Banner
Banner

DIG ਹਰਚਰਨ ਸਿੰਘ ਭੁੱਲਰ ਭ੍ਰਿਸ਼ਟਾਚਾਰ ਮਾਮਲੇ ‘ਚ 14 ਦਿਨਾਂ ਨਿਆਂਇਕ ਹਿਰਾਸਤ ‘ਚ ਭੇਜੇ ਗਏ, 7.5 ਕਰੋੜ ਨਕਦ, ਸੋਨਾ ਤੇ ਜਾਇਦਾਦਾਂ ਬਰਾਮਦ

Punjab News: ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਚੰਡੀਗੜ੍ਹ ਸੀਬੀਆਈ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੀਡੀਆ ਵੱਲੋਂ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਸਾਰੇ ਦੋਸ਼ ਝੂਠੇ ਹਨ ਅਤੇ ਉਹ ਅਦਾਲਤ ਵਿੱਚ ਇਨ੍ਹਾਂ ਨੂੰ […]
Khushi
By : Updated On: 18 Oct 2025 07:36:AM
DIG ਹਰਚਰਨ ਸਿੰਘ ਭੁੱਲਰ ਭ੍ਰਿਸ਼ਟਾਚਾਰ ਮਾਮਲੇ ‘ਚ 14 ਦਿਨਾਂ ਨਿਆਂਇਕ ਹਿਰਾਸਤ ‘ਚ ਭੇਜੇ ਗਏ, 7.5 ਕਰੋੜ ਨਕਦ, ਸੋਨਾ ਤੇ ਜਾਇਦਾਦਾਂ ਬਰਾਮਦ

Punjab News: ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਚੰਡੀਗੜ੍ਹ ਸੀਬੀਆਈ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੀਡੀਆ ਵੱਲੋਂ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਸਾਰੇ ਦੋਸ਼ ਝੂਠੇ ਹਨ ਅਤੇ ਉਹ ਅਦਾਲਤ ਵਿੱਚ ਇਨ੍ਹਾਂ ਨੂੰ ਸਾਬਤ ਕਰਨਗੇ। ਅਦਾਲਤ ਇਨਸਾਫ਼ ਦੇਵੇਗੀ। ਉਹ ਹਰ ਗੱਲ ਦਾ ਜਵਾਬ ਦੇਣਗੇ।

ਡੀਆਈਜੀ ਭੁੱਲਰ ਅਤੇ ਉਨ੍ਹਾਂ ਦੇ ਵਿਚੋਲੇ ਕ੍ਰਿਸ਼ਨੂ ਨੂੰ ਸੀਬੀਆਈ ਨੇ ਵੀਰਵਾਰ (16 ਅਕਤੂਬਰ) ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ, ਡੀਆਈਜੀ ਦੇ ਘਰ ਦੀ ਤਲਾਸ਼ੀ ਲਈ ਗਈ। 7.5 ਕਰੋੜ ਰੁਪਏ ਨਕਦ, 2.5 ਕਿਲੋ ਸੋਨੇ ਦੇ ਗਹਿਣੇ, ਲਗਜ਼ਰੀ ਘੜੀਆਂ, ਹਥਿਆਰ, ਬੈਂਕ ਖਾਤੇ ਦੇ ਵੇਰਵੇ ਅਤੇ 50 ਤੋਂ ਵੱਧ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਗਏ। ਫਾਰਮ ਹਾਊਸ ਤੋਂ ਸ਼ਰਾਬ ਦੇ ਨਾਲ-ਨਾਲ ਨਕਦੀ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ।

ਹੁਣ ਡੀਆਈਜੀ ਤੋਂ 5 ਸਵਾਲ ਅਤੇ ਜਵਾਬ ਪੜ੍ਹੋ…

ਸਵਾਲ: ਤੁਸੀਂ ਆਪਣੇ ਖਿਲਾਫ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਕੀ ਕਹੋਗੇ?
ਉੱਤਰ: ਇਹ ਪੂਰੀ ਤਰ੍ਹਾਂ ਝੂਠੇ ਦੋਸ਼ ਹਨ। ਅਸੀਂ ਅਦਾਲਤ ਵਿੱਚ ਇਨ੍ਹਾਂ ਨੂੰ ਸਾਬਤ ਕਰਾਂਗੇ।

ਸਵਾਲ: ਇਹ ਦੋਸ਼ ਹੈ ਕਿ ਤੁਸੀਂ 8 ਲੱਖ ਰੁਪਏ ਮੰਗੇ ਸਨ?

ਜਵਾਬ: ਬਿਲਕੁਲ ਗਲਤ।

ਸਵਾਲ: ਕਾਰੋਬਾਰੀ ਕਹਿੰਦਾ ਹੈ ਕਿ ਤੁਸੀਂ ਚਾਹ-ਪਾਣੀ ਲਈ ਪੈਸੇ ਮੰਗ ਰਹੇ ਸੀ ਅਤੇ ਕੇਸ ਨਿਪਟਾਉਣ ਦੀ ਗੱਲ ਕਰ ਰਹੇ ਸੀ?

ਸਵਾਲ: ਮੇਰੇ ਕੋਲ ਉਹ ਕੇਸ ਵੀ ਨਹੀਂ ਸੀ। ਮੈਂ ਇਹ ਮੰਗਣ ਵਾਲਾ ਕੌਣ ਹੁੰਦਾ ਹਾਂ?

ਸਵਾਲ: ਕੀ ਤੁਹਾਨੂੰ ਫਸਾਇਆ ਗਿਆ ਹੈ?

ਸਵਾਲ: ਬਿਲਕੁਲ।

ਸਵਾਲ: ਕੀ ਇਹ ਰਾਜਨੀਤਿਕ ਸਾਜ਼ਿਸ਼ ਹੈ ਜਾਂ ਨੌਕਰਸ਼ਾਹੀ? ਕਿਉਂਕਿ ਸੀਬੀਆਈ ਨੇ ਕਾਰਵਾਈ ਕੀਤੀ।

ਸਵਾਲ: ਸਭ ਕੁਝ ਅਦਾਲਤ ਵਿੱਚ ਪ੍ਰਗਟ ਹੋਵੇਗਾ।

Read Latest News and Breaking News at Daily Post TV, Browse for more News

Ad
Ad