Journalism Of Hope
BREAKING NEWS
AAP ਨੂੰ ਵੱਡਾ ਝਟਕਾ, ਚਮਕੌਰ ਸਾਹਿਬ ਦੇ ਵਿਧਾਇਕ ਚਰਨਜੀਤ ਸਿੰਘ ਅਕਾਲੀ ਦਲ ’ਚ ਸ਼ਾਮਲ.......ਵਰਧਮਾਨ ਗਰੁੱਪ ਦੇ ਚੇਅਰਮੈਨ ਨਾਲ 7 ਕਰੋੜ ਦੀ ਡਿਜੀਟਲ ਅਰੈਸਟ ਠੱਗੀ ਮਾਮਲਾ: ਈਡੀ ਵੱਲੋਂ 7 ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ.......ਨਿਊ ਚੰਡੀਗੜ੍ਹ ਦੇ ਸਨਟੈਕ ਸਿਟੀ ਪ੍ਰਾਜੈਕਟ ’ਤੇ ED ਦੀ ਵੱਡੀ ਕਾਰਵਾਈ, 253.66 ਕਰੋੜ ਦੀ ਜਾਇਦਾਦ ਅਟੈਚ.........ਨਾਬਾਲਗ ਨਾਲ ਜਬਰ-ਜਨਾਹ ਦੇ ਮਾਮਲੇ ’ਚ ਮੰਦਰ ਦਾ ਪੁਜਾਰੀ ਦੋਸ਼ੀ ਕਰਾਰ, 16 ਸਾਲ ਦੀ ਕੈਦ.....ਸਮਾਣਾ ’ਚ JCB ਦੇ ਪੰਜੇ ਨਾਲ ਮਾਲਕ ਨੂੰ ਮਿੱਟੀ ’ਚ ਦੱਬਣ ਦੀ ਕੋਸ਼ਿਸ਼, ਚਾਰ ਆਪਰੇਟਰ ਗ੍ਰਿਫ਼ਤਾਰ......ਤੂੜੀ ਦੇ ਕੁੱਪ ਹੇਠਾਂ ਆਉਣ ਨਾਲ 35 ਸਾਲਾ ਕਿਸਾਨ ਦੀ ਮੌਤ........ਲੁਧਿਆਣਾ ‘ਚ ਵਾਪਰਿਆ ਮੰਦਭਾਗਾ ਹਾਦਸਾ, ਟਰੱਕ ਤੇ ਆਟੋ ਦੀ ਆਹਮੋ-ਸਾਹਮਣੇ ਟੱਕਰ, 3 ਦੀ ਮੌਤ.....ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ, ਜਨਵਰੀ ‘ਚ ਹੋਣਾ ਸੀ ਵਿਆਹ......ਕੈਨੇਡਾ: ਰੈਸਟੋਰੈਂਟ ਅੰਦਰ ਫਾਇਰਿੰਗ ਦਾ ਮਾਮਲਾ: ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਗੱਡੀ ਚਾਲਕ ਨੇ ਰਸਤੇ ‘ਚ ਬਜ਼ੁਰਗ ਨੂੰ ਦਰੜਿਆ,ਹੋਈ ਮੌਤ, ਸਾਰੀ ਘਟਨਾ CCTV ‘ਚ ਕੈਦ

Punjab News; ਅੰਮ੍ਰਿਤਸਰ ਦੇ ਬਟਾਲਾ ਰੋਡ ਗਲੀ ਨੰਬਰ 5.ਵਿਜੇ ਨਗਰ ਦੇ ਗਲੀ ਵਿਚ ਡਿੱਗੇ ਬਜੁਰਗ ਨੂੰ ਗੱਡੀ ਥੱਲੇ ਕੁਚਲਿਆ ਗਿਆ ਅਤੇ ਉਸਦੀ ਮੌਕੇ ‘ਤੇ ਮੌਤ ਹੋ ਗਈ। ਇਸ ਸਬੰਧੀ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਾਈਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮ੍ਰਿਤਕ ਸੰਜੀਵ ਕੁਮਾਰ ਦੇ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਸਾਨੂੰ ਤਕਰੀਬਨ 2- ਢਾਈ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਗੱਡੀ ਚਾਲਕ ਨੇ ਰਸਤੇ ‘ਚ ਬਜ਼ੁਰਗ ਨੂੰ ਦਰੜਿਆ,ਹੋਈ ਮੌਤ, ਸਾਰੀ ਘਟਨਾ CCTV ‘ਚ ਕੈਦ

Punjab News; ਅੰਮ੍ਰਿਤਸਰ ਦੇ ਬਟਾਲਾ ਰੋਡ ਗਲੀ ਨੰਬਰ 5.ਵਿਜੇ ਨਗਰ ਦੇ ਗਲੀ ਵਿਚ ਡਿੱਗੇ ਬਜੁਰਗ ਨੂੰ ਗੱਡੀ ਥੱਲੇ ਕੁਚਲਿਆ ਗਿਆ ਅਤੇ ਉਸਦੀ ਮੌਕੇ ‘ਤੇ ਮੌਤ ਹੋ ਗਈ। ਇਸ ਸਬੰਧੀ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਾਈਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮ੍ਰਿਤਕ ਸੰਜੀਵ ਕੁਮਾਰ ਦੇ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਸਾਨੂੰ ਤਕਰੀਬਨ 2- ਢਾਈ ਵਜੇ ਸਾਡੀ ਗਲੀ ਦੇ ਗਵਾਂਢੀ ਵੱਲੋਂ ਸਾਡਾ ਗੇਟ ਖੜਕਾਇਆ ਗਿਆ। ਜਦ ਗੇਟ ਖੋਲਿਆ ਤਾਂ ਉਸ ਨੇ ਦੱਸਿਆ ਕਿ ਸੰਜੀਵ ਕੁਮਾਰ ਗਲੀ ਵਿੱਚ ਡਿੱਗੇ ਪਏ ਹਨ । ਤੁਸੀਂ ਜਾ ਕੇ ਉਹਨਾਂ ਨੂੰ ਦੇਖ ਲਓ । ਜਦੋਂ ਗੁਆਂਡੀ ਦੀ ਗੱਲ ਸੁਣ ਕੇ ਅਸੀਂ ਸੰਜੀਵ ਕੁਮਾਰ ਦੇ ਨਜ਼ਦੀਕ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਕਿ ਸੰਜੀਵ ਕੁਮਾਰ ਦੇ ਸਾਹ ਬੰਦ ਹਨ ।

ਜਿਸ ਤੋਂ ਪਤਾ ਚੱਲਿਆ ਕਿ ਸੰਜੀਵ ਕੁਮਾਰ ਦੀ ਮੌਤ ਹੋ ਚੁੱਕੀ ਹੈ। ਜਦੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਤਾਂ ਬਾਜ਼ਾਰ ਵਿੱਚ ਲੱਗੇ CCTV. ਕੈਮਰੇ ਖੰਗਾਲੇ ਗਏ! ਜਿਸ ਤੋਂ ਪਤਾ ਚੱਲਿਆ ਕਿ ਇੱਕ ਕਾਰ ਚਾਲਕ ਨੌਜਵਾਨ ਸਾਫ ਸੀਸੀ ਟੀਵੀ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਜਿਸ ਨੇ ਸੰਜੀਵ ਕੁਮਾਰ ਨੂੰ ਆਪਣੀ ਗੱਡੀ ਦੇ ਟਾਇਰਾਂ ਥੱਲੇ ਕੁਚਲ ਕੇ ਉਸ ਦੀ ਜਾਨ ਲਈ ਹੈ !ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਜੋ ਨੌਜਵਾਨ ਗੱਡੀ ਚਲਾ ਰਿਹਾ ਸੀ ਉਸ ਨੇ ਸੰਜੀਵ ਕੁਮਾਰ ਨੂੰ ਕਾਫੀ ਦੂਰੀ ਤੱਕ ਆਪਣੀ ਗੱਡੀ ਦੇ ਟਾਇਰਾਂ ਥੱਲੇ ਕੜੀਸਦਾ ਹੋਇਆ ਲਿਜਾ ਰਿਹਾ ਹੈ। ਇਸ ਦੀ ਘਟਨਾ ਸਾਡੇ ਵੱਲੋਂ ਵਿਜੇ ਨਗਰ ਚੌਂਕੀ ਵਿੱਚ ਦਰਜ ਕਰਾਈ ਗਈ ।

ਮੌਕੇ ਤੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਜਦੋਂ ਸੀਸੀਟੀਵੀ ਖੰਗਾਲੀ ਗਈ ਤਾਂ ਪਤਾ ਚੱਲਿਆ ਕਿ ਇੱਕ ਨੌਜਵਾਨ ਜਿਸਨੇ ਲਾਲ ਰੰਗ ਦੀ ਕਮੀਜ਼ ਪਾਈ ਹੈ ਅਤੇ ਉਹ ਵਿਅਕਤੀ ਚੰਗੀ ਤਰ੍ਹਾਂ ਚੱਲ ਵੀ ਨਹੀਂ ਸਕਦਾ ਜਿਸ ਦੀ ਇੱਕ ਲੱਤ ਖਰਾਬ ਹੈ ਜੋ ਕਿ ਕਿਸੇ ਦੇ ਮਕਾਨ ਵਿੱਚ ਕਿਰਾਏ ਤੇ ਰਹਿੰਦਾ ਹੈ। ਕਾਫੀ ਲੰਬਾ ਸਮਾਂ ਬੀਤ ਜਾਣ ਮਗਰੋਂ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਅਤੇ ਜੋ ਨੌਜਵਾਨ ਨੇ ਸੰਜੀਵ ਕੁਮਾਰ ਨੂੰ ਗੱਡੀ ਦੇ ਥੱਲੇ ਕੁਚਲਿਆ ਸੀ ਉਹ ਕਾਰ ਸਵਾਰ ਨੌਜਵਾਨ ਵਿਜੇ ਨਗਰ ਇਲਾਕੇ ਦੇ ਇੱਕ ਘਰ ਵਿੱਚ ਕਿਰਾਏ ਤੇ ਰਹਿੰਦਾ ਹੈ।

ਜਿਸ ਦਾ ਮੌਕੇ ਤੇ ਹੀ ਬੁਲਟ ਮੋਟਰਸਾਈਕਲ ਥਾਣਾ ਵਿਜੇ ਨਗਰ ਚੌਂਕੀ ਵੱਲੋਂ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਹ ਨੌਜਵਾਨ ਆਪਣੀ ਕਾਰ ਜਿਸ ਵਿੱਚ ਸੰਜੀਵ ਕੁਮਾਰ ਨੂੰ ਮੌਤ ਦੇ ਘਾਟ ਉਤਾਰਿਆ ਸੀ ਦੋਸ਼ੀ ਆਪਣੀ ਕਾਰ ਲੈ ਕੇ ਫਰਾਰ ਹੈ । ਦੂਸਰੇ ਪੱਖ ਵਿੱਚ ਥਾਣਾ ਸਦਰ ਦੇ ਐਸਐਚ ਓ ਹਰਸਦੀਪ ਸਿੰਘ ਨੇ ਦੱਸਿਆ ਕਿ ਜਿਸ ਨੌਜਵਾਨ ਨੇ ਸੰਜੀਵ ਕੁਮਾਰ ਨੂੰ ਆਪਣੀ ਗੱਡੀ ਦੇ ਟਾਇਰਾਂ ਥੱਲੇ ਕੁਚਲਿਆ ਸੀ ਉਹ ਨੌਜਵਾਨ ਘਰ ਤੋਂ ਫਰਾਰ ਹੈ । ਜਿਸ ਦੇ ਉੱਪਰ ਥਾਣਾ ਸਦਰ ਦੇ ਅਧੀਨ ਆਉਣ ਦੀ ਚੌਂਕੀ ਵਿਜੇ ਵਿੱਚ ਮੁਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੋਸ਼ੀ ਨੂੰ ਫੜਨ ਵਿੱਚ ਪੁਲਿਸ ਕਾਰਵਾਈ ਕਰ ਰਹੀ ਹੈ। ਮ੍ਰਿਤਕ ਸੰਜੀਵ ਕੁਮਾਰ ਦੇ ਪਰਿਵਾਰ ਵੱਲੋਂ ਚੌਂਕੀ ਵਿਜੇ ਨਗਰ ਪਹੁੰਚ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ

Read Latest News and Breaking News at Daily Post TV, Browse for more News

Ad
Ad

Punjab District News