Banner

ਮਹਿਲਾ T20 ਵਰਲਡ ਕੱਪ: ਇੰਗਲੈਂਡ ਫ਼ਾਈਨਲ ‘ਚ ਪਹੁੰਚਿਆ, ਸਾਊਥ ਅਫ਼ਰੀਕਾ ਨੂੰ 40 ਦੌੜਾਂ ਨਾਲ ਹਰਾਇਆ

ਬ੍ਰੰਟ ਅਤੇ ਨਾਈਟ ਵਿਚਾਲੇ 133 ਦੌੜਾਂ ਦੀ ਇਤਿਹਾਸਕ ਸਾਂਝੇਦਾਰੀ; ਹੁਣ ਲਾਰਡਸ ਦੇ ਮੈਦਾਨ ‘ਤੇ ਆਸਟ੍ਰੇਲੀਆ ਨਾਲ ਹੋਵੇਗਾ ਖ਼ਿਤਾਬੀ ਮੁਕਾਬਲਾ ਸਾਊਥ ਅਫ਼ਰੀਕਾ ਦੀ ਸ਼ਬਨੀਮ ਇਸਮਾਈਲ ਨੇ ਰਚਿਆ ਇਤਿਹਾਸ, ਟੀ-20 ਵਰਲਡ ਕੱਪ ‘ਚ 50 ਵਿਕਟਾਂ ਲੈਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣੀ ਲੰਡਨ (03 ਜੁਲਾਈ, 2026): ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ […]
Nishant Malyan
By : Updated On: 03 Jul 2026 11:45:AM
ਮਹਿਲਾ T20 ਵਰਲਡ ਕੱਪ: ਇੰਗਲੈਂਡ ਫ਼ਾਈਨਲ ‘ਚ ਪਹੁੰਚਿਆ, ਸਾਊਥ ਅਫ਼ਰੀਕਾ ਨੂੰ 40 ਦੌੜਾਂ ਨਾਲ ਹਰਾਇਆ

ਬ੍ਰੰਟ ਅਤੇ ਨਾਈਟ ਵਿਚਾਲੇ 133 ਦੌੜਾਂ ਦੀ ਇਤਿਹਾਸਕ ਸਾਂਝੇਦਾਰੀ; ਹੁਣ ਲਾਰਡਸ ਦੇ ਮੈਦਾਨ ‘ਤੇ ਆਸਟ੍ਰੇਲੀਆ ਨਾਲ ਹੋਵੇਗਾ ਖ਼ਿਤਾਬੀ ਮੁਕਾਬਲਾ

ਸਾਊਥ ਅਫ਼ਰੀਕਾ ਦੀ ਸ਼ਬਨੀਮ ਇਸਮਾਈਲ ਨੇ ਰਚਿਆ ਇਤਿਹਾਸ, ਟੀ-20 ਵਰਲਡ ਕੱਪ ‘ਚ 50 ਵਿਕਟਾਂ ਲੈਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣੀ

ਲੰਡਨ (03 ਜੁਲਾਈ, 2026):

ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਲਾ ਟੀ-20 ਵਰਲਡ ਕੱਪ ਦੇ ਫ਼ਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਵੀਰਵਾਰ ਰਾਤ ਨੂੰ ਖੇਡੇ ਗਏ ਰੋਮਾਂਚਕ ਸੈਮੀਫ਼ਾਈਨਲ ਮੁਕਾਬਲੇ ਵਿੱਚ ਇੰਗਲੈਂਡ ਨੇ ਸਾਊਥ ਅਫ਼ਰੀਕਾ ਨੂੰ 40 ਦੌੜਾਂ ਨਾਲ ਮਾਤ ਦਿੱਤੀ। ਹੁਣ ਐਤਵਾਰ ਨੂੰ ਲਾਰਡਸ ਦੇ ਇਤਿਹਾਸਕ ਮੈਦਾਨ ‘ਤੇ ਖ਼ਿਤਾਬੀ ਟਰਾਫ਼ੀ ਲਈ ਇੰਗਲੈਂਡ ਦਾ ਸਾਹਮਣਾ ਮਜ਼ਬੂਤ ਆਸਟ੍ਰੇਲੀਆਈ ਟੀਮ ਨਾਲ ਹੋਵੇਗਾ।

23 ਦੌੜਾਂ ‘ਤੇ ਡਿੱਗ ਗਈਆਂ ਸਨ 3 ਵਿਕਟਾਂ, ਫਿਰ ਬ੍ਰੰਟ ਤੇ ਨਾਈਟ ਨੇ ਸੰਭਾਲੀ ਪਾਰੀ

ਓਵਲ ਦੇ ਮੈਦਾਨ ‘ਤੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਟੀਮ ਨੇ ਮਹਿਜ਼ 23 ਦੌੜਾਂ ਦੇ ਸਕੋਰ ‘ਤੇ ਆਪਣੀਆਂ 3 ਅਹਿਮ ਵਿਕਟਾਂ ਗੁਆ ਦਿੱਤੀਆਂ ਸਨ ਅਤੇ ਪਾਵਰਪਲੇਅ ਵਿੱਚ ਟੀਮ ਸਿਰਫ਼ 16 ਦੌੜਾਂ ਹੀ ਬਣਾ ਸਕੀ, ਜੋ ਕਿ ਇਸ ਵਰਲਡ ਕੱਪ ਵਿੱਚ ਇੰਗਲੈਂਡ ਦਾ ਪਾਵਰਪਲੇਅ ਦਾ ਸਭ ਤੋਂ ਘੱਟ ਸਕੋਰ ਹੈ।

ਇਸ ਮੁਸ਼ਕਲ ਘੜੀ ਵਿੱਚ ਨੈਟ ਸਾਈਵਰ-ਬਰੰਟ ਅਤੇ ਹੀਥਰ ਨਾਈਟ ਦੀ ਜੋੜੀ ਨੇ ਮੋਰਚਾ ਸੰਭਾਲਿਆ। ਦੋਵਾਂ ਨੇ ਚੌਥੀ ਵਿਕਟ ਲਈ 90 ਗੇਂਦਾਂ ਵਿੱਚ 133 ਦੌੜਾਂ ਦੀ ਜ਼ਬਰਦਸਤ ਪਾਰਟਨਰਸ਼ਿਪ ਕੀਤੀ। ਇਸ ਸਾਂਝੇਦਾਰੀ ਦੇ ਦਮ ‘ਤੇ ਇੰਗਲੈਂਡ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 169 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਕਪਤਾਨ ਬ੍ਰੰਟ ਨੂੰ ਉਨ੍ਹਾਂ ਦੀ ਸ਼ਾਨਦਾਰ ਖੇਡ ਲਈ ‘ਪਲੇਅਰ ਆਫ਼ ਦਿ ਮੈਚ’ ਚੁਣਿਆ ਗਿਆ।

ਸਾਈਵਰ-ਬਰੰਟ ਅਤੇ ਕਪਤਾਨ ਨਾਈਟ ਦੇ ਅਰਧ-ਸੈਂਕੜੇ

ਸੱਟ (ਕਾਫ਼ ਇੰਜਰੀ) ਤੋਂ ਬਾਅਦ ਵਾਪਸੀ ਕਰ ਰਹੀ ਨੈਟ ਸਾਈਵਰ-ਬਰੰਟ ਨੇ ਸੋਫ਼ੀਆ ਡੰਕਲੀ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਹੁੰਦੇ ਹੀ ਸਾਊਥ ਅਫ਼ਰੀਕੀ ਗੇਂਦਬਾਜ਼ਾਂ ‘ਤੇ ਹਮਲਾ ਬੋਲ ਦਿੱਤਾ। ਉਨ੍ਹਾਂ ਨੇ 47 ਗੇਂਦਾਂ ਵਿੱਚ 11 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 75 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਦੂਜੇ ਪਾਸੇ ਕਪਤਾਨ ਹੀਥਰ ਨਾਈਟ ਨੇ ਵੀ 47 ਗੇਂਦਾਂ ਵਿੱਚ 58 ਦੌੜਾਂ ਬਣਾਈਆਂ। ਹਾਲਾਂਕਿ ਸਾਊਥ ਅਫ਼ਰੀਕਾ ਦੀ ਮਲਾਬਾ ਨੇ ਦੋਵਾਂ ਨੂੰ ਤਿੰਨ ਗੇਂਦਾਂ ਦੇ ਅੰਦਰ ਹੀ ਆਊਟ ਕਰ ਦਿੱਤਾ, ਪਰ ਉਦੋਂ ਤੱਕ ਇੰਗਲੈਂਡ ਮਜ਼ਬੂਤ ਸਥਿਤੀ ਵਿੱਚ ਪਹੁੰਚ ਚੁੱਕਾ ਸੀ।

ਸਾਊਥ ਅਫ਼ਰੀਕਾ ਦੀ ਸ਼ਬਨੀਮ ਇਸਮਾਈਲ ਦਾ ਵਿਸ਼ਵ ਰਿਕਾਰਡ

ਮੈਚ ਦੌਰਾਨ ਸਾਊਥ ਅਫ਼ਰੀਕਾ ਦੀ ਤੇਜ਼ ਗੇਂਦਬਾਜ਼ ਸ਼ਬਨੀਮ ਇਸਮਾਈਲ ਨੇ ਇਤਿਹਾਸ ਰਚ ਦਿੱਤਾ। ਮੈਚ ਦੀ ਪਹਿਲੀ ਹੀ ਗੇਂਦ ‘ਤੇ ਇੰਗਲੈਂਡ ਦੀ ਓਪਨਰ ਐਮੀ ਜੋਨਸ ਨੂੰ ਆਊਟ ਕਰਕੇ ਉਹ ਮਹਿਲਾ ਟੀ-20 ਵਰਲਡ ਕੱਪ ਦੇ ਇਤਿਹਾਸ ਵਿੱਚ 50 ਵਿਕਟਾਂ ਲੈਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਇਸਮਾਈਲ ਨੇ 31 ਦੌੜਾਂ ਦੇ ਕੇ 2 ਵਿਕਟਾਂ ਲਈਆਂ, ਜਦਕਿ ਮਾਰੀਜਾਨੇ ਕੈਪ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ ਵਿੱਚ ਸਿਰਫ਼ 16 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ।

ਫਿਰ ਖੁੰਝੀ ਸਾਊਥ ਅਫ਼ਰੀਕਾ ਦੀ ਟੀਮ, 129 ਦੌੜਾਂ ‘ਤੇ ਸਿਮਟੀ

ਟੀ-20 ਵਰਲਡ ਕੱਪ ਦੇ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਰਨ-ਚੇਜ਼ (170 ਦੌੜਾਂ) ਕਰਨ ਉਤਰੀ ਸਾਊਥ ਅਫ਼ਰੀਕਾ ਦੀ ਟੀਮ ਦਬਾਅ ਹੇਠ ਬਿਖਰ ਗਈ। ਕਪਤਾਨ ਲੌਰਾ ਵੋਲਵਾਰਡਟ ਚੰਗੀ ਲੈਅ ਵਿੱਚ ਸੀ ਪਰ ਸੋਫ਼ੀ ਐਕਲੇਸਟੋਨ ਨੇ ਮਿਡ-ਆਨ ‘ਤੇ ਉਨ੍ਹਾਂ ਦਾ ਸ਼ਾਨਦਾਰ ਕੈਚ ਫੜ ਕੇ ਟੀਮ ਨੂੰ ਵੱਡਾ ਝਟਕਾ ਦਿੱਤਾ।

ਸਾਊਥ ਅਫ਼ਰੀਕਾ ਵੱਲੋਂ ਤਾਮਿਨ ਬ੍ਰਿਟਸ ਨੇ 44 ਗੇਂਦਾਂ ਵਿੱਚ ਅਰਧ-ਸੈਂਕੜਾ ਜੜ ਕੇ ਉਮੀਦਾਂ ਜਗਾਈਆਂ, ਪਰ ਚਾਰਲੀ ਡੀਨ ਦੀ ਸਪਿਨ ਗੇਂਦਬਾਜ਼ੀ ਅੱਗੇ ਮੱਧਕ੍ਰਮ ਟਿਕ ਨਹੀਂ ਸਕਿਆ। ਬ੍ਰਿਟਸ ਅਤੇ ਮਾਰੀਜਾਨੇ ਕੈਪ ਦੋਵੇਂ ਹੀ ਐਕਸਟਰਾ ਕਵਰ ‘ਤੇ ਨੈਟ ਸਾਈਵਰ-ਬਰੰਟ ਨੂੰ ਕੈਚ ਦੇ ਬੈਠੀਆਂ। ਇਸ ਤੋਂ ਬਾਅਦ ਸਾਊਥ ਅਫ਼ਰੀਕਾ ਦੀ ਪਾਰੀ ਸੰਭਲ ਨਹੀਂ ਸਕੀ ਅਤੇ ਟੀਮ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ ਸਿਰਫ਼ 129 ਦੌੜਾਂ ਹੀ ਬਣਾ ਸਕੀ ਅਤੇ ਫ਼ਾਈਨਲ ਦੀ ਦੌੜ ਤੋਂ ਬਾਹਰ ਹੋ ਗਈ।

Read Latest News and Breaking News at Daily Post TV, Browse for more News

Ad
Ad