Sacrilege in Amritsar; ਅੰਮ੍ਰਿਤਸਰ ਸਾਹਿਬ ਦੇ ਭਗਤਾਂ ਵਾਲੇ ਦੇ ਕੂੜੇ ਵਾਲੇ ਡੰਪ ‘ਚ ਜਿੱਥੇ ਟਰਾਲੀਆਂ ਰੋਜਾਨਾ ਕੂੜਾ ਭਰ ਕੇ ਛੱਡਣ ਵਾਸਤੇ ਆਉਂਦੀਆਂ ਨੇ ਪਰ ਅਜਿਹੇ ਵਿੱਚ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਉਸ ਸਮੇਂ ਠੇਸ ਪਹੁੰਚਦੀ ਹੈ, ਜਦੋਂ ਟਰਾਲੀਆਂ ਦੇ ਉੱਤੇ ਕੂੜਾ ਲੱਦਿਆ ਹੁੰਦਾ ਹੈ ਤਾਂ ਟਰਾਲੀਆਂ ਤੇ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਸ਼ਰੇਆਮ ਬੇਅਦਵੀ ਹੁੰਦੀ ਹੈ। ਇਸ ਨਾਲ ਸਿੱਖ ਭਾਈਚਾਰੇ ‘ਚ ਭਾਰੀ ਰੋਸ ਪਾਇਆ ਜਾਂਦਾ ਹੈ।
ਹਾਲਾਂਕਿ ਪੰਜਾਬ ਸਰਕਾਰ ਦੁਆਰਾ ਸਰਬ ਧਰਮ ਬੇਅਦਵੀ ਮਾਮਲਿਆਂ ‘ਤੇ ਪੰਜਾਬ ਵਿਧਾਨ ਸਭਾ ‘ਚ ਬੇਅਦਵੀ ਮਾਮਲੇ ਰੋਕਣ ਦੇ ਕਾਨੂੰਨ ਬਾਰੇ ਆਲੋਚਨਾ ਹੋ ਰਹੀ ਹੈ ਪਰ ਬਾਵਜੂਦ ਇਸਦੇ ਅਜਿਹੀਆਂ ਘਟਨਾ ਦਾ ਸਾਹਮਣੇ ਆਉਣਾ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਕਰਦੀ ਹੈ।