Banner
Banner

ਪੁਰਾਣੀ ਰੰਜਿਸ਼ ਦੇ ਚਲਦੇ, 4 ਕਾਰ ਸਵਾਰ ਨੌਜਵਾਨਾਂ ਨੇ ਵਿਅਕਤੀ ‘ਤੇ ਕੀਤੀ ਫਾਇਰਿੰਗ, ਮੁਲਜ਼ਮਾਂ ਦੀ ਭਾਲ ‘ਚ ਜੁਟੀ ਪੁਲਿਸ

Nabha Firing News; ਨਾਭਾ ਦੇ ਗਰਿਡ ਚੌਂਕ ਵਿੱਖੇ ਬੀਤੀ ਦੇਰ ਸ਼ਾਮ ਆਪਸੀ ਰੰਜਿਸ਼ ਦੇ ਚਲਦਿਆਂ ਗੋਲੀਆਂ ਚਲਾਈਆਂ ਗਈਆਂ ਜਿਸ ‘ਚ 2 ਦੇ ਕਰੀਬ ਰਾਊਂਡ ਫਾਇਰ ਹੋਏ, ਕਾਰ ਵਿੱਚ ਸਵਾਰ ਹੋਕੇ ਆਏ 4 ਨੌਜਵਾਨਾਂ ਨੇ ਦਿੱਤਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਗਨੀਮਤ ਇਹ ਰਹੀ ਕਿ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜਦੋਂ ਤੀਜਾ ਰਾਊਂਡ […]
Jaspreet Singh
By : Updated On: 03 Dec 2025 11:47:AM
ਪੁਰਾਣੀ ਰੰਜਿਸ਼ ਦੇ ਚਲਦੇ, 4 ਕਾਰ ਸਵਾਰ ਨੌਜਵਾਨਾਂ ਨੇ ਵਿਅਕਤੀ ‘ਤੇ ਕੀਤੀ ਫਾਇਰਿੰਗ, ਮੁਲਜ਼ਮਾਂ ਦੀ ਭਾਲ ‘ਚ ਜੁਟੀ ਪੁਲਿਸ

Nabha Firing News; ਨਾਭਾ ਦੇ ਗਰਿਡ ਚੌਂਕ ਵਿੱਖੇ ਬੀਤੀ ਦੇਰ ਸ਼ਾਮ ਆਪਸੀ ਰੰਜਿਸ਼ ਦੇ ਚਲਦਿਆਂ ਗੋਲੀਆਂ ਚਲਾਈਆਂ ਗਈਆਂ ਜਿਸ ‘ਚ 2 ਦੇ ਕਰੀਬ ਰਾਊਂਡ ਫਾਇਰ ਹੋਏ, ਕਾਰ ਵਿੱਚ ਸਵਾਰ ਹੋਕੇ ਆਏ 4 ਨੌਜਵਾਨਾਂ ਨੇ ਦਿੱਤਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਗਨੀਮਤ ਇਹ ਰਹੀ ਕਿ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜਦੋਂ ਤੀਜਾ ਰਾਊਂਡ ਫਾਇਰ ਕਰਨ ਲੱਗ ਗਏ ਤਾਂ ਜਰਨੈਲ ਸਿੰਘ ਲਾਲੀ ਨੇ ਉਨਾਂ ਨੂੰ ਜੱਫਾ ਪਾ ਲਿਆ ਅਤੇ ਪਿਸਤੌਲ ਨੀਚੇ ਗਿਰ ਗਿਆ ਅਤੇ ਭੀੜ ਵੇਖਦੇ ਹੋਏ ਉਹ ਚਾਰੇ ਨੌਜਵਾਨ ਰਫੂ ਚੱਕਰ ਹੋ ਗਏ। ਨਾਭਾ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ। ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਅਤੇ ਸੀਸੀਟੀਵੀ ਤਸਵੀਰਾਂ ਵਿੱਚ ਤੁਸੀਂ ਸਾਫ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੜਾਈ ਹੋਈ ਤੇ ਕਿਸ ਤਰ੍ਹਾਂ ਰਾਉਂਡ ਫਾਇਰ ਹੋਏ।

ਤਸਵੀਰਾਂ ‘ਚ ਨਾਭਾ ਦੇ ਗਰਿਡ ਚੌਂਕ ਵਿੱਚ ਬੀਤੀ ਦੇਰ ਸ਼ਾਮ ਦੀ ਘਟਨਾ ਹੈ। ਸੀਸੀਟੀਵੀ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਡਿਜ਼ਾਇਰ ਕਾਰ ਸਵਾਰ ਚਾਰ ਨੌਜਵਾਨ ਬੇਖੌਫ ਹੋ ਕੇ ਆਪਣੀ ਰਿਵਾਲਵਰ ਦੇ ਨਾਲ ਜਰਨੈਲ ਸਿੰਘ ਉਰਫ ਲਾਲੀ ਨੂੰ ਪਹਿਲਾਂ ਤਾਂ ਕੁੱਟਦੇ ਹਨ ਅਤੇ ਫਿਰ ਬਾਅਦ ਵਿੱਚ ਉਸ ਦੇ ਪੈਰਾਂ ਦੇ ਕੋਲ ਰਾਉਂਡ ਫਾਇਰ ਕਰਦੇ ਹਨ। ਪਰ ਫਾਇਰ ਕਰਦੇ ਸਮੇਂ ਇਹ ਗੋਲੀ ਜਰਨੈਲ ਸਿੰਘ ਲਾਲੀ ਦੇ ਨਹੀਂ ਲੱਗੀ। ਇਹ ਮਾਮਲਾ ਪੁਰਾਣੀ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ, ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ ਅਤੇ ਇਹ ਭੀੜ ਵਾਲੇ ਇਲਾਕੇ ਵਿੱਚ ਤਸਵੀਰਾਂ ਵਿੱਚ ਤੁਸੀਂ ਸਾਫ ਵੇਖ ਸਕਦੇ ਹੋ ਕਿ ਕਿੰਨੇ ਵਹੀਕਲ ਇਸ ਸੜਕ ਤੋਂ ਲੰਘ ਰਹੇ ਹਨ, ਲੰਘਦੇ ਹੋਏ ਲੋਕ ਉਸ ਨੂੰ ਖੜ ਖੜ ਕੇ ਵੇਖ ਵੀ ਰਹੇ ਹਨ ਪਰ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਇਸ ਚਾਰ ਨੌਜਵਾਨਾਂ ਨੂੰ ਫੜ ਲੈਣ। ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ।

ਇਸ ਮੌਕੇ ਤੇ ਜਰਨੈਲ ਸਿੰਘ ਉਰਫ ਲਾਲੀ ਨੇ ਦੱਸਿਆ ਕਿ ਹਰਦੀਪ ਅਤੇ ਦੀਪੂ ਦੋਨਾਂ ਨੇ ਮੇਰੇ ਤੇ 2 ਰਾਉਂਡ ਫਾਇਰ ਕੀਤੇ ਉਹ ਮੈਨੂੰ ਜਾਨੋ ਮਾਰਨ ਦੀ ਨੀਅਤ ਨਾਲ ਆਏ ਸਨ ਕਿਉਂਕਿ ਪੁਰਾਣਾ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਉਹ ਮੇਰੇ ਤੇ ਦਬਾਅ ਪਾ ਰਹੇ ਸੀ ਕਿ ਤੂੰ ਸਾਡੇ ਨਾਲ ਸਮਝੌਤਾ ਕਰ ਲੈ ਇਸ ਗੱਲ ਨੂੰ ਲੈ ਕੇ ਉਹ ਮੇਰੇ ਤੇ ਜਾਨਲੇਵਾ ਹਮਲਾ ਕਰਨ ਲਈ ਆਏ ਸਨ। ਮੈਂ ਤਾਂ ਇਨਸਾਫ਼ ਦੀ ਮੰਗ ਕਰਦਾ ਹਾਂ।

Read Latest News and Breaking News at Daily Post TV, Browse for more News

Ad
Ad