‘Stray Dog’ ਮੁਹਿੰਮ ਦੀ ਮੰਗ ਨੂੰ ਲੈਕੇ ਬੋਲੇ’ ਇੰਜੀਨੀਅਰ ਪਵਨਦੀਪ ਸ਼ਰਮਾ, ਕਿਹਾ- ਪੰਜਾਬ ‘ਚ ਵੀ ਲਾਗੂ ਹੋਣਾ ਲਾਜ਼ਮੀ ਹੈ ਇਹ ਆਰਡਰ
Stray Dog in Amritsar; ਅੰਮ੍ਰਿਤਸਰ ਤੋਂ Stray Dog ਦਾ ਮੁੱਦਾ ਚੁੱਕਣ ਵਾਲੇ ਇੰਜੀਨੀਅਰ ਪਵਨਦੀਪ ਸ਼ਰਮਾ ਵੱਲੋਂ ਇਸ ਫੈਸਲੇ ਦੀ ਸ਼ਲਾਗਾ ਕੀਤੀ ਗਈ ਅਤੇ ਕਿਹਾ ਕਿ ਪੰਜਾਬ ਦੇ ਵਿੱਚ ਵੀ ਇਹ ਆਰਡਰ ਪਾਸ ਹੋਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਜੋ ਅਵਾਰਾ ਕੁੱਤਿਆਂ ਦੇ ਕਾਰਨ ਆ ਰਹੀਆਂ ਮੁਸ਼ਕਿਲਾਂ ਤੋਂ ਨਜਿੱਠਿਆ ਜਾ ਸਕੇ।
ਦੱਸ ਦੇਈਏ ਕਿ ਪਵਨਦੀਪ ਸ਼ਰਮਾ ਵੱਲੋ ਪੂਰੇ ਭਾਰਤ ਦਾ ਸਪੈਸ਼ਲ ਡਾਟਾ ਇਕੱਠਾ ਕੀਤਾ ਗਿਆ ਸੀ ਕਿ ਕੁੱਤਿਆਂ ਦਾ ਸ਼ਿਕਾਰ ਹੋਏ ਕਿੰਨੇ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਤੇ ਕਿਹੜੇ ਸ਼ਹਿਰ ‘ਚ ਕਿੰਨੇ ਕੁੱਤੇ ਮੌਜੂਦ ਹਨ।
ਉਹਨਾਂ ਇਸ ਮਾਮਲੇ ਨੂੰ ਲੈਕੇ ਗੰਭੀਰਤਾ ਜਤਾਈ ਕਿ ਅਮ੍ਰਿਤਸਰ ‘ਚ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ ਪਰ ਜਦੋਂ ਦਰਬਾਰ ਸਾਹਿਬ ਦੇ ਇਰਦ-ਗਿਰਦ ਅਵਾਰਾ ਕੁੱਤਿਆ ਦਾ ਝੁੰਡ ਦੇਖੀਏ ਤਾਂ ਹਰ ਇੱਕ ਮੋੜ ਤੇ ਦਰਜਨਾ ਕੁੱਤੇ ਨਜ਼ਰ ਆਉਂਦੇ ਨੇ ਜਿੱਥੇ ਸੈਲਾਨੀ ਤਾਂ ਪਰੇਸ਼ਾਨ ਹੁੰਦੇ ਹੀ ਨੇ ਪਰ ਆਮ ਸ਼ਹਿਰ ਵਾਸੀ ਰੋਜ਼ਾਨਾ ਇਸ ਦਾ ਸ਼ਿਕਾਰ ਹੁੰਦੇ ਹਨ। ਅੰਮ੍ਰਿਤਸਰ ਸਾਹਿਬ ਦੀ ਗੱਲ ਕਰੀਏ ਤਾਂ ਸਲਾਨਾ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋਣ ਦੇ ਮਾਮਲੇ ਅਕਸਰ ਆਮ ਦੇਖਣ ਨੂੰ ਮਿਲਦੇ ਹਨ। ਜਿਸ ਕਰਕੇ ਉਹਨਾਂ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਕਿ ਜੋ ਅਵਾਰਾ ਕੁੱਤਿਆਂ ਦੇ ਕਹਿਰ ਨੂੰ ਵੇਖਦੇ ਦਿੱਲੀ ‘ਚ ਸੁਪਰੀਮ ਕੋਰਟ ਵੱਲੋਂ ਇਤਹਾਸਿਕ ਫੈਂਸਲਾ ਲਿਆ ਗਿਆ ਹੈ, ਅਜਿਹਾ ਫੈਂਸਲਾ ਪੰਜਾਬ ‘ਚ ਵੀ ਲਾਗੂ ਕਰਨ ਦੀ ਵੱਡੀ ਲੋੜ ਹੈ।