ਤਰਨ ਤਾਰਨ ਦੀ ਉਪ ਚੋਣ ਲਈ ਚੋਣ ਕਮਿਸ਼ਨ ਵੱਲੋਂ ਮਨਜ਼ੁਰਲ ਹਸਨ ਖ਼ਰਚਾ ਅਬਜ਼ਰਵਰ ਨਿਯੁਕਤ
Tarn Taran By-Poll: ਤਰਨ ਤਾਰਨ ਦੀ ਉਪ ਚੋਣ-2025 ਲਈ ਸੀਨੀਅਰ IRAS ਅਧਿਕਾਰੀ ਮਨਜ਼ਰੁਲ ਹਸਨ ਨੂੰ ਖ਼ਰਚਾ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
Expenditure Observer for Tarn Taran by-election: ਮਾਣਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਉਪ ਚੋਣ-2025 ਲਈ ਸੀਨੀਅਰ ਆਈ.ਆਰ.ਏ.ਐੱਸ ਅਧਿਕਾਰੀ ਮਨਜ਼ਰੁਲ ਹਸਨ ਨੂੰ ਖ਼ਰਚਾ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਮਨਜ਼ਰੁਲ ਹਸਨ ਚੋਣ ਜਾਬਤਾ ਲੱਗਣ ਤੋਂ ਬਾਅਦ ਜ਼ਿਲ੍ਹਾ ਤਰਨ ਤਾਰਨ ਵਿਖੇ ਪਹੁੰਚ ਗਏ ਸਨ ਅਤੇ ਉਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਚੋਣਾਂ ਦਾ ਕੰਮ ਦੇਖ ਰਹੇ ਸਮੂਹ ਨੋਡਲ ਅਫ਼ਸਰਾਂ ਨਾਲ ਮੀਟਿੰਗ ਵੀ ਕੀਤੀ ਗਈ ਸੀ।
ਖ਼ਰਚਾ ਅਬਜ਼ਰਵਰ ਉਪ ਚੋਣ ਦੌਰਾਨ ਸਾਰੇ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖ਼ਰਚੇ ਉੱਪਰ ਨਜ਼ਰ ਰੱਖ ਰਹੇ ਹਨ। ਖ਼ਰਚਾ ਅਬਜ਼ਰਵਰ ਮਨਜ਼ਰੁਲ ਹਸਨ ਨੇ ਕਿਹਾ ਕਿ ਉਹ ਜ਼ਿਮਨੀ ਚੋਣ ਦੌਰਾਨ ਤਰਨ ਤਾਰਨ ਜ਼ਿਲ੍ਹੇ ਵਿੱਚ ਹੀ ਮੌਜੂਦ ਰਹਿਣਗੇ ਅਤੇ ਕੋਈ ਵੀ ਵਿਅਕਤੀ ਚੋਣ ਖ਼ਰਚੇ ਨਾਲ ਸਬੰਧਿਤ ਮਾਮਲੇ ਸਬੰਧੀ ਉਨ੍ਹਾਂ ਦੇ ਮੋਬਾਇਲ ਨੰਬਰ 79860-95244 `ਤੇ ਸੰਪਰਕ ਕਰ ਸਕਦਾ ਹੈ।