success story of Lieutenant Inderjit Singh; ਜੇਕਰ ਮਨ ਵਿੱਚ ਕੁਝ ਕਰ ਗੁਜਰਨ ਦਾ ਜਜ਼ਬਾ ਹੋਵੇ ਤਾਂ ਔਖੀ ਤੋਂ ਔਖੀ ਮੰਜ਼ਿਲ ਨੂੰ ਵੀ ਸਖਤ ਮਿਹਨਤ ਅਤੇ ਦਰਿੜ ਇਰਾਦੇ ਅਤੇ ਜਜ਼ਬੇ ਦੇ ਨਾਲ ਹਾਸਿਲ ਕੀਤਾਂ ਜਾ ਸਕਦਾ ਹਾਂ। ਅਜਿਹਾ ਹੀ ਕੁਝ ਕਰ ਦਿਖਾਇਆ, ਨਾਭਾ ਬਲਾਕ ਦੇ ਪਿੰਡ ਵਜੀਦਪੁਰ ਦੇ ਮੱਧ ਵਰਗੀ ਪਰਿਵਾਰ ਦੇ 24 ਸਾਲਾ ਹੋਣਹਾਰ ਨੌਜਵਾਨ ਇੰਦਰਜੀਤ ਸਿੰਘ ਨੇ, ਜਿਸ ਨੇ ਫੌਜ ਦੇ ਵਿੱਚ ਲੈਫਟੀਨੈਂਟ ਦਾ ਟੈਸਟ ਪਾਸ ਕਰਕੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਜਿਵੇਂ ਹੀ ਲੈਫਟੀਨੈਂਟ ਦਾ ਟੈਸਟ ਪਾਸ ਹੁੰਦਾ ਹੈ ਤਾਂ ਨੌਜਵਾਨ ਦੇ ਘਰ ਵਿਆਹ ਵਰਗਾ ਮਾਹੌਲ ਬਣ ਗਿਆ, ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰਾਂ ਦੇ ਵੱਲੋਂ ਨੌਜਵਾਨ ਇੰਦਰਜੀਤ ਸਿੰਘ ਦਾ ਪਿੰਡ ਪਹੁੰਚਣ ਤੇ ਭਰਵਾ ਸਵਾਗਤ ਕੀਤਾ ਉਥੇ ਹੀ ਫੁੱਲਾਂ ਦੀ ਵਰਖਾ ਕੀਤੀ ਅਤੇ ਖੂਬ ਪਟਾਖ਼ੇ ਵੀ ਬਜਾਏ ਅਤੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਵੱਲੋਂ ਢੋਲ ਦੇ ਡਗੇ ਤੇ ਖੂਬ ਭੰਗੜੇ ਪਾਏ ਅਤੇ ਨੱਚ ਟੱਪ ਕੇ ਖੁਸ਼ੀ ਸਾਂਝੀ ਕੀਤੀ।

ਜਿੱਥੇ ਮੱਧ ਵਰਗੀ ਪਰਿਵਾਰ ਮਾਤਾ ਪਿਤਾ ਦੇ ਵੱਲੋਂ ਦਰਜੀ ਦਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਤੇ ਅੱਜ ਪਰਿਵਾਰਿਕ ਮੈਂਬਰਾਂ ਨੂੰ ਆਪਣੇ ਪੁੱਤਰ ਦੇ ਇਸ ਮੁਕਾਮ ਹਾਸਿਲ ਕਰਨ ਤੋਂ ਬਾਅਦ ਮਾਣ ਮਹਿਸੂਸ ਹੋ ਰਿਹਾ ਹੈ। ਕਿਉਂਕਿ ਆਪਣੇ ਪੁੱਤਰ ਨੂੰ ਮਾਤਾ ਪਿਤਾ ਦੇ ਵੱਲੋਂ ਮਿਹਨਤ ਮੁਸ਼ੱਕਤ ਕਰਕੇ ਇਸ ਮੁਕਾਮ ਤੱਕ ਪਹੁੰਚਾਇਆ ਅਤੇ ਪੁੱਤਰ ਇੰਦਰਜੀਤ ਸਿੰਘ ਦੇ ਵੱਲੋਂ ਵੀ ਸਖਤ ਮਿਹਨਤ ਕਰਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ। ਜ਼ਿਕਰਯੋਗ ਹੈ ਕਿ ਇੰਦਰਜੀਤ ਸਿੰਘ ਪਹਿਲਾ ਹੀ ਫੌਜ ਦੇ ਵਿੱਚ ਕਲੈਰੀਕਲ ਜੋਬ ਤੇ ਨੌਕਰੀ ਕਰਦਾ ਸੀ, ਅਤੇ ਨੌਜਵਾਨ ਇੰਦਰਜੀਤ ਸਿੰਘ ਨੇ ਲੈਫਟੀਨੈਂਟ ਦਾ ਪੇਪਰ ਪਾਸ ਕਰਕੇ ਇਹ ਵੱਡਾ ਮੁਕਾਮ ਹਾਸਿਲ ਕੀਤਾ ਹੈ।

ਨਵ ਨਿਯੁਕਤ ਲੈਫਟੀਨੈਂਟ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੈਂ ਸਿਰਫ ਚਾਰ ਘੰਟੇ ਹੀ ਸੌਂਦਾ ਸੀ ਕਿਉਂਕਿ ਮੇਰੇ ਸੁਪਨੇ ਬਹੁਤ ਵੱਡੇ ਸਨ ਮੇਨੇ ਸਖਤ ਮਿਹਨਤ ਅਤੇ ਦ੍ਰਿੜ ਇਰਾਦੇ ਦੇ ਨਾਲ ਆਪਣੇ ਮਨ ਦੇ ਵਿੱਚ ਧਾਰ ਲਿਆ ਸੀ ਕਿ ਵੱਡਾ ਮੁਕਾਮ ਹਾਸਿਲ ਕਰਨਾ ਹੈ ਅਤੇ ਮੈਂ ਲੈਫਟੀਨੈਂਟ ਦਾ ਪੇਪਰ ਪਾਸ ਕਰਕੇ ਇਹ ਵੱਡਾ ਮੁਕਾਮ ਹਾਸਿਲ ਕੀਤਾ ਹੈ।

ਮੇਰੀ ਇਸ ਸਫਲਤਾ ਦੇ ਪਿੱਛੇ ਮੇਰੇ ਮਾਤਾ ਪਿਤਾ, ਦੋਸਤ, ਪਰਿਵਾਰਿਕ ਮੈਂਬਰਾਂ ਦਾ ਬਹੁਤ ਵੱਡਾ ਯੋਗਦਾਨ ਹੈ।