Journalism Of Hope
BREAKING NEWS
ਭਾਰਤੀ ਟੈਨਿਸ ਖਿਡਾਰੀ ਪਰੀਕਸ਼ਿਤ ਸੋਮਾਨੀ ਨੂੰ ਵੱਡਾ ਝਟਕਾ, 4 ਸਾਲ ਲਈ ਲੱਗਾ ਬੈਨ, ਜਾਣੋ ਪੂਰਾ ਮਾਮਲਾ?....... ਪੰਜਾਬ ਦੇ IAS ਅਧਿਕਾਰੀ ਦੇ ਘਰੋਂ ਮਿਲਿਆ ਢਾਈ ਕਰੋੜ ਕੈਸ਼? ED ਦੀ ਜਾਂਚ ਦੂਜੇ ਦਿਨ ਵੀ ਜਾਰੀ........ਯਮੁਨਾ ਐਕਸਪ੍ਰੈਸਵੇ ’ਤੇ ਭਿਆਨਕ ਹਾਦਸਾ, ਸਲੀਪਰ ਬੱਸ ਨੂੰ ਲੱਗੀ ਅੱਗ; 9 ਯਾਤਰੀਆਂ ਦੀ ਮੌਤ........ਡਰੱਗ ਕੇਸ ਦਾ ਫਰਾਰ ਮੁੱਖ ਮੁਲਜ਼ਮ ਰਾਜਜੀਤ ਸਿੰਘ ਪੁਲਿਸ ਦੇ ਹੱਥ, 6 ਸਾਲ ਬਾਅਦ ਹੋਈ ਗ੍ਰਿਫ਼ਤਾਰੀ.......

ਦਿੱਲੀ ‘ਚ ਵੱਡੀ ਵਾਰਦਾਤ: ਈ-ਰਿਕਸ਼ਾ ਰੋਕ ਕੇ ਯਾਤਰੀਆਂ ’ਤੇ ਚਾਕੂਆਂ ਨਾਲ ਹਮਲਾ, 1 ਦੀ ਮੌਤ; 2 ਜ਼ਖ਼ਮੀ

E-rickshaw passengers attacked: ਨਵੀਂ ਦਿੱਲੀ: ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਵਿੱਚ ਬਦਮਾਸ਼ਾਂ ਨੇ ਈ-ਰਿਕਸ਼ਾ ਰੋਕ ਕੇ ਯਾਤਰੀਆਂ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਘਟਨਾ ਯਮੁਨਾ ਬਾਜ਼ਾਰ ਅੰਡਰਪਾਸ ਨੇੜੇ ਵਾਪਰੀ। ਜਾਣਕਾਰੀ ਮੁਤਾਬਕ ਪ੍ਰਭਾਤ ਆਪਣੇ ਪਰਿਵਾਰ ਦੇ ਦੋ ਹੋਰ ਮੈਂਬਰਾਂ ਨਾਲ […]
By : Updated On: 25 Sep 2026 08:36:AM
ਦਿੱਲੀ ‘ਚ ਵੱਡੀ ਵਾਰਦਾਤ: ਈ-ਰਿਕਸ਼ਾ ਰੋਕ ਕੇ ਯਾਤਰੀਆਂ ’ਤੇ ਚਾਕੂਆਂ ਨਾਲ ਹਮਲਾ, 1 ਦੀ ਮੌਤ; 2 ਜ਼ਖ਼ਮੀ

E-rickshaw passengers attacked: ਨਵੀਂ ਦਿੱਲੀ: ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਵਿੱਚ ਬਦਮਾਸ਼ਾਂ ਨੇ ਈ-ਰਿਕਸ਼ਾ ਰੋਕ ਕੇ ਯਾਤਰੀਆਂ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਘਟਨਾ ਯਮੁਨਾ ਬਾਜ਼ਾਰ ਅੰਡਰਪਾਸ ਨੇੜੇ ਵਾਪਰੀ। ਜਾਣਕਾਰੀ ਮੁਤਾਬਕ ਪ੍ਰਭਾਤ ਆਪਣੇ ਪਰਿਵਾਰ ਦੇ ਦੋ ਹੋਰ ਮੈਂਬਰਾਂ ਨਾਲ ਗਾਂਧੀਨਗਰ ਮਾਰਕੀਟ ਤੋਂ ਖਾਰੀ ਬਾਵਲੀ ਵੱਲ ਜਾ ਰਿਹਾ ਸੀ। ਅੰਡਰਪਾਸ ਵਿੱਚ ਬਦਮਾਸ਼ਾਂ ਨੇ ਈ-ਰਿਕਸ਼ਾ ਰੋਕ ਕੇ ਲੁੱਟ ਦੀ ਕੋਸ਼ਿਸ਼ ਕੀਤੀ। ਯਾਤਰੀਆਂ ਵੱਲੋਂ ਵਿਰੋਧ ਕਰਨ ’ਤੇ ਮੁਲਜ਼ਮਾਂ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਉਸ ਸਮੇਂ ਰਿਕਸ਼ੇ ਵਿੱਚ ਡਰਾਈਵਰ ਸਮੇਤ ਚਾਰ ਲੋਕ ਸਵਾਰ ਸਨ। ਹਮਲੇ ਵਿੱਚ ਤਿੰਨ ਯਾਤਰੀ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ ਪ੍ਰਭਾਤ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਦੋ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਸ਼ਤਿਹਾਰ

ਦਿੱਲੀ ਪੁਲਿਸ ਮੁਤਾਬਕ 24 ਸਤੰਬਰ ਦੀ ਸ਼ਾਮ ਕਰੀਬ 7:30 ਵਜੇ ਕਸ਼ਮੀਰੀ ਗੇਟ ਥਾਣੇ ਨੂੰ ਯਮੁਨਾ ਬਾਜ਼ਾਰ ਨੇੜੇ ਚਾਕੂਬਾਜ਼ੀ ਦੀ ਸੂਚਨਾ ਮਿਲੀ ਸੀ। ਪੁਲਿਸ ਅਤੇ ਨਾਰਥ ਜ਼ਿਲ੍ਹੇ ਦੀ ਆਪਰੇਸ਼ਨ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ। ਪੁਲਿਸ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਜਾਂਚ ਕਰ ਰਹੀ ਹੈ।

ਤ੍ਰਿਲੋਕਪੁਰੀ ’ਚ ਵੀ ਨਾਬਾਲਗ ’ਤੇ ਚਾਕੂ ਨਾਲ ਹਮਲਾ
ਇਸ ਤੋਂ ਪਹਿਲਾਂ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਵਿੱਚ ਵੀ ਚਾਕੂਬਾਜ਼ੀ ਦੀ ਘਟਨਾ ਸਾਹਮਣੇ ਆਈ ਸੀ। ਇੱਥੇ ਚਾਰ ਨਾਬਾਲਗਾਂ ਨੇ ਇੱਕ ਹੋਰ ਨਾਬਾਲਗ ਨੂੰ ਘੇਰ ਕੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਜ਼ਖ਼ਮੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News