ਇਨਸਾਫ਼ ਨਾ ਮਿਲਣ ਤੋਂ ਦੁਖੀ, ਰੇਹੜੀ ਵਾਲੇ ਅਪਣਾ ਹੀ ਫਾੜ ਲਿਆ ਸਿਰ, ਲਹੂ-ਲੁਹਾਨ ਹਾਲਾਤ ‘ਚ ਹਸਪਤਾਲ ਦਾਖ਼ਿਲ
Bathinda News; ਘੋੜੇ ਵਾਲਾ ਚੌਕ ‘ਤੇ,ਇਕ ਰੇਹੜੀ ਵਾਲੇ ਨੇ ਕਿਸੇ ਭਾਰੀ ਵਸਤੂ ਨਾਲ ਆਪਣਾ ਹੀ ਸਿਰ ਫਾੜ ਲਿਆ, ਜਿਸਤੋਂ ਬਾਅਦ ਵਿਅਕਤੀ ਦੇ ਸਿਰ ਤੋਂ ਲਗਾਤਾਰ ਲਹੂ ਵਹਿਣ ਲੱਗ ਪਿਆ। ਜਖ਼ਮੀ ਹਾਲਤ ‘ਚ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜ਼ਖਮੀ ਦੀ ਪਛਾਣ ਵਿਜੇ ਠਾਕੁਰ (32 ਸਾਲ) ਵਜੋਂ ਹੋਈ ਹੈ, ਜੋ ਕਿ ਨੇੜਲੇ ਘੋੜੇ ਵਾਲਾ ਚੌਕ ਦਾ […]
By :
Jaspreet Singh
Updated On: 05 Aug 2025 18:16:PM
Bathinda News; ਘੋੜੇ ਵਾਲਾ ਚੌਕ ‘ਤੇ,ਇਕ ਰੇਹੜੀ ਵਾਲੇ ਨੇ ਕਿਸੇ ਭਾਰੀ ਵਸਤੂ ਨਾਲ ਆਪਣਾ ਹੀ ਸਿਰ ਫਾੜ ਲਿਆ, ਜਿਸਤੋਂ ਬਾਅਦ ਵਿਅਕਤੀ ਦੇ ਸਿਰ ਤੋਂ ਲਗਾਤਾਰ ਲਹੂ ਵਹਿਣ ਲੱਗ ਪਿਆ। ਜਖ਼ਮੀ ਹਾਲਤ ‘ਚ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜ਼ਖਮੀ ਦੀ ਪਛਾਣ ਵਿਜੇ ਠਾਕੁਰ (32 ਸਾਲ) ਵਜੋਂ ਹੋਈ ਹੈ, ਜੋ ਕਿ ਨੇੜਲੇ ਘੋੜੇ ਵਾਲਾ ਚੌਕ ਦਾ ਰਹਿਣ ਵਾਲਾ ਹੈ। ਜ਼ਖਮੀ ਨੇ ਦੱਸਿਆ ਕਿ 03 ਅਗਸਤ ਦੀ ਰਾਤ ਨੂੰ ਕਾਰ ਦੀ ਟੱਕਰ ਕਾਰਨ ਉਸਦੀ ਰੇਹੜੀ ਟੁੱਟ ਗਈ ਸੀ, ਪਰ ਪੁਲਿਸ ਨੂੰ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ, ਉਸਨੂੰ ਇਨਸਾਫ਼ ਨਹੀਂ ਮਿਲਿਆ।