ਦਿੱਲੀ ‘ਚ ਅੱਜ ਬੰਦ ਰਹਿਣਗੇ 100 ਤੋਂ ਵੱਧ ਬਾਜ਼ਾਰ, ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ, ਜਾਣੋ ਕਾਰਨ
Delhi Market Closed: ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਭਿਆਨਕ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਵਪਾਰੀਆਂ ਵੱਲੋਂ ਦਿੱਲੀ ਬੰਦ ਦੇ ਸੱਦੇ ਕਾਰਨ ਅੱਜ ਦਿੱਲੀ ਦੇ ਕਈ ਬਾਜ਼ਾਰ ਬੰਦ ਰਹਿਣਗੇ।
Protest In Delhi over Pahalgam Attack: ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿਰੁੱਧ ਸਮਾਜ ਦੇ ਹਰ ਵਰਗ ਵਿੱਚ ਗੁੱਸਾ ਹੈ। ਵੱਖ-ਵੱਖ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਅਤੇ ਮੋਮਬੱਤੀ ਮਾਰਚ ਕੀਤੇ ਜਾ ਰਹੇ ਹਨ। ਇਸ ਸਬੰਧ ਵਿੱਚ, ਵਪਾਰਕ ਸੰਗਠਨਾਂ ਨੇ ਇੱਕ ਮੀਟਿੰਗ ਕੀਤੀ ਹੈ ਅਤੇ ਸ਼ੁੱਕਰਵਾਰ ਨੂੰ ਦਿੱਲੀ ਬੰਦ ਦਾ ਸੱਦਾ ਦਿੱਤਾ ਹੈ। ਦੱਸ ਦਈਏ ਕਿ ਆਜ਼ਾਦਪੁਰ ਮੰਡੀ ਨੇ 26 ਅਪ੍ਰੈਲ (ਸ਼ਨੀਵਾਰ) ਨੂੰ ਸਵੇਰੇ 8 ਵਜੇ ਤੋਂ 10 ਵਜੇ ਤੱਕ ਬੰਦ ਰਹਿਣ ਦਾ ਐਲਾਨ ਕੀਤਾ ਹੈ। ਬਾਜ਼ਾਰ ਦੇ ਕਮਿਸ਼ਨ ਏਜੰਟਾਂ ਨੇ ਸਾਰੇ ਵਪਾਰੀਆਂ ਨੂੰ ਇਸ ਬੰਦ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।
ਬੰਦ ਰਹਿਣਗੇ ਮੁੱਖ ਬਾਜ਼ਾਰ
ਸਦਰ ਬਾਜ਼ਾਰ, ਭਗੀਰਥ ਪਲੇਸ, ਨਵਾਂ ਬਾਜ਼ਾਰ, ਖੜੀ ਬਾਉਲੀ, ਚਾਵੜੀ ਬਾਜ਼ਾਰ, ਹਿੰਦੁਸਤਾਨ ਮਰਕੈਂਟਾਈਲ ਚਾਂਦਨੀ ਚੌਕ, ਕਸ਼ਮੀਰੀ ਗੇਟ, ਜਾਮਾ ਮਸਜਿਦ, ਹੌਜ਼ ਕਾਜ਼ੀ, ਮੀਨਾ ਬਾਜ਼ਾਰ, ਮਟੀਆ ਮਹਿਲ, ਕਿਨਾਰੀ ਬਾਜ਼ਾਰ, ਨਬੀ ਕਰੀਮ, ਮੁਲਤਾਨੀ ਢੰਡਾ, ਦਿੱਲੀ ਵੈਜੀਟੇਬਲ ਐਂਡ ਆਇਲ ਐਸੋਸ਼ੀਏਸ਼ਨ, ਖਰੀ ਬਾਉਲੀ, ਬਾਜੀਕਲ ਐਸੋਸੀਏਸ਼ਨ ਨਵੀਂ ਦਿੱਲੀ। ਸਰਾਫਾ ਐਸੋਸੀਏਸ਼ਨ ਚਾਂਦਨੀ ਚੌਕ, ਕਟੜਾ ਅਸ਼ਰਫੀ ਚਾਂਦਨੀ ਚੌਕ, ਕੱਪੜਾ ਬਾਜ਼ਾਰ ਚਾਂਦਨੀ ਚੌਕ, ਰਾਜੌਰੀ ਗਾਰਡਨ ਮਾਰਬਲ ਐਸੋਸੀਏਸ਼ਨ, ਕਰਿਆਨਾ ਕਮੇਟੀ ਖਾਰੀ ਬਾਉਲੀ, ਮੋਰੀ ਗੇਟ, ਡਿਪਟੀ ਗੰਜ ਬਾਰਟਨ ਬਾਜ਼ਾਰ।
ਟਿੰਬਰ ਮਰਚੈਂਟ ਐਂਡ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਮਿੱਤਲ ਨੇ ਕਿਹਾ ਕਿ ਪਹਿਲਗਾਮ ਵਿੱਚ ਹੋਏ ਇਸ ਕਤਲ ਤੋਂ ਬਾਜ਼ਾਰ ਦਾ ਹਰ ਵਪਾਰੀ ਦੁਖੀ ਹੈ। ਉਨ੍ਹਾਂ ਕਿਹਾ ਕਿ ਸਾਰੇ ਕਾਰੋਬਾਰੀ ਸਵੈ-ਇੱਛਾ ਨਾਲ ਆਪਣੇ ਕਾਰੋਬਾਰ ਬੰਦ ਰੱਖਣ ਲਈ ਸਹਿਮਤ ਹੋਏ ਹਨ। ਮਿੱਤਲ ਨੇ ਭਾਰਤ ਸਰਕਾਰ ਤੋਂ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ, ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਸਿਰਫ਼ ਬਾਜ਼ਾਰ ਬੰਦ ਰਹਿਣਗੇ, ਜਦੋਂ ਕਿ ਹੋਰ ਸੰਸਥਾਵਾਂ ਖੁੱਲ੍ਹੀਆਂ ਰਹਿਣਗੀਆਂ।