Journalism Of Hope
BREAKING NEWS
AAP ਨੂੰ ਵੱਡਾ ਝਟਕਾ, ਚਮਕੌਰ ਸਾਹਿਬ ਦੇ ਵਿਧਾਇਕ ਚਰਨਜੀਤ ਸਿੰਘ ਅਕਾਲੀ ਦਲ ’ਚ ਸ਼ਾਮਲ.......ਵਰਧਮਾਨ ਗਰੁੱਪ ਦੇ ਚੇਅਰਮੈਨ ਨਾਲ 7 ਕਰੋੜ ਦੀ ਡਿਜੀਟਲ ਅਰੈਸਟ ਠੱਗੀ ਮਾਮਲਾ: ਈਡੀ ਵੱਲੋਂ 7 ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ.......ਨਿਊ ਚੰਡੀਗੜ੍ਹ ਦੇ ਸਨਟੈਕ ਸਿਟੀ ਪ੍ਰਾਜੈਕਟ ’ਤੇ ED ਦੀ ਵੱਡੀ ਕਾਰਵਾਈ, 253.66 ਕਰੋੜ ਦੀ ਜਾਇਦਾਦ ਅਟੈਚ.........ਨਾਬਾਲਗ ਨਾਲ ਜਬਰ-ਜਨਾਹ ਦੇ ਮਾਮਲੇ ’ਚ ਮੰਦਰ ਦਾ ਪੁਜਾਰੀ ਦੋਸ਼ੀ ਕਰਾਰ, 16 ਸਾਲ ਦੀ ਕੈਦ.....ਸਮਾਣਾ ’ਚ JCB ਦੇ ਪੰਜੇ ਨਾਲ ਮਾਲਕ ਨੂੰ ਮਿੱਟੀ ’ਚ ਦੱਬਣ ਦੀ ਕੋਸ਼ਿਸ਼, ਚਾਰ ਆਪਰੇਟਰ ਗ੍ਰਿਫ਼ਤਾਰ......ਤੂੜੀ ਦੇ ਕੁੱਪ ਹੇਠਾਂ ਆਉਣ ਨਾਲ 35 ਸਾਲਾ ਕਿਸਾਨ ਦੀ ਮੌਤ........ਲੁਧਿਆਣਾ ‘ਚ ਵਾਪਰਿਆ ਮੰਦਭਾਗਾ ਹਾਦਸਾ, ਟਰੱਕ ਤੇ ਆਟੋ ਦੀ ਆਹਮੋ-ਸਾਹਮਣੇ ਟੱਕਰ, 3 ਦੀ ਮੌਤ.....ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ, ਜਨਵਰੀ ‘ਚ ਹੋਣਾ ਸੀ ਵਿਆਹ......ਕੈਨੇਡਾ: ਰੈਸਟੋਰੈਂਟ ਅੰਦਰ ਫਾਇਰਿੰਗ ਦਾ ਮਾਮਲਾ: ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ

Firozpur ’ਚ ਪੈਨਸ਼ਨ ਲੈਣ ਆਇਆ ਸੀ ਅੰਗਹੀਣ ਜੋੜਾ, ਮੋਟਰਸਾਈਕਲ ਹੋਇਆ ਚੋਰੀ

Firozpur: ਬੀਤੇ ਦਿਨੀ ਇਕ ਅੰਗਹੀਣ ਜੋੜਾ ਅਪਣੀ ਪੈਨਸ਼ਨ ਲੈਣ ਦੇ ਚੱਕਰਾਂ ’ਚ ਅਪਣਾ ਮੋਟਰਸਾਈਕਲ ਚੋਰੀ ਕਰਵਾ ਬੈਠਾ। ਇਕ ਸਮਾਜ ਸੇਵੀ ਨੇ ਇਨ੍ਹਾਂ ਦੀ ਮਦਦ ਲਈ ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਦਿਤੀ, ਜਿਸ ਨੂੰ ਵੇਖ ਕੇ ਡੀ.ਆਈ.ਜੀ ਦਫ਼ਤਰ ਦੇ ਮੁਲਾਜ਼ਮਾਂ ਨੇ ਉਕਤ ਅੰਗਹੀਣ ਜੋੜੇ ਨੂੰ ਇਕ ਪੁਰਾਣਾ ਮੋਟਰਸਾਈਕਲ ਖ਼ਰੀਦ ਕੇ ਦੇ ਦਿਤਾ। ਮਿਲੀ ਜਾਣਕਾਰੀ ਅਨੁਸਾਰ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
Firozpur ’ਚ ਪੈਨਸ਼ਨ ਲੈਣ ਆਇਆ ਸੀ ਅੰਗਹੀਣ ਜੋੜਾ, ਮੋਟਰਸਾਈਕਲ ਹੋਇਆ ਚੋਰੀ

Firozpur: ਬੀਤੇ ਦਿਨੀ ਇਕ ਅੰਗਹੀਣ ਜੋੜਾ ਅਪਣੀ ਪੈਨਸ਼ਨ ਲੈਣ ਦੇ ਚੱਕਰਾਂ ’ਚ ਅਪਣਾ ਮੋਟਰਸਾਈਕਲ ਚੋਰੀ ਕਰਵਾ ਬੈਠਾ। ਇਕ ਸਮਾਜ ਸੇਵੀ ਨੇ ਇਨ੍ਹਾਂ ਦੀ ਮਦਦ ਲਈ ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਦਿਤੀ, ਜਿਸ ਨੂੰ ਵੇਖ ਕੇ ਡੀ.ਆਈ.ਜੀ ਦਫ਼ਤਰ ਦੇ ਮੁਲਾਜ਼ਮਾਂ ਨੇ ਉਕਤ ਅੰਗਹੀਣ ਜੋੜੇ ਨੂੰ ਇਕ ਪੁਰਾਣਾ ਮੋਟਰਸਾਈਕਲ ਖ਼ਰੀਦ ਕੇ ਦੇ ਦਿਤਾ।

ਮਿਲੀ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਦੁਲੇ ਕੇ ਨੱਥੂ ਵਾਲਾ ਦੇ ਵਸਨੀਕ ਕੁਲਵੰਤ ਸਿੰਘ ਨੇ ਦਸਿਆ ਕਿ ਉਹ ਦੋਵੇਂ ਪਤੀ ਪਤਨੀ ਅੰਗਹੀਣ ਹਨ ਅਤੇ ਅਪਣੀ ਪੈਨਸ਼ਨ ਲੈਣ ਲਈ ਜਦ ਉਹ ਫ਼ਿਰੋਜ਼ਪੁਰ ਦੇ ਐਸ.ਬੀ.ਆਈ ਬੈਂਕ ਵਿਚ ਪੈਨਸ਼ਨ ਲੈਣ ਆਏ ਤਾਂ ਬੈਂਕ ਕਰਮਚਾਰੀ ਨੇ ਉਨ੍ਹਾਂ ਦਾ ਨਾਮ ਗਲਤ ਪਾਏ ਜਾਣ ’ਤੇ ਅੰਗਹੀਣ ਸਰਟੀਫ਼ਿਕੇਟ ਲਿਆਉਣ ਲਈ ਕਿਹਾ। ਵੱਖ-ਵੱਖ ਦਫ਼ਤਰਾਂ ਦੇ ਚੱਕਰ ਕੱਟਣ ਉਪਰੰਤ ਜਦ ਉਹ ਹਸਪਤਾਲ ਦੇ ਬਾਹਰ ਆਏ ਤਾਂ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। 

ਅੰਗਹੀਣ ਜੋੜੇ ਨਾਲ ਹੋਈ ਇਸ ਘਟਨਾ ਨੂੰ ਲੈ ਕੇ ਇਕ ਸਮਾਜ ਸੇਵੀ ਨੇ ਅੰਗਹੀਣ ਜੋੜੇ ਦੀ ਮਦਦ ਦੀ ਗੁਹਾਰ ਦੀ ਇਕ ਪੋਸਟ ਸ਼ੋਸ਼ਲ ਮੀਡੀਆ ’ਤੇ ਪਾ ਦਿਤੀ। ਜਿਸ ਨੂੰ ਵੇਖ ਡੀ.ਆਈ.ਜੀ ਫ਼ਿਰੋਜ਼ਪੁਰ ਦੇ ਦਫ਼ਤਰ ਦੇ ਮੁਲਾਜ਼ਮਾਂ ਨੇ ਉਕਤ ਅੰਗਹੀਣ ਜੋੜੇ ਦੀ ਮਦਦ ਕਰਦਿਆਂ ਇਕ ਪੁਰਾਣਾ ਮੋਟਰਸਾਈਕਲ ਖ਼ਰੀਦ ਕੇ ਦੇ ਦਿਤਾ। ਕੁਲਵੰਤ ਸਿੰਘ ਨੇ ਭਾਵੁਕ ਹੁੰਦਿਆਂ ਜਿੱਥੇ ਦਫ਼ਤਰ ਦੇ ਮੁਲਾਜ਼ਮਾਂ ਦਾ ਧਨਵਾਦ ਕੀਤਾ, ਉਥੇ ਹੀ ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਦਾ ਮੋਟਰਸਾਈਕਲ ਲੱਭ ਜਾਵੇਗਾ ਤਾਂ ਉਹ ਇਹ ਮੋਟਰਸਾਈਕਲ ਮੁਲਾਜਮਾਂ ਨੂੰ ਵਾਪਸ ਕਰ ਦੇਣਗੇ।

Read Latest News and Breaking News at Daily Post TV, Browse for more News

Ad
Ad

Punjab District News