ਤਾਜ਼ਾ ਖ਼ਬਰਾਂ ਲਈ ਵਟਸਐਪ 'ਤੇ ਡੇਲੀਪੋਸਟ ਟੀਵੀ ਚੈਨਲ ਨੂੰ ਫਾਲੋ ਕਰੋ — ਹੁਣੇ ਜੁੜੋ ਅਤੇ ਹਰ ਵੱਡੀ ਖ਼ਬਰ ਸਭ ਤੋਂ ਪਹਿਲਾਂ ਪਾਓ! 👉 ਇੱਥੇ ਕਲਿੱਕ ਕਰੋ
Journalism Of Hope
BREAKING NEWS
ਵੱਡੀ ਖ਼ਬਰ: ਪੰਜਾਬ ਦੇ ਸਕੂਲਾਂ ਦਾ ਫੇਰ ਬਦਲਿਆ ਸਮਾਂ......ਮੋਗਾ ਡਬਲ ਮਰਡਰ: ਦੋ ਭਰਾਵਾਂ ਦੇ ਕਤਲ ਦੀ ਸਾਜ਼ਿਸ਼ ਵਿੱਚ 6 ਔਰਤਾਂ ਦੀ ਭੂਮਿਕਾ, ਹੁਣ ਤੱਕ 10 ਗ੍ਰਿਫ਼ਤਾਰ......ਮਾਨਸਾ ’ਚ ਨੌਜਵਾਨ ਦੀ ਮੌਤ ਮਾਮਲਾ: ਇਨਸਾਫ਼ ਮਿਲਣ ਤੱਕ ਸਸਕਾਰ ਨਹੀਂ ਕਰਾਂਗੇ: ਪਤਨੀ ਤੇ ਭੈਣ.....ਪੰਜਾਬ ’ਚ ਪਰਾਲੀ ਸਾੜਨ ਦੇ 684 ਮਾਮਲੇ, ਤਰਨ ਤਾਰਨ ਤੇ ਅੰਮ੍ਰਿਤਸਰ ਸਭ ਤੋਂ ਅੱਗੇ......ਪੰਜਾਬ ’ਚ ਮੁੜ ਬਦਲੇਗਾ ਮੌਸਮ, ਮੀਂਹ ਦੇ ਨਾਲ ਤੇਜ਼ ਹਵਾਵਾਂ ਤੇ ਗੜੇਮਾਰੀ ਦੀ ਸੰਭਾਵਨਾ......ਦਿੱਲੀ ’ਚ ਸ਼ਰਾਬ ਦੀ ਆਨਲਾਈਨ ਬੁਕਿੰਗ ਸ਼ੁਰੂ, 208 ਸਰਕਾਰੀ ਠੇਕਿਆਂ ’ਤੇ ਮਿਲੇਗੀ ਸਹੂਲਤ......ਟੋਲ ਪਲਾਜ਼ਿਆਂ ਦੇ ਨੇੜੇ ਰਹਿਣ ਵਾਲਿਆਂ ਲਈ ਵੱਡੀ ਰਾਹਤ, 1 ਨਵੰਬਰ ਤੋਂ ਮਿਲੇਗੀ ਸਾਲਾਨਾ ਲੋਕਲ ਪਾਸ ਦੀ ਸਹੂਲਤ......

ਬੁੱਢਾ ਦਰਿਆ,ਕਾਲਾ ਸੰਘਿਆ ਡਰੇਨ,ਚਿੱਟੀ ਵੇਈ ਤੇ ਧੁੱਸੀ ਬੰਨ੍ਹ ‘ਤੇ ਸੜਕ ਬਣਾਉਣ ਦੇ ਮਾਮਲਿਆਂ ‘ਤੇ ਕੀਤੀ ਚਰਚਾ

ਸਰਕਾਰ ਗੋਹਾ ਚੁੱਕਣ ਲਈ ਖਰਚ ਰਹੀ ਹੈ 22 ਕਰੋੜ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਜਲੰਧਰ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸੰਤ ਸੀਚੇਵਾਲ ਨੇ ਬੁੱਢੇ ਦਰਿਆ, ਕਾਲਾ ਸੰਘਿਆ ਡਰੇਨ, ਚਿੱਟੀ ਵੇਈਂ ਅਤੇ ਧੁੱਸੀ ਬੰਨ੍ਹ ‘ਤੇ ਸੜਕ ਬਣਾਉਣ ਵਿੱਚ ਆ ਰਹੀਆਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਬੁੱਢਾ ਦਰਿਆ,ਕਾਲਾ ਸੰਘਿਆ ਡਰੇਨ,ਚਿੱਟੀ ਵੇਈ ਤੇ ਧੁੱਸੀ ਬੰਨ੍ਹ ‘ਤੇ ਸੜਕ ਬਣਾਉਣ ਦੇ ਮਾਮਲਿਆਂ ‘ਤੇ ਕੀਤੀ ਚਰਚਾ

ਸਰਕਾਰ ਗੋਹਾ ਚੁੱਕਣ ਲਈ ਖਰਚ ਰਹੀ ਹੈ 22 ਕਰੋੜ

ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਜਲੰਧਰ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸੰਤ ਸੀਚੇਵਾਲ ਨੇ ਬੁੱਢੇ ਦਰਿਆ, ਕਾਲਾ ਸੰਘਿਆ ਡਰੇਨ, ਚਿੱਟੀ ਵੇਈਂ ਅਤੇ ਧੁੱਸੀ ਬੰਨ੍ਹ ‘ਤੇ ਸੜਕ ਬਣਾਉਣ ਵਿੱਚ ਆ ਰਹੀਆਂ ਸਮਸਿਆਵਾਂ ਬਾਬਤ ਦੱਸਿਆ।

ਸੰਤ ਸੀਚੇਵਾਲ ਨੇ ਮੁੱਖ ਮੰਤਰੀ ਡੇਅਰੀਆਂ ਦੇ ਗੋਹੇ ਦੀ ਆ ਰਹੀ ਵੱਡੀ ਚਣੌਤੀ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਤਾਂ ਗੋਹਾ ਚੁਕੱਣ ਦੇ ਡੇਅਰੀਆਂ ਵਾਲੇ ਪ੍ਰਤੀ ਪਸ਼ੂ 13 ਰੁਪਏ ਦਿੰਦੇ ਸਨ, ਉਸ ਵੇਲੇ ਗੋਹਾ ਚੁੱਕ ਹੁੰਦਾ ਸੀ। ਜਿਉਂ ਹੀ ਨਗਰ ਨਿਗਮ ਲੁਧਿਆਣਾ ਨੇ ਗੋਹਾ ਚੁੱਕਣ ਦਾ ਕੰਮ 22 ਕਰੋੜ ਵਿੱਚ ਤਿੰਨ ਸਾਲਾਂ ਲਈ ਠੇਕੇ ‘ਤੇ ਦੇ ਦਿੱਤਾ ਤਾਂ ਡੇਅਰੀਆਂ ਵਾਲਿਆਂ ਨੇ ਗੋਹਾ ਚੁੱਕਾਉਣ ਬੰਦ ਕਰ ਦਿੱਤਾ। ਜਦ ਕਿ ਨਗਰ ਨਿਗਮ ਮੁਫ਼ਤ ਵਿੱਚ ਗੋਹਾ ਚੁੱਕ ਰਹੀ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਅਫ਼ਸਰਸ਼ਾਹੀ ਨੇ ਮੁੱਖ ਮੰਤਰੀ ਪੰਜਾਬ ਤੱਕ ਇਹ ਗੱਲ ਪਹੁੰਚਾਈ ਹੀ ਨਹੀਂ ਸੀ।

ਕਾਲਾ ਸੰਘਿਆ ਡਰੇਨ ਬਾਰੇ ਵੀ ਸੰਤ ਸੀਚੇਵਾਲ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਵਿੱਚੋਂ 28 ਕਰੋੜ ਖਰਚ ਕਰਕੇ ਸ਼ਹਿਰ ਵਿੱਚੋਂ ਲੰਘਦੀ 15 ਕਿਲੋਮੀਟਰ ਕਾਲਾ ਸੰਘਿਆ ਡਰੇਨ ‘ਤੇ ਪੱਥਰ ਲੱਗ ਚੁੱਕਾ ਹੈ ਪਰ ਫਿਰ ਵੀ ਗੰਦੇ ਪਾਣੀ ਡਰੇਨ ਵਿੱਚ ਪੈ ਰਹੇ ਹਨ। ਡਰੇਨ ਦੀ ਸਾਂਭ-ਸੰਭਾਲ ਲਈ 5 ਕਰੋੜ ਵੱਖਰੇ ਰੱਖੇ ਹਨ। ਸਿੰਚਾਈ ਵਿਭਾਗ ਨੇ ਬਿਸਤ ਦੋਆਬ ਨਹਿਰ ਵਿੱਚੋਂ 100 ਕਿਊਸਿਕ ਪਾਣੀ ਇਸ ਵਿੱਚ ਛੱਡਣਾ ਸੀ ਪਰ ਅਜੇ ਤੱਕ ਪਾਣੀ ਨਹੀਂ ਛੱਡਿਆ ਜਾ ਰਿਹਾ।

ਇਸੇ ਤਰ੍ਹਾਂ ਚਿੱਟੀ ਵੇਈਂ ਵਿੱਚ ਵੀ 200 ਕਿਊਸਿਕ ਪਾਣੀ ਨਿਯਮਤ ਛੱਡਣ ਲਈ 1 ਕਰੋੜ 19 ਲੱਖ ਰੁਪਏ ਖਰਚ ਕਰਕੇ ਰੈਗੁਲੇਟਰ ਬਣਾਇਆ ਗਿਆ ਹੈ। ਪਾਣੀ ਛੱਡਣ ਲਈ ਬਣੇ ਰੈਗੁਲੇਟਰ ਬਣੇ ਨੂੰ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਵਿਭਾਗ ਨੇ ਨਿਯਮਤ ਚਿੱਟੀ ਵੇਈਂ ਵਿੱਚ ਪਾਣੀ ਛੱਡਣ ਦੀ ਪ੍ਰੀਕ੍ਰਿਆ ਨੂੰ ਸਹੀ ਢੰਗ ਨਾਲ ਅਮਲ ਵਿੱਚ ਨਹੀਂ ਲਿਆਂਦਾ

ਸੰਤ ਸੀਚੇਵਾਲ ਨੇ ਦੱਸਿਆ ਕਿ ਧੁੱਸੀ ਬੰਨ੍ਹ ‘ਤੇ ਗਿੱਦੜਪਿੰਡੀ ਤੋਂ ਫਿਲੌਰ ਤੱਕ 16 ਫੁੱਟ ਚੌੜੀ ਸੜਕ ਬਣਾੳਣੀ ਸੀ ਪਰ ਡਰੇਨ ਵਿਭਾਗ ਨੇ ਬੰਨ੍ਹ ‘ਤੇ ਮਿੱਟੀ ਪਾਉਣ ਦੇ ਮਾਮਲੇ ਵਿੱਚ ਆਪਣਾ ਹੱਥ ਪਿਛੇ ਖਿਚ ਲਏ ਹਨ। ਇਹ ਸੜਕ ਮੰਡੀ ਬੋਰਡ ਵੱਲੋਂ ਬਣਾਈ ਜਾਣੀ ਹੈ।

ਸੰਤ ਸੀਚੇਵਾਲ ਦੀਆਂ ਸਮਸਿਆਵਾਂ ਸੁਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਸੱਦਣ ਦਾ ਫੈਸਲਾ ਕੀਤਾ ਹੈ ਤਾਂ ਜੋ ਸਾਰੀਆਂ ਸਮਸਿਆਵਾਂ ਦਾ ਹੱਲ ਕਢਿਆ ਜਾ ਸਕਸੇ।

Read Latest News and Breaking News at Daily Post TV, Browse for more News

Ad
Ad

Punjab District News