Banner
Banner

AAP ਆਗੂ Deepak Singla ਦੀ ED ਅਦਾਲਤ ਨੇ ਜ਼ਮਾਨਤ ਕੀਤੀ ਰੱਦ

ਪੰਚਕੂਲਾ ਦੀ ਇੱਕ ਵਿਸ਼ੇਸ਼ ਪੀ.ਐੱਮ.ਐੱਲ.ਏ. (PMLA) ਅਦਾਲਤ ਨੇ ਬੈਂਕ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਆਮ ਆਦਮੀ ਪਾਰਟੀ (AAP) ਦੇ ਆਗੂ ਦੀਪਕ ਸਿੰਗਲਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਦੀਪਕ ਸਿੰਗਲਾ, ਜੋ ‘ਆਪ’ ਦੇ ਗੋਆ ਇੰਚਾਰਜ ਹਨ ਅਤੇ ਦਿੱਲੀ ਦੇ ਵਿਸ਼ਵਾਸ ਨਗਰ ਹਲਕੇ ਤੋਂ 2020 ਅਤੇ 2025 ਵਿੱਚ ਚੋਣ ਲੜ ਚੁੱਕੇ ਹਨ, ਨੂੰ 18 ਮਈ […]
Dailypost News
By : Published: 07 Jun 2026 09:58:AM
AAP ਆਗੂ Deepak Singla ਦੀ ED ਅਦਾਲਤ ਨੇ ਜ਼ਮਾਨਤ ਕੀਤੀ ਰੱਦ

ਪੰਚਕੂਲਾ ਦੀ ਇੱਕ ਵਿਸ਼ੇਸ਼ ਪੀ.ਐੱਮ.ਐੱਲ.ਏ. (PMLA) ਅਦਾਲਤ ਨੇ ਬੈਂਕ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਆਮ ਆਦਮੀ ਪਾਰਟੀ (AAP) ਦੇ ਆਗੂ ਦੀਪਕ ਸਿੰਗਲਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਦੀਪਕ ਸਿੰਗਲਾ, ਜੋ ‘ਆਪ’ ਦੇ ਗੋਆ ਇੰਚਾਰਜ ਹਨ ਅਤੇ ਦਿੱਲੀ ਦੇ ਵਿਸ਼ਵਾਸ ਨਗਰ ਹਲਕੇ ਤੋਂ 2020 ਅਤੇ 2025 ਵਿੱਚ ਚੋਣ ਲੜ ਚੁੱਕੇ ਹਨ, ਨੂੰ 18 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਮਾਮਲਾ 8 ਮਾਰਚ 2018 ਨੂੰ ਓਰੀਐਂਟਲ ਬੈਂਕ ਆਫ਼ ਕਾਮਰਸ (OBC) ਦੀ ਸ਼ਿਕਾਇਤ ‘ਤੇ CBI ਵੱਲੋਂ ਦਰਜ ਕੀਤੀ ਗਈ ਇੱਕ FIR ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ‘ਮੈਸਰਜ਼ ਮਹੇਸ਼ ਟਿੰਬਰ ਪ੍ਰਾਈਵੇਟ ਲਿਮਟਿਡ’ ਨੇ ਸਿੰਗਾਪੁਰ ਵਿੱਚ ਆਪਣੀ ਇੱਕ ਸਹਾਇਕ ਕੰਪਨੀ ਬਣਾਈ ਸੀ, ਜਿਸ ਨੇ ਭਾਰਤੀ ਬੈਂਕਾਂ ਦੇ ਸਮੂਹ ਵੱਲੋਂ ਜਾਰੀ ਕੀਤੇ ਗਏ ‘ਸਟੈਂਡਬਾਏ ਲੈਟਰਜ਼ ਆਫ਼ ਕ੍ਰੈਡਿਟ’ ਦੇ ਅਧਾਰ ‘ਤੇ ਉੱਥੋਂ ਦੇ ਬੈਂਕਾਂ ਤੋਂ ਕਰਜ਼ਾ ਲਿਆ ਸੀ।

CBI ਮੁਤਾਬਕ, ਕੰਪਨੀ ਨੇ ਨਿੱਜੀ ਲੋਕਾਂ ਨਾਲ ਮਿਲ ਕੇ ਫਰਜ਼ੀ ਤਰੀਕੇ ਨਾਲ ‘ਫੌਰਨ ਲੈਟਰਜ਼ ਆਫ਼ ਕ੍ਰੈਡਿਟ’ (FLCs) ਦੀ ਰਕਮ ਵਧਾ ਦਿੱਤੀ, ਜਿਸ ਨਾਲ ਓਬੀਸੀ (OBC) ਬੈਂਕ ਨੂੰ ਲਗਪਗ 155.21 ਕਰੋੜ ਰੁਪਏ ਦਾ ਨੁਕਸਾਨ ਹੋਇਆ। ਜਾਂਚ ਵਿੱਚ ਪਤਾ ਲੱਗਿਆ ਕਿ ਕੰਪਨੀ ਸਿਰ ਕੁੱਲ ਬਾਕੀ ਰਕਮ 239.46 ਕਰੋੜ ਰੁਪਏ ਸੀ, ਜਿਸ ਸਬੰਧੀ 10 ਅਗਸਤ 2020 ਨੂੰ ਚਾਰਜਸ਼ੀਟ ਦਾਖਲ ਕੀਤੀ ਗਈ ਸੀ।

ਇਸ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀ 5 ਸਤੰਬਰ 2019 ਨੂੰ ਇਸ ਮਾਮਲੇ ਵਿੱਚ ਕੇਸ (ECIR) ਦਰਜ ਕੀਤਾ। ਈਡੀ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਓਬੀਸੀ ਬੈਂਕ ਦੇ ਇੱਕ ਸੀਨੀਅਰ ਮੈਨੇਜਰ ਨਾਲ ਮਿਲ ਕੇ 21.47 ਕਰੋੜ ਰੁਪਏ ਦੇ ਅਸਲ ਐੱਫ.ਐੱਲ.ਸੀ. (FLC) ਨੂੰ ਵਧਾ ਕੇ 173.03 ਕਰੋੜ ਰੁਪਏ ਕਰ ਦਿੱਤਾ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਫੰਡਾਂ ਨੂੰ ਖੁਰਦ-ਬੁਰਦ ਕਰਨ ਲਈ ਫਰਜ਼ੀ ਬਿੱਲ ਅਤੇ ਹੋਰ ਇੰਪੋਰਟ (ਆਯਾਤ) ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਸੀ।

ED ਨੇ ਅਦਾਲਤ ਨੂੰ ਦੱਸਿਆ ਕਿ ਦੀਪਕ ਸਿੰਗਲਾ ਇਸ ਮਾਮਲੇ ਦੇ ਸਹਿ-ਮੁਲਜ਼ਮ ਰਮਨ ਸਿੰਗਲਾ (ਐਮਾਜ਼ਾਨ ਐਕਸਪੋਰਟਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ) ਦੇ ਭਰਾ ਹਨ ਅਤੇ ਮੁੱਖ ਮੁਲਜ਼ਮ ਅਸ਼ੋਕ ਕੁਮਾਰ ਮਿੱਤਲ (ਮਹੇਸ਼ ਟਿੰਬਰ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ) ਦੇ ਭਤੀਜੇ ਹਨ। ਏਜੰਸੀ ਮੁਤਾਬਕ, ਦੀਪਕ ਸਿੰਗਲਾ ਨੇ ਫਰਜ਼ੀ ਤਰੀਕੇ ਨਾਲ ਫੰਡ ਵਧਾਉਣ, ਅਪਰਾਧ ਦੀ ਕਮਾਈ ਪੈਦਾ ਕਰਨ ਅਤੇ ਵੱਖ-ਵੱਖ ਫਰਜ਼ੀ ਕੰਪਨੀਆਂ ਰਾਹੀਂ ਪੈਸੇ ਦੀ ਹੇਰਾਫੇਰੀ (ਮਨੀ ਲਾਂਡਰਿੰਗ) ਕਰਨ ਦੀ ਸਾਜ਼ਿਸ਼ ਵਿੱਚ ਸਰਗਰਮ ਭੂਮਿਕਾ ਨਿਭਾਈ। ਉਹ ‘ਮੈਸਰਜ਼ ਮਹੇਸ਼ ਟਿੰਬਰ’ ਅਤੇ ‘ਮੈਸਰਜ਼ ਟ੍ਰੈਫਿਕ ਮੀਡੀਆ ਇੰਡੀਆ’ ਵਰਗੀਆਂ ਕੰਪਨੀਆਂ ਵਿੱਚ ਡਾਇਰੈਕਟਰ ਅਤੇ ਮੈਨੇਜਰ ਦੇ ਅਹੁਦਿਆਂ ‘ਤੇ ਸਨ।

ਈਡੀ ਦੇ ਵਿਸ਼ੇਸ਼ ਸਰਕਾਰੀ ਵਕੀਲ ਹਰਨੀਤ ਸਿੰਘ ਓਬਰਾਏ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਖੁਰਦ-ਬੁਰਦ ਕੀਤੇ ਗਏ ਪੈਸਿਆਂ ਵਿੱਚੋਂ ਲਗਪਗ 143 ਕਰੋੜ ਰੁਪਏ ਦਾ ਪਤਾ ਲੱਗਣਾ ਅਜੇ ਬਾਕੀ ਹੈ, ਇਸ ਲਈ ਨਿਰਪੱਖ ਜਾਂਚ ਵਾਸਤੇ ਸਿੰਗਲਾ ਨੂੰ ਹਿਰਾਸਤ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਹਿਰਾਸਤ ਦੌਰਾਨ ਦੀਪਕ ਸਿੰਗਲਾ ਨੇ 165 ਵਿੱਚੋਂ 150 ਸਵਾਲਾਂ ਦੇ ਗੋਲ-ਮੋਲ ਜਵਾਬ ਦਿੱਤੇ ਅਤੇ ਆਪਣੇ ਜ਼ਬਤ ਕੀਤੇ ਮੋਬਾਈਲ ਫ਼ੋਨ ਦਾ ਪਾਸਵਰਡ ਦੇਣ ਤੋਂ ਜਾਣਬੁੱਝ ਕੇ ਇਨਕਾਰ ਕਰ ਦਿੱਤਾ, ਜਿਸ ਵਿੱਚ ਈਡੀ ਨੂੰ ਅਹਿਮ ਸਬੂਤ ਹੋਣ ਦਾ ਸ਼ੱਕ ਹੈ। 18 ਮਈ ਨੂੰ ਸਿੰਗਲਾ ਦੇ ਟਿਕਾਣਿਆਂ ‘ਤੇ ਹੋਈ ਛਾਪੇਮਾਰੀ ਦੌਰਾਨ 25 ਲੱਖ ਰੁਪਏ ਨਕਦ ਅਤੇ 6,000 ਸਿੰਗਾਪੁਰ ਡਾਲਰ ਬਰਾਮਦ ਹੋਏ ਸਨ। ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਚੁਣੌਤੀ ਦਿੱਤੀ ਗਈ ਹੈ।

ਅਦਾਲਤ ਨੂੰ ਅੱਗੇ ਦੱਸਿਆ ਗਿਆ ਕਿ ਦੀਪਕ ਸਿੰਗਲਾ ਦੇ ਖਾਤੇ ਵਿੱਚ ਹੋਏ ਕਈ ਵੱਡੇ ਲੈਣ-ਦੇਣ ਦਾ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ ਹੈ। ਉਦਾਹਰਨ ਵਜੋਂ, ਰਾਗਿਨੀ ਸ਼ਿਆਮ ਵੱਲੋਂ ਉਨ੍ਹਾਂ ਦੇ ਖਾਤੇ ਵਿੱਚ 60 ਲੱਖ ਰੁਪਏ ਆਏ, ਜੋ ਬਾਅਦ ਵਿੱਚ ‘ਟਰੈਫਿਕ ਮੀਡੀਆ ਇੰਡੀਆ’ ਨੂੰ ਟਰਾਂਸਫਰ ਕਰ ਦਿੱਤੇ ਗਏ। ਇਸੇ ਤਰ੍ਹਾਂ, ਉਨ੍ਹਾਂ ਦੀ ਪਤਨੀ ਵੱਲੋਂ ਚਲਾਈ ਜਾਂਦੀ ਕੰਪਨੀ ‘ਕਾਯੋ ਇੰਟਰਨੈਸ਼ਨਲ’ ਵੱਲੋਂ 1.05 ਕਰੋੜ ਰੁਪਏ ਸਿੰਗਲਾ ਦੇ ਖਾਤੇ ਵਿੱਚ ਪਾਏ ਗਏ, ਜੋ ਅੱਗੇ ਸਹਿ-ਮੁਲਜ਼ਮ ਦੇ ਕੰਟਰੋਲ ਵਾਲੀ ਕੰਪਨੀ ‘ਜੈ ਦੁਰਗਾ ਐਂਟਰਪ੍ਰਾਈਜ਼ਿਜ਼’ ਨੂੰ ਭੇਜ ਦਿੱਤੇ ਗਏ। ‘ਜੈ ਦੁਰਗਾ ਐਂਟਰਪ੍ਰਾਈਜ਼ਿਜ਼’ ਵੱਲੋਂ ਸਿੰਗਲਾ ਦੇ ਖਾਤੇ ਵਿੱਚ ਭੇਜੇ ਗਏ 1.41 ਕਰੋੜ ਰੁਪਏ ਬਾਰੇ ਵੀ ਉਨ੍ਹਾਂ ਕੋਈ ਸਾਫ਼ ਜਵਾਬ ਨਹੀਂ ਦਿੱਤਾ।

ਦੂਜੇ ਪਾਸੇ, ਦੀਪਕ ਸਿੰਗਲਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਹ ਜਾਂਚ ਪਿਛਲੇ ਲਗਪਗ ਅੱਠ ਸਾਲਾਂ ਤੋਂ ਚੱਲ ਰਹੀ ਹੈ ਅਤੇ ਸਾਰੇ ਦਸਤਾਵੇਜ਼ ਏਜੰਸੀ ਕੋਲ ਪਹਿਲਾਂ ਹੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇੰਨੀ ਦੇਰੀ ਨਾਲ ਕੀਤੀ ਗਈ ਗ੍ਰਿਫ਼ਤਾਰੀ ਨਾਜਾਇਜ਼ ਹੈ, ਖਾਸ ਕਰਕੇ ਉਦੋਂ ਜਦੋਂ ਇਸੇ ਮਾਮਲੇ ਦੇ ਬਰਾਬਰ ਜਾਂ ਵੱਡੀ ਭੂਮਿਕਾ ਵਾਲੇ ਹੋਰ ਮੁਲਜ਼ਮਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਵੀ ਨਹੀਂ ਕੀਤਾ ਗਿਆ। ਹਾਲਾਂਕਿ, 6 ਜੂਨ ਨੂੰ ਵਿਸ਼ੇਸ਼ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ED ਨੇ ਆਪਣੀ ਮੁੱਖ ਸ਼ਿਕਾਇਤ ਅਤੇ ਸਪਲੀਮੈਂਟਰੀ (ਪੂਰਕ) ਸ਼ਿਕਾਇਤ ਵਿੱਚ ਅੱਗੇ ਦੀ ਜਾਂਚ ਦਾ ਰਾਹ ਖੁੱਲ੍ਹਾ ਰੱਖਿਆ ਹੈ, ਇਸ ਲਈ ਇਸ ਅਧਾਰ ‘ਤੇ ਸਿੰਗਲਾ ਜ਼ਮਾਨਤ ਦੇ ਹੱਕਦਾਰ ਨਹੀਂ ਬਣਦੇ।

Read Latest News and Breaking News at Daily Post TV, Browse for more News

Ad
Ad