Banner
Banner

Drug-free Punjab: ਲਾਲ ਚੂੜਾ ਪਾ ਕੇ ਨਸ਼ਾ ਲੈਣ ਆਈ ਔਰਤ ਨੂੰ ਲੋਕਾਂ ਨੇ ਫੜਿਆ, ਪੁਲਿਸ ਨੇ ਮਹਿਲਾ ਤੇ ਸਾਥੀ ਨੂੰ ਕੀਤਾ ਗ੍ਰਿਫ਼ਤਾਰ

Jalandhar News: ਵਸਨੀਕਾਂ ਨੇ ਦੋਸ਼ ਲਗਾਇਆ ਹੈ ਕਿ ਔਰਤ ਇੱਥੇ ਰਹਿਣ ਵਾਲੇ ਇੱਕ ਵਿਅਕਤੀ ਤੋਂ ਨਸ਼ੀਲੇ ਪਦਾਰਥ ਲੈਣ ਆਈ ਸੀ। ਪੁਲਿਸ ਨੇ ਦੇਰ ਰਾਤ ਉਕਤ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ। Drug-free Punjab: ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ‘ਚ ਹੈ। ਸੂਬਾ ਸਰਕਾਰ ਲੋਕਾਂ ਨੂੰ ਜਾਗਰੂਕ ਕਰਨ […]
ਮਨਵੀਰ ਰੰਧਾਵਾ
By : Updated On: 20 May 2025 14:45:PM
Drug-free Punjab: ਲਾਲ ਚੂੜਾ ਪਾ ਕੇ ਨਸ਼ਾ ਲੈਣ ਆਈ ਔਰਤ ਨੂੰ ਲੋਕਾਂ ਨੇ ਫੜਿਆ, ਪੁਲਿਸ ਨੇ ਮਹਿਲਾ ਤੇ ਸਾਥੀ ਨੂੰ ਕੀਤਾ ਗ੍ਰਿਫ਼ਤਾਰ

Jalandhar News: ਵਸਨੀਕਾਂ ਨੇ ਦੋਸ਼ ਲਗਾਇਆ ਹੈ ਕਿ ਔਰਤ ਇੱਥੇ ਰਹਿਣ ਵਾਲੇ ਇੱਕ ਵਿਅਕਤੀ ਤੋਂ ਨਸ਼ੀਲੇ ਪਦਾਰਥ ਲੈਣ ਆਈ ਸੀ। ਪੁਲਿਸ ਨੇ ਦੇਰ ਰਾਤ ਉਕਤ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ।

Drug-free Punjab: ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ‘ਚ ਹੈ। ਸੂਬਾ ਸਰਕਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮਾਂ ਸ਼ੁਰੂ ਕਰ ਰਹੀ ਹੈ ਅਤੇ ਨਸ਼ਾ ਤਸਕਰਾਂ ਦੇ ਘਰਾਂ ‘ਤੇ ਪੀਲਾ ਪੰਜਾ ਚਲਾ ਉਨ੍ਹਾਂ ਦੀਆਂ ਜਾਈਦਾਦਾਂ ਨੂੰ ਢਾਹ ਢੇਰੀ ਕੀਤਾ ਜਾ ਰਿਹਾ ਹੈ। ਪਰ ਸੂਬੇ ਦੇ ਕਈ ਇਲਾਕਿਆਂ ਤੋਂ ਨਸ਼ਾ ਸ਼ਰੇਆਮ ਵਿਕਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ।

ਤਾਜ਼ਾ ਮਾਮਲਾ ਜਲੰਧਰ ਦਾ ਹੈ। ਜਿੱਥੇ ਦੇ ਗੜਾ ਇਲਾਕੇ ਵਿੱਚ ਲੋਕਾਂ ਨੇ ਇੱਕ ਔਰਤ ਨੂੰ ਫੜਿਆ। ਲੋਕਾਂ ਦਾ ਦਾਅਵਾ ਹੈ ਕਿ ਉਹ ਨਸ਼ੀਲੇ ਪਦਾਰਥ ਲੈਣ ਆਈ ਸੀ। ਉਸਨੇ ਹੱਥਾਂ ਵਿੱਚ ਲਾਲ ਚੂੜਾ ਪਾਈਆਂ ਹੋਈਆਂ ਸੀ। ਬਾਅਦ ਵਿੱਚ, ਮੌਕੇ ‘ਤੇ ਪੁਲਿਸ ਬੁਲਾਈ ਗਈ ਅਤੇ ਔਰਤ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।

ਇਲਾਕੇ ਦੇ ਵਸਨੀਕਾਂ ਨੇ ਦੋਸ਼ ਲਗਾਇਆ ਹੈ ਕਿ ਔਰਤ ਇੱਥੇ ਰਹਿਣ ਵਾਲੇ ਇੱਕ ਵਿਅਕਤੀ ਤੋਂ ਨਸ਼ੀਲੇ ਪਦਾਰਥ ਲੈਣ ਆਈ ਸੀ। ਪੁਲਿਸ ਨੇ ਦੇਰ ਰਾਤ ਉਕਤ ਔਰਤ ਅਤੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ।

ਰਾਜਿੰਦਰ ਨੇ ਕਿਹਾ- ਔਰਤ ਨੂੰ ਗਲਤ ਕੰਮ ਕਰਦੇ ਦੇਖਿਆ

ਇਲਾਕੇ ਦੇ ਵਸਨੀਕ ਰਾਜਿੰਦਰ ਕੁਮਾਰ ਨੇ ਕਿਹਾ ਕਿ ਉਹ ਜਲੰਧਰ ਨਗਰ ਨਿਗਮ ਵਿੱਚ ਕੰਮ ਕਰਦਾ ਹੈ। ਇਲਾਕੇ ਦੇ ਵਸਨੀਕਾਂ ਦੁਆਰਾ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪਤਾ ਲੱਗਾ ਕਿ ਉਕਤ ਔਰਤ ਨੂੰ ਇਲਾਕੇ ਵਿੱਚ ਕਈ ਵਾਰ ਦੇਖਿਆ ਗਿਆ ਤੇ ਉਹ ਇਲਾਕੇ ਦੇ ਇੱਕ ਵਿਅਕਤੀ ਕੋਲੋਂਂ ਨਸ਼ਾ ਲੈਣ ਆਉਂਦੀ ਸੀ। ਨਾਲ ਹੀ, ਉਕਤ ਔਰਤ ਨੂੰ ਐਤਵਾਰ ਰਾਤ ਨੂੰ ਇਲਾਕੇ ਦੇ ਪਾਰਕ ਦੇ ਨੇੜੇ ਗਲਤ ਕੰਮ ਕਰਦੇ ਦੇਖਿਆ ਗਿਆ।

ਔਰਤ ਨੇ ਕੀਤਾ ਖੂਬ ਹੰਗਾਮਾ

ਰਜਿੰਦਰ ਕੁਮਾਰ ਨੇ ਕਿਹਾ – ਜਦੋਂ ਔਰਤ ਸੋਮਵਾਰ ਰਾਤ ਨੂੰ ਦੁਬਾਰਾ ਉਕਤ ਜਗ੍ਹਾ ‘ਤੇ ਆਈ ਤਾਂ ਉਸਨੂੰ ਰੋਕਿਆ ਗਿਆ। ਪਰ ਉਸਨੇ ਉੱਥੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਕਤ ਔਰਤ ਨੇ ਮੰਨਿਆ ਕਿ ਉਹ ਇਲਾਕੇ ਵਿੱਚ ਰਹਿਣ ਵਾਲੇ ਹੈਪੀ ਨਾਮ ਦੇ ਵਿਅਕਤੀ ਤੋਂ ਨਸ਼ੇ ਲੈਣ ਆਈ ਸੀ। ਜਦੋਂ ਪੁਲਿਸ ਹੈਪੀ ਦੇ ਘਰ ਪਹੁੰਚੀ ਤਾਂ ਉਕਤ ਦੋਸ਼ੀ ਮੌਕੇ ਤੋਂ ਭੱਜ ਗਿਆ। ਦੱਸ ਦੇਈਏ ਕਿ ਇਸ ਸਮੇਂ ਹੈਪੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜਲਦੀ ਹੀ ਪੁਲਿਸ ਉਸਨੂੰ ਵੀ ਗ੍ਰਿਫ਼ਤਾਰ ਕਰ ਲਵੇਗੀ।

Read Latest News and Breaking News at Daily Post TV, Browse for more News

Ad
Ad