Journalism Of Hope
BREAKING NEWS
ਕੌਮੀ ਇਨਸਾਫ਼ ਮੋਰਚੇ ਵੱਲੋਂ CM ਦੀ ਚਿੱਠੀ ਦਾ ਸਵਾਗਤ, 10 ਦਿਨਾਂ ਦੀ ਪੈਰੋਲ ਵਧਾਉਣ ਦੀ ਮੰਗ......ਮੋਦੀ ਨਾਲ ਮੁਲਾਕਾਤ ਤੋਂ ਬਾਅਦ ਸੁਖਬੀਰ ਬਾਦਲ ਨੇ ਕੇਂਦਰ ਦੇ ਪ੍ਰਸਤਾਵ ਦਾ ਕੀਤਾ ਸਮਰਥਨ......ਪੰਜਾਬ ਭਾਜਪਾ ਵਿੱਚ ਵਧ ਰਹੀ ਨਾਰਾਜ਼ਗੀ: ਕੇਵਲ ਢਿੱਲੋਂ ਤੇ ਸ਼੍ਰੀਨਿਵਾਸਲੂ ਨੂੰ ਹਾਈਕਮਾਂਡ ਨੇ ਦਿੱਲੀ ਬੁਲਾਇਆ.......ਅਮਰਨਾਥ ਯਾਤਰਾ 20 ਦਿਨ ਪਹਿਲਾਂ ਮੁਅੱਤਲ, ਮੀਂਹ ਤੇ ਜ਼ਮੀਨ ਖਿਸਕਣ ਕਾਰਨ ਲਿਆ ਫੈਸਲਾ.....ਫੁੱਟਬਾਲਰ ਲਿਓਨੇਲ ਮੈਸੀ ਦੇ ਪਿਤਾ ਜੋਰਜ ਮੈਸੀ ਦਾ ਦੇਹਾਂਤ

ਪੰਜਾਬ ਵਿੱਚ ਮੀਂਹ ਤੋਂ ਬਾਅਦ ਬਿਜਲੀ ਦੀ ਮੰਗ 25 ਫ਼ੀਸਦੀ ਘਟੀ

Electricity demand drops in Punjab: ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 2-3 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ ਅਤੇ ਤਾਪਮਾਨ ਵਿੱਚ ਵੀ 4 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦਾ ਸਿੱਧਾ ਅਸਰ ਸੂਬੇ ਦੀ ਬਿਜਲੀ ਦੀ ਮੰਗ ’ਤੇ ਪਿਆ ਹੈ। ਪੰਜਾਬ ਵਿੱਚ ਜਿੱਥੇ ਪਿਛਲੇ ਕਈ ਦਿਨਾਂ ਤੋਂ […]
Ranjit Singh
By : Published: 09 Aug 2026 12:08:PM
ਪੰਜਾਬ ਵਿੱਚ ਮੀਂਹ ਤੋਂ ਬਾਅਦ ਬਿਜਲੀ ਦੀ ਮੰਗ 25 ਫ਼ੀਸਦੀ ਘਟੀ
PSPCL

Electricity demand drops in Punjab: ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 2-3 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ ਅਤੇ ਤਾਪਮਾਨ ਵਿੱਚ ਵੀ 4 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦਾ ਸਿੱਧਾ ਅਸਰ ਸੂਬੇ ਦੀ ਬਿਜਲੀ ਦੀ ਮੰਗ ’ਤੇ ਪਿਆ ਹੈ। ਪੰਜਾਬ ਵਿੱਚ ਜਿੱਥੇ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੋਂ ਵੱਧ ਚੱਲ ਰਹੀ ਸੀ, ਉੱਥੇ ਮੀਂਹ ਤੋਂ ਬਾਅਦ ਅੱਜ ਵੱਧ ਤੋਂ ਵੱਧ ਮੰਗ ਲਗਭਗ 12 ਹਜ਼ਾਰ ਮੈਗਾਵਾਟ ਦਰਜ ਕੀਤੀ ਗਈ। ਇਸ ਤਰ੍ਹਾਂ ਬਿਜਲੀ ਦੀ ਮੰਗ ਵਿੱਚ ਕਰੀਬ 25 ਫ਼ੀਸਦੀ ਦੀ ਕਮੀ ਆਈ ਹੈ। ਮੰਗ ਘਟਣ ਨਾਲ ਪਾਵਰਕੌਮ ਦੇ ਅਧਿਕਾਰੀਆਂ ਨੂੰ ਵੀ ਰਾਹਤ ਮਿਲੀ ਹੈ।

ਇਸ਼ਤਿਹਾਰ

6 ਅਤੇ 7 ਅਗਸਤ ਨੂੰ ਬਿਜਲੀ ਦੀ ਮੰਗ ਕਰੀਬ 14 ਹਜ਼ਾਰ ਮੈਗਾਵਾਟ, ਜਦਕਿ 4 ਅਤੇ 5 ਅਗਸਤ ਨੂੰ ਲਗਭਗ 15 ਹਜ਼ਾਰ ਮੈਗਾਵਾਟ ਰਹੀ ਸੀ। ਪਾਵਰਕੌਮ ਮੁਤਾਬਕ 8 ਅਗਸਤ 2025 ਨੂੰ ਮੰਗ 16,461 ਮੈਗਾਵਾਟ ਅਤੇ 8 ਅਗਸਤ 2024 ਨੂੰ 15,442 ਮੈਗਾਵਾਟ ਦਰਜ ਕੀਤੀ ਗਈ ਸੀ।

ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਮੀਂਹ
ਅੱਜ ਵੀ ਤੜਕੇ ਤੋਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੀਂਹ ਅਤੇ ਕਿਣ-ਮਿਣ ਜਾਰੀ ਰਹੀ। ਦਰਜ ਕੀਤੇ ਗਏ ਮੀਂਹ ਵਿੱਚ ਲੁਧਿਆਣਾ 6 ਐੱਮਐੱਮ, ਪਟਿਆਲਾ 3 ਐੱਮਐੱਮ, ਬਠਿੰਡਾ 7 ਐੱਮਐੱਮ, ਬਰਨਾਲਾ 5 ਐੱਮਐੱਮ, ਫਰੀਦਕੋਟ 3 ਐੱਮਐੱਮ ਅਤੇ ਸੰਗਰੂਰ 4 ਐੱਮਐੱਮ ਸ਼ਾਮਲ ਹਨ। ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਵੀ ਕਿਣ-ਮਿਣ ਦਰਜ ਕੀਤੀ ਗਈ। ਸੂਬੇ ਵਿੱਚ ਬਠਿੰਡਾ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੁੱਖ ਸ਼ਹਿਰਾਂ ਦਾ ਤਾਪਮਾਨ:
ਚੰਡੀਗੜ੍ਹ: 33.4°C, ਅੰਮ੍ਰਿਤਸਰ: 28.3°C, ਲੁਧਿਆਣਾ: 29°C, ਪਟਿਆਲਾ: 33.2°C, ਪਠਾਨਕੋਟ: 31.5°C, ਫਰੀਦਕੋਟ: 29°C, ਗੁਰਦਾਸਪੁਰ: 30°C, ਨਵਾਂਸ਼ਹਿਰ: 30.1°C, ਬਰਨਾਲਾ: 30.4°C, ਫਤਹਿਗੜ੍ਹ ਸਾਹਿਬ: 31.2°C, ਫਿਰੋਜ਼ਪੁਰ: 29°C, ਹੁਸ਼ਿਆਰਪੁਰ: 28.2°C, ਮੁਹਾਲੀ: 33.9°C, ਸੰਗਰੂਰ: 28.2°C, ਰੂਪਨਗਰ: 31.3°C

ਮੌਸਮ ਵਿਭਾਗ ਵੱਲੋਂ 9 ਅਗਸਤ ਨੂੰ ਪੰਜਾਬ ਵਿੱਚ ਮੀਂਹ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad

Punjab District News