Journalism Of Hope
BREAKING NEWS
ਪੰਜਾਬ ਵਿਧਾਨ ਸਭਾ ’ਚ ਹੰਗਾਮਾ, ਸੁਖਪਾਲ ਖਹਿਰਾ ਬਾਕੀ ਸੈਸ਼ਨ ਲਈ ਮੁਅੱਤਲ......ਪਰਵਿੰਦਰ ਝੋਟਾ ਕਤਲ ਮਾਮਲਾ: ਸਰਕਾਰ ਤੇ ਐਕਸ਼ਨ ਕਮੇਟੀ ਵਿਚਾਲੇ ਤੀਜੀ ਮੀਟਿੰਗ ‘ਚ ਬਣੀ ਸਹਿਮਤੀ.....ਚੰਡੀਗੜ੍ਹ ਦੇ ਸਕੂਲਾਂ, ਪੰਜਾਬ ਸਕੱਤਰੇਤ ਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ.....ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਨੂੰ 6 ਮਹੀਨੇ ਦੀ ਕੈਦ......ਸਰਹੱਦ ’ਤੇ ਨਸ਼ਾ ਤਸਕਰੀ ਰੋਕਣ ਲਈ ਤਾਇਨਾਤ ਪੁਲਿਸ ਮੁਲਾਜ਼ਮ ਹੀ ਨਿੱਕਲਿਆ ਤਸਕਰਾਂ ਦਾ ਸਾਥੀ ! 23 ਖੇਪਾਂ ਕੀਤੀਆਂ ਹਾਸਲ.....ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਜਾਰੀ: ਸਾਂਝੀ ਤਾਲਮੇਲ ਕਮੇਟੀ ਨੇ ਲੁਧਿਆਣਾ ਵਿੱਚ ਸੱਦੀ ਮੀਟਿੰਗ.....ਪਰਵਿੰਦਰ ਝੋਟਾ ਦੀ ਪਤਨੀ ਨੂੰ ਮਾਨਸਾ ਤੋਂ MLA ਦੀ ਚੋਣ ਲੜਾਉਣ ਦੀ ਉੱਠੀ ਮੰਗ !....ਪਾਕਿਸਤਾਨ ’ਚ ਇੱਕ ਹੋਰ ਸਿੱਖ ਲੜਕੀ ਦਾ ਧਰਮ ਪਰਿਵਰਤਨ, ਵੀਡੀਓ ਵਾਇਰਲ ਹੋਣ ਮਗਰੋਂ ਸਿੱਖ ਭਾਈਚਾਰੇ ’ਚ ਰੋਸ......

Exit Polls 2026: ਆਸਾਮ ਐਗਜ਼ਿਟ ਪੋਲ ‘Axis My India’ ਮੁਤਾਬਕ NDA ਦੀ ਹੂੰਝਾ ਫੇਰ ਜਿੱਤ, ਕਾਂਗਰਸ ਗਠਜੋੜ ਪਛੜਿਆ

Assam Exit Poll 2026: ਆਸਾਮ ਵਿੱਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ। ਇਸ ਦੌਰਾਨ ‘ਐਕਸਿਸ ਮਾਈ ਇੰਡੀਆ’ (Axis My India) ਦੇ ਐਗਜ਼ਿਟ ਪੋਲ ਨੇ ਸੂਬੇ ਵਿੱਚ ਮੁੜ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. (NDA) ਦੀ ਸਰਕਾਰ ਬਣਨ ਦਾ ਮਜ਼ਬੂਤ ਅੰਦਾਜ਼ਾ ਲਗਾਇਆ ਹੈ। ਐਗਜ਼ਿਟ ਪੋਲ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
Exit Polls 2026: ਆਸਾਮ ਐਗਜ਼ਿਟ ਪੋਲ ‘Axis My India’ ਮੁਤਾਬਕ NDA ਦੀ ਹੂੰਝਾ ਫੇਰ ਜਿੱਤ, ਕਾਂਗਰਸ ਗਠਜੋੜ ਪਛੜਿਆ

Assam Exit Poll 2026: ਆਸਾਮ ਵਿੱਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ। ਇਸ ਦੌਰਾਨ ‘ਐਕਸਿਸ ਮਾਈ ਇੰਡੀਆ’ (Axis My India) ਦੇ ਐਗਜ਼ਿਟ ਪੋਲ ਨੇ ਸੂਬੇ ਵਿੱਚ ਮੁੜ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. (NDA) ਦੀ ਸਰਕਾਰ ਬਣਨ ਦਾ ਮਜ਼ਬੂਤ ਅੰਦਾਜ਼ਾ ਲਗਾਇਆ ਹੈ। ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਆਸਾਮ ਵਿੱਚ ਕਾਂਗਰਸ ਨੂੰ ਇੱਕ ਵਾਰ ਫਿਰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸੀਟਾਂ ਦਾ ਗਣਿਤ: NDA ਸੈਂਕੜੇ ਦੇ ਕਰੀਬ
ਐਗਜ਼ਿਟ ਪੋਲ ਦੇ ਅੰਕੜਿਆਂ ਅਨੁਸਾਰ ਆਸਾਮ ਦੀਆਂ ਕੁੱਲ 126 ਵਿਧਾਨ ਸਭਾ ਸੀਟਾਂ ਵਿੱਚੋਂ ਬਹੁਮਤ ਦਾ ਅੰਕੜਾ (64) ਪਾਰ ਕਰਦਿਆਂ NDA ਵੱਡੀ ਜਿੱਤ ਵੱਲ ਵਧ ਰਹੀ ਹੈ।
•NDA (ਭਾਜਪਾ+): 88 ਤੋਂ 100 ਸੀਟਾਂ ਮਿਲਣ ਦਾ ਅੰਦਾਜ਼ਾ।
•ਕਾਂਗਰਸ (ਯੂਨਾਈਟਿਡ ਓਪੋਜ਼ੀਸ਼ਨ ਫਰੰਟ): 36 ਤੋਂ 40 ਸੀਟਾਂ ਤੱਕ ਸਿਮਟ ਸਕਦੀ ਹੈ।
•ਹੋਰ: 0 ਤੋਂ 2 ਸੀਟਾਂ ਮਿਲਣ ਦੀ ਸੰਭਾਵਨਾ ਹੈ।

ਕਾਂਗਰਸ ਦੀ ਰਣਨੀਤੀ ਨਹੀਂ ਆਈ ਕੰਮ?
ਕਾਂਗਰਸ ਨੇ ਇਸ ਵਾਰ ਕਈ ਖੇਤਰੀ ਪਾਰਟੀਆਂ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਉਤਰੀ ਸੀ, ਪਰ ਐਗਜ਼ਿਟ ਪੋਲ ਦੱਸਦੇ ਹਨ ਕਿ ਇਹ ਗਠਜੋੜ ਵੋਟਰਾਂ ਨੂੰ ਲੁਭਾਉਣ ਵਿੱਚ ਨਾਕਾਮ ਰਿਹਾ। ਐਗਜ਼ਿਟ ਪੋਲ ਮੁਤਾਬਕ ਕਾਂਗਰਸ ਨੂੰ ਸਿਰਫ਼ 36 ਤੋਂ 40 ਸੀਟਾਂ ਨਾਲ ਹੀ ਸਬਰ ਕਰਨਾ ਪੈ ਸਕਦਾ ਹੈ, ਜੋ ਕਿ ਸਰਕਾਰ ਬਣਾਉਣ ਦੇ ਅੰਕੜੇ ਤੋਂ ਕਾਫ਼ੀ ਦੂਰ ਹੈ।

ਵਿਕਾਸ ਤੇ ਸਥਿਰਤਾ ਦੇ ਨਾਂ ‘ਤੇ ਵੋਟ
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਐਗਜ਼ਿਟ ਪੋਲ ਨਤੀਜਿਆਂ ‘ਚ ਬਦਲਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਆਸਾਮ ਦੇ ਲੋਕਾਂ ਨੇ ਡਬਲ ਇੰਜਣ ਦੀ ਸਰਕਾਰ, ਵਿਕਾਸ ਕਾਰਜਾਂ ਅਤੇ ਸਥਿਰਤਾ ‘ਤੇ ਮੁਹਰ ਲਗਾਈ ਹੈ। ਖਾਸ ਕਰਕੇ ਬੁਨਿਆਦੀ ਢਾਂਚੇ ਤੇ ਸੁਰੱਖਿਆ ਦੇ ਮੁੱਦਿਆਂ ‘ਤੇ ਭਾਜਪਾ ਦਾ ਪਲੜਾ ਭਾਰੀ ਰਿਹਾ ਜਾਪਦਾ ਹੈ।

ਅੰਤਿਮ ਨਤੀਜਿਆਂ ਦੀ ਉਡੀਕ
ਹਾਲਾਂਕਿ ਇਹ ਸਿਰਫ਼ ਐਗਜ਼ਿਟ ਪੋਲ ਦੇ ਅੰਦਾਜ਼ੇ ਹਨ ਅਤੇ ਅਸਲ ਤਸਵੀਰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਸਾਫ਼ ਹੋਵੇਗੀ। ਕਾਂਗਰਸ ਉਮੀਦ ਜਤਾ ਰਹੀ ਹੈ ਕਿ ਅਸਲ ਨਤੀਜੇ ਇਨ੍ਹਾਂ ਅੰਦਾਜ਼ਿਆਂ ਤੋਂ ਉਲਟ ਹੋਣਗੇ, ਜਦਕਿ ਭਾਜਪਾ ਖੇਮੇ ਵਿੱਚ ਹੁਣੇ ਤੋਂ ਹੀ ਜਸ਼ਨ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ।

Read Latest News and Breaking News at Daily Post TV, Browse for more News

Ad
Ad

Punjab District News