Journalism Of Hope
BREAKING NEWS
ਪੰਜਾਬ ਕੈਬਨਿਟ ਵੱਲੋਂ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਨਿਯੁਕਤੀ ਖ਼ਿਲਾਫ਼ ਮਤਾ ਪਾਸ......ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਮਿਲਿਆ ਨਵਾਂ ਚੀਫ਼ ਜਸਟਿਸ, ਕੇਂਦਰ ਵੱਲੋਂ ਨੋਟੀਫਿਕੇਸ਼ਨ ਜਾਰੀ....ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ ਸਚਿਨ ਪਾਇਲਟ, ਬਘੇਲ ਦੀ ਛੁੱਟੀ......ਪੰਜਾਬ ਸਮੇਤ 4 ਸੂਬਿਆਂ ਵਿੱਚ ਦਸੰਬਰ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ.....ਪੰਜਾਬ ਵਿੱਚ ਸਵਾਈਨ ਫਲੂ ਦੇ ਮਾਮਲੇ ਵਧੇ, ਇੱਕ ਸ਼ੱਕੀ ਮਰੀਜ਼ ਦੀ ਮੌਤ.....ਅੰਮ੍ਰਿਤਸਰ ਦੀ ਸਿੱਖ ਲੜਕੀ ਦਾ ਲੰਡਨ ਵਿੱਚ ਧਰਮ ਪਰਿਵਰਤਨ !, 2 ਪਤਨੀਆਂ ਵਾਲੇ ਨਾਲ ਕਰਵਾਇਆ ਵਿਆਹ.....ਲਹਿਰਾਗਾਗਾ ’ਚ ਸਾਬਕਾ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ....ਕੰਮ ਤੋਂ ਘਰ ਪਰਤ ਰਹੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ.....

ਫਰੀਦਕੋਟ ‘ਚ ਮੂੰਹ-ਹਨੇਰੇ ਪੁਲਿਸ ਤੇ ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਵਿਚਕਾਰ ਹੋਇਆ ਮੁਕਾਬਲਾ, ਇੱਕ ਕਾਬੂ

Punjab News: ਫਰੀਦਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਐਟੀ ਗੈਗਸਟਰ ਟਾਸਕ ਫੋਰਸ ਅਤੇ ਸੀ.ਆਈ.ਏ ਜੈਤੋ ਦੇ ਇੱਕ ਸਾਝੇ ਆਪਰੇਸ਼ਨ ਵਿੱਚ ਵਿਦੇਸ਼ੀ ਗੈਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਗ ਦੇ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਭੰਗੇਰੀਆ, ਮੋਗਾ ਨੂੰ ਪਿੰਡ ਘੁਗਿਆਣਾ ਤੋ ਸਾਦਿਕ ਨਜਦੀਕ ਮੁਠਭੇੜ ਤੋ […]
Nishant Malyan
By : Updated On: 14 Mar 2025 08:26:AM
ਫਰੀਦਕੋਟ ‘ਚ ਮੂੰਹ-ਹਨੇਰੇ ਪੁਲਿਸ ਤੇ ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਵਿਚਕਾਰ ਹੋਇਆ ਮੁਕਾਬਲਾ, ਇੱਕ ਕਾਬੂ
ਸੰਕੇਤਕ ਤਸਵੀਰ

Punjab News: ਫਰੀਦਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਐਟੀ ਗੈਗਸਟਰ ਟਾਸਕ ਫੋਰਸ ਅਤੇ ਸੀ.ਆਈ.ਏ ਜੈਤੋ ਦੇ ਇੱਕ ਸਾਝੇ ਆਪਰੇਸ਼ਨ ਵਿੱਚ ਵਿਦੇਸ਼ੀ ਗੈਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਗ ਦੇ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਭੰਗੇਰੀਆ, ਮੋਗਾ ਨੂੰ ਪਿੰਡ ਘੁਗਿਆਣਾ ਤੋ ਸਾਦਿਕ ਨਜਦੀਕ ਮੁਠਭੇੜ ਤੋ ਬਾਅਦ ਕਾਬੂ ਕੀਤਾ ਗਿਆ। ਇਹ ਜਾਣਕਾਰੀ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦਿੱਤੀ।

ਇਸ਼ਤਿਹਾਰ

ਉਹਨਾਂ ਦੱਸਿਆ ਕਿ ਵਿਦੇਸ਼ੀ ਗੈਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਗ ਦੇ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮਨੀ ਜਿਸ ਉੱਪਰ ਕਤਲ ਅਤੇ ਅਸਲੇ ਐਕਟ ਤਹਿਤ ਮੁਕੱਦਮੇ ਦਰਜ ਹਨ, ਸੂਚਨਾ ਮਿਲੀ ਸੀ ਕਿ ਉਹ ਫਰੀਦਕੋਟ ਦੇ ਏਰੀਆਂ ਵਿੱਚ ਘੁੰਮ ਰਿਹਾ ਹੈ। ਜਿਸ ਤੇ ਏ.ਜੀ.ਟੀ.ਐਫ ਅਤੇ ਸੀ.ਆਈ.ਏ ਜੈਤੋ ਵੱਲੋਂ ਪਿੰਡ ਘੁਗਿਆਣਾ ਤੋ ਸਾਦਿਕ ਰੋਡ ਤੇ ਨਾਕਾ ਲਗਾਇਆ ਹੋਇਆ ਸੀ, ਉਸ ਸਮੇ ਇਹ ਦੋਸ਼ੀ ਮੋਟਰਸਾਈਕਲ ਪਰ ਆਉਦਾ ਦਿਖਾਈ ਦਿੱਤਾ, ਜਿਸਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਨੇ ਪੁਲਿਸ ਟੀਮ ਉੱਪਰ 02 ਫਾਇਰ ਕੀਤੇ ਜਿਸ ਦੌਰਾਨ ਇਸਦਾ ਮੋਟਰਸਾਈਕਲ ਵੀ ਡਿੱਗ ਪਿਆ। ਜਿਸ ਦੇ ਜਵਾਬ ਵਿੱਚ ਪੁਲਿਸ ਨੇ ਆਤਮਰੱਖਿਆ ਵਿੱਚ ਕਾਰਵਾਈ ਕਰਦਿਆ ਜਵਾਬੀ ਫਾਇਰਿੰਗ ਕੀਤੀ। ਜਿਸ ਵਿੱਚ ਇਹ ਮੁਲਜ਼ਮ ਜਖ਼ਮੀ ਹੋ ਗਿਆ।

ਪੁਲਿਸ ਟੀਮਾਂ ਨੇ ਇਸ ਤੋ ਇੱਕ ਪਿਸਟਲ .30 ਬੋਰ ਅਤੇ ਅਤੇ 04 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ, ਇਸ ਦੇ ਨਾਲ ਹੀ ਇਸ ਵੱਲੋ ਵਰਤਿਆ ਗਿਆ ਮੋਟਰਸਾਈਕਲ ਵੀ ਜਬਤ ਕੀਤਾ ਗਿਆ ਹੈ, ਜਿਸ ਉੱਪਰ ਸਵਾਰ ਹੋ ਕੇ ਆ ਰਿਹਾ ਸੀ।

ਮਨਪ੍ਰੀਤ ਸਿੰਘ ਉਰਫ਼ ਮਨੀ ਜੋ ਕਿ ਮਿਤੀ 19-02-2025 ਨੂੰ ਪਿੰਡ ਕਪੂਰਾ ਜ਼ਿਲ੍ਹਾ ਮੋਗਾ ਵਿਖੇ ਕਤਲ ਵਿੱਚ ਸ਼ਮੂਲੀਅਤ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 18 ਮਿਤੀ 20-02-2025 ਅ/ਧ 103, 109, 61 ਬੀ.ਐਨ.ਐਸ 25(6), 25(7), 25(8) ਅਸਲਾ ਐਕਟ ਥਾਣਾ ਮਹਿਣਾ ਜ਼ਿਲ੍ਹਾ ਮੋਗਾ ਦਰਜ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਇਹ ਵਿਅਕਤੀ ਮਿਤੀ 26-02-2025 ਨੂੰ ਰਾਜਾ ਢਾਬਾ ਜਗਰਾਓ ਵਿਖੇ ਹੋਈ ਗੋਲੀਬਾਰੀ ਵਿੱਚ ਵੀ ਸ਼ਾਮਲ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 41 ਮਿਤੀ 27-02-2025 ਅ/ਧ 125 ਬੀ.ਐਨ.ਐਸ 25 ਅਸਲਾ ਐਕਟ ਥਾਣਾ ਸਿਟੀ ਜਗਰਾਓ, ਜਿਲ੍ਹਾ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਸੀ।

ਇਸ ਵਿਅਕਤੀ ਦਾ ਪਿਛੋਕੜ ਅਪਰਾਧਿਕ ਹੈ ਅਤੇ ਇਹ ਦਵਿੰਦਰ ਬੰਬੀਹਾ ਗੈਗ ਦਾ ਐਕਟਿਵ ਮੈਬਰ ਹੈ। ਇਸ ਦੇ ਖਿਲਾਫ ਪਹਿਲਾ ਹੀ 6 ਦੇ ਕਰੀਬ ਅਪਰਾਧਿਕ ਮਾਮਲੇ ਪੰਜਾਬ ਦੇ ਵੱਖ ਵੱਖ ਥਾਣਿਆ ਵਿਚ ਦਰਜ ਹਨ।

Read Latest News and Breaking News at Daily Post TV, Browse for more News

Ad
Ad

Punjab District News