ਸ੍ਰੀ ਮੁਕਤਸਰ ਸਾਹਿਬ ‘ਚ ED ਦੀ ਦਸਤਕ, ਕਿਸਾਨ ਦੇ ਘਰ ਪਹੁੰਚੀ ਟੀਮ ਕਰ ਰਹੀ ਜਾਂਚ
Sri Muktsar Sahib News: ਈਡੀ ਨੇ ਪਿੰਡ ਦੇ ਕਿਸਾਨ ਹਰਜੀਤ ਸਿੰਘ ਦੇ ਘਰ ਪਹੁੰਚੀ। ਚੰਡੀਗੜ੍ਹ ਤੋਂ ਆਈ ਈਡੀ ਦੀ ਟੀਮ ਜਾਂਚ ਕਰ ਰਹੀ ਹੈ।
ED Raid in Sri Muktsar Sahib: ਪੰਜਾਬ ‘ਚ ਇੱਕ ਵਾਰ ਫਿਰ ਤੋਂ ਈਡੀ ਨੇ ਦਬਿਸ਼ ਕੀਤੀ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸ਼ਾਮ ਖੇੜਾ ਵਿੱਚ ਈਡੀ ਦੀ ਰੇਡ ਪਿੰਡ ‘ਚ ਪਹੁੰਚੀ। ਈਡੀ ਨੇ ਪਿੰਡ ਦੇ ਕਿਸਾਨ ਹਰਜੀਤ ਸਿੰਘ ਦੇ ਘਰ ਪਹੁੰਚੀ। ਚੰਡੀਗੜ੍ਹ ਤੋਂ ਆਈ ਈਡੀ ਦੀ ਟੀਮ ਜਾਂਚ ਕਰ ਰਹੀ ਹੈ।
ਮੌਕੇ ‘ਤੇ ਮਿਲੀ ਜਾਣਕਾਰੀ ਮੁਤਾਬਕ ਕਿਸਾਨ ਹਰਜੀਤ ਸਿੰਘ ਦੇ ਖਿਲਾਫ ਪਹਿਲਾਂ ਹਰਿਆਣਾ ਵਿੱਚ ਅੱਧਾ ਕਿਲੋ ਅਫੀਮ ਦਾ ਪਰਚਾ ਦਰਜ ਸੀ ਅਤੇ ਉਹ ਖੁਦ ਵੀ ਨਸ਼ਾ ਕਰਦਾ ਹੈ ਪਰ ਇਸ ਮਾਮਲੇ ਨੂੰ ਕਾਫੀ ਟਾਈਮ ਬੀਤ ਗਿਆ ਸੀ ਹੁਣ ਦੁਬਾਰਾ ਤੋਂ ਹਰਿਆਣਾ ਵਾਲਾ ਨਸ਼ਾ ਤਸਕਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਈਡੀ ਅੱਜ ਹਰਜੀਤ ਸਿੰਘ ਦੇ ਘਰ ਪਹੁੰਚੀ ਹੈ ਅਤੇ ਉਸਦੀ ਪੁੱਛਗਿੱਛ ਕੀਤੀ ਜਾ ਰਹੀ।
ਦੱਸ ਦਈਏ ਕਿ ਹਰਜੀਤ ਸਿੰਘ ਦੇ ਕੋਲ 50-60 ਕਿਲੇ ਜ਼ਮੀਨ ਸੀ ਜਿਸ ਚੋਂ 15 ਕਿਲੇ ਦੇ ਕਰੀਬ ਜ਼ਮੀਨ ਉਹ ਵੇਚ ਚੁੱਕਿਆ ਹੈ।