Banner
Banner

ਤਰਨਤਾਰਨ ‘ਚ ਐਨਕਾਊਂਟਰ, ਪੁਲਿਸ ਮੁਕਾਬਲੇ ‘ਚ 4 ਬਦਮਾਸ਼ ਜ਼ਖਮੀ

Breaking News: ਜਿਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਦਾਸੂਵਾਲ ਦੇ ਨਜ਼ਦੀਕ ਪੁਲਿਸ ਅਤੇ ਬਦਮਾਸ਼ਾਂ ਵਿੱਚ ਚੱਲੀ ਗੋਲੀ ਪੁਲਿਸ ਦੀ ਗੋਲੀ ਲੱਗਣ ਨਾਲ ਚਾਰ ਬਦਮਾਸ਼ ਜਖਮੀ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਤਰਨਤਰਨ ਦੇ ਐਸਐਸਪੀ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਭਿਖੀ ਪਿੰਡ ਦੇ ਮੰਦਿਰ ਆਲੇ ਬਾਜ਼ਾਰ ‘ਚ ਚੋਪੜਾ […]
Khushi
By : Updated On: 25 Sep 2025 17:45:PM
ਤਰਨਤਾਰਨ ‘ਚ ਐਨਕਾਊਂਟਰ, ਪੁਲਿਸ ਮੁਕਾਬਲੇ ‘ਚ 4 ਬਦਮਾਸ਼ ਜ਼ਖਮੀ

Breaking News: ਜਿਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਦਾਸੂਵਾਲ ਦੇ ਨਜ਼ਦੀਕ ਪੁਲਿਸ ਅਤੇ ਬਦਮਾਸ਼ਾਂ ਵਿੱਚ ਚੱਲੀ ਗੋਲੀ ਪੁਲਿਸ ਦੀ ਗੋਲੀ ਲੱਗਣ ਨਾਲ ਚਾਰ ਬਦਮਾਸ਼ ਜਖਮੀ ਹੋਏ ਹਨ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਤਰਨਤਰਨ ਦੇ ਐਸਐਸਪੀ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਭਿਖੀ ਪਿੰਡ ਦੇ ਮੰਦਿਰ ਆਲੇ ਬਾਜ਼ਾਰ ‘ਚ ਚੋਪੜਾ ਹਸਪਤਾਲ ‘ਤੇ ਇਨ੍ਹਾਂ ਵਿਅਕਤੀਆਂ ਨੇ ਤਾਬੜਤੋੜ ਗੋਲੀਆਂ ਚਲਾਈਆਂ ਸੀ।

ਇਨ੍ਹਾਂ ਵਲੋਂ ਕੁਝ ਹੀ ਦੇਰ ਬਾਅਦ ਪਿੰਡ ਦਾਸੂਵਲ ਦੇ ਨਜ਼ਦੀਕ ਇੱਕ ਸਕੂਲ ‘ਤੇ ਵੀ ਫਾਇਰਿੰਗ ਕੀਤੀ ਗਈ ਸੀ। ਐਸਐਸਪੀ ਨੇ ਦੱਸਿਆ ਕਿ ਇਹ ਵਿਅਕਤੀ ਪ੍ਰਭ ਦਾਸੂਵਾਲ ਦੇ ਗੁਰਗੇ ਹਨ। ਤੇ ਇੱਕ ਪ੍ਰਭ ਦਾਸੂਵਾਲ ਗੈਂਗਸਟਰ ਦਾ ਰਿਸ਼ਤੇਦਾਰ ਹੈ। ਬਦਮਾਸ਼ਾਂ ਨੂੰ ਪੁਲਿਸ ਵੱਲੋਂ ਪਿੰਡ ਦਾਸੂਵਾਲ ਦੇ ਨਜਦੀਕ ਘੇਰਾ ਪਾਇਆ ਅਤੇ ਇਨ੍ਹਾਂ ਨੂੰ ਆਤਮਸਮਰਪਣ ਲਈ ਕਿਹਾ ਗਿਆ।

ਪੁਲਿਸ ਦੀ ਵਾਰਨਿੰਗ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੇ ਪੁਲਿਸ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਚਾਰ ਵਿਅਕਤੀ ਜ਼ਖਮੀ ਹੋਏ ਹਨ। ਜਿਨਾਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

Read Latest News and Breaking News at Daily Post TV, Browse for more News

Ad
Ad