ ਘਰ ਤੋਂ ਬਾਹਰ ਸਨ। ਮੌਕਾ ਦੇਖ ਕੇ ਚੋਰ ਨੇ ਘਰ ਵਿੱਚ ਦਾਖਲ ਹੋ ਕੇ ਲਾਕਰ ਖੋਲ੍ਹਿਆ ਅਤੇ ਕਈ ਲੱਖ ਦੀ ਜਾਇਦਾਦ ਲੈ ਕੇ ਰਫੂਚੱਕਰ ਹੋ ਗਿਆ।
ਪੁਲਿਸ ਵੱਲੋਂ ਜਾਂਚ ਜਾਰੀ
ਥਾਣਾ ਤ੍ਰਿਪੜੀ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰ ਦੀ ਪਛਾਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਮੁਤਾਬਕ:
“ਘਰ ‘ਚ ਲੱਗੇ ਕੈਮਰਿਆਂ ਦੀ ਫੁਟੇਜ ਦੇਖ ਕੇ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਹੋਈ ਹੈ। ਜਲਦੀ ਹੀ ਮੁਲਜ਼ਮ ਨੂੰ ਕਾਬੂ ਕੀਤਾ ਜਾਵੇਗਾ।”
ਪੜੋਸੀਆਂ ਦੀ ਪ੍ਰਤਿਕਿਰਿਆ
ਇਲਾਕਾ ਵਾਸੀਆਂ ਨੇ ਚੋਰੀ ਨੂੰ ਲੈ ਕੇ ਚਿੰਤਾ ਜਤਾਈ ਹੈ ਤੇ ਕਿਹਾ ਕਿ:
“ਤ੍ਰਿਪੜੀ ਇਲਾਕੇ ਵਿੱਚ ਇਹ ਪਹਿਲੀ ਵਾਰ ਨਹੀਂ ਹੋਇਆ, ਚੋਰੀਆਂ ਦੇ ਮਾਮਲੇ ਵਧ ਰਹੇ ਹਨ। ਪੁਲਿਸ ਵੱਲੋਂ ਰਾਤ ਦੇ ਸਮੇਂ ਗਸ਼ਤ ਵਧਾਈ ਜਾਵੇ।”